ਅੰਮ੍ਰਿਤਸਰ -ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੂੰ ਸ਼ੋ੍ਰਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਤੋ ਬਾਅਦ ਕਾਰਨ ਦਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।ਇਹ ਨੋਟਿਸ ਦਸਤੀ, ਡਾਕ ਤੇ ਸ਼ੋਸ਼ਲ ਮੀਡੀਆ ਰਾਹੀ ਉਨਾਂ ਤਕ ਪੁੱਜਦਾ ਕੀਤਾ ਗਿਆ ਹੈ।ਇਸ ਨੋਟਿਸ ਮੁਤਾਬਿਕ ਗਿਆਨੀ ਰਘਬੀਰ ਸਿੰਘ ਨੂੰ ਸ਼ੋ੍ਰਮਣੀ ਕਮੇਟੀ ਦਫਤਰ ਨੂੰ ਮੰਗਲਵਾਰ 24 ਫਰਵਰੀ ਤਕ ਜਵਾਬ ਦੇਣਾ ਲਾਜਮੀ ਹੋਵੇਗਾ।ਬੀਤੀ ਸ਼ਾਮ ਇਕ ਕਰਮਚਾਰੀ ਉਨਾਂ ਦੀ ਸ੍ਰੀ ਦਰਬਾਰ ਸਾਹਿਬ ਵਿਚਲੀ ਰਿਹਾਇਸ਼ ਤੇ ਨੋਟਿਸ ਦੀ ਕਾਪੀ ਲੈ ਕੇ ਪੁੱਜਾ ਤੇ ਕਾਰਨ ਦਸੋ ਨੋਟਿਸ ਦੀ ਕਾਪੀ ਪੇਸ਼ ਕੀਤੀ। ਇਸ ਦੇ ਨਾਲ ਹੀ ਕਾਰਨ ਦਸੋ ਨੋਟਿਸ ਦੀ ਇਕ ਕਾਪੀ ਸਰਕਾਰੀ ਡਾਕ ਸਪੀਡ ਪੋਸਟ ਰਾਹੀ ਵੀ ਉਨਾਂ ਦੇ ਪਤੇ ਤੇ ਭੇਜੀ ਜਾ ਚੁੱਕੀ ਹੈ। ਜਾਣਕਾਰ ਦਸਦੇ ਹਨ ਕਿ ਗਿਆਨੀ ਰਘਬੀਰ ਸਿੰਘ ਦੁਆਰਾ ਇਸਤੇਮਾਲ ਕੀਤੇ ਜਾਂਦੇ ਸ਼ੋਸ਼ਲ ਮੀਡੀਆ ਐਪ ਵਟਸਐਪ ਰਾਾਹੀ ਵੀ ਕਾਰਨ ਦਸੋ ਨੋਟਿਸ ਦੀ ਕਾਪੀ ਭੇਜੀ ਗਈ ਹੈ।ਗਿਆਨੀ ਰਘਬੀਰ ਸਿੰਘ ਨੇ 18 ਫਰਵਰੀ ਨੂੰ ਜਲੰਧਰ ਵਿਖੇ ਇਕ ਪ੍ਰੈਸ ਕਾਂਨਫਰੰਸ ਕਰਕੇ ਸ਼ੋ੍ਰਮਣੀ ਕਮੇਟੀ ਦੇ ਪ੍ਰਬੰਧਾਂ ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਸਨ ਜਿਸ ਤੋ ਬਾਅਦ ਪਹਿਲਾਂ ਤੋ ਬੁਲਾਈ ਗਈ ਅੰਤਿੰ੍ਰਗ ਕਮੇਟੀ ਦੀ ਮੀਟਿੰਗ ਵਿਚ ਗਿਆਨੀ ਰਘਬੀਰ ਸਿੰਘ ਕੋਲੋ ਲਗਾਏ ਇਲਜਾਮਾਂ ਦਾ ਸ਼ਪਸ਼ਟੀਕਰਨ ਲੈਣ ਲਈ 72 ਘੰਟੇ ਦਾ ਸਮਾਂ ਦਿੱਤਾ ਸੀ। ਇਥੇ ਇਹ ਵੀ ਜਿਕਰਯੋਗ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਇਤਿਹਾਸ ਵਿਚ ਗਿਆਨੀ ਰਘਬੀਰ ਸਿੰਘ ਪਹਿਲੇ ਹੈਡ ਗ੍ਰੰਥੀ ਹਨ ਜਿਨਾਂ ਨੂੰ 72 ਘੰਟੇ ਦਾ ਸਮਾਂ ਦੇ ਕੇ ਕਾਰਨ ਦਸੋ ਨੋਟਿਸ ਜਾਰੀ ਕੀਤਾ ਗਿਆ ਹੋਵੇ।