ਮਾਨਸਾ- ਸਮੂਹ ਸਤਿਸੰਗ ਪ੍ਰੇਮੀਆਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਮਾਨਸਾ ਵਿਖੇ 11 ਮਾਰਚ ਤੋਂ 15 ਮਾਰਚ 2026 ਤੱਕ ਸਵਾਮੀ ਭੁਵਨੇਸ਼ਵਰੀ ਦੇਵੀ ਜੀ ਮਹਾਰਾਜ ਆਪਣੀ ਪਵਿੱਤਰ ਵਾਣੀ ਰਾਹੀਂ ਸੰਗਤਾਂ ਨੂੰ ਨਿਹਾਲ ਕਰਨ ਲਈ ਪਹੁੰਚ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਤਿਗੁਰੂ ਸੇਵਾ ਟਰੱਸਟ ਮਾਨਸਾ ਦੇ ਪ੍ਰਧਾਨ ਸ਼੍ਰੀ ਪ੍ਰਵੀਨ ਟੋਨੀ ਸ਼ਰਮਾ ਨੇ ਦੱਸਿਆ ਕਿ ਟਰੱਸਟ ਦੇ ਕੌਮੀ ਸਕੱਤਰ ਸ਼੍ਰੀ ਆਨੰਦ ਪ੍ਕਾਸ਼ ਜੀ ਦੀ ਅਗਵਾਈ ਹੇਠ ਇਹ ਪਵਿੱਤਰ ਪਾਂਚ ਸ਼ਾਮ ਕਨੱਈਆ ਕੇ ਨਾਮ ਸਤਿਸੰਗ ਪੁਰਾਣੀ ਅਨਾਜ ਮੰਡੀ ਮਾਨਸਾ ਨੇੜੇ ਰਾਮ ਨਾਟਕ ਕਲੱਬ ਵਿਖੇ ਸ਼ਾਮ 8 ਵਜੇ ਤੋਂ ਲੈਕੇ ਰਾਤ 10 ਵਜੇ ਤੱਕ ਹੋਵੇਗਾ।
ਪ੍ਰਧਾਨ ਪ੍ਰਵੀਨ ਟੋਨੀ ਸ਼ਰਮਾ ਅਤੇ ਜਨਰਲ ਸਕੱਤਰ ਸੰਜੀਵ ਪਿੰਕਾ ਨੇ ਦੱਸਿਆ ਕਿ ਇਸ ਸਤਿਸੰਗ ਸਬੰਧੀ ਸਾਰੇ ਪ੍ਰਬੰਧ ਟਰੱਸਟ ਵੱਲੋਂ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਤਿਸੰਗ ਵਿੱਚ ਸਮੇਂ ਸਿਰ ਪਹੁੰਚ ਕੇ ਪ੍ਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕਰਨ।
ਉਨ੍ਹਾਂ ਦੱਸਿਆ ਕਿ ਇਸ ਸਤਿਸੰਗ ਦੇ ਸਫਲ ਆਯੋਜਨ ਲਈ ਭੀਮ ਸੈਨ ਹੈਪੀ, ਅਸ਼ਵਨੀ ਜਿੰਦਲ, ਬਲਜੀਤ ਸ਼ਰਮਾ, ਈਸ਼ਵਰ ਗੋਇਲ, ਗੋਬਿੰਦ ਕੁਮਾਰ, ਐਡਵੋਕੇਟ ਸੁਨੀਲ ਬਾਂਸਲ, ਪੁਨੀਤ ਸ਼ਰਮਾ, ਪਵਨ ਬਾਂਸਲ ਪੰਮੀ, ਮੁਕੇਸ਼ ਬਾਂਸਲ, ਸ਼ੈਲੀ ਕੁਮਾਰ, ਮੁਨੀਸ਼ ਚੌਧਰੀ, ਵਰੁਣ ਬਾਂਸਲ, ਸੁਭਾਸ਼ ਗਰਗ, ਭੀਮ ਸੈਨ ਗੋਇਲ, ਪਵਨ ਕੁਮਾਰ ਬਬਲੀ ਅਤੇ ਕੇ. ਸੀ. ਬਾਂਸਲ ਤੋਂ ਇਲਾਵਾ ਟਰੱਸਟ ਦੇ ਸਮੂਹ ਅਹੁਦੇਦਾਰ ਅਤੇ ਮੈਂਬਰਾਂ ਵੱਲੋਂ ਪਿਛਲੇ 2 ਮਹੀਨਿਆਂ ਤੋਂ ਅਣਥੱਕ ਮਿਹਨਤ ਕਰ ਰਹੇ ਹਨ।