ਨੈਸ਼ਨਲ

ਬੇਦੀ ਟੇਲਰ ਦੁਕਾਨ ਦੇ ਮਾਲਿਕ ਸਰਦਾਰ ਹਰਜਿੰਦਰ ਸਿੰਘ ਬੇਦੀ ਨੂੰ ਅਣਪਛਾਤਿਆਂ ਵਲੋਂ ਗੋਲੀ ਮਾਰਣ ਦੀ ਦਿਤੀਆਂ ਜਾ ਰਹੀਆਂ ਹਨ ਧਮਕੀਆਂ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | February 19, 2026 07:35 PM

ਨਵੀਂ ਦਿੱਲੀ - ਪਛਮੀ ਦਿੱਲੀ ਦੇ ਜੇਲ੍ਹ ਰੋੜ ਲਾਲ ਬਤੀ ਨੇੜੇ ਬੇਦੀ ਟੇਲਰ ਦੁਕਾਨ ਦੇ ਮਾਲਿਕ ਸਰਦਾਰ ਹਰਜਿੰਦਰ ਸਿੰਘ ਬੇਦੀ ਜੋ ਕਿ 80 ਸਾਲ ਦੇ ਹਨ ਨੇ ਮੀਡੀਆ ਨਾਲ ਕੀਤੀ ਇਕ ਮੁਲਾਕਾਤ ਦੌਰਾਨ ਉਨ੍ਹਾਂ ਨਾਲ ਕੀਤੇ ਜਾ ਰਹੇ ਧੱਕੇ ਅਤੇ ਦਿਤੀਆਂ ਜਾ ਰਹੀਆਂ ਗੋਲੀ ਮਾਰਣ ਦੀਆਂ ਧਮਕੀਆਂ ਬਾਰੇ ਜਾਣਕਾਰੀ ਦੇਂਦਿਆ ਕਿਹਾ ਕਿ ਮੇਰੀ ਦੁਕਾਨ ਦੇ ਪਿਛਲੇ ਅਤੇ ਸਜੇ ਪਾਸੇ ਇਕ ਬਿਲਡਰ ਵਲੋਂ ਕੀਤੀ ਜਾ ਰਹੀ ਨਵੀਂ ਉਸਾਰੀ ਸਦਕਾ ਓਹ ਸਾਨੂੰ ਵੀ ਦੁਕਾਨ ਖਾਲੀ ਕਰਣ ਨੂੰ ਕਹਿ ਰਿਹਾ ਹੈ । ਉਨ੍ਹਾਂ ਦਸਿਆ ਪਿਛਲੇ ਦਸ ਬਾਰਾਂ ਦਿਨਾਂ ਤੋਂ ਅਣਪਛਾਤੇ ਲੋਕ ਆ ਕੇ ਵਾਰ ਵਾਰ ਗੋਲੀ ਮਾਰਣ ਦੀਆਂ ਧਮਕੀਆਂ ਦੇ ਰਹੇ ਹਨ, ਜਿਸ ਨਾਲ ਸਾਡੇ ਜਾਨ ਮਾਲ ਨੂੰ ਖਤਰਾ ਪੈਦਾ ਹੋ ਗਿਆ ਹੈ । ਉਨ੍ਹਾਂ ਦਸਿਆ ਇਹ ਦੁਕਾਨ ਅਸੀਂ ਬਾਰਾਂ ਸਾਲ ਪਹਿਲਾਂ ਇਕ ਬਜ਼ੁਰਗ ਮਾਤਾ ਜੀ ਕੋਲੋਂ ਖਰੀਦੀ ਸੀ ਇੰਨ੍ਹਾ ਦੇ ਚਲਾਣੇ ਉਪਰੰਤ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਬਾਕੀ ਜਗ੍ਹਾ ਵੇਚ ਦਿੱਤੀ ਤੇ ਹੁਣ ਬਿਲਡਰ ਓਸ ਨੂੰ ਤੋੜ ਕੇ ਨਵੀਂ ਬਿਲਡਿੰਗ ਦੀ ਉਸਾਰੀ ਕਰ ਰਹੇ ਹਨ । ਪਹਿਲਾਂ ਓਹ ਸਾਨੂੰ ਇਸੇ ਨਵੀਂ ਉਸਾਰੀ ਵਿਚ ਦੁਕਾਨ ਲਈ ਢੁਕਵੀਂ ਥਾਂ ਦੇਣ ਨੂੰ ਤਿਆਰ ਹੋ ਗਏ ਸਨ ਪਰ ਹੁਣ ਓਹ ਅਣਪਛਾਤੇ ਬੰਦਿਆਂ ਰਾਹੀਂ ਤੰਗ ਪ੍ਰੇਸ਼ਾਨ ਕਰਵਾ ਰਹੇ ਹਨ । ਉਨ੍ਹਾਂ ਦਸਿਆ ਪਿਛਲੇ ਪਾਸੇ ਕੀਤੀ ਗਈ ਤੋੜਫੋੜ ਸਦਕਾ ਉਨ੍ਹਾਂ ਦੀ ਦੁਕਾਨ ਦੀ ਛੱਤ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਹੈ ਜਿਸ ਨਾਲ ਉਪਰੋ ਮੀਂਹ ਦਾ ਪਾਣੀ ਅੰਦਰ ਆਣਾ ਸ਼ੁਰੂ ਹੋ ਗਿਆ ਹੈ । ਉਨ੍ਹਾਂ ਕਿਹਾ ਮੇਰੀ ਉਮਰ 80 ਸਾਲ ਦੀ ਹੋ ਗਈ ਹੈ ਦੇਸ਼ ਅੰਦਰ ਕੰਮਕਾਜ ਦੇ ਹਾਲਾਤ ਪਹਿਲਾਂ ਹੀ ਮਾੜੇ ਚਲ ਰਹੇ ਹਨ ਤੇ ਜ਼ੇਕਰ ਅਸੀਂ ਦੁਕਾਨ ਤੋਂ ਚਲੇ ਗਏ ਤਾਂ ਗੁਜ਼ਾਰਾ ਕਰਣਾ ਬਹੁਤ ਔਖਾ ਹੋ ਜਾਏਗਾ । ਉਨ੍ਹਾਂ ਦੇ ਪਰਿਵਾਰ ਵਿਚ ਇਕ ਬੇਟਾ, ਨੂੰਹ ਅਤੇ ਇਕ ਛੋਟੀ ਬੱਚੀ ਹੈ ਜੋ ਕਿ ਹੁਣ ਹਰ ਸਮੇਂ ਮਾਨਸਿਕ ਚਿੰਤਾਵਾ ਨਾਲ ਜੀਅ ਰਹੇ ਹਨ । ਉਨ੍ਹਾਂ ਦਿੱਲੀ ਪੁਲਿਸ ਅਤੇ ਹੋਰ ਸੰਬੰਧਿਤ ਮਹਿਕਮੇਆ ਨੂੰ ਇਸ ਗੱਲ ਦਾ ਨੌਟਿਸ ਲੈ ਕੇ ਤੁਰੰਤ ਕਾਰਵਾਈ ਕਰਣ ਦੀ ਅਪੀਲ ਕੀਤੀ ਹੈ ਜਿਸ ਨਾਲ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪਰਿਵਾਰ ਵਿਚ ਕਿਸੇ ਦਾ ਜਾਨੀ ਜਾ ਮਾਲੀ ਨੁਕਸਾਨ ਨਾ ਹੋ ਸਕੇ ।

Have something to say? Post your comment

 
 
 
 

ਨੈਸ਼ਨਲ

ਫਰਾਂਸ ਦੇ ਰਾਸ਼ਟਰਪਤੀ ਐਮੂਨਲ ਮੈਕਰੋਨ ਗੁਰਦੁਆਰਾ ਬੰਗਲਾ ਸਾਾਹਿਬ ਵਿਖੇ ਹੋਏ ਨਤਮਸਤਕ

ਰਾਹੁਲ ਗਾਂਧੀ ਨੂੰ ਗੋਲੀ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਪੁਲਿਸ ਹਿਰਾਸਤ ਵਿੱਚ

ਦਿੱਲੀ ਕਮੇਟੀ ਪ੍ਰਬੰਧਕਾਂ ਨੇ ਫਰਾਂਸੀਸੀ ਰਾਸ਼ਟਰਪਤੀ ਅੱਗੇ ਦਸਤਾਰ ਦਾ ਮੁੱਦਾ ਚੁਕਿਆ ਜਾ ਨਹੀਂ ਸਪਸ਼ਟ ਕੀਤਾ ਜਾਏ: ਸਰਨਾ

ਬਿਹਾਰ ਸਰਕਾਰ ਸਿੱਖਾਂ ਨੂੰ ਮੰਨਦੀ ਹੈ ਘੱਟਗਿਣਤੀ, ਪਰ ਇਸ ਸੰਬੰਧੀ ਕੋਈ ਸਰਟੀਫਿਕੇਟ ਕਿਉਂ ਨਹੀਂ ਜਾਰੀ ਨਹੀਂ ਕੀਤਾ ਜਾ ਰਿਹਾ: ਲਖਵਿੰਦਰ ਸਿੰਘ

ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ ’ਚ ਸਕਿੱਲ ਡਵੈਲਪਮੈਂਟ ਸੈਂਟਰ ਦਾ ਹੋਇਆ ਉਦਘਾਟਨ

ਜਗਦੀਸ਼ ਟਾਈਟਲਰ ਵਿਰੁੱਧ ਮਾਮਲੇ ਵਿੱਚ ਅਦਾਲਤ ਅੰਦਰ ਜੱਜ ਹਾਜਿਰ ਨਾ ਹੋਣ ਕਰਕੇ ਸੁਣਵਾਈ ਟਲੀ

ਸੰਤ ਬਾਬਾ ਅਤਰ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਦਿੱਲੀ ਵਿਖੇ ਕਰਵਾਏ ਗਏ 'ਸੰਤ ਸਮਾਗਮ'

ਚੀਨੀ ਰੋਬੋਟ ਕੁੱਤੇ ਦੇ ਵਿਵਾਦ 'ਤੇ ਰਾਹੁਲ ਗਾਂਧੀ: ਏਆਈ ਸੰਮੇਲਨ ਇੱਕ ਪੀਆਰ ਤਮਾਸ਼ਾ

ਨਸ਼ੀਲੀਆਂ ਵਸਤਾਂ ਦੇ ਵਪਾਰ, ਸਮੱਗਲਿੰਗ ਨੂੰ ਗੋਲੀ ਬੰਦੂਕ ਦੀ ਨੀਤੀ ਨਾਲ ਨਹੀ ਬਲਕਿ ਬੇਰੁਜਗਾਰੀ ਨੂੰ ਖਤਮ ਕਰਕੇ ਹੱਲ ਕੀਤਾ ਜਾਏ: ਮਾਨ

ਪ੍ਰਧਾਨ ਮੰਤਰੀ ਮੋਦੀ ਨੂੰ ਕਿਸਾਨ ਵਿਰੋਧੀ ਅਮਰੀਕੀ ਵਪਾਰ ਸਮਝੌਤੇ 'ਤੇ ਦਸਤਖਤ ਨਾ ਕਰਨ ਦੀ ਅਪੀਲ: ਸੰਯੁਕਤ ਕਿਸਾਨ ਮੋਰਚਾ