ਪੰਜਾਬ

ਖ਼ਾਲਸਾ ਕਾਲਜ ਵਿਚ ਚਲ ਰਿਹਾ ਗੁਰਮਤਿ ਸਟੱਡੀ ਸੈਂਟਰ-ਵਿਦਿਆਰਥੀਆਂ ਨੂੰ ਦੇ ਰਿਹਾ ਹੈ ਆਧੁਨਿਕ ਢੰਗ ਨਾਲ ਗੁਰਮਤ ਦੀ ਸਿੱਖਿਆ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | February 15, 2026 06:35 PM

ਅੰਮ੍ਰਿਤਸਰ -ਸਿੱਖ ਵਿਦਿਆਰਥੀਆਂ  ਨੂੰ ਧਰਮ ਤੇ ਸਿੱਖ ਵਿਰਸੇ ਨਾਲ ਜੋੜੀ ਰਖਣ ਲਈ ਖ਼ਾਲਸਾ ਕਾਲਜ ਅੰਮ੍ਰਿਤਸਰ ਨੇ ਵਿਸੇ਼ਸ਼ ਉਪਰਾਲਾ ਕਰਦਿਆਂ ਗੁਰਮਤਿ ਸਟਡੀ ਸੈਂਟਰ ਅਰੰਭ ਕਰਕੇ ਅਧੁਨਿਕ ਢੰਗ ਨਾਲ ਧਾਰਮਿਕ ਸਿੱਖਿਆ ਦੇਣ ਦੀ ਨਿਵੇਕਲੀ ਸ਼ੁਰੂਆਤ ਕੀਤੀ।ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸ। ਸਤਿਆਜੀਤ ਸਿੰਘ ਮਜੀਠੀਆ ਅਤੇ ਆਨਰੇਰੀ ਸਕੱਤਰ ਸ। ਰਜਿੰਦਰ ਮੋਹਨ ਸਿੰਘ ਜੀ ਛੀਨਾ ਦੀ ਦੂਰ-ਅੰਦੇਸ਼ੀ ਸਦਕਾ ਸਿੱਖ ਧਰਮ ਦੇ ਉੱਜਵਲ ਭਵਿੱਖ ਲਈ ਆਹਲਾ ਦਰਜੇ ਦੇ ਸਿੱਖ ਵਿਦਵਾਨ ਅਤੇ ਪ੍ਰਚਾਰਕ ਤਿਆਰ ਕਰਨ ਦੇ ਉਦੇਸ਼ ਨਾਲ ਸਾਲ 2022 ਵਿੱਚ ਖ਼ਾਲਸਾ ਕਾਲਜ, ਅੰਮ੍ਰਿਤਸਰ ਵੱਲੋਂ ‘ਗੁਰਮਤਿ ਸਟੱਡੀ ਸੈਂਟਰ’ ਸਥਾਪਿਤ ਕੀਤਾ ਗਿਆ ਹੈ। ਇਸ ਸੈਂਟਰ ਵਿੱਚ ਗੁਰਮਤਿ ਦੀ ਵਿਦਿਆ ਦੇਣ ਲਈ ਤਿੰਨ ਸਾਲਾ ‘ਗੁਰਮਤਿ ਟੀਚਰ ਟ੍ਰੇਨਿੰਗ ਕੋਰਸ’ ਸ਼ੁਰੂ ਕੀਤਾ ਗਿਆ ਹੈ। ਡਾ। ਇੰਦਰਜੀਤ ਸਿੰਘ ਗੋਗੋਆਣੀ ਸੈਂਟਰ ਦੇ ਸਮੁੱਚੇ ਪ੍ਰਬੰਧ ਨੂੰ ਦੇਖ ਰਹੇ ਹਨ ਅਤੇ ਉਨ੍ਹਾਂ ਦੇ ਨਾਲ ਡਾ। ਹਰਦੇਵ ਸਿੰਘ, ਡਾ। ਸਮਸ਼ੇਰ ਸਿੰਘ ਅਤੇ ਡਾ। ਪਵਨਪ੍ਰੀਤ ਕੌਰ ਵਿਿਦਆਰਥੀਆਂ ਨੂੰ ਬੀ।ਏ। ਦੀ ਡਿਗਰੀ ਦੇ ਨਾਲ-ਨਾਲ ਸਿੱਖ ਇਤਿਹਾਸ, ਸਿੱਖ ਦਰਸ਼ਨ, ਸਿੱੱਖ ਸ੍ਰੋਤ ਗ੍ਰੰਥ, ਗੁਰਬਾਣੀ, ਗੁਰਬਾਣੀ ਕੀਰਤਨ, ਗੁਰਬਾਣੀ ਸੰਥਿਆ, ਉਰਦੂ ਅਤੇ ਫ਼ਾਰਸੀ ਦੇ ਵਿਸ਼ੇ ਵੀ ਪੜ੍ਹਾ ਰਹੇ ਹਨ। ਇਸ ਕੋਰਸ ਵਿੱਚ ਹਰ ਸਾਲ ਲ਼2 ਪਾਸ ਅੰਮ੍ਰਿਤਧਾਰੀ 30 ਲੜਕੇੇਲੜਕੀਆਂ ਨੂੰ ਮੈਰਿਟ ਅਦਾਰ ‘ਤੇ ਦਾਖਲ ਕੀਤਾ ਜਾਂਦਾ ਹੈ। ਇਹ ਕੋਰਸ ਕਰਨ ਵਾਲੇ ਵਿਦਿਆਰਥੀਆਂ  ਦੀ ਵਿੱੱਦਿਆ, ਰਿਹਾਇਸ਼ ਅਤੇ ਖਾਣਾ ਭੇਟਾ ਰਹਿਤ ਹੈ ਅਤੇ ਇਸ ਦਾ ਸਮੁੱਚਾ ਪ੍ਰਬੰਧ ਕਾਲਜ ਵੱਲੋਂ ਆਪਣੇ ਪੱਧਰ ’ਤੇ ਕੀਤਾ ਜਾ ਰਿਹਾ ਹੈ।
ਗੁਰਮਤਿ ਸਟੱਡੀ ਸੈਂਟਰ ਦੇ ਵਿਦਿਆਰਥੀਆਂ ਵੱਲੋਂ 2022 ਤੋਂ ਲੈ ਕੇ ਹੁਣ ਤੱਕ ਅਕਾਦਮਿਕ ਪੱਧਰ ‘ਤੇ ਕਈ ਮੁਕਾਬਲਿਆਂ ਵਿਚ ਭਾਗ ਲਿਆ ਗਿਆ ਹੈ। ਜਿਸ ਦਾ ਵੇਰਵਾ ਇਸ ਪ੍ਰਕਾਰ ਹੈ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਵਿਦਿਆਰਥੀਆਂ ਦੀਆਂ ਧਾਰਮਿਕ ਪ੍ਰੀਖਿਆਵਾਂ ਕਰਵਾਈਆਂ ਜਾਂਦੀਆਂ ਹਨ, ਸੈਂਟਰ ਦੇ ਵਿਦਿਆਰਥੀਆਂ  ਵੱਲੋਂ ਇਨ੍ਹਾਂ ਪ੍ਰੀਖਿਆਵਾਂ ਵਿੱਚੋਂ ਵਜੀਫ਼ੇ ਪ੍ਰਾਪਤ ਕੀਤੇ ਜਾਂਦੇ ਹਨ। ਜਿਕਰਯੋਗ ਹੈ ਕਿ 2025 ਵਿੱਚ ਗੁਰਮਤਿ ਸੈਂਟਰ ਦੇ ਵਿਦਿਆਰਥੀਆਂ  ਵੱਲੋਂ ਇਨ੍ਹਾਂ ਪ੍ਰੀਖਆਵਾਂ ਵਿੱਚ ਪੂਰੇ ਭਾਰਤ ਵਿੱਚੋਂ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ ਗਿਆ। ਸੈਂਟਰ ਦੇ ਵਿਦਿਆਰਥੀਆਂ  ਵੱਲੋਂ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਨਾਲ ਸਬੰਧਤ ਟ੍ਰੈਕਟ ਦਾ ਪੰਜਾਬੀ ਤੋਂ ਉਰਦੂ ਵਿੱਚ ਉਲੱਥਾ ਕੀਤਾ ਗਿਆ। ਗੁਰਮਤਿ ਸੈਂਟਰ ਵੱਲੋਂ ਕਰਵਾਏ ਗਏ ‘ਸੁੰਦਰ ਗੁਰਮੁਖੀ ਲਿਖਾਈ ਮੁਕਾਬਲਿਆਂ ਵਿੱਚ ਵਿਦਿਆਰਥੀਆਂ  ਨੇ ਹਿੱਸਾ ਲਿਆ ਅਤੇ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਗੁਰਮਤਿ ਸੈਂਟਰ ਵੱਲੋਂ 23 ਮਈ 2023 ਅਤੇ 13 ਜੂਨ 2024 ਦੌਰਾਨ ਵਿਦਿਆਰਥੀਆਂ  ਲਈ ‘ਗੁਰਮਤਿ ਬਿਬੇਕ ਕਾਰਜਸ਼ਾਲਾ’ ਲਗਾਈ ਗਈ ਜਿਸ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਤੋਂ ਸਿੱਖ ਬੁੱਧੀਜੀਵੀਆਂ ਨੂੰ ਬੁਲਾ ਕੇ ਵੱਖ-ਵੱਖ ਧਾਰਮਿਕ ਵਿਿਸ਼ਆਂ ਨਾਲ ਸਬੰਧਤ ਲੈਕਚਰ ਕਰਵਾਏ ਗਏ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਹਰ ਸਾਲ ਕਰਵਾਏ ਜਾਂਦੇ ਕਵਿੱਜ਼, ਭਾਸ਼ਣ, ਕਵਿਤਾ ਅਤੇ ਦਸਤਾਰ ਮੁਕਾਬਲਿਆਂ ਵਿੱਚ ਸੈਂਟਰ ਦੇ ਵਿਿਦਆਰਥੀਆਂ ਨੇ ਹਿੱਸਾ ਲੈ ਕੇ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ‘ਗੁਰਮਤਿ ਸਟੱਡੀ ਸੈਂਟਰ’ ਦਾ ਪਹਿਲਾ ਬੈਚ ਜੋ ਕਿ 2022 ਵਿੱਚ ਸ਼ੁਰੂ ਹੋ ਕੇ 2025 ਵਿੱਚ ਆਪਣੀ ਡਿਗਰੀ ਮੁਕੰਮਲ ਕਰ ਚੁੱਕਾ ਹੈ। ਇਸ ਬੈਚ ਦੇ 10 ਦੇ ਕਰੀਬ ਵਿਦਿਆਰਥੀ ਗੁਰਮਤਿ ਸੈਂਟਰ ਵਿੱਚ ਹੀ ‘ਐੱਮ।ਏ। (ਧਰਮ ਅਧਿਐਨ) ਕਰ ਰਹੇ ਹਨ ਅਤੇ ਸੈਂਟਰ ਦੇ ਕਈ ਵਿਦਿਆਰਥੀ ਜਿਨ੍ਹਾਂ ਵਿੱਚ ਹਰਮਨਦੀਪ ਸਿੰਘ, ਰਾਜਨਪ੍ਰੀਤ ਸਿੰਘ, ਸਾਜਨਦੀਪ ਸਿੰਘ, ਆਕਾਸ਼ਦੀਪ ਸਿੰਘ, ਲਵਪ੍ਰੀਤ ਸਿੰਘ ਬੈਂਕਾ, ਹਰਪਾਲ ਸਿੰਘ, ਜਸ਼ਨਪ੍ਰੀਤ ਸਿੰਘ ਅਤੇ ਜਗਮੀਤ ਸਿੰਘ (ਇੰਗਲੈਂਡ, ਮਲੇਸ਼ੀਆ, ਸਿੰਘਾਪੁਰ) ਦੇ ਵਿਦੇਸ਼ੀ ਦੌਰਿਆਂ ਤੇ ਜਾ ਕੇ ਕਥਾ ਅਤੇ ਕਵੀਸ਼ਰੀ ਰਾਹੀਂ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ। ਇਸ ਤੋਂ ਇਲਾਵਾ ‘ਖ਼ਾਲਸਾ ਕਾਲਜ ਚੈਰੀਟੇਬਲ ਟਰੱਸਟ’ ਵੱਲੋਂ ਗੁਰੂ ਸਾਹਿਬਾਨਾਂ ਨਾਲ ਸਬੰਧਤ ਗੁਰਪੁਰਬ ਜੋ ਕਿ ਕਾਲਜ ਦੇ ਗੁਰਦੁਆਰਾ ਸਾਹਿਬ ਵਿਖੇ ਮਨਾਏ ਜਾਂਦੇ ਹਨ, ਇਨ੍ਹਾਂ ਵਿੱਚ ਸਮੁੱਚਾ ਪ੍ਰਬੰਧ ਸੈਂਟਰ ਦੇ ਸਟਾਫ਼ ਅਤੇ ਵਿਿਦਆਰਥੀਆਂ ਵੱਲੋਂ ਦੇਖਿਆ ਜਾਂਦਾ ਹੈ। ਵਿਦਿਆਰਥੀਆਂ  ਲਈ ਸਵੇਰ-ਸ਼ਾਮ ਗੁਰਦੁਆਰਾ ਸਾਹਿਬ ਵਿੱਚ ਦੀਵਾਨ ਸਜਾਉਣ ਅਤੇ ਪੰਥਕ ਮਰਯਾਦਾ ਅਨੁਸਾਰ ਇਨ੍ਹਾ ਦੀਵਾਨਾਂ ਵਿੱਚ ਸੰਪੂਰਨ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ।

Have something to say? Post your comment

 
 
 
 

ਪੰਜਾਬ

ਪੰਜਾਬ ਦੇ ਰਾਜਪਾਲ ਨੇ ਕੇਂਦਰੀ ਰੱਖਿਆ ਮੰਤਰੀ ਨਾਲ ਮੁਲਾਕਾਤ ਕੀਤੀ

ਸੀਨੀਅਰ ਭਾਜਪਾ ਆਗੂ ਅਰਵਿੰਦ ਖੰਨਾ ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਲ

ਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

ਪੰਜਾਬ ਸਰਕਾਰ ਆਉਣ ਵਾਲੀਆਂ ਪੀੜ੍ਹੀਆਂ ਲਈ ਪੰਜਾਬ ਦੀ ਅਮੀਰ ਅਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਲਈ ਵਚਨਬੱਧ: ਮੁੱਖ ਮੰਤਰੀ ਭਗਵੰਤ ਮਾਨ

ਫੋਰਟਿਸ ਹਸਪਤਾਲ ਨੇ ਕੈਪਟਨ ਅਮਰਿੰਦਰ ਦੇ ਬਦਲੇ ਗੋਡੇ -ਮਿਲੀ ਹਸਪਤਾਲੋਂ ਛੁੱਟੀ

ਗੈਂਗਸਟਰਾਂ ‘ਤੇ ਵਾਰ’ ਦਾ 25ਵਾਂ ਦਿਨ: ਪੰਜਾਬ ਪੁਲਿਸ ਨੇ 702 ਥਾਵਾਂ 'ਤੇ ਕੀਤੀ ਛਾਪੇਮਾਰੀ; 232 ਕਾਬੂ

ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਖਸਤਾ ਹਾਲ ਮਸੌਲ ਦੇ ਸਰਕਾਰੀ ਸਕੂਲ ਨੂੰ ਮਾਡਲ ਸਕੂਲ ਵਿੱਚ ਬਦਲਿਆ: ਹਰਜੋਤ ਸਿੰਘ ਬੈਂਸ

ਤਕਨੀਕੀ ਯੁੱਗ ਵਿਚ ਵਿਦਿਆਰਥਣਾਂ ਨੂੰ ਪੰਜਾਬ ਦੀ ਗੌਰਵਮਈ ਵਿਰਾਸਤ ਨਾਲ ਜੋੜਨਾ ਸ਼ਲਾਘਾਯੋਗ ਉਪਰਾਲਾ: ਡਿਪਟੀ ਕਮਿਸ਼ਨਰ

ਸਰਬ-ਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਨੂੰ ਪੰਜ- ਪੰਜ ਲੱਖ ਦੀ ਗਰਾਂਟ ਦੇ ਸੈਂਕਸ਼ਨ ਪੱਤਰ ਸੌਂਪੇ

ਬਟਾਲਾ ਵਿੱਚ ਹੈਰੋਇਨ ਲੈਂਦੇ ਫੜੇ ਗਏ ਕਾਂਗਰਸੀ ਆਗੂ ਨੇ ਪਾਰਟੀ ਦਾ ਅਸਲੀ ਚਿਹਰਾ ਕੀਤਾ ਬੇਨਕਾਬ: ਕੁਲਦੀਪ ਸਿੰਘ ਧਾਲੀਵਾਲ