ਨੈਸ਼ਨਲ

ਜੱਗੀ ਜੋਹਲ, ਬੱਗਾ, ਸ਼ੇਰਾ ਅਤੇ ਹੋਰਾਂ ਨੂੰ ਸਖ਼ਤ ਸੁਰੱਖਿਆ ਹੇਠ ਅਦਾਲਤ ਅੰਦਰ ਕੀਤਾ ਗਿਆ ਪੇਸ਼

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | February 13, 2026 08:21 PM

ਨਵੀਂ ਦਿੱਲੀ - ਦਿੱਲੀ ਦੀ ਤਿਹਾੜ ਅਤੇ ਮੰਡੋਲੀ ਜੇਲ੍ਹ ਅੰਦਰ ਬੰਦ ਭਾਈ ਜਗਤਾਰ ਸਿੰਘ ਜੱਗੀ ਜੋਹਲ, ਰਮਨਦੀਪ ਸਿੰਘ ਬੱਗਾ, ਹਰਦੀਪ ਸਿੰਘ ਸ਼ੇਰਾ, ਅਮਨਿੰਦਰ ਸਿੰਘ, ਮਨਪ੍ਰੀਤ ਸਿੰਘ ਅਤੇ ਹੋਰਾਂ ਨੂੰ ਉਨ੍ਹਾਂ ਉਪਰ ਨਾਮਜਦ ਕੀਤੇ ਗਏ 8 ਕੇਸਾਂ ਅਧੀਨ ਦਿੱਲੀ ਦੀ ਇਕ ਅਦਾਲਤ ਅੰਦਰ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਪੇਸ਼ ਕੀਤਾ ਗਿਆ । ਇਹ ਉਨ੍ਹਾਂ ਦੀ ਅਦਾਲਤ ਅੰਦਰ 59 ਵੀ ਟ੍ਰਾਇਲ ਪੇਸ਼ੀ ਸੀ। ਜਿਕਰਯੋਗ ਹੈ ਕਿ ਇਹ ਮਾਮਲੇ ਪੰਜਾਬ ਰਾਜ ਨਾਲ ਸੰਬੰਧਤ ਸਨ ਪਰ ਦੇਸ਼ ਦੀ ਐਨਆਈਏ ਨੇ ਆਪਣੇ ਰਸ਼ੂਖ ਵਰਤਦਿਆਂ ਵਕੀਲਾਂ ਅਤੇ ਪਰਿਵਾਰਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਇੰਨ੍ਹਾ ਨੂੰ ਦਿੱਲੀ ਤਬਦੀਲ ਕਰਵਾ ਦਿੱਤੇ ਸਨ । ਪਿਛਲੇ ਸਾਲ ਸਬੂਤਾਂ ਦੀ ਘਾਟ ਕਾਰਣ ਇਕ ਮਾਮਲੇ ਵਿਚ ਜੱਗੀ ਜੋਹਲ ਨੂੰ ਬਰੀ ਕੀਤਾ ਗਿਆ ਸੀ ਤੇ ਉੱਮੀਦ ਜਾਗੀ ਸੀ ਕਿ ਓਹ ਹੁਣ ਜਲਦ ਬਾਹਰ ਹੋਣਗੇ ਪਰ ਅੱਜ 3024 ਦਿਨਾਂ  ਨਜ਼ਰਸ਼ਾਨੀ ਕਰਕੇ ਓਹ ਜੇਲ੍ਹ ਅੰਦਰ ਹੀ ਜਿੰਦਗੀ ਬਤੀਤ ਕਰ ਰਹੇ ਹਨ । ਅਦਾਲਤ ਅੰਦਰ ਇਕ ਸਰਕਾਰੀ ਗਵਾਹ ਪੇਸ਼ ਹੋਇਆ ਸੀ ਜਿਸ ਦੀ ਕਰਾਸਿੰਗ ਲਈ ਸਿੰਘਾਂ ਵਲੋਂ ਭਾਈ ਜਸਪਾਲ ਸਿੰਘ ਮੰਝਪੁਰ ਅਤੇ ਏਕਤਾ ਵਕੀਲ ਨੇ ਪੇਸ਼ ਹੋ ਕੇ ਉਨ੍ਹਾਂ ਕੋਲੋਂ ਪੂਰੀ ਤਰ੍ਹਾਂ ਪੁੱਛਗਿੱਛ ਕੀਤੀ । ਇਥੇ ਦਸਣਯੋਗ ਹੈ ਕਿ ਯੂਕੇ ਵਿਚ ਵੱਖ ਵੱਖ ਜੱਥੇਬੰਦੀਆਂ ਅਤੇ ਸੰਸਦ ਮੈਂਬਰ ਯੂਕੇ ਸਰਕਾਰ ਕੋਲੋਂ ਜੱਗੀ ਦੀ ਰਿਹਾਈ ਲਈ ਲੋੜੀਂਦੇ ਕਦਮ ਚੁੱਕਣ ਲਈ ਲਗਾਤਾਰ ਮੰਗ ਕਰ ਰਹੇ ਹਨ ਪਰ ਯੂਕੇ ਸਰਕਾਰ ਇਸ ਮਾਮਲੇ ਵਿਚ ਨਾਕਾਯਾਬ ਸਾਬਿਤ ਹੋ ਰਹੀ ਹੈ। ਬੀਤੇ ਦਿਨੀਂ ਐਮਪੀ ਡਗਲਸ ਮੈਕਐਲਿਸਟਰ ਨੇ ਜਗਤਾਰ ਦੀ ਮਨਮਾਨੀ ਨਜ਼ਰਬੰਦੀ ਦੇ ਮਾਮਲੇ ਨੂੰ ਸੰਸਦ ਵਿਚ ਉਠਾਦਿਆਂ ਕਿਹਾ ਕਿ ਇਹ ਕਾਫ਼ੀ ਨਿਰਾਸ਼ਾਜਨਕ ਹੈ ਕਿ ਵਿਦੇਸ਼ ਸਕੱਤਰ ਕੋਲ ਜੱਗੀ ਜੋਹਲ ਦੇ ਮਾਮਲੇ ਵਿਚ ਸਵਾਲ ਦਾ ਜਵਾਬ ਦੇਣ ਲਈ ਸ਼ਿਸ਼ਟਾਚਾਰ ਨਹੀਂ ਹੈ। ਯੂਕੇ ਦੇ ਸਿੱਖ ਐਮਪੀ ਜਸ ਸਿੰਘ ਅੱਠਵਾਲ ਨੇ ਕਿਹਾ ਜਦੋਂ ਉਸਨੂੰ ਪਿਛਲੇ ਸਾਲ ਮਾਰਚ ਵਿੱਚ ਉਸਦੇ ਵਿਰੁੱਧ ਲਗਾਏ ਗਏ 8 ਦੋਸ਼ਾਂ ਵਿੱਚੋਂ 1 ਤੋਂ ਬਰੀ ਕਰ ਦਿੱਤਾ ਗਿਆ ਸੀ, ਤਾਂ ਅਸਲ ਉਮੀਦ ਸੀ ਕਿ ਨਿਆਂ ਹੋਵੇਗਾ। ਪਰ ਇੱਕ ਸਾਲ ਬਾਅਦ, ਬਹੁਤ ਘੱਟ ਠੋਸ ਪ੍ਰਗਤੀ ਹੋਈ ਹੈ। ਉਨ੍ਹਾਂ ਕਿਹਾ ਜੇਕਰ ਅਸੀਂ ਆਪਣੇ ਨਾਗਰਿਕਾਂ ਦਾ ਬਚਾਅ ਨਹੀਂ ਕਰ ਸਕਦੇ ਜੋ ਵਿਦੇਸ਼ਾਂ ਵਿੱਚ ਗੈਰ-ਕਾਨੂੰਨੀ ਤੌਰ 'ਤੇ ਕੈਦ ਹਨ, ਤਾਂ ਅਸੀਂ ਸਿਧਾਂਤ 'ਤੇ ਦ੍ਰਿੜ ਰਹਿਣ ਦੀ ਬਜਾਏ ਦੂਜਿਆਂ ਦੀਆਂ ਇੱਛਾਵਾਂ ਦੇ ਅਧੀਨ ਹੋਣ ਦਾ ਜੋਖਮ ਲੈਂਦੇ ਹਾਂ। ਸਿੱਖ ਫੈਡਰੇਸ਼ਨ ਯੂਕੇ ਦੇ ਭਾਈ ਅਮਰੀਕ ਸਿੰਘ ਗਿੱਲ ਅਤੇ ਭਾਈ ਦਬਿੰਦਰਜੀਤ ਸਿੰਘ ਨੇ ਇਸ ਮਾਮਲੇ ਤੇ ਪ੍ਰਤੀਕਰਮ ਦੇਂਦਿਆ ਕਿਹਾ ਕਿ ਬ੍ਰਿਟਿਸ਼ ਨਾਗਰਿਕ ਜੱਗੀ ਜੋਹਲ ਨੂੰ ਭਾਰਤ ਵਿੱਚ ਮਨਮਾਨੇ ਢੰਗ ਨਾਲ ਹਿਰਾਸਤ ਵਿੱਚ ਲਿਆ ਗਿਆ ਸੀ। ਸੰਯੁਕਤ ਰਾਸ਼ਟਰ ਦੁਆਰਾ ਉਸਦੀ ਨਜ਼ਰਬੰਦੀ ਅਤੇ ਤਸ਼ੱਦਦ ਦੇ ਦੋਸ਼ਾਂ ਬਾਰੇ ਗੰਭੀਰ ਚਿੰਤਾਵਾਂ ਦੇ ਬਾਵਜੂਦ, ਜਗਤਾਰ ਸਿੰਘ ਜੌਹਲ ਨੂੰ ਪਿਛਲੇ 8 ਸਾਲਾਂ ਤੋਂ ਵੱਧ ਸਮੇਂ ਤੋਂ ਬਿਨਾਂ ਕਿਸੇ ਨਿਰਪੱਖ ਮੁਕੱਦਮੇ ਦੇ ਹਿਰਾਸਤ ਵਿੱਚ ਰੱਖਿਆ ਗਿਆ ਹੈ। ਅਦਾਲਤ ਅੰਦਰ ਚਲ ਰਹੇ ਮਾਮਲੇਆ ਨੂੰ ਜਲਦ ਖ਼ਤਮ ਕਰਣ ਲਈ ਲਗਾਤਾਰ ਪੇਸ਼ੀਆਂ ਉਲੀਕੀਆਂ ਜਾ ਰਹੀਆਂ ਹਨ ਜਿਸ ਕਰਕੇ ਅਗਲੀ ਸੁਣਵਾਈ 16, 18 ਅਤੇ 19 ਫਰਵਰੀ ਲਈ ਮੁਕਰਰ ਕੀਤੀ ਗਈ ਹੈ।

Have something to say? Post your comment

 
 
 
 

ਨੈਸ਼ਨਲ

ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਵਧਾਉਣ ਅਤੇ ਪੇਂਡੂ ਵਿਕਾਸ ਫੰਡ ਜਾਰੀ ਕਰਨ ਦੀ ਵਿਕਰਮਜੀਤ ਸਾਹਨੀ ਨੇ ਕੀਤੀ ਮੰਗ

ਹਰਦੀਪ ਸਿੰਘ ਪੁਰੀ ਐਪਸਟਾਈਨ ਨੂੰ ਕਈ ਵਾਰ ਭਾਜਪਾ ਨੇਤਾ ਵਜੋਂ ਮਿਲੇ ਸਨ, ਵਫ਼ਦ ਦੇ ਹਿੱਸੇ ਵਜੋਂ ਨਹੀਂ। - ਅਨੁਰਾਗ ਢਾਂਡਾ

ਦਿੱਲੀ ਗੁਰਦੁਆਰਾ ਕਮੇਟੀ ਦੇ ਵਫਦ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਰਵਿੰਦਰ ਸਿੰਘ ਸਰਨਾ ਨੂੰ ਪੰਥ ’ਚੋਂ ਖਾਰਜ ਕਰਣ ਦਾ ਸੌਂਪਿਆ ਮੰਗ ਪੱਤਰ

ਵਿਜੇ ਮਾਲਿਆ ਨੂੰ ਭਾਰਤ ਵਾਪਸ ਆਉਣ ਤੱਕ ਰਾਹਤ ਨਹੀਂ ਮਿਲੇਗੀ; ਬੰਬੇ ਹਾਈ ਕੋਰਟ ਨੇ ਦਿੱਤਾ ਉਸਨੂੰ ਆਖਰੀ ਮੌਕਾ

ਨਿਸ਼ੀਕਾਂਤ ਦੂਬੇ ਨੇ ਰਾਹੁਲ ਗਾਂਧੀ ਵਿਰੁੱਧ ਲੋਕ ਸਭਾ ਸਪੀਕਰ ਨੂੰ ਲਿਖਿਆ ਪੱਤਰ -ਕੀਤੀ ਉਨ੍ਹਾਂ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ 

"ਭਾਰਤ ਨੂੰ ਪਾਕਿਸਤਾਨ ਦੇ ਬਰਾਬਰ ਨਹੀਂ ਰੱਖਿਆ ਜਾ ਸਕਦਾ," ਰਾਹੁਲ ਗਾਂਧੀ ਨੇ ਅਮਰੀਕਾ ਨਾਲ ਹੋਏ ਸਮਝੌਤੇ 'ਤੇ ਕਿਹਾ

ਸੰਯੁਕਤ ਕਿਸਾਨ ਮੋਰਚਾ ਨੇ ਭਲਕੇ ਹੋਣ ਵਾਲੇ ਭਾਰਤ ਬੰਦ ਨੂੰ ਦਿੱਤਾ ਸਮਰਥਨ

ਹਰਮੀਤ ਸਿੰਘ ਕਾਲਕਾ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਆਪਣਾ ਦੋਗਲਾ ਚੇਹਰਾ ਕੀਤਾ ਉਜਾਗਰ: ਵੀਰਜੀ

ਸਪੇਨ ਦੇ ਰਾਜਦੂਤ ਜਯੰਤ ਖੋਬਰਾਗੜ੍ਹੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹੋਏ ਨਤਮਸਤਕ

ਸਾਬਕਾ ਫੌਜ ਮੁਖੀ ਨਰਵਾਨੇ ਦੀ ਕਿਤਾਬ ਉੱਪਰ ਵਿਰੋਧੀ ਧਿਰ ਚਰਚਾ ਦੀ ਮੰਗ ਕਰ ਰਹੀ ਹੈ ਸੰਸਦ ਵਿੱਚ