ਸੰਸਾਰ

ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਰਿਹਾ ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਦਾ ਕਵੀ ਦਰਬਾਰ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | February 27, 2026 07:07 PM


ਸਰੀ-ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਵੱਲੋਂ ਕਰਵਾਇਆ ਗਿਆ ਮਾਸਿਕ ਕਵੀ ਦਰਬਾਰ ਪੂਰੀ ਤਰ੍ਹਾਂ ਮਾਂ ਬੋਲੀ ਪੰਜਾਬੀ ਦੇ ਰੰਗ ਵਿੱਚ ਰੰਗਿਆ ਗਿਆ। ਸੈਂਟਰ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਵਿੱਚ ਸਰੀ ਦੇ ਨਾਮਵਰ ਕਵੀਆਂ ਅਤੇ ਬੁੱਧੀਜੀਵੀਆਂ ਨੇ ਹਿੱਸਾ ਲਿਆ।

ਸਮਾਗਮ ਵਿੱਚ ਜ਼ਿਆਦਾਤਰ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਪੰਜਾਬੀ ਭਾਸ਼ਾ ਦੀ ਅਮੀਰੀ ਅਤੇ ਇਸ ਦੀ ਸੰਭਾਲ ਦਾ ਹੋਕਾ ਦਿੱਤਾ। ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਮਨਜੀਤ ਸਿੰਘ ਮੱਲ੍ਹਾ ਨੇ ਪ੍ਰੋਗਰਾਮ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਚਲਾਇਆ। ਇਸ ਮੌਕੇ ਅਵਤਾਰ ਸਿੰਘ ਬਰਾੜ, ਗੁਰਦੇਵ ਸਿੰਘ ਦਰਦੀ, ਇੰਦਰਜੀਤ ਸਿੰਘ ਧਾਮੀ, ਸੁਖਪ੍ਰੀਤ ਸਿੰਘ, ਦਰਸ਼ਨ ਸਿੰਘ ਅਟਵਾਲ, ਦਵਿੰਦਰ ਕੌਰ ਜੋਹਲ, ਬੀਬੀ ਇੰਦਰਜੀਤ ਕੌਰ ਸੰਧੂ, ਪਵਿੱਤਰ ਕੌਰ ਬਰਾੜ, ਕੁਲਵੰਤ ਸਿੰਘ ਸਿਰੋਤਾ, ਸਵਰਨਜੀਤ ਸਿੰਘ ਸੰਧੂ, ਸੰਤੋਖ ਸਿੰਘ, ਗੁਰਮੀਤ ਸਿੰਘ ਕਾਲਕਟ, ਅਮਰੀਕ ਸਿੰਘ ਲੇਹਲ, ਸਵਰਨ ਸਿੰਘ ਚਾਹਲ, ਬੀਬੀ ਜਸਵੰਤ ਰਾਣਾ ਅਤੇ ਬੀਬੀ ਅਮਰਜੀਤ ਕੌਰ ਸਮੇਤ ਕਈ ਹੋਰਨਾਂ ਨੇ ਆਪਣੀਆਂ ਭਾਵਪੂਰਕ ਰਚਨਾਵਾਂ ਪੇਸ਼ ਕੀਤੀਆਂ।

ਇਸ ਕਵੀ ਦਰਬਾਰ ਵਿੱਚ ਸੀਨੀਅਰ ਪੱਤਰਕਾਰ ਨਿਰੰਜਨ ਸਿੰਘ ਲੇਹਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਆਪਣੇ ਜੀਵਨ ਦੇ ਅਨੁਭਵ ਸਾਂਝੇ ਕੀਤੇ। ਇਸ ਮੌਕੇ ਗੀਤਕਾਰ ਤੇ ਗਾਇਕ ਗੁਰਦੇਵ ਸਿੰਘ ਦਰਦੀ ਦਾ ਨਵਾਂ ਪੋਸਟਰ ‘ਮੇਰੀ ਮਾਂ ਬੋਲੀ ਪੰਜਾਬੀ’ ਵੀ ਲੋਕ-ਅਰਪਣ ਕੀਤਾ ਗਿਆ।
ਸੈਂਟਰ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਨੇ ਸ. ਲੇਹਲ ਵੱਲੋਂ ਆਪਣੇ ਚੈਨਲਾਂ 'ਸਿੱਧੀ ਗੱਲ' ਅਤੇ 'ਲਿਸ਼ਕਾਰਾ' ਰਾਹੀਂ ਕੀਤੇ ਜਾ ਰਹੇ ਪ੍ਰਚਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਕਿ ਸੰਸਥਾ ਵੱਲੋਂ 25-26 ਮਈ, 2026 ਨੂੰ ਬਜ਼ੁਰਗਾਂ ਲਈ ਓਕਾਨਾਗਨ ਲੇਕ (ਕਲੋਨਾ) ਦਾ ਟੂਰ ਉਲੀਕਿਆ ਗਿਆ ਹੈ। ਜਾਣ ਦੇ ਚਾਹਵਾਨ ਮੈਂਬਰ 20 ਮਾਰਚ ਤੱਕ ਆਪਣੇ ਨਾਮ ਦਫ਼ਤਰ ਵਿੱਚ ਲਿਖਵਾ ਸਕਦੇ ਹਨ।
ਸਮਾਗਮ ਦੌਰਾਨ ਚਾਹ-ਪਾਣੀ ਦੀ ਸੇਵਾ ਸਵਰਗੀ ਸੁਰਿੰਦਰ ਸਿੰਘ ਕਲੇਰ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਪੜ-ਦੋਹਤੇ ਦੀ ਖੁਸ਼ੀ ਵਿੱਚ ਬੜੇ ਚਾਅ ਨਾਲ ਕੀਤੀ ਗਈ, ਜਿਸ ਵਿੱਚ ਸ. ਕਲੇਰ ਦੀ ਸਪੁੱਤਰੀ ਨੇ ਵੀ ਹਾਜ਼ਰੀ ਭਰੀ।

 

Have something to say? Post your comment

 
 
 
 

ਸੰਸਾਰ

ਬ੍ਰਿਟਿਸ਼ ਕੋਲੰਬੀਆ ਵਿੱਚ ਡਾਇਬੀਟੀਜ਼ ਅਤੇ ਮੀਨੋਪੌਜ਼ ਦੀਆਂ ਦਵਾਈਆਂ ਹੁਣ ਹੋਣਗੀਆਂ ਬਿਲਕੁਲ ਮੁਫ਼ਤ

ਪੰਜਾਬੀ ਲੈਂਗਵੇਜ ਐਜੂਕੇਸ਼ਨ ਐਸੋਸੀਏਸ਼ਨ ਵੱਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ

ਸਿਰਜਣਾ ਦੇ ਆਰ ਪਾਰ ਪ੍ਰੋਗਰਾਮ ‘ਚ ਨਾਮਵਰ ਨਾਟਕਕਾਰ ਕੇਵਲ ਧਾਲੀਵਾਲ ਨਾਲ ਰੂਬਰੂ

ਅਮਰੀਕਾ ਤੋਂ ਪੁੱਜੇ ਸਿੱਖ ਵਫਦ ਨੇ ਯੂਬਾ ਸਿਟੀ ਅਮਰੀਕਾ ਅੰਦਰ ਧਰਮ ਪ੍ਰਚਾਰ ਕੇਂਦਰ ਸਥਾਪਿਤ ਕਰਨ ਦੀ ਕੀਤੀ ਅਪੀਲ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ

ਵਿਸ਼ਵ ਬੈਂਕ ਗਾਜ਼ਾ ਪੁਨਰ ਨਿਰਮਾਣ ਫੰਡ ਦਾ ਪ੍ਰਬੰਧਨ ਕਰੇਗਾ, ਪ੍ਰਧਾਨ ਅਜੇ ਬੰਗਾ ਨੇ ਤਿੰਨ ਮੁੱਖ ਭੂਮਿਕਾਵਾਂ ਦੀ ਰੂਪਰੇਖਾ ਦਿੱਤੀ

ਟਰੰਪ ਏਲੀਅਨਾਂ ਅਤੇ ਯੂਐਫਓ ਨਾਲ ਸਬੰਧਤ ਰਾਜ਼ਾਂ ਦਾ ਕਰਨਗੇ ਖੁਲਾਸਾ

ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਮਹੀਨਾਵਾਰ ਮੀਟਿੰਗ ਮਾਂ ਬੋਲੀ ਦਿਵਸ ਨੂੰ ਸਮਰਪਿਤ ਰਹੀ

ਸਰੀ ਵਿੱਚ 21 ਫਰਵਰੀ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਮਾਂ-ਬੋਲੀ ਦਿਹਾੜਾ: ਬਲਵੰਤ ਸਿੰਘ ਸੰਘੇੜਾ

ਸਕੂਲੀ ਵਿਦਿਆਰਥੀਆਂ ਨੇ ਗੁਰਦੁਆਰਾ ਸਾਹਿਬ ਨਤਮਸਤਕ ਹੋ ਕੇ ਸਿੱਖ ਮਰਯਾਦਾ ਨੂੰ ਸਮਝਿਆ

ਪੰਜਾਬੀ ਲੇਖਕ ਮੰਚ ਦੀ ਮੀਟਿੰਗ ਵਿੱਚ ਕਹਾਣੀਆਂ ਰਾਹੀਂ ਪ੍ਰਵਾਸੀ ਜੀਵਨ ਦੇ ਯਥਾਰਥ 'ਤੇ ਗੰਭੀਰ ਚਰਚਾ