ਅੰਮ੍ਰਿਤਸਰ -ਮੋਹਾਲੀ ਦੇ ਗੁਰਦਵਾਰਾ ਅੰਬ ਸਾਹਿਬ ਜਮੀਨ ਧੋਖੇ ਨਾਲ ਵੇਚਣ ਦੇ ਮਾਮਲੇ ਤੇ ਅੱਜ ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਾਰਵਾਈ ਕਰਦਿਆਂ ਸਕੱਤਰ ਸ੍ਰ ਪ੍ਰਤਾਪ ਸਿੰਘ ਨੂੰ ਮੁਅੱਤਲ ਕਰ ਦਿੱਤਾ। ਇਸ ਮਾਮਲੇ ਵਿਚ ਸ੍ਰ ਪ੍ਰਤਾਪ ਸਿੰਘ ਦਾ ਦਸਤਖਤ ਕੀਤਾ ਹੋਇਆ ਇਕ ਪੱਤਰ ਸ਼ੋਸ਼ਲ ਮੀਡੀਆ ਤੇ ਚਰਚਿਤ ਹੋਇਆ ਸੀ। ਚਰਚਿਤ ਪੱਤਰ ਵਿਚ ਗੁਰਦਵਾਰਾ ਅੰਬ ਸਾਹਿਬ ਦੇ ਉਸ ਵੇਲੇ ਦੇ ਮੈਨੇਜਰ ਰਜਿੰਦਰ ਸਿੰਘ ਟੌਹੜਾ ਨੂੰ ਨਿਯਮਾ ਤੋ ਉਲਟ ਜਾ ਕੇ ਜਮੀਨ ਵੇਚਣ ਦੇ ਅਧਿਕਾਰ ਦਿੱਤੇ ਸਨ। ਇਸ ਤੋ ਬਾਅਦ ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰ ਪ੍ਰਤਾਪ ਸਿੰਘ ਕੋਲੋ ਸ਼ੈਕਸ਼ਨ 85 ਦੇ ਪ੍ਰਬੰਧਾਂ ਨਾਲ ਸੰਬਧਤ ਫਾਇਲਾ ਤੇ ਦਸਤਖ਼ਤ ਕਰਨ ਦਾ ਅਧਿਕਾਰ ਵਾਪਸ ਲੈ ਲਿਆ ਸੀ ਤੇ ਇਹ ਅਧਿਕਾਰ ਸ੍ਰ ਗੁਰਿੰਦਰ ਸਿੰਘ ਮਥਰੇਵਾਲ ਨੂੰ ਦਿੱਤੇ ਗਏ ਸਨ। ਅੰਤਿੰ੍ਰਗ ਕਮੇਟੀ ਦੀ 19 ਫਰਵਰੀ ਦੀ ਚਲਦੀ ਮੀਟਿੰਗ ਵਿਚੋ ਵਿਰੋਧੀ ਧਿਰ ਦੇ ਮੈਂਬਰ ਮਾਸਟਰ ਮਿੱਠੂ ਸਿੰਘ ਕਾਹਨੇਕੇ ਨੇ ਸ੍ਰ ਪ੍ਰਤਾਪ ਸਿੰਘ ਨੂੰ ਬਾਹਰ ਕਢਵਾਇਆ ਸੀ। ਉਸ ਤੋ ਬਾਅਦ ਸ੍ਰ ਪ੍ਰਤਾਪ ਸਿੰਘ ਛੁੱਟੀ ਤੇ ਸਨ।ਮਾਮਲੇ ਦੀ ਪੜਤਾਲ ਕਰਨ ਲਈ ਬਣਾਈ ਸਬ ਕਮੇਟੀ ਦੀ ਮੀਟਿੰਗ ਜੋ ਕਿ ਬੀਤੇ ਕਲ ਚੰਡੀਗੜ੍ਹ ਵਿਖੇ ਹੋਈ ਸੀ। ਮੀਟਿੰਗ ਤੋ ਬਾਅਦ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਸੀ ਕਿ ਇਸ ਮਾਮਲੇ ਤੇ ਬਣੀ ਸੱਤ ਮੈਂਬਰੀ ਪੜਤਾਲੀਆ ਕਮੇਟੀ ਪਹਿਲੇ ਦਿਨ ਤੋਂ ਹੀ ਇਸ ਕੇਸ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਸਾਰੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। 5 ਫਰਵਰੀ 2026 ਨੂੰ ਸ੍ਰ ਪ਼੍ਰਤਾਪ ਸਿੰਘ ਦੀ ਅਗਵਾਈ ਹੇਠ ਇਕ ਕਮੇਟੀ ਨੇ ਐਸਐਸਪੀ ਮੋਹਾਲੀ ਨਾਲ ਮੀਟਿੰਗ ਕਰਕੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਲਈ ਦਰਖਾਸਤ ਦਿੱਤੀ ਸੀ, ਜਿਸ ਦਰਖਾਸਤ ਦੇ ਅਧਾਰ ਤੇ ਹੀ 7 ਫਰਵਰੀ 2026 ਨੂੰ ਮੋਹਾਲੀ ਪੁਲੀਸ ਨੇ ਦੋਸ਼ੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਸੀ। ਪੜਤਾਲੀਆ ਕਮੇਟੀ ਵੱਲੋਂ ਚਰਚਿਤ ਪੱਤਰ ਤੇ ਸ੍ਰ ਪ੍ਰਤਾਪ ਸਿੰਘ ਸਕੱਤਰ ਦੇ ਦਸਤਖ਼ਤਾਂ ਦੀ ਜਾਂਚ ਵੀ ਕਰਵਾਈ ਗਈ ਜਿਸ ਦੀ ਰਿਪੋਰਟ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਭੇਜੀ ਗਈ। ਅੱਜ ਸ਼ੋ੍ਰਮਣੀ ਕਮੇਟੀ ਪ੍ਰਧਾਨ ਨੇ ਕਾਰਵਾਈ ਕਰਦਿਆਂ ਸ੍ਰ ਪ੍ਰਤਾਪ ਸਿੰਘ ਨੂੰ ਮੁਅੱਤਲ ਕਰ ਦਿੱਤਾ।