BREAKING NEWS
ਮਹਿਲਾਵਾਂ ਦੇ ਸਨਮਾਨ ਅਤੇ ਸਸ਼ਕਤੀਕਰਨ ਵੱਲ ਇਤਿਹਾਸਕ ਬਜਟ: ਡਾ. ਬਲਜੀਤ ਕੌਰ‘ਆਪ’ ਸਰਕਾਰ ਦੌਰਾਨ ਪੰਜਾਬ ਵਿਕਾਸ ਤੇ ਤਰੱਕੀ ਦੇ ਰਾਹ 'ਤੇ ਅੱਗੇ ਵਧ ਰਿਹਾ ਅਤੇ ਇਸ ਦੀ ਗਤੀ ਹੋਰ ਤੇਜ਼ ਕਰਾਂਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਪੰਜਾਬ ਦੇ ਨਸ਼ਿਆਂ ਦੇ ਧੰਦੇ ਨੂੰ ਮੁਕੰਮਲ ਰੂਪ ਵਿੱਚ ਕਰ ਰਹੀ ਹੈ ਖ਼ਤਮ: ਹਰਪਾਲ ਸਿੰਘ ਚੀਮਾਮਾਨ ਸਰਕਾਰ ਦਾ ‘ਮਹਿਲਾ ਉੱਦਮੀ ਸਨਮਾਨ ਪ੍ਰੋਗਰਾਮ’ ਮਹਿਲਾ ਸਸ਼ਕਤੀਕਰਨ ਲਈ ਇੱਕ ਵਿਲੱਖਣ ਪਹਿਲਕਦਮੀਡਾ. ਰਵਜੋਤ ਸਿੰਘ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ.ਆਰ. ਨਾਇਡੂ ਨਾਲ ਕੀਤੀ ਮੁਲਾਕਾਤ; ਫਸੇ ਹੋਏ ਪੰਜਾਬੀਆਂ ਲਈ ਬਚਾਅ ਉਡਾਣਾਂ ਸ਼ੁਰੂ ਕਰਨ ਦੀ ਕੀਤੀ ਮੰਗਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨਸ਼ਾ ਤਸਕਰਾਂ ਵਿਰੁੱਧ ਨਿਰੰਤਰ ਜੰਗ ਲੜ ਰਹੀ ਹੈ: ਬਲਤੇਜ ਪੰਨੂ

ਨੈਸ਼ਨਲ

ਬੇਅਦਬੀਆਂ ਰੋਕਣ ਲਈ ਸਰਕਾਰ ਨੂੰ ਅਤੇ ਗੁਰੁਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਹੀ ਕੋਈ ਠੋਸ ਕਦਮ ਚੁੱਕਣੇ ਚਾਹੀਦੇ ਹਨ-ਭਾਈ ਅਤਲਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | March 09, 2026 07:03 PM

ਨਵੀਂ ਦਿੱਲੀ - ਪਿਛਲੇ ਲੰਬੇ ਸਮੇਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਧਰਮਾਂ ਦੇ ਗ੍ਰੰਥਾਂ ਦੀਆਂ ਹੋ ਰਹੀਆਂ ਬੇਅਦਬੀਆਂ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਉਣ ਬਾਰੇ ਉੱਠ ਰਹੀ ਮੰਗ, ਅਤੇ ਜੇਕਰ ਸਰਕਾਰ ਇਸ ਸਬੰਧੀ ਕਾਨੂੰਨ ਬਣਾਉਂਦੀ ਹੈ ਤਾਂ ਉਸ ਨਾਲ ਵੱਡੇ ਨੁਕਸਾਨ ਹੋ ਸਕਦੇ ਹਨ । ਸੁਖਚੈਨ ਸਿੰਘ ਅਤਲਾ ਮੁੱਖ ਸੇਵਾਦਾਰ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਦਲ (ਪੰਜਾਬ) ਨੇ ਪਿਛਲੇ ਦਿਨੀ ਨਾਮੀ ਅਖਬਾਰ ਵਿੱਚ ਲੱਗੀ ਖਬਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਖਬਰ ਮੁਤਾਬਕ ਜੇਕਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਮਾਮਲਾ ਦਰਜ ਹੁੰਦਾ ਹੈ ਤਾਂ ਕੀ ਪੁਲਿਸ ਗੁਰੂ ਸਾਹਿਬ ਨੂੰ ਮਾਲਖਾਨੇ ਵਿੱਚ ਰੱਖੇਗੀ, ਮਾਮਲੇ ਦੀ ਜਾਂਚ ਕਰਨ ਸਮੇਂ ਕੀ ਪੁਲਿਸ ਅਫਸਰ ਸਾਬਤ ਸੂਰਤ ਸਿੱਖ ਅਫਸਰ ਹੀ ਹੋਣਗੇ, ਕੀ ਅਦਾਲਤ ਵਿੱਚ ਪੇਸ਼ੀ ਸਮੇਂ ਗੁਰੂ ਗ੍ਰੰਥ ਸਾਹਿਬ ਨੂੰ ਚੌਰ ਸਾਹਿਬ ਤੇ ਛਤਰ ਸਾਹਿਤ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਕੀ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਮਨੁੱਖ ਜੱਜ ਦੇ ਸਾਹਮਣੇ ਪੇਸ਼ ਕਰਨਾ ਜਾਇਜ਼ ਹੈ। ਉਨ੍ਹਾਂ ਸਰਕਾਰ ਨੂੰ ਸੁਆਲ ਕੀਤਾ ਕਿ ਬਣਾਏ ਜਾਣ ਵਾਲੇ ਕਾਨੂੰਨ ਦੇ ਲਾਗੂ ਹੋਣ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖ ਰਹਿਤ ਮਰਿਆਦਾ ਅਨੁਸਾਰ ਉਨ੍ਹਾਂ ਦਾ ਸਤਿਕਾਰ ਅਤੇ ਮਾਨ ਮਰਿਆਦਾ ਕਾਇਮ ਰਖੀ ਜਾ ਸਕੇਗੀ..? ਭਾਈ ਅਤਲਾ ਨੇ ਕਿਹਾ ਇੱਕ ਐਕਟ ਪਹਿਲਾਂ ਬਣਿਆ ਹੋਇਆ ਜਿਸ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਹਰਜਿੰਦਰ ਸਿੰਘ ਧਾਮੀ ਦੱਸ ਰਹੇ ਸਨ ਉਸ ਐਕਟ ਨੂੰ ਹੀ ਮਜ਼ਬੂਤੀ ਨਾਲ ਲਾਗੂ ਕੀਤਾ ਜਾਵੇ ਤਾਂ ਬਹੁਤ ਕਾਰਗਰ ਸਾਬਤ ਹੋਵੇਗਾ। ਉਹਨਾਂ ਕਿਹਾ ਕਿ ਇਸ ਨਾਲੋਂ ਚੰਗਾ ਹੈ ਕਿ ਬੇਅਦਬੀਆਂ ਰੋਕਣ ਲਈ ਸਰਕਾਰ ਨੂੰ ਅਤੇ ਗੁਰੁਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਹੀ ਕੋਈ ਠੋਸ ਕਦਮ ਚੁੱਕਣੇ ਚਾਹੀਦੇ ਹਨ ਅਤੇ ਜ਼ੇਕਰ ਕਨੂੰਨ ਬਣਾਉਣਾ ਹੀ ਹੈ ਤਾਂ ਸਿੱਖ ਬੁੱਧੀਜੀਵੀਆਂ ਦੀ ਇਕ ਕਮੇਟੀ ਬਣਾ ਕੇ ਉਨ੍ਹਾਂ ਦੇ ਸਲਾਹ ਮਸ਼ਵਰੇ ਨਾਲ ਹੀ ਕੌਈ ਕਦਮ ਚੁਕਿਆ ਜਾਣਾ ਚਾਹੀਦਾ ਹੈ ।

Have something to say? Post your comment

 
 
 
 

ਨੈਸ਼ਨਲ

ਸਰਨਾ ਦੀ ਅਗਵਾਈ ਹੇਠ ਸਿੱਖ ਵਫ਼ਦ ਨੇ ਇਰਾਨੀ ਦੂਤਾਵਾਸ ਦਾ ਦੌਰਾ ਕਰਕੇ ਦੁੱਖ ਪ੍ਰਗਟ ਕੀਤਾ ਅਤੇ ਜੰਗਬੰਦੀ ਲਈ ਕੀਤੀ ਅਰਦਾਸ

ਨੰਦ ਕਿਸ਼ੋਰ ਯਾਦਵ ਨੇ ਤਖ਼ਤ ਪਟਨਾ ਸਾਹਿਬ ਨਤਮਸਤਕ ਹੋ ਕੇ ਗੁਰੂ ਮਹਾਰਾਜ ਦਾ ਕੀਤਾ ਸ਼ੁਕਰਾਨਾ

ਕ੍ਰਿਸ਼ਨਾ ਵੈਲਫੇਅਰ ਸੋਸਾਇਟੀ ਟਰੱਸਟ ਨੇ ਮਹਿਲਾ ਦਿਵਸ 'ਤੇ "ਮਹਿਲਾ ਸ਼ਕਤੀ ਪੁਰਸਕਾਰ" ਦਾ ਕੀਤਾ ਆਯੋਜਨ

ਰਾਮ ਰਹੀਮ ਨੂੰ ਬਰੀ ਕਰਣਾ ਅਤੇ ਬੰਦੀ ਸਿੰਘਾਂ ਦੇ ਮਾਮਲੇ ਤੇ ਚੁੱਪ ਰਹਿਣਾ ਦੇਸ਼ ਅੰਦਰ ਨਿਆਂ ਦੇ ਦੋਹਰੇ ਮਾਪਦੰਡ: ਸ਼੍ਰੋਮਣੀ ਰਾਗੀ ਸਭਾ ਸ੍ਰੀ ਅੰਮ੍ਰਿਤਸਰ

ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ ਘਰੇਲੂ 60 ਰੁਪਏ ਅਤੇ ਵਪਾਰਕ 114.5 ਰੁਪਏ

ਡੇਰਾ ਸਿਰਸਾ ਮੁਖੀ ਨੂੰ ਪੱਤਰਕਾਰ ਛਤਰਪਤੀ ਕਤਲ ਕੇਸ ਵਿਚ ਬਰੀ ਕਰਨ ਦਾ ਫੈਸਲਾ ਬੇਹੱਦ ਮੰਦਭਾਗਾ: ਦਿੱਲੀ ਗੁਰਦੁਆਰਾ ਕਮੇਟੀ

ਗੈਸ ਸਿਲੰਡਰ ਦੀਆਂ ਵਧਦੀਆਂ ਕੀਮਤਾਂ ਕਾਰਨ ਜਨਤਾ ਪ੍ਰੇਸ਼ਾਨ, ਸਰਕਾਰ ਤੁਰੰਤ ਕੀਮਤਾਂ ਘਟਾਏ - ਪਰਮਜੀਤ ਸਿੰਘ ਪੰਮਾ

ਗੰਭੀਰ ਅਪਰਾਧਾਂ ਦੇ ਦੋਸ਼ੀ ਰਾਮ ਰਹੀਮ ਨੂੰ ਅਦਾਲਤ ਵੱਲੋਂ ਬਰੀ ਕੀਤਾ ਜਾਣਾ ਇਨਸਾਫ਼ ਪਸੰਦ ਵਿਅਕਤੀਆਂ ਲਈ ਵੱਡਾ ਧੱਕਾ: ਪਰਮਜੀਤ ਸਿੰਘ ਵੀਰਜੀ

ਨੈਸ਼ਨਲ ਅਕਾਲੀ ਦਲ ਨੇ ਰਾਸ਼ਟਰੀ ਕਾਰਜਕਾਰਨੀ ਦਾ ਕੀਤਾ ਐਲਾਨ, ਦੇਸ਼ ਵਿਆਪੀ ਵਿਸਥਾਰ ਦੀ ਤਿਆਰੀ ਕੀਤੀ

ਸਿੱਖ ਦੇਸ਼ ਦੀ ਸੁਪਰੀਮ ਕੋਰਟ ਅਤੇ ਪਾਰਲੀਮੈਂਟ ’ਚ ਕਕਾਰ ਧਾਰਣ ਕਰਕੇ ਜਾ ਸਕਦਾ ਫਿਰ ਪ੍ਰੀਖਿਆ ਕੇਂਦਰਾਂ ਵਲੋਂ ਬਚਿਆਂ ਨੂੰ ਕਿਉਂ ਨਹੀਂ ??? ਵੀਰਜੀ