BREAKING NEWS
ਭਗਵੰਤ ਮਾਨ ਸਰਕਾਰ ਪੰਜਾਬ ਦੇ ਅਧਿਕਾਰਾਂ ਦੀ ਰਾਖੀ ਲਈ ਸੁਪਰੀਮ ਕੋਰਟ ਸਮੇਤ ਹਰ ਪੱਧਰ 'ਤੇ ਲੜਾਈ ਲੜੇਗੀ: ਬਲਤੇਜ ਪੰਨੂਕੁਲਤਾਰ ਸਿੰਘ ਸੰਧਵਾਂ ਵੱਲੋਂ ਕਣਕ ਦੀ ਫ਼ਸਲ ਨੂੰ ਅੱਗ ਤੋਂ ਬਚਾਉਣ ਲਈ ਸਾਵਧਾਨੀਆਂ ਵਰਤਣ ਦੀ ਅਪੀਲਅਪਰਾਧ ਲਈ ਕੋਈ ਨਰਮੀ ਨਹੀਂ ਵਰਤੀ ਜਾਵੇਗੀ; ਭਗਵੰਤ ਮਾਨ ਸਰਕਾਰ ਦੇ ‘ਅਪਰਾਧ-ਮੁਕਤ ਪੰਜਾਬ' ਦੇ ਟੀਚੇ ਨੂੰ ਸਾਕਾਰ ਕਰ ਰਹੀਆਂ ਹਨ ਮਹਿਲਾ ਪੁਲਿਸ ਮੁਲਾਜ਼ਮਜੁਲਾਈ ਤੋਂ ਦਲਿਤ ਔਰਤਾਂ ਨੂੰ ਪ੍ਰਤੀ ਮਹੀਨਾ 1,500 ਮਿਲਣਗੇ ਜਦੋਂ ਕਿ ਬਾਕੀ ਵਰਗਾਂ ਦੀਆਂ ਔਰਤਾਂ ਨੂੰ 1,000 ਰੁਪਏ ਮਿਲਣਗੇ: ਮੁੱਖ ਮੰਤਰੀ ਭਗਵੰਤ ਮਾਨਬੇਅਦਬੀ ਹੁਣ ਗੈਰ-ਜ਼ਮਾਨਤੀ ਅਪਰਾਧ, ਭਗਵੰਤ ਮਾਨ ਸਰਕਾਰ ਨੇ ਬੇਅਦਬੀ ਪ੍ਰਤੀ ਜ਼ੀਰੋ ਟਾਲਰੈਂਸ ਦਾ ਸਪੱਸ਼ਟ ਸੰਦੇਸ਼ ਦਿੱਤਾ: ਹਰਪਾਲ ਸਿੰਘ ਚੀਮਾਕਿਸ ਗੱਲ ਕਰਕੇ ਫਖਰੇ ਕੌਮ ਵਾਪਸ ਕੀਤਾ ਜਾਵੇ ????? -ਭਗਵੰਤ ਮਾਨ

ਸੰਸਾਰ

ਪੰਜਾਬੀ ਲੈਂਗਵੇਜ ਐਜੂਕੇਸ਼ਨ ਐਸੋਸੀਏਸ਼ਨ ਵੱਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | February 28, 2026 07:32 PM

ਸਰੀ-ਪੰਜਾਬੀ ਲੈਂਗਵੇਜ ਐਜੂਕੇਸ਼ਨ ਐਸੋਸੀਏਸ਼ਨ  ਵੱਲੋਂ ਬੀਤੇ ਦਿਨੀਂ ਆਪਣਾ 21ਵਾਂ ਸਾਲਾਨਾ 'ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ' ਸਮਾਗਮ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਸਰੀ ਦੇ ਤਾਜ ਪਾਰਕ ਕਨਵੈਂਸ਼ਨ ਸੈਂਟਰ ਵਿਖੇ ਹੋਏ ਇਸ ਪ੍ਰੋਗਰਾਮ ਵਿੱਚ 150 ਤੋਂ ਵੱਧ ਪੰਜਾਬੀ ਪ੍ਰੇਮੀਆਂ ਅਤੇ ਪਲੀਅ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਮੰਚ ਸੰਚਾਲਕ ਹਰਮਨ ਪੰਧੇਰ ਨੇ 'ਲੈਂਡ ਐਕਨੌਲੇਜਮੈਂਟ' ਨਾਲ ਕੀਤੀ ਅਤੇ ਟੰਬਲਰ ਰਿਜ ਵਿਖੇ ਵਾਪਰੀ ਦੁਖਦਾਈ ਘਟਨਾ ਦੇ ਪੀੜਤਾਂ ਦੀ ਯਾਦ ਵਿੱਚ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ।

ਪਲੀਅ ਦੇ ਪ੍ਰਧਾਨ ਬਲਵੰਤ ਸੰਘੇੜਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਕੂਲਾਂ ਵਿੱਚ ਪੰਜਾਬੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਏਅਰਪੋਰਟ ਅਤੇ ਬੀ.ਸੀ. ਦੀਆਂ ਸਰਹੱਦਾਂ 'ਤੇ ਪੰਜਾਬੀ ਸਾਈਨ ਬੋਰਡ ਲਗਵਾਉਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਸੰਸਥਾ ਦੇ ਉਪ-ਪ੍ਰਧਾਨ ਡਾ. ਸਾਧੂ ਬਿਨਿੰਗ ਨੇ ਪੰਜਾਬੀ ਨੂੰ ਕੈਨੇਡਾ ਵਿੱਚ ਰਾਸ਼ਟਰੀ ਪੱਧਰ ਦੀ ਮਾਨਤਾ ਦਿਵਾਉਣ ਦੀ ਮੰਗ ਦੁਹਰਾਈ।

ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪੇਸ਼ਕਾਰੀਆਂ ਕੀਤੀਆਂ ਗਈਆਂ। ਪ੍ਰਿੰਸੈਸ ਮਾਰਗਰੇਟ ਸੈਕੰਡਰੀ ਦੀ ਵਿਦਿਆਰਥਣ ਯਸਾਨੀਆ ਕੌਰ ਨੇ ਗੀਤ ਪੇਸ਼ ਕੀਤਾ, ਜਦਕਿ 8 ਸਾਲਾ ਸੋਹਰਾਬ ਸਿੰਘ ਬਰਾੜ ਨੇ ਪੰਜਾਬੀ ਦੀ ਅਹਿਮੀਅਤ ਬਾਰੇ ਵਿਚਾਰ ਸਾਂਝੇ ਕੀਤੇ। ਜੀਵਨ ਅਤੇ ਗੁਰਸ਼ਾਨਵੀਰ ਬਾਜਵਾ ਨੇ ਸਲਾਈਡ ਸ਼ੋਅ ਰਾਹੀਂ ਪੰਜਾਬੀ ਸਿੱਖਣ ਦੇ ਲਾਭ ਦੱਸੇ। ਵਿਦਿਆਰਥੀ ਜਸਮੀਤ ਸਿੰਘ ਖਹਿਰਾ ਨੇ ਕਵਿਤਾ ਸੁਣਾਈ ਅਤੇ ਰੋਹਨ ਤੇ ਜੈਡਨ ਗਿੱਲ ਦੀ ਲਘੂ ਫਿਲਮ 'Rooted and Rising' ਦਿਖਾਈ ਗਈ। ਮਿਲਨ ਅਤੇ ਮਾਇਆ ਖੇੜਾ ਨੇ 'ਪੰਜਾਬੀ ਪਾਥਵੇਜ਼' ਵੀਡੀਓ ਪੇਸ਼ ਕੀਤੀ।

ਸਰੀ ਸਕੂਲ ਡਿਸਟ੍ਰਿਕਟ ਦੀਆਂ ਅਧਿਆਪਕਾਂ ਗੁਰਪ੍ਰੀਤ ਬੈਂਸ ਅਤੇ ਅਮਨਦੀਪ ਛੀਨਾ ਨੇ ਦੱਸਿਆ ਕਿ ਲੋੜ ਅਨੁਸਾਰ ਪੰਜਾਬੀ ਹੁਣ ਸਰੀ ਦੇ ਸੈਕੰਡਰੀ ਸਕੂਲਾਂ ਦੀ ਅੱਠੳ ਜਮਾਤ ਵਿੱਚ ਉਪਲਬਧ ਹੋਵੇਗੀ। ਸਕੂਲ ਬੋਰਡ ਦੇ ਵਾਈਸ ਚੇਅਰ ਗੈਰੀ ਥਿੰਦ ਨੇ ਪੰਜਾਬੀ ਸਿੱਖਿਆ ਦੇ ਮੁੱਦਿਆਂ 'ਤੇ ਚਰਚਾ ਕਰਦਿਆਂ ਸੰਸਥਾ ਨੂੰ ਮਾਲੀ ਸਹਾਇਤਾ ਭੇਟ ਕੀਤੀ। ਹਰਮਨ ਪੰਧੇਰ ਨੇ ਪੰਜਾਬੀ ਸਾਹਿਤ ਪੜ੍ਹਨ 'ਤੇ ਜ਼ੋਰ ਦਿੱਤਾ ਅਤੇ ਮੁਫ਼ਤ ਵੰਡੀਆਂ ਕਿਤਾਬਾਂ ਬਾਰੇ ਜਾਣਕਾਰੀ ਦਿੱਤੀ।

ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਸੈਨੇਟਰ ਬਲਤੇਜ ਸਿੰਘ ਢਿੱਲੋਂ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕੈਨੇਡਾ ਵਿੱਚ ਪੰਜਾਬੀ ਭਾਸ਼ਾ ਨਾਲ ਜੁੜੇ ਆਪਣੇ ਜੀਵਨ ਦੇ ਤਜ਼ਰਬੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਨੇ ਉਨ੍ਹਾਂ ਨੂੰ ਨਾ ਸਿਰਫ਼ ਨਿੱਜੀ ਜੀਵਨ ਵਿੱਚ ਬਲਕਿ ਉਨ੍ਹਾਂ ਦੇ ਪੇਸ਼ੇਵਰ ਕੰਮਾਂ ਵਿੱਚ ਵੀ ਬਹੁਤ ਮਦਦ ਕੀਤੀ ਹੈ। ਸਰੀ-ਨਿਊਟਨ ਤੋਂ ਐਮ.ਐਲ.ਏ. ਅਤੇ ਬੀ.ਸੀ. ਦੀ ਪੋਸਟ-ਸੈਕੰਡਰੀ ਸਿੱਖਿਆ ਅਤੇ ਫਿਊਚਰ ਸਕਿੱਲਜ਼ ਮੰਤਰੀ ਜੈਸੀ ਸੁੰਨੜ ਨੇ ਵੀ ਆਪਣੇ ਵਿਚਾਰ ਰੱਖੇ। ਕੈਨੇਡਾ ਵਿੱਚ ਜਨਮੀ ਜੈਸੀ ਸੁੰਨੜ ਨੇ ਦੱਸਿਆ ਕਿ ਆਪਣੀ ਮਾਂ-ਬੋਲੀ ਪੰਜਾਬੀ ਦੇ ਗਿਆਨ ਨੇ ਉਨ੍ਹਾਂ ਨੂੰ ਇੱਕ ਬਿਹਤਰ ਇਨਸਾਨ ਬਣਨ ਵਿੱਚ ਸਹਾਇਤਾ ਕੀਤੀ ਹੈ। ਦੋਵਾਂ ਸ਼ਖਸੀਅਤਾਂ ਨੇ ਨੌਜਵਾਨ ਪੀੜ੍ਹੀ ਲਈ ਮਾਂ-ਬੋਲੀ ਦੀ ਅਹਿਮੀਅਤ 'ਤੇ ਜ਼ੋਰ ਦਿੱਤਾ।

ਪ੍ਰੋਗਰਾਮ ਦੇ ਅਖੀਰ ਵਿੱਚ ਯੂ.ਬੀ.ਸੀ. ਦੇ ਪ੍ਰੋਫੈਸਰ ਗੁਰਿੰਦਰ ਮਾਨ ਅਤੇ ਅਧਿਆਪਕਾ ਪ੍ਰਭਜੋਤ ਕੌਰ ਸਿੰਘ ਨੇ ਧੰਨਵਾਦੀ ਸ਼ਬਦ ਕਹੇ। ਪਲੀਅ ਵੱਲੋਂ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਤੋਹਫੇ ਦੇ ਸਨਮਾਨਿਤ ਕੀਤਾ ਗਿਆ। ਸੰਸਥਾ ਨੇ ਇਸ ਸਫਲ ਸਮਾਗਮ ਲਈ ਤਾਜ ਪਾਰਕ ਕਨਵੈਂਸ਼ਨ ਸੈਂਟਰ ਅਤੇ ਪਿਛਲੇ 25 ਸਾਲਾਂ ਤੋਂ ਸਹਿਯੋਗ ਦੇ ਰਹੀ ਦੀਪਕ ਬਿਨਿੰਗ ਫਾਊਂਡੇਸ਼ਨ ਦਾ ਵਿਸ਼ੇਸ਼ ਧੰਨਵਾਦ ਕੀਤਾ।

 

Have something to say? Post your comment

 
 
 
 

ਸੰਸਾਰ

ਅਮਰੀਕਾ ਨਾਲ ਗੱਲਬਾਤ ਅਸਫਲ ਹੋਣ ਤੋਂ ਬਾਅਦ ਈਰਾਨੀ ਵਫ਼ਦ ਪਾਕਿਸਤਾਨ ਤੋਂ ਰਵਾਨਾ

ਅਮਰੀਕੀ ਖੁਫੀਆ ਏਜੰਸੀ ਦਾ ਦਾਅਵਾ ਚੀਨ ਇਰਾਨ ਨੂੰ ਸਮਰਥਨ ਦੇਣ ਉੱਤੇ ਕਰ ਰਿਹਾ ਵਿਚਾਰ

ਅਮਰੀਕਾ ਅਤੇ ਈਰਾਨ ਇਕੱਠੇ ਕੰਮ ਕਰਨਗੇ, ਟਰੰਪ ਨੇ ਜੰਗਬੰਦੀ ਤੋਂ ਬਾਅਦ ਸਹਿਯੋਗ ਦਾ ਸੰਕੇਤ ਦਿੱਤਾ

ਜੰਗਬੰਦੀ ਤੋਂ ਬਾਅਦ ਟਰੰਪ ਦਾ ਨਵਾਂ ਬਿਆਨ, ਈਰਾਨ ਨੂੰ ਹਥਿਆਰ ਸਪਲਾਈ ਕਰਨ ਵਾਲੇ ਦੇਸ਼ਾਂ ਵਿਰੁੱਧ ਸਖ਼ਤ ਕਾਰਵਾਈ

ਟਰੰਪ ਨੇ ਫਿਰ ਈਰਾਨ ਨੂੰ ਧਮਕੀ ਦਿੰਦੇ ਹੋਏ ਕਿਹਾ, "ਮੰਗਲਵਾਰ ਨੂੰ ਹੋਰਮੁਜ਼ ਖੋਲ੍ਹੋ ਜਾਂ ਤਬਾਹੀ ਦਾ ਸਾਹਮਣਾ ਕਰੋ

ਟਰੰਪ ਦੀ ਹੋਰਮੁਜ਼ ਬਾਰੇ ਧਮਕੀ, ਕਿਹਾ, "ਜੇ ਤੁਸੀਂ ਪਾਲਣਾ ਨਹੀਂ ਕੀਤੀ, ਤਾਂ 48 ਘੰਟਿਆਂ ਵਿੱਚ ਤਬਾਹੀ ਹੋਵੇਗੀ

ਈਰਾਨ ਨੇ ਐਫ15 ਦੇ ਬਾਅਦ ਅਮਰੀਕਾ ਏ 10 ਲੜਾਕੂ ਜਹਾਜ਼ ਨੂੰ ਮਾਰ ਸੁੱਟਿਆ, ਲਾਪਤਾ ਪਾਇਲਟ ਦੀ ਭਾਲ ਜਾਰੀ

ਟਰੰਪ ਈਰਾਨ ਨਾਲ ਜੰਗ ਖਤਮ ਕਰਨ ਲਈ ਤਿਆਰ ਹਨ - ਅਮਰੀਕੀ ਮੀਡੀਆ

ਈਰਾਨ ਨਾਲ ਤਣਾਅ ਦੇ ਵਿਚਕਾਰ, ਟਰੰਪ ਨੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਆਸਿਫ ਮੁਨੀਰ ਨਾਲ ਕੀਤੀ ਫ਼ੋਨ 'ਤੇ ਗੱਲਬਾਤ

ਟਰੰਪ ਦੇ ਹਮਲੇ ਰੋਕਣ ਦੇ ਐਲਾਨ 'ਤੇ ਬਾਜ਼ਾਰਾਂ ਦੀ ਪ੍ਰਤੀਕਿਰਿਆ, ਤੇਲ ਦੀਆਂ ਕੀਮਤਾਂ ਡਿੱਗੀਆਂ