ਪੰਜਾਬ

ਗਿਆਨੀ ਗੌਹਰ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੀਤੀ ਮੰਗ ਗਿਆਨੀ ਰਘਬੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਕੀਤਾ ਜਾਏ ਤਲਬ ਤੇ ਲਾਈ ਜਾਏ ਸਜ਼ਾ

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | February 22, 2026 06:59 PM

ਅੰਮ੍ਰਿਤਸਰ- ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗੌਹਰ ਏ ਮਸਕੀਨ ਨੇ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਕੇ ਢੁਕਵੀ ਸਜਾ ਦੇਣ ਦੀ ਮੰਗ ਕੀਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵਿਖੇ ਮੰਗ ਪੱਤਰ ਲੈ ਕੇ ਪਹੰੁਚੇ ਗਿਆਨੀ ਗੌਹਰ ਨੇ ਕਿਹਾ ਕਿ ਜਦ ਇਹ ਦੋਵੇ ਜਥੇਦਾਰ ਦੀ ਸੇਵਾ ਕਰ ਰਹੇ ਸਨ ਤਾਂ ਇਨਾਂ ਨੂੰ ਸ਼ੋ੍ਰਮਣੀ ਕਮੇਟੀ ਦੇ ਪ੍ਰਬੰਧ ਵਿਚ ਕਦੇ ਕੋਈ ਗਲਤੀ ਨਜਰ ਨਹੀ ਆਈ ਅੱਜ ਆਹੁਦਿਆਂ ਤੋ ਹਟਾਏ ਜਾਣ ਤੋ ਬਾਅਦ ਇਨਾਂ ਦੋਹਾਂ ਸਾਬਕਾ ਜਥੇਦਾਰਾਂ ਨੂੰ ਸ਼ੋ੍ਰਮਣੀ ਕਮੇਟੀ ਦਾ ਪੂਰਾ ਢਾਚਾ ਹੀ ਚਰਮਰਾਇਆ ਲਗਦਾ ਹੈ। ਗਿਆਨੀ ਗੌਹਰ ਨੇ ਪੰਥ ਵਿੱਚ ਦੁਬਿਧਾ ਪੈਦਾ ਕਰਨ ਦੇ ਬਿਆਨਾਂ ਤੇ ਟਿਪਣੀ ਕਰਦਿਆਂ ਕਿਹਾ ਕਿ ਪੰਥ ਨੇ ਉਨਾਂ ਨੂੰ ਵਡੀਆਂ ਪਦਵੀਆਂ ਦੇ ਕੇ ਸਨਮਾਨ ਦਿੱਤਾ ਸੀ ਤੇ ਉਹ ਪੰਥ ਵਿਰੋਧੀ ਤਾਕਤਾ ਦਾ ਹੱਥਠੋਕਾ ਬਣ ਕੇ ਕੌਮ ਨਾਲ ਧ੍ਰੋਹ ਕਮਾ ਰਹੇ ਹਨ। ਗਿਆਨੀ ਗੌਹਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ ਹੈ ਅਤੇ ਇਸ ਸੰਸਥਾ ਦੇ ਇੱਕ ਸ਼ਰੀਫ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਬਾਰੇ ਵਿੱਚ ਬੇਤੁਕੀਆਂ ਗੱਲਾਂ ਕਰਨੀਆਂ ਗਿਆਨੀ ਰਘਬੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼ੋਭਦੀਆਂ ਨਹੀਂ ਹਨ। ਗਿਆਨੀ ਰਘਬੀਰ ਸਿੰਘ ਨੇ ਲੰਮਾ ਸਮਾਂ ਪੰਜ ਪਿਆਰੇ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਦੀਆਂ ਸੇਵਾਵਾਂ ਨਿਭਾ ਚੁੱਕੇ ਹਨ। ਇੱਕ ਧਾਰਮਿਕ ਸ਼ਖਸੀਅਤ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕੀ ਢਾਂਚੇ ਦੇ ਉੱਤੇ ਕਿੰਤੂ ਕਰਨਾ ਸੰਕੇਤ ਕਰਦਾ ਹੈ ਕਿ ਗਿਆਨੀ ਰਘਬੀਰ ਸਿੰਘ ਪੰਥ ਵਿਰੋਧੀ ਤਾਕਤਾਂ ਦੇ ਹੱਥਾਂ ਵਿੱਚ ਖੇਡ ਰਹੇ ਹਨ। ਗਿਆਨੀ ਰਘਬੀਰ ਸਿੰਘ ਕੌਮ ਨੂੰ ਆਪਣੀ ਸਥਿਤੀ ਸਪਸ਼ਟ ਕਰਨ ਦੀ ਬਜਾਏ ਕੌਮ ਨੂੰ ਹੋਰ ਉਲਝਣਾ ਵਿੱਚ ਪਾ ਰਹੇ ਹਨ।ਉਨਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਖੁਦ 2 ਦਸੰਬਰ 2024 ਨੂੰ ਵਖ ਵਖ ਅਕਾਲੀ ਦਲ ਭੰਗ ਕਰਕੇ ਇਕ ਅਕਾਲੀ ਦਲ ਬਣਾੳਬਣ ਤੇ ਪੰਥਕ ਸ਼ਤੀ ਨੂੰ ਇਕਠਾ ਕਰਨ ਦੀ ਗਲ ਕਹੀ ਸੀ ਪਰ ਖੁਦ ਇਕ ਨਵਾਂ ਧੜਾ ਬਣਾ ਕੇ ਕੌਮ ਨੂੰ ਉਲਝਾ ਦਿੱਤਾ। ਚਾਹੀਦਾ ਤਾਂ ਇਹ ਸੀ ਕਿ ਗਿਆਨੀ ਰਘਬੀਰ ਸਿੰਘ 72 ਘੰਟੇ ਦੇ ਸਮੇਂ ਅੰਦਰ ਪੰਥ ਦੀ ਪਾਰਲੀਮੈਂਟ ਨੂੰ ਉਨਾਂ ਤੇ ਲਗਾਏ ਗਏ ਇਲਜ਼ਾਮਾਂ ਦਾ ਜਵਾਬ ਦਿੰਦੇ, ਪਰ ਅਫਸੋਸ ਕਿ ਗਿਆਨੀ ਰਘਬੀਰ ਸਿੰਘ ਪੰਥਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਵਾਬ ਦੇਣ ਦੀ ਬਜਾਏ ਨਵੀਆਂ ਕਹਾਣੀਆਂ ਘੜ ਕੇ ਕੌਮ ਦੇ ਵਿੱਚ ਨਵੀਂ ਦੁਵਿਧਾ ਪੈਦਾ ਕਰਕੇ ਵਿਰੋਧੀਆਂ ਦਾ ਹੱਥ ਠੋਕਾ ਬਣ ਰਹੇ ਹਨ। ਉਹਨਾਂ ਗਿਆਨੀ ਰਘਵੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਕਿ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟੀ ਫੇਰਨ। ਉਹਨਾਂ ਯਾਦ ਕਰਵਾਇਆ ਕਿ ਆਪਣੀ ਪੂਰੇ ਸੇਵਾ ਕਾਲ ਦੌਰਾਨ ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਹਰਪ੍ਰੀਤ ਸਿੰਘ ਨੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਲੋ ਭੇਟ ਕੀਤੀ ਮਾਇਆ ਗੁਰੂ ਦੀ ਗੋਲਕ ਵਿਚ ਨਹੀ ਜਮਾਂ ਕਰਵਾਈ।ਗਿਆਨੀ ਰਘਬੀਰ ਸਿੰਘ ਤਾਂ ਇਕ ਕਦਮ ਹੋਰ ਵੀ ਅਗੇ ਰਹੇ ਉਨਾਂ ਨਾ ਤਾਂ ਬਤੌਰ ਹੈਡ ਗ੍ਰੰਥੀ ਰਹਿਰਾਸ ਸਾਹਿਬ ਦਾ ਪਾਠ ਕੀਤਾ ਹੈ, ਨਾ ਹੀ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਕਥਾ ਦੀ ਸੇਵਾ ਨਿਭਾਈ, ਅਤੇ ਨਾ ਹੀ ਉਹਨਾਂ ਨੇ ਕਦੇ ਪਾਲਕੀ ਸਾਹਿਬ ਦੀ ਸੇਵਾ ਕੀਤੀ। ਅਜਿਹੇ ਹਾਲਾਤਾਂ ਵਿੱਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਰਾਖ ਦਿਲੀ ਦਿਖਾਉਂਦਿਆਂ ਹੋਇਆ ਗਿਆਨੀ ਰਘਬੀਰ ਸਿੰਘ ਨੂੰ ਹਰ ਪ੍ਰਕਾਰ ਦੀਆਂ ਸਹੂਲਤਾਂ ਮੁਹਈਆ ਕਰਵਾਈਆਂ। ਇਸ ਦੇ ਬਾਵਜੂਦ ਗਿਆਨੀ ਰਘਬੀਰ ਸਿੰਘ ਪੰਥ ਦੀ ਪਿੱਠ ਵਿੱਚ ਛੁਰਾ ਮਾਰਨ ਦੀਆਂ ਕਾਰਵਾਈਆਂ ਕਰ ਰਹੇ ਹਨ ਜੋ ਕਿ ਨਾ ਸਹਿਣ ਯੋਗ ਹਨ। ਗਿਆਨੀ ਗੌਹਰ ਨੇ ਕਿਹਾ ਕਿ ਗਿਆਨੀ ਰਘਬੀਰ ਸਿੰਘ ਆਪਣੇ ਅਹੁਦੇ ਤੋਂ ਲਾਂਭੇ ਹੋ ਕੇ ਕੌਮ ਨੂੰ ਦੱਸਣ ਕਿ ਉਹਨਾਂ ਨੇ ਹੁਣ ਤੱਕ ਵਿਦੇਸ਼ਾਂ ਵਿੱਚੋਂ ਕਿੰਨੀ ਮਾਇਆ ਇਕੱਠੀ ਕੀਤੀ ਹੈ ਅਤੇ ਉਸ ਮਾਇਆ ਦੇ ਵਿੱਚੋਂ ਕਿੰਨੇ ਫੀਸਦੀ ਰਾਸ਼ੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਦਫਤਰ ਵਿੱਚ ਜਮਾ ਕਰਵਾਈ ਹੈ।ਗਿਆਨੀ ਗੌਹਰ ਨੇ ਦਸਿਆ ਕਿ ਬਤੌਰ ਜਥੇਦਾਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਉਨਾਂ ਕਰੀਬ 80 ਕਰੋੜ ਰੁਪਏ ਦੀ ਰਾਸ਼ੀ ਤਖ਼ਤ ਸਾਹਿਬ ਵਿਖੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਪਾਸੋ ਦਸਵੰਧ ਦੇ ਰੂਪ ਵਿਚ ਇਕਤਰ ਕਰਕੇ ਜਮਾਂ ਕਰਵਾਈ ਸੀ, ਹਾਲਾਂਕਿ ਤਖ਼ਤ ਸਾਹਿਬ ਦੀ ਆਮਦਨ ਸ੍ਰੀ ਦਰਬਾਰ ਸਾਹਿਬ ਤੋ ਕਈ ਗੁਣਾ ਘੱਟ ਹੈ। ਉਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਰਚੇ ਦੇ ਉੱਤੇ ਦੇਸ਼ ਵਿਦੇਸ਼ ਵਿੱਚ ਜਾ ਕੇ ਗਿਆਨੀ ਰਘਬੀਰ ਸਿੰਘ ਨਿਜ ਲਈ ਤਾਂ ਲਿਫਾਫੇ ਇਕੱਠੇ ਕਰਦੇ ਰਹੇ ਹਨ ਪਰ ਕੌਮ ਦੀ ਗੱਲ ਕਰਨ ਤੋਂ ਹਮੇਸ਼ਾ ਹੀ ਪਿੱਛੇ ਰਹੇ ਹਨ।ਉਨਾਂ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੇਤ ਸਮੂੰਹ ਸਿੱਖ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਸਾਰੀਆਂ ਸਿੱਖ ਸੰਸਥਾਵਾਂ ਦਾ ਇਕ ਸਾਂਝਾਂ ਜਾਂਚ ਕਮਿਸ਼ਨ ਬਣਾ ਕੇ ਗਿਆਨੀ ਰਘਬੀਰ ਸਿੰਘ ਦੇ ਕਾਰਜਕਾਲ ਦੌਰਾਨ ਉਨਾਂ ਵਲੋ ਕੀਤੀਆਂ ਆਪ ਹੁੱਦਰੀਆਂ ਦੀ ਪੜਤਾਲ ਕਰਵਾਈ ਜਾਵੇ ਤਾਂ ਕਿ ਸੱਚ ਸੰਗਤਾਂ ਦੇ ਸਾਹਮਣੇ ਆ ਸਕੇ।ਉਨਾਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੋ ਮੰਗ ਕੀਤੀ ਕਿ ਦੋਹਾਂ ਸਾਬਕਾ ਜਥੇਦਾਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਕੇ ਸੇਵਾ ਲਗਾਉਣ।

Have something to say? Post your comment

 
 
 
 

ਪੰਜਾਬ

ਹਰਿਆਣਾ ਦੇ ਮੁੱਖ ਮੰਤਰੀ ਸੈਣੀ ਦਾ ਕਾਲੇ ਝੰਡਿਆਂ ਨਾਲ ਸਵਾਗਤ

ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਬਾਣੀ ਅਤੇ ਵਿਰਾਸਤ ਪੁਸਤਕ ਹੋਈ ਲੋਕ ਅਰਪਣ ਗੁਰਦੁਆਰਾ ਗੁਰੂ ਗਿਆਨ ਪ੍ਰਕਾਸ਼, ਲੁਧਿਆਣਾ ਵਿਖੇ

ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ‘136ਵੇਂ ਸਥਾਪਨਾ ਦਿਵਸ’ ’ਤੇ ਧਾਰਮਿਕ ਸਮਾਗਮ ਕਰਵਾਇਆ ਗਿਆ

22 ਵਾਂ ਅੰਮ੍ਰਿਤ ਸਾਗਰ ਸ਼ੁਕਰਨਾ ਸਮਾਗਮ ਜੈਕਾਰਿਆਂ ਦੀ ਗੂੰਜ 'ਚ ਹੋਇਆ ਸੰਪਨ- ਪ੍ਰਮੁੱਖ ਸ਼ਖਸ਼ੀਅਤਾਂ ਨੂੰ ਕੀਤਾ ਗਿਆ ਸਨਮਾਨਿਤ

ਦਹਾਕਿਆਂ ਦੀ ਅਣਗਹਿਲੀ ਨੂੰ ਠੀਕ ਕਰ ਰਹੀ ਆਪ ਸਰਕਾਰ; ਸੂਬੇ ਦੇ ਸਾਰੇ 20,000 ਸਕੂਲਾਂ ਨੂੰ ਅਪਗ੍ਰੇਡ ਕਰਨ ਦੀ ਮੁਹਿੰਮ ਜਾਰੀ: ਹਰਜੋਤ ਸਿੰਘ ਬੈਂਸ

22 ਵੇਂ ਅੰਮ੍ਰਿਤ ਸਾਗਰ ਸ਼ੁਕਰਾਨਾ ਸਮਾਗਮ ਦੀ ਹੋਈ ਆਰੰਭਤਾ- ਪੰਥ ਦੇ ਪ੍ਰਸਿੱਧ ਕੀਰਤਨੀ ਜੱਥਿਆਂ ਨੇ ਗੁਰਬਾਣੀਂ ਕੀਰਤਨ ਰਾਹੀਂ ਸੰਗਤਾਂ ਨੂੰ ਕੀਤਾ ਨਿਹਾਲ

22ਫਰਵਰੀ ਨੂੰ ਅੰਤਿਮ ਅਰਦਾਸ ਮੌਕੇ ਲਈ ਸਫ਼ਲ ਕਿਸਾਨ, ਲੇਖਕ ਤੇ ਸਮਾਜਿਕ ਆਗੂ ਬਾਪੂ ਜੀ ਸ. ਹਰੀ ਸਿੰਘ ਵਿਰਕ ਦਾ ਦੁਖਦਾਈ ਵਿਛੋੜਾ

 ਵਿਸ਼ਵ ਮਾਂ ਬੋਲੀ ਦਿਹਾੜੇ ਤੇ-- ਮੈਨੂੰ ਇਉਂ ਨਾ ਮਨੋਂ ਵਿਸਾਰ

ਡੀਜੀਪੀ ਪੰਜਾਬ ਵੱਲੋਂ 1951 ਬੈਚ ਦੇ ਆਈਪੀਐਸ ਅਧਿਕਾਰੀ ਜਗਜੀਤ ਸਿੰਘ ਬਾਵਾ ਨੂੰ ਉਨ੍ਹਾਂ ਦੇ 100ਵੇਂ ਜਨਮਦਿਨ 'ਤੇ ਨਿੱਘੀਆਂ ਸ਼ੁਭਕਾਮਨਾਵਾਂ

ਮਾਨ ਸਰਕਾਰ ਵੱਲੋਂ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਵਿਖੇ ਬਣਨ ਵਾਲੇ ਲੜਕੀਆਂ ਦੇ ਹੋਸਟਲ ਨਿਰਮਾਣ ਦੀ ਸ਼ੁਰੂਆਤ: ਹਰਪਾਲ ਚੀਮਾ