BREAKING NEWS
ਭਗਵੰਤ ਮਾਨ ਸਰਕਾਰ ਪੰਜਾਬ ਦੇ ਅਧਿਕਾਰਾਂ ਦੀ ਰਾਖੀ ਲਈ ਸੁਪਰੀਮ ਕੋਰਟ ਸਮੇਤ ਹਰ ਪੱਧਰ 'ਤੇ ਲੜਾਈ ਲੜੇਗੀ: ਬਲਤੇਜ ਪੰਨੂਕੁਲਤਾਰ ਸਿੰਘ ਸੰਧਵਾਂ ਵੱਲੋਂ ਕਣਕ ਦੀ ਫ਼ਸਲ ਨੂੰ ਅੱਗ ਤੋਂ ਬਚਾਉਣ ਲਈ ਸਾਵਧਾਨੀਆਂ ਵਰਤਣ ਦੀ ਅਪੀਲਅਪਰਾਧ ਲਈ ਕੋਈ ਨਰਮੀ ਨਹੀਂ ਵਰਤੀ ਜਾਵੇਗੀ; ਭਗਵੰਤ ਮਾਨ ਸਰਕਾਰ ਦੇ ‘ਅਪਰਾਧ-ਮੁਕਤ ਪੰਜਾਬ' ਦੇ ਟੀਚੇ ਨੂੰ ਸਾਕਾਰ ਕਰ ਰਹੀਆਂ ਹਨ ਮਹਿਲਾ ਪੁਲਿਸ ਮੁਲਾਜ਼ਮਜੁਲਾਈ ਤੋਂ ਦਲਿਤ ਔਰਤਾਂ ਨੂੰ ਪ੍ਰਤੀ ਮਹੀਨਾ 1,500 ਮਿਲਣਗੇ ਜਦੋਂ ਕਿ ਬਾਕੀ ਵਰਗਾਂ ਦੀਆਂ ਔਰਤਾਂ ਨੂੰ 1,000 ਰੁਪਏ ਮਿਲਣਗੇ: ਮੁੱਖ ਮੰਤਰੀ ਭਗਵੰਤ ਮਾਨਬੇਅਦਬੀ ਹੁਣ ਗੈਰ-ਜ਼ਮਾਨਤੀ ਅਪਰਾਧ, ਭਗਵੰਤ ਮਾਨ ਸਰਕਾਰ ਨੇ ਬੇਅਦਬੀ ਪ੍ਰਤੀ ਜ਼ੀਰੋ ਟਾਲਰੈਂਸ ਦਾ ਸਪੱਸ਼ਟ ਸੰਦੇਸ਼ ਦਿੱਤਾ: ਹਰਪਾਲ ਸਿੰਘ ਚੀਮਾਕਿਸ ਗੱਲ ਕਰਕੇ ਫਖਰੇ ਕੌਮ ਵਾਪਸ ਕੀਤਾ ਜਾਵੇ ????? -ਭਗਵੰਤ ਮਾਨ

ਸੰਸਾਰ

ਸਿਰਜਣਾ ਦੇ ਆਰ ਪਾਰ ਪ੍ਰੋਗਰਾਮ ‘ਚ ਨਾਮਵਰ ਨਾਟਕਕਾਰ ਕੇਵਲ ਧਾਲੀਵਾਲ ਨਾਲ ਰੂਬਰੂ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | February 27, 2026 09:16 PM


ਸਰੀ-ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਮਹੀਨਾਵਾਰ ਪ੍ਰੋਗਰਾਮ “ਸਿਰਜਨਾ ਦੇ ਆਰ ਪਾਰ” ਕਰਵਾਇਆ ਗਿਆ। ਪ੍ਰੋਗਰਾਮ ਫਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਵਿੱਚ ਪੰਜਾਬੀ ਰੰਗਮੰਚ ਦੇ ਸਿਰਮੌਰ ਨਾਟਕਕਾਰ ਅਤੇ ਨਿਰਦੇਸ਼ਕ ਕੇਵਲ ਧਾਲੀਵਾਲ ਨਾਲ ਵਿਸ਼ੇਸ਼ ਰੂਬਰੂ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਰੰਗਮੰਚੀ ਹਸਤੀ ਦਲਬੀਰ ਸੋਨਾ ਵੱਲੋਂ ਕੀਤੀ ਗਈ, ਜਿਨ੍ਹਾਂ ਨੇ ਕੇਵਲ ਧਾਲੀਵਾਲ ਦੇ ਜੀਵਨ, ਨਾਟਕ ਸਫ਼ਰ ਅਤੇ ਮਾਰਗਦਰਸ਼ਕ ਸ਼ਖ਼ਸੀਅਤ ਬਾਰੇ ਭਾਵਪੂਰਤ ਵਿਚਾਰ ਸਾਂਝੇ ਕੀਤੇ। ਸੰਸਥਾ ਦੀ ਸੀਨੀਅਰ ਮੀਤ ਪ੍ਰਧਾਨ ਅਤੇ ਮਾਡਰੇਟਰ ਪ੍ਰੋ. ਕੁਲਜੀਤ ਕੌਰ ਨੇ ਬੜੇ ਹੀ ਦਿਲਚਸਪ ਅਤੇ ਸੰਵਾਦਾਤਮਕ ਅੰਦਾਜ਼ ਵਿੱਚ ਕੇਵਲ ਧਾਲੀਵਾਲ ਦੀ ਜੀਵਨ ਯਾਤਰਾ, ਸੰਘਰਸ਼ ਅਤੇ ਰੰਗਮੰਚੀ ਪ੍ਰਾਪਤੀਆਂ 'ਤੇ ਵਿਸਥਾਰ ਨਾਲ ਗੱਲਬਾਤ ਕੀਤੀ।
ਇਸ ਦੌਰਾਨ ਕੇਵਲ ਧਾਲੀਵਾਲ ਨੇ ਆਪਣੇ ਪਰਿਵਾਰਕ ਪਿਛੋਕੜ ਅਤੇ ਪਤਨੀ ਅਰਵਿੰਦਰ ਕੌਰ ਧਾਲੀਵਾਲ ਦੇ ਵੱਡਮੁੱਲੇ ਸਹਿਯੋਗ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਰੰਗਮੰਚ ਉਨ੍ਹਾਂ ਦੇ ਸਾਹਾਂ ਵਿੱਚ ਵਸਿਆ ਹੋਇਆ ਹੈ। ਉਨ੍ਹਾਂ ਨੇ ਆਪਣੇ ਅਮੀਰ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਉਹ ਹੁਣ ਤੱਕ 250 ਤੋਂ ਵੱਧ ਨਾਟਕਾਂ ਦਾ ਨਿਰਦੇਸ਼ਨ, 150 ਤੋਂ ਵੱਧ ਵਿੱਚ ਅਭਿਨਯ ਅਤੇ 6000 ਤੋਂ ਵੱਧ ਸਟੇਜ ਪ੍ਰਦਰਸ਼ਨਾਂ ਦਾ ਕੀਰਤੀਮਾਨ ਸਥਾਪਿਤ ਕਰ ਚੁੱਕੇ ਹਨ। ਇਸ ਦੇ ਨਾਲ ਹੀ 25 ਲਾਈਟ ਐਂਡ ਸਾਊਂਡ ਸ਼ੋਅ ਅਤੇ ਅਨੇਕਾਂ ਸਟੇਜ ਡਿਜ਼ਾਈਨਾਂ ਰਾਹੀਂ ਉਨ੍ਹਾਂ ਨੇ ਪੰਜਾਬੀ ਰੰਗਮੰਚ ਨੂੰ ਵਿਸ਼ਵ ਪੱਧਰ 'ਤੇ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ।

ਸੰਸਥਾ ਦੀ ਚੇਅਰਪਰਸਨ ਡਾ. ਸਰਬਜੀਤ ਕੌਰ ਸੋਹਲ ਨੇ ਕੇਵਲ ਧਾਲੀਵਾਲ ਦੇ ਯੋਗਦਾਨ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਨਾਟਕ ਸਮਾਜਿਕ ਸਰੋਕਾਰਾਂ ਅਤੇ ਅਗਾਂਹਵਧੂ ਵਿਚਾਰਾਂ ਦਾ ਪ੍ਰਤੀਕ ਹਨ। ਇਸ ਮੌਕੇ ਕੈਨੇਡੀਅਨ ਪੰਜਾਬੀ ਸਭਾ ਦੇ ਮਲੂਕ ਸਿੰਘ ਕਾਹਲੋਂ, ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਪ੍ਰਧਾਨ ਦਲਬੀਰ ਸਿੰਘ ਕਥੂਰੀਆ ਅਤੇ ਸਿਫ਼ਰ ਸਤਬੀਰ ਨੇ ਵੀ ਕੇਵਲ ਧਾਲੀਵਾਲ ਦੀ ਸ਼ਖ਼ਸੀਅਤ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਸੰਸਥਾ ਦੇ ਚੇਅਰਮੈਨ ਸ. ਪਿਆਰਾ ਸਿੰਘ ਕੁੱਦੋਵਾਲ ਨੇ ਪ੍ਰੋਗਰਾਮ ਨੂੰ ਸਮੇਟਦਿਆਂ ਕਿਹਾ ਕਿ ਨਾਟਕੀ ਜ਼ਿੰਮੇਵਾਰੀਆਂ ਨੂੰ ਕੇਵਲ ਧਾਲੀਵਾਲ ਬਹੁਤ ਹੀ ਸੰਜੀਦਗੀ ਨਾਲ ਨਿਭਾ ਰਹੇ ਹਨ ਅਤੇ ਇਹ ਸਮਾਗਮ ਦੇਸ਼-ਵਿਦੇਸ਼ ਦੇ ਦਰਸ਼ਕਾਂ ਲਈ ਬੇਹੱਦ ਲਾਹੇਵੰਦ ਸਾਬਤ ਹੋਇਆ ਹੈ।

ਸਮਾਗਮ ਦੇ ਅਖੀਰ ਵਿੱਚ ਸੰਸਥਾ ਦਾ ਫਰਵਰੀ ਮਹੀਨੇ ਦਾ ਈ-ਮੈਗਜ਼ੀਨ ਵੀ ਰਿਲੀਜ਼ ਕੀਤਾ ਗਿਆ। ਇਸ ਮੌਕੇ ਵਿਜੇਤਾ ਰਾਜ, ਹਰਜੀਤ ਬਮਰਾ, ਗੁਰਚਰਨ ਸਿੰਘ ਜੋਗੀ, ਡਾ. ਜੋਤੀ ਮਾਂਗਟ, ਰਾਜਬੀਰ ਕੌਰ ਗਰੇਵਾਲ, ਸੁਨੀਲ ਚੰਦਿਆਣਵੀ, ਸਤਿੰਦਰ ਸਿੰਘ ਓਛੀ ਅਤੇ ਅਮਰ ਕੌਰ ਬੇਦੀ ਸਮੇਤ ਕਈ ਸਾਹਿਤਕ ਤੇ ਸੱਭਿਆਚਾਰਕ ਹਸਤੀਆਂ ਨੇ ਸ਼ਿਰਕਤ ਕੀਤੀ। ਪ੍ਰਬੰਧਕ ਰਮਿੰਦਰ ਰੰਮੀ ਨੇ ਸਭ ਦਾ ਧੰਨਵਾਦ ਕਰਦਿਆਂ ਭਾਵੁਕ ਲਹਿਜੇ ਵਿੱਚ ਕਿਹਾ, “ਤੁਸੀਂ ਘਰ ਅਸਾਡੇ ਆਏ ਅਸੀਂ ਫੁੱਲੇ ਨਹੀਂ ਸਮਾਏ।”

 

Have something to say? Post your comment

 
 
 
 

ਸੰਸਾਰ

ਅਮਰੀਕਾ ਨਾਲ ਗੱਲਬਾਤ ਅਸਫਲ ਹੋਣ ਤੋਂ ਬਾਅਦ ਈਰਾਨੀ ਵਫ਼ਦ ਪਾਕਿਸਤਾਨ ਤੋਂ ਰਵਾਨਾ

ਅਮਰੀਕੀ ਖੁਫੀਆ ਏਜੰਸੀ ਦਾ ਦਾਅਵਾ ਚੀਨ ਇਰਾਨ ਨੂੰ ਸਮਰਥਨ ਦੇਣ ਉੱਤੇ ਕਰ ਰਿਹਾ ਵਿਚਾਰ

ਅਮਰੀਕਾ ਅਤੇ ਈਰਾਨ ਇਕੱਠੇ ਕੰਮ ਕਰਨਗੇ, ਟਰੰਪ ਨੇ ਜੰਗਬੰਦੀ ਤੋਂ ਬਾਅਦ ਸਹਿਯੋਗ ਦਾ ਸੰਕੇਤ ਦਿੱਤਾ

ਜੰਗਬੰਦੀ ਤੋਂ ਬਾਅਦ ਟਰੰਪ ਦਾ ਨਵਾਂ ਬਿਆਨ, ਈਰਾਨ ਨੂੰ ਹਥਿਆਰ ਸਪਲਾਈ ਕਰਨ ਵਾਲੇ ਦੇਸ਼ਾਂ ਵਿਰੁੱਧ ਸਖ਼ਤ ਕਾਰਵਾਈ

ਟਰੰਪ ਨੇ ਫਿਰ ਈਰਾਨ ਨੂੰ ਧਮਕੀ ਦਿੰਦੇ ਹੋਏ ਕਿਹਾ, "ਮੰਗਲਵਾਰ ਨੂੰ ਹੋਰਮੁਜ਼ ਖੋਲ੍ਹੋ ਜਾਂ ਤਬਾਹੀ ਦਾ ਸਾਹਮਣਾ ਕਰੋ

ਟਰੰਪ ਦੀ ਹੋਰਮੁਜ਼ ਬਾਰੇ ਧਮਕੀ, ਕਿਹਾ, "ਜੇ ਤੁਸੀਂ ਪਾਲਣਾ ਨਹੀਂ ਕੀਤੀ, ਤਾਂ 48 ਘੰਟਿਆਂ ਵਿੱਚ ਤਬਾਹੀ ਹੋਵੇਗੀ

ਈਰਾਨ ਨੇ ਐਫ15 ਦੇ ਬਾਅਦ ਅਮਰੀਕਾ ਏ 10 ਲੜਾਕੂ ਜਹਾਜ਼ ਨੂੰ ਮਾਰ ਸੁੱਟਿਆ, ਲਾਪਤਾ ਪਾਇਲਟ ਦੀ ਭਾਲ ਜਾਰੀ

ਟਰੰਪ ਈਰਾਨ ਨਾਲ ਜੰਗ ਖਤਮ ਕਰਨ ਲਈ ਤਿਆਰ ਹਨ - ਅਮਰੀਕੀ ਮੀਡੀਆ

ਈਰਾਨ ਨਾਲ ਤਣਾਅ ਦੇ ਵਿਚਕਾਰ, ਟਰੰਪ ਨੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਆਸਿਫ ਮੁਨੀਰ ਨਾਲ ਕੀਤੀ ਫ਼ੋਨ 'ਤੇ ਗੱਲਬਾਤ

ਟਰੰਪ ਦੇ ਹਮਲੇ ਰੋਕਣ ਦੇ ਐਲਾਨ 'ਤੇ ਬਾਜ਼ਾਰਾਂ ਦੀ ਪ੍ਰਤੀਕਿਰਿਆ, ਤੇਲ ਦੀਆਂ ਕੀਮਤਾਂ ਡਿੱਗੀਆਂ