ਅੰਮ੍ਰਿਤਸਰ -ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਜਗਦੀਸ਼ ਸਿੰਘ ਝੀੰਡਾ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਦੇ ਸਾਬਕਾ ਚੇਅਰਮੈਨ ਭਾਈ ਬਲਜੀਤ ਸਿੰਘ ਦਾਦੂਵਾਲ ਬਾਰੇ ਲਿਖਤੀ ਸ਼ਿਕਾਇਤ ਦਿੱਤੀ। ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵਿਖੇ ਸ਼ਿਕਾਇਤ ਦੀ ਕਾਪੀ ਸੌਂਪਦਿਆਂ ਸ੍ਰ ਝੀਂਡਾ ਨੇ ਕਿਹਾ ਕਿ ਹੋਈਆਂ ਚੌਣਾਂ ਵਿਚ ਹਰਿਆਣਾ ਦੀਆਂ ਸੰਗਤਾਂ ਨੇ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ ਸੀ ਪਰ ਸੱਤਾਧਾਰੀ ਧਿਰ ਦੀ ਮਿਲੀਭੁਗਤ ਕਰਕੇ ਭਾਈ ਬਲਜੀਤ ਸਿੰਘ ਦਾਦੂਵਾਲ ਕੋਆਪਟਿਡ ਮੈਂਬਰ ਨਿਯੁਕਤ ਹੋ ਗਏ।ਭਾਈ ਦਾਦੂਵਾਲ ਵਲੋ ਪਿਛਲੇ ਸਮੇਂ ਤੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਕਾਰ ਵਿੱਚ ਬਹੁਤ ਹੀ ਬੇਲੋੜਾ ਦਖਲ ਦਿੱਤਾ ਜਾ ਰਿਹਾ ਹੈ।

ਭਾਈ ਦਾਦੂਵਾਲ ਦੂਜੇ ਮੈਂਬਰਾਂ ਨੂੰ ਨਾ ਤਾਂ ਅੰਤਰਿੰਗ ਕਮੇਟੀ ਦੀ ਮੀਟਿੰਗ ਵਿੱਚ ਆਉਣ ਦਿੱਤਾ ਜਾਂਦਾ ਹੈ, ਨਾ ਹੀ ਜਨਰਲ ਇਜਲਾਸ ਅਤੇ ਨਾ ਹੀ ਬਜਟ ਇਜਲਾਸ ਵਿੱਚ ਸ਼ਾਮਲ ਹੋਣ ਦਿੱਛਾ ਜਾ ਰਿਹਾ ਹੈ। ਜਿਸ ਕਾਰਨ ਗੁਰੂ ਘਰਾਂ, ਸਕੂਲਾਂ, ਕਾਲਜਾਂ ਦੇ ਕੰਮਾਂ ਵਿੱਚ ਵਿਘਨ ਪੈ ਰਿਹਾ ਹੈ। ਸ ਝੀਡਾ ਨੇ ਕਿਹਾ ਕਿ 7 ਜਨਵਰੀ 2026 ਨੂੰ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦਾ ਬਜਟ ਇਜਲਾਸ ਰੱਖਿਆ ਗਿਆ ਸੀ ਰੱਖਿਆ ਗਿਆ ਸੀ। ਇਸ ਇਜਲਾਸ ਵਿਚ ਦੋ ਤਿਹਾਈ ਬਹੁਮਤ ਨਾਲ ਬਜਟ ਪਾਸ ਹੋਇਆ, ਪਰ ਹਰਿਆਣਾ ਦੇ ਸਿੱਖ ਗੁਰਦੁਆਰਾ ਜੁਡੀਸ਼ਅਲ ਕਮਿਸ਼ਨ ਵਿੱਚ ਜਾ ਕੇ ਭਾਈ ਦਾਦੂਵਾਲ ਨੇ ਇਸ ਤੇ ਸਟੇਅ ਲੈਣ ਲਈ ਕੇਸ ਦਾਖਲ ਕਰ ਦਿੱਤਾ।ਸ ਝੀਡਾ ਨੇ ਭਾਈ ਬਲਜੀਤ ਸਿੰਘ ਦਾਦੂਵਾਲ ਤੇ ਸ਼ਬਦੀ ਹਮਲਾ ਕਰਦਿਆਂ ਜਥੇਦਾਰ ਨੂੰ ਦੱਸਿਆ ਕਿ ਭਾਈ ਬਲਜੀਤ ਸਿੰਘ ਦਾਦੂਵਾਲ ਖੁਦ ਨੂੰ ਸ਼ਾਂਤੀ ਦਾ ਦੂਤ ਦੱਸਦਾ ਹੈ ਪਰ ਆਪਣੇ ਨਾਲ 15 ਗਨਮੈਨ ਲੈ ਕੇ ਚੱਲਦਾ ਹੈ। ਉਹਨਾਂ ਅੱਗੇ ਕਿਹਾ ਕਿ ਭਾਈ ਬਲਜੀਤ ਸਿੰਘ ਦਾਦੂਵਾਲ 1999 ਤੋਂ 2016 ਤੱਕ ਹਰਿਆਣਾ ਕਮੇਟੀ ਦੀ ਕਿਸੇ ਵੀ ਐਕਟੀਵਿਟੀ ਵਿੱਚ ਸ਼ਾਮਿਲ ਨਹੀਂ ਹੋਇਆ ਸੀ, ਜਦੋਂ 2014 ਵਿੱਚ ਕਮੇਟੀ ਦਾ ਬਿੱਲ ਪਾਸ ਹੋਇਆ ਉਸ ਸਮੇਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਕੈਥਲ ਵਿਖੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਹੋਏ ਇੱਕ ਵੱਡੇ ਸਮਾਗਮ ਸ਼ਾਮਿਲ ਨਹੀਂ ਸਨ। ਸ ਝੀੰਡਾ ਨੇ ਜਥੇਦਾਰ ਨੂੰ ਭਾਈ ਬਲਜੀਤ ਸਿੰਘ ਦਾਦੂਵਾਲ ਉੱਤੇ ਚਲਦੇ ਵੱਖ ਵੱਖ ਮੁਕਦਮਿਆਂ ਦਾ ਵੀ ਵੇਰਵਾ ਦਿੱਤਾ। ਉਹਨਾਂ ਜਥੇਦਾਰ ਤੋਂ ਮੰਗ ਕੀਤੀ ਕਿ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਤਲਬ ਕਰਕੇ ਉਹਨਾਂ ਤੋਂ ਸਪਸ਼ਟੀਕਰਨ ਲਿਆ ਜਾਵੇ।