ਪੰਜਾਬ

ਪ੍ਰਬੰਧ ਸੁਚਾਰੂ ਢੰਗ ਨਾਲ ਚਲਾਉਣ ਲਈ ਐਡਵੋਕਟ ਧਾਮੀ ਨੇ ਸ਼ੋ੍ਰਮਣੀ ਕਮੇਟੀ ਦੇ ਅਧਿਕਾਰੀਆਂ ਦੇ ਮਹਿਕਮੇ ਕੀਤੇ ਤਬਦੀਲ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | February 13, 2026 07:25 PM

ਅੰਮ੍ਰਿਤਸਰ - ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕਟ ਹਰਜਿੰਦਰ ਸਿੰਘ ਧਾਮੀ ਨੇ ਸ਼ੋ੍ਰਮਣੀ ਕਮੇਟੀ ਦੇ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੁਝ ਅਧਿਕਾਰੀਆਂ ਦੇ ਮਹਿਕਮੇ ਤਬਦੀਲ ਕੀਤੇ ਹਨ। ਇਸ ਨੂੰ ਕੁਝ ਲੋਕ ਮੋਹਾਲੀ ਦੇ ਗੁਰਦਵਾਰਾ ਅੰਬ ਸਾਹਿਬ ਦੀ ਜਮੀਨ ਮਾਮਲੇ ਨਾਲ ਜੋੜ ਕੇ ਦੇਖ ਰਹੇ ਹਨ ਜੋ ਕਿ ਸੱਚ ਤੋ ਕੋਹਾਂ ਦੂਰ ਹੈ। ਪ੍ਰਧਾਨ ਐਡਵੋਕੇਟ ਧਾਮੀ ਨੇ ਸ਼ੈ਼ਕਸ਼ਨ 85 ਦੇ ਸਕੱਤਰ ਸ੍ਰ ਪ੍ਰਤਾਪ ਸਿੰਘ ਕੋਲੋ ਸ਼ੈਕਸ਼ਨ 85 ਦਾ ਪ੍ਰਬੰਧ ਵਾਪਸ ਲੈ ਕੇ ਵਧੀਕ ਸਕੱਤਰ ਸ੍ਰ ਗੁਰਿੰਦਰ ਸਿੰਘ ਮਥਰੇਵਾਲ ਨੂੰ ਸੋਪਿਆ ਹੈ।ਸ੍ਰ ਮਥਰੇਵਾਲ ਅਜਾਦਾਨਾ ਤੌਰ ਤੇ ਸ਼ੈਕਸ਼ਨ 85 ਦਾ ਕੰਮ ਦੇਖਣਗੇ।ਉਹ ਵਿਦੇਸ਼ ਜਾਣ ਤੋ ਪਹਿਲਾਂ ਵੀ ਇਹ ਪ੍ਰਬੰਧ ਦੇਖਦੇ ਸਨ।ਇਸੇ ਤਰ੍ਹਾ ਐਡਵੋਕੇਟ ਧਾਮੀ ਨੇ ਇਕ ਅਹਿਮ ਤਬਦੀਲੀ ਕਰਦਿਆਂ ਮੀਤ ਸਕੱਤਰ ਸ੍ਰ ਜਸਵਿੰਦਰ ਸਿੰਘ ਕੋਲੋ ਟਰਸਟ, ਵਿਦੇਸ਼ ਤੇ ਸਿਿਖਆ ਵਿਭਾਗ ਵਾਪਸ ਲੈ ਕੇ ਉਨਾਂ ਨੂੰ ਧਰਮ ਪ੍ਰਚਾਰ ਕਮੇਟੀ ਵਿਚ ਮੀਤ ਸਕੱਤਰ ਵਜੋ ਸੇਵਾ ਨਿਭਾਉਣ ਲਈ ਕਿਹਾ ਹੈ। ਸ੍ਰ ਜੱਸੀ ਸ਼ੋ੍ਰਮਣੀ ਕਮੇਟੀ ਵਿਚ ਲੰਮੇ ਸਮੇ ਤੋ ਸੇਵਾਵਾਂ ਦੇ ਰਹੇ ਹਨ। ਉਹ ਕਰੀਬ 19 ਸਾਲ ਤਕ ਸ੍ਰੀ ਦਰਬਾਰ ਸਾਹਿਬ ਸੂਚਨਾ ਕੇਂਦਰ ਵਿਖੇ ਤੈਨਾਤ ਰਹੇ ਹਨ। ਉਹ ਵਿਸ਼ਵ ਦੀਆਂ ਕਰੀਬ ਸੱਤ ਭਾਸਾ਼ਵਾ ਬੋਲਣ ਦੀ ਸਮਰਥਾ ਰਖਦੇ ਹਨ ਤੇ ਧਰਮ ਪ੍ਰਚਾਰ ਖੇਤਰ ਵਿਚ ਉਨਾਂ ਦੀ ਵਖਰੀ ਪਕੜ ਤੇ ਪਹਿਚਾਣ ਹੈ। ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕੱਤਰ ਸ੍ਰ ਗੁਰਦਿਆਲ ਸਿੰਘ ਨੂੰ ਟਰਸਟ, ਵਿਦੇਸ਼ ਤੇ ਸਿਿਖਆ ਵਿਭਾਗ ਦੀਆਂ ਸੇਵਾਵਾਂ ਸੋਂਪੀਆਂ ਗਈਆਂ ਹਨ।ਗੁਰਦੁਆਰਾ ਸੈਕਸ਼ਨ 85 ਵਿਭਾਗ ਦੇ ਇੰਚਾਰਜ ਸਿਮਰਜੀਤ ਸਿੰਘ ਕੰਗ ਨੂੰ ਇੰਚਾਰਜ ਫਲਾਇੰਗ ਲਗਾਇਆ ਗਿਆ ਹੈ। ਟਰਸਟ ਵਿਭਾਗ ਤੋ ਭਰੋਸੇਯੋਗ ਸੂਤਰਾ ਮੁਤਾਬਿਕ ਮੁਹਾਲੀ ਜਮੀਨ ਘੋਟਾਲੇ ਵਿਚ ਸਕੱਤਰ ਸ੍ਰ ਪ੍ਰਤਾਪ ਸਿੰਘ ਦੀ ਜਿਸ ਚਿਠੀ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਉਸ ਤੇ ਲਗਾ ਨੰਬਰ ਜਾਅਲੀ ਸਾਬਤ ਹੋਇਆ ਹੈ। ਸ਼ੋ੍ਰਮਣੀ ਕਮੇਟੀ ਦੇ ਪ੍ਰਬੰਧ ਨੂੰ ਸਵਾਲਾ ਦੇ ਘੇਰੇ ਵਿਚ ਲਿਆਉਣ ਲਈ ਚਿਠੀ ਤੇ ਦਿਖਾਏ ਜਾ ਰਹੇ ਸ੍ਰ ਪ੍ਰਤਾਪ ਸਿੰਘ ਦੇ ਦਸਤਖਤ ਡਿਜੀਟਲ ਵੀ ਦਸੇ ਜਾ ਰਹੇ ਹਨ।

Have something to say? Post your comment

 
 
 
 

ਪੰਜਾਬ

ਸਾਡੇ ਬਜ਼ੁਰਗ, ਸਾਡਾ ਮਾਣ’ ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਸਿਹਤ ਕੈਂਪਾਂ ਵਿੱਚ ਲਗਭਗ 9,000 ਸੀਨੀਅਰ ਨਾਗਰਿਕ ਹੋਏ ਰਜਿਸਟਰਡ: ਡਾ. ਬਲਜੀਤ ਕੌਰ

ਸ੍ਰੀ ਅਨੰਦਪੁਰ ਸਾਹਿਬ ਹੋਲੇ ਮੁਹੱਲੇ ਲਈ ਪੂਰੀ ਤਰ੍ਹਾਂ ਤਿਆਰ; ਹਰਜੋਤ ਸਿੰਘ ਬੈਂਸ ਨੇ ਵਿਆਪਕ ਪ੍ਰਬੰਧਾਂ ਲਈ ਦਿੱਤੇ ਆਦੇਸ਼

ਕੈਪਟਨ ਅਮਰਿੰਦਰ ਸਿੰਘ ਜੀ ਦੀ ਸਿਹਤ ਦਾ ਹਾਲ ਜਾਣਨ ਲਈ ਅਸ਼ਵਨੀ ਸ਼ਰਮਾ ਨੇ ਕੀਤੀ ਮੁਲਾਕਾਤ

ਭਾਜਪਾ ਪੰਜਾਬ ਐਸਸੀ ਵਿੰਗ ਦੇ ਵਿੱਤ ਸਕੱਤਰ ਅਮਰਜੀਤ ਸਿੰਘ ਕੋਕਰੀ ਕਲਾਂ 'ਆਪ' ਵਿੱਚ ਸ਼ਾਮਲ

'ਦਲਿਤ ਵਿਰੋਧੀ ਕਾਂਗਰਸ' ਖਿਲਾਫ 'ਆਪ' ਨੇ ਪੰਜਾਬ ਭਰ ਵਿੱਚ ਕੀਤੇ ਵਿਰੋਧ ਪ੍ਰਦਰਸ਼ਨ, ਪ੍ਰਤਾਪ ਬਾਜਵਾ ਨੇ ਮੰਤਰੀ ਈਟੀਓ 'ਤੇ ਕੀਤੀ ਸੀ ਜਾਤੀਵਾਦੀ ਟਿੱਪਣੀ

ਐੱਫਆਈਆਰ ਦਰਜ, ਜਾਂਚ ਕਮੇਟੀ ਗਠਿਤ – ਫਿਰ ਵੀ ਮੁਲਜ਼ਮ ਗ੍ਰਿਫ਼ਤਾਰ ਨਹੀਂ- ਭਾਈ ਜਤਿੰਦਰਪਾਲ ਸਿੰਘ

ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵਲੋ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸੋਪਿਆ ਮੰਗ ਪੱਤਰ

ਸ਼੍ਰੋਮਣੀ ਕਮੇਟੀ ਨੇ ਸਿਕਲੀਗਰ ਸਿੱਖ ਬੱਚਿਆਂ ਦੀਆਂ ਫੀਸਾਂ ਲਈ ਦਿੱਤੇ 43 ਲੱਖ ਰੁਪਏ

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਵੱਲੋਂ ਬਣਾਈ ਗਈ ਏਆਈ ਮਾਹਿਰਾਂ ਦੀ ਕਮੇਟੀ ਦੀ ਹੋਈ ਇਕੱਤਰਤਾ

ਪੰਥ ਅਤੇ ਪੰਜਾਬ ਦੀ ਚੜਦੀ ਕਲਾ ਲਈ ਸਮੂਹ ਸਿੱਖ, ਕਿਸਾਨ, ਵਿਦਿਆਰਥੀ ਜਥੇਬੰਦੀਆਂ ਅਤੇ ਸਿੱਖ ਸੰਪਰਦਾਵਾਂ ਵਹੀਰ ਵਿੱਚ ਹੋਣ ਸ਼ਾਮਿਲ : ਬਾਪੂ ਤਰਸੇਮ ਸਿੰਘ