ਅੰਮ੍ਰਿਤਸਰ-ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਪੁਲਿਸ ਬਲਾਂ ਦੇ ਕੰਮਕਾਜ ਨੂੰ ਸਮਝਣ ਲਈ ਆਪਣੇ ਸਿਖਲਾਈ ਪ੍ਰੋਗਰਾਮ ਦੇ ਹਿੱਸੇ ਵਜੋਂ ਪੁਲਿਸ ਸਟੇਸ਼ਨ, ਛਾਉਣੀ, ਅੰਮ੍ਰਿਤਸਰ ਦਾ ਵਿੱਦਿਅਕ ਦੌਰਾ ਕੀਤਾ। ਇਸ ਦੌਰੇ ਦੌਰਾਨ ਬੀ. ਏ. ਐਲ. ਐਲ. ਬੀ. (ਐਫ. ਵਾਈ. ਆਈ. ਸੀ.) 10ਵੇਂ ਸਮੈਸਟਰ, ਬੀ. ਕਾਮ. ਐਲ. ਐਲ. ਬੀ. (ਐਫ. ਵਾਈ. ਆਈ. ਸੀ.) 10ਵੇਂ ਸਮੈਸਟਰ ਅਤੇ ਐਲ. ਐਲ. ਬੀ. (ਟੀ. ਵਾਈ. ਸੀ.) 6ਵੇਂ ਸਮੈਸਟਰ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।
ਇਸ ਸਬੰਧੀ ਕਾਲਜ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਖ਼ਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਦੀ ਮੌਜ਼ੂਦਗੀ ’ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਾਨੂੰਨ ਦੇ ਵਿਦਿਆਰਥੀਆਂ ਲਈ ਉਨ੍ਹਾਂ ਦੇ ਸਿਲੇਬਸ ਦੇ ਹਿੱਸੇ ਵਜੋਂ ਇਕ ਵਿੱਦਿਅਕ ਦੌਰਾ ਸੀ। ਉਨ੍ਹਾਂ ਕਿਹਾ ਕਿ ਪੁਲਿਸ ਸਟੇਸ਼ਨ ਵਿਖੇ ਵਿਦਿਆਰਥੀਆਂ ਨੂੰ ਪੁਲਿਸ ਅਧਿਕਾਰੀਆਂ ਵੱਲੋਂ ਨਿਯੁਕਤ ਪੁਲਿਸ ਅਧਿਕਾਰੀ ਨਿਮਰਤ ਕੌਰ (ਹੈੱਡ ਕਾਂਸਟੇਬਲ) ਵੱਲੋਂ ਮਾਰਗਦਰਸ਼ਨ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਪੁਲਿਸ ਸਟੇਸ਼ਨ ਵਿਖੇ ਕੇਸ ਡਾਇਰੀ, ਐਫ. ਆਈ. ਆਰ. ਡਾਇਰੀ ਅਤੇ ਜਨਰਲ ਡਾਇਰੀ, ਮਾਲਖਾਨਾ ਆਦਿ ਕੰਮਕਾਜ ਨੂੰ ਵੇਖਿਆ। ਉਨ੍ਹਾਂ ਕਿਹਾ ਕਿ ਇਸ ਦੌਰਾਨ ਵਿਦਿਆਰਥੀਆਂ ਨੂੰ ਪੁਲਿਸ ਸਟੇਸ਼ਨ ਦੇ ਐੱਸ. ਐੱਚ. ਓ. ਸ: ਜਤਿੰਦਰ ਸਿੰਘ ਨਾਲ ਗੱਲਬਾਤ ਕਰਨ ਦਾ ਮੌਕਾ ਵੀ ਮਿਲਿਆ ਜਿਨ੍ਹਾਂ ਨੇ ਵਿਦਿਆਰਥੀਆਂ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ।
ਉਨ੍ਹਾਂ ਕਿਹਾ ਕਿ ਉਕਤ ਵਿੱਦਿਅਕ ਦੌਰਾ ਪ੍ਰੈਕਟੀਕਲ ਟ੍ਰੇਨਿੰਗ ਦੀ ਕੋਆਰਡੀਨੇਟਰ ਡਾ. ਸੀਮਾ ਰਾਣੀ ਅਤੇ ਫੈਕਲਟੀ ਮੈਂਬਰਾਂ ਡਾ. ਦਿਵਿਆ ਸ਼ਰਮਾ, ਡਾ. ਮੋਹਿਤ ਸੈਣੀ, ਡਾ. ਪਵਨਦੀਪ ਕੌਰ, ਡਾ. ਰੇਣੂ ਸੈਣੀ, ਡਾ. ਗੁਰਜਿੰਦਰ ਕੌਰ, ਡਾ. ਸ਼ਿਵਨ ਸਰਪਾਲ, ਡਾ. ਅਨੀਤਾ ਸ਼ਰਮਾ, ਡਾ. ਹਰਜੋਤ ਕੌਰ, ਪ੍ਰੋ. ਉਤਕਰਸ਼ ਸੇਠ, ਪ੍ਰੋ. ਜਸਦੀਪ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ।