ਪੰਜਾਬ

ਨਸ਼ਿਆਂ ਖ਼ਿਲਾਫ਼ 'ਅਸਲੀ ਜੰਗ' ਲੜ ਰਹੀ ਹੈ ਭਗਵੰਤ ਮਾਨ ਸਰਕਾਰ, 2007 ਤੋਂ 2017 ਦਾ ਕਾਲਾ ਦੌਰ ਨਹੀਂ ਭੁੱਲੇ ਪੰਜਾਬੀ : ਬਲਤੇਜ ਪੰਨੂ

ਕੌਮੀ ਮਾਰਗ ਬਿਊਰੋ | February 24, 2026 09:02 PM

ਚੰਡੀਗੜ੍ਹ-ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਨੂੰ ਅੱਤਵਾਦੀ ਘੋਸ਼ਿਤ ਕਰਨ ਦੇ ਦਿੱਤੇ ਬਿਆਨ 'ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜਿਹੜੇ ਲੋਕਾਂ ਨੇ ਖ਼ੁਦ ਪੰਜਾਬ ਵਿੱਚ ਗੈਂਗਸਟਰਵਾਦ ਅਤੇ ਚਿੱਟੇ ਦਾ ਜ਼ਹਿਰ ਫੈਲਾਇਆ, ਉਹ ਹੁਣ ਸਫ਼ਾਈ ਮੁਹਿੰਮ ਦੀਆਂ ਗੱਲਾਂ ਕਰ ਰਹੇ ਹਨ। ਇਹ ਕਿਸੇ ਵੀ ਤਰ੍ਹਾਂ ਮਨਜ਼ੂਰ ਨਹੀਂ।

ਬਲਤੇਜ ਪੰਨੂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅੱਜ ਐਲਾਨ ਕਰ ਰਹੇ ਹਨ ਕਿ ਜੇ ਉਨ੍ਹਾਂ ਦੀ ਸਰਕਾਰ ਬਣੀ ਤਾਂ ਉਹ ਪਹਿਲੀ ਕੈਬਨਿਟ ਵਿੱਚ ਹੀ ਗੈਂਗਸਟਰਾਂ ਤੇ ਚਿੱਟੇ ਦੇ ਸੌਦਾਗਰਾਂ ਵਿਰੁੱਧ ਸਖ਼ਤ ਕਾਨੂੰਨ ਲਿਆਉਣਗੇ ਅਤੇ ਉਨ੍ਹਾਂ ਨੂੰ ਅੱਤਵਾਦੀ ਡਿਕਲੇਅਰ ਕਰਨਗੇ। ਪੰਨੂ ਨੇ ਪਲਟਵਾਰ ਕਰਦਿਆਂ ਕਿਹਾ, "ਸੁਖਬੀਰ ਜੀ, ਪਹਿਲਾਂ ਇਹ ਦੱਸੋ ਕਿ ਗੈਂਗਸਟਰ ਕੌਣ ਲੈ ਕੇ ਆਇਆ, ਚਿੱਟਾ ਕੌਣ ਲੈ ਕੇ ਆਇਆ?"

ਆਪ ਆਗੂ ਨੇ ਯਾਦ ਕਰਾਉਂਦਿਆਂ ਕਿਹਾ ਕਿ 2007 ਵਿੱਚ ਅਕਾਲੀ-ਭਾਜਪਾ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਵਿੱਚ ਨਾ ਕੋਈ ਗੈਂਗਸਟਰ ਜਾਣਦਾ ਸੀ, ਨਾ ਚਿੱਟੇ ਦਾ ਕੋਈ ਨਾਮ ਸੁਣਦਾ ਸੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਚਿੱਟੇ ਵਾਲਿਆਂ ਦੇ ਸੰਬੰਧ ਬਾਦਲ ਸਰਕਾਰ ਦੇ ਵੇਲੇ ਗੈਂਗਸਟਰਾਂ ਨਾਲ ਜੁੜੇ, ਕੀ ਸੁਖਬੀਰ ਬਾਦਲ ਉਨ੍ਹਾਂ ਨੂੰ ਵੀ ਅੱਤਵਾਦੀ ਗਰਦਾਨਣ ਦੀ ਹਿੰਮਤ ਰੱਖਦੇ ਹਨ?

ਪੰਨੂ ਨੇ ਤਿੱਖੇ ਵਿਅੰਗ ਨਾਲ ਕਿਹਾ, "ਸੁਖਬੀਰ ਬਾਦਲ ਦਾ ਇਹ ਬਿਆਨ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਤਾਲਿਬਾਨ ਕਹੇ ਕਿ ਚਲੋ ਮੋਮਬੱਤੀਆਂ ਲੈ ਕੇ ਸ਼ਾਂਤੀ ਮਾਰਚ ਕੱਢੀਏ।" ਉਨ੍ਹਾਂ ਕਿਹਾ ਕਿ 2007 ਤੋਂ 2017 ਤੱਕ ਦੇ ਦਸ ਸਾਲਾਂ ਵਿੱਚ ਬਾਦਲ ਸਰਕਾਰ ਨੇ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਿਆ ਅਤੇ ਗੈਂਗਸਟਰਵਾਦ ਨੂੰ ਸ਼ਹਿ ਦਿੱਤੀ। ਪੰਜਾਬੀ ਉਹ ਕਾਲਾ ਦੌਰ ਨਹੀਂ ਭੁੱਲੇ।

ਆਪ ਮੀਡੀਆ ਇੰਚਾਰਜ ਨੇ ਕਿਹਾ ਕਿ ਇਸ ਦੇ ਉਲਟ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਨਸ਼ਿਆਂ ਵਿਰੁੱਧ ਸੱਚਮੁੱਚ ਜੰਗ ਲੜ ਰਹੀ ਹੈ ਅਤੇ ਗੈਂਗਸਟਰਾਂ 'ਤੇ ਸ਼ਿਕੰਜਾ ਕੱਸ ਰਹੀ ਹੈ। ਪੰਨੂ ਨੇ ਕਿਹਾ, "ਇਸ ਤਰ੍ਹਾਂ ਦੀ ਜੰਗ ਲੜਨ ਲਈ ਵਿੱਲ ਪਾਵਰ ਚਾਹੀਦੀ ਹੈ। ਜੋ ਬਾਦਲ ਸਰਕਾਰ ਕੋਲ ਕਦੇ ਸੀ ਹੀ ਨਹੀਂ। ਇਸੇ ਲਈ ਉਨ੍ਹਾਂ ਨੇ ਪੰਜਾਬ ਨੂੰ ਤਬਾਹੀ ਦੇ ਮੂੰਹ ਵਿੱਚ ਪਾਇਆ।"

Have something to say? Post your comment

 
 
 
 

ਪੰਜਾਬ

ਪੰਜਾਬ ਸਰਕਾਰ ਨੇ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ 'ਤੇ ਸ਼ਿਕੰਜਾ ਕੱਸਣ ਲਈ ਨਵੀਂ ਇਨਾਮ ਨੀਤੀ ਨੂੰ ਕੀਤਾ ਨੋਟੀਫਾਈ

ਪੰਜਾਬ ਵਿੱਚ ਕਸ਼ਮੀਰੀ ਵਿਦਿਆਰਥੀਆਂ ਨਾਲ ਛੇੜਛਾੜ: ਜੇਕੇਐਸਏ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਕੀਤੀ ਦਖਲ ਦੀ ਮੰਗ

'ਯੁੱਧ ਨਸ਼ਿਆਂ ਵਿਰੁੱਧ' ਰੰਗ ਲਿਆ ਰਹੀ ਹੈ,ਤਸਕਰ ਹੁਣ ਹਰਿਆਣਾ ਨੂੰ ਆਪਣਾ ਨਵਾਂ ਅੱਡਾ ਬਣਾ ਰਹੇ ਹਨ: ਹਰਪਾਲ ਸਿੰਘ ਚੀਮਾ

ਖਾਲਸਾ ਕਾਲਜ ਦੇ 10 ਵਿਦਿਆਰਥੀਆਂ ਦੀ ਆਈ. ਸੀ. ਆਈ. ਸੀ. ਆਈ. ਬੈਂਕ ਵੱਲੋਂ ਚੋਣ

ਬਜ਼ੁਰਗਾਂ ਦੀ ਭਲਾਈ ਲਈ ₹7.86 ਕਰੋੜ ਦੀ ਅਲਾਟਮੈਂਟ: ਡਾ. ਬਲਜੀਤ ਕੌਰ

50000 ਰੁਪਏ ਰਿਸ਼ਵਤ ਦੀ ਮੰਗ ਕਰਨ ਵਾਲਾ ਸਰਪੰਚ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ

ਡਾ. ਬਲਬੀਰ ਸਿੰਘ ਵੱਲੋਂ ਨਵੇਂ ਪਦਉੱਨਤ ਹੋਏ ਐਸਐਮਓਜ਼ ਲਈ 2-ਦਿਨਾਂ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ

ਅਕਾਲੀ ਅਤੇ ਕਾਂਗਰਸ ਸਰਕਾਰਾਂ ਨੇ ਪੰਜਾਬ ਦੇ ਬੱਚਿਆਂ ਨੂੰ ਜਾਣ-ਬੁੱਝ ਕੇ ਅਨਪੜ੍ਹ ਰੱਖਿਆ: ਭਗਵੰਤ ਮਾਨ

ਜੇਕਰ ਤੁਹਾਨੂੰ ਕੋਈ ਮਾਨਸਿਕ ਪ੍ਰੇਸ਼ਾਨੀ ਹੈ ਤਾਂ ਡਾਇਲ ਕਰੋ 1800–89–14416–ਡਾ. ਰਾਏ

ਮੁੱਖ ਮੰਤਰੀ ਭਗਵੰਤ ਸਿੰਘ ਮਾਨ 24 ਫਰਵਰੀ ਨੂੰ ਸਰਕਾਰੀ ਆਈ.ਟੀ.ਆਈ. ਦਾ ਨੀਂਹ ਪੱਥਰ ਰੱਖਣਗੇ