ਅੰਮ੍ਰਿਤਸਰ -ਆਸਟੇ੍ਰਲੀਆ ਦੀ ਅੰਡਰ 19 ਕ੍ਰਿਕਟ ਟੀਮ ਦੀ ਖਿਡਾਰਣ ਬੀਬਾ ਜੈਸਮੀਨ ਕੌਰ ਨੇ ਅੱਜ ਆਪਣੇ ਪਰਿਵਾਰਕ ਮੈਂਬਰਾਂ ਨਾਲ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਕਾਮਨਾ ਕੀਤੀ। ਸ੍ਰੀ ਦਰਬਾਰ ਸਾਹਿਬ ਪਹੁੰਚਣ ਤੇ ਸੂਚਨਾ ਅਧਿਕਾਰੀ ਸ੍ਰ ਅੰਮ੍ਰਿਤਪਾਲ ਸਿੰਘ ਤੇ ਸਹਿ ਸੂਚਨਾ ਅਧਿਕਾਰੀ ਸ੍ਰ ਜਤਿੰਦਰਪਾਲ ਸਿੰਘ ਨੇ ਬੀਬਾ ਜੈਸਮੀਨ ਕੌਰ ਨੂੰ ਜੀ ਆਇਆ ਕਿਹਾ। ਉਨਾਂ ਆਪਣੇ ਪਰਿਵਾਰ ਨਾਲ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ।ਪੱਤਰਕਾਰਾਂ ਨਾਲ ਗਲ ਕਰਦਿਆਂ ਬੀਬਾ ਜੈਸਮੀਨ ਕੌਰ ਨੇ ਦਸਿਆ ਕਿ ਪਹਿਲਾਂ ਉਸ ਦਾ ਭਰਾ ਕ੍ਰਿਕਟ ਦੀ ਪ੍ਰੈਕਟਿਸ ਲਈ ਜਦ ਜਾਂਦਾ ਸੀ ਤਾਂ ਉਹ ਨਾਲ ਜਾਂਦੀ ਸੀ ਫਿਰ ਮੇਰੇ ਮਾਤਾ ਪਿਤਾ ਨੇ ਕ੍ਰਿਕਟ ਖੇਡਣ ਲਈ ਉਤਸ਼ਾਹਿਤ ਕੀਤਾ ਜਿਸ ਤੋ ਬਾਅਦ ਉਹ ਵੀ ਪ੍ਰੈਕਟਿਸ ਕਰਨ ਲਈ ਜਾਣ ਲਗੀ। ਬੀਬਾ ਨੇ ਦਸਿਆ ਕਿ ਆਸਟ੍ਰੇਲੀਆ ਦੀ ਅੰਡਰ 19 ਟੀਮ ਵਿਚ ਦੋ ਪੰਜਾਬੀ ਮੂਲ ਦੇ ਖਿਡਾਰੀ ਹਨ ਤੇ ਸਾਨੂੰ ਕਦੇ ਵੀ ਨਸਲੀ ਵਿਤਕਰੇ ਦਾ ਸਾਮਣਾ ਨਹੀ ਕਰਨਾ ਪਿਆ।ਹੁਣ ਤਕ ਉਹ ਸੈਕੜੇ ਮੈਚ ਖੇਡ ਚੁੱਕੀ ਹੈ। ਉਨਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਰੀਲਾ ਬਣਾਉਣ ਤੇ ਨਸ਼ਿਆਂ ਵਿਚ ਗਲਤਾਨ ਹੋਣ ਦੀ ਬਜਾਏ ਖੇਡਾਂ ਵਲ ਧਿਆਨ ਦੇਣ।ਨੌਜਵਾਨਾਂ ਨੂੰ ਆਪਣੇ ਇਤਿਹਾਸ ਤੇ ਗੌਰਵਮਈ ਵਿਰਸੇ ਨਾਲ ਜੁੜਣ ਦਾ ਸੱਦਾ ਦਿੱਤਾ।ਇਸ ਮੌਕੇ ਤੇ ਬੀਬਾ ਜੈਸਮੀਨ ਕੌਰ ਨੂੰ ਸੂਚਨਾ ਅਧਿਕਾਰੀ ਸ੍ਰ ਅੰਮ੍ਰਿਤਪਾਲ ਸਿੰਘ ਤੇ ਸਹਿ ਸੂਚਨਾ ਅਧਿਕਾਰੀ ਸ੍ਰ ਜਤਿੰਦਰਪਾਲ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਦੀ ਸੰਦਰ ਤਸਵੀਰ ਤੇ ਸਿੱਖ ਇਤਿਹਾਸ ਨਾਲ ਸੰਬਧਤ ਪੁਸਤਕਾਂ ਦੇ ਕੇ ਸਨਮਾਨਿਤ ਵੀ ਕੀਤਾ।ਇਸ ਮੌਕੇ ਤੇ ਪੰਥਕ ਵਿਦਵਾਨ ਗਿਆਨੀ ਸੰਤੋਖ ਸਿੰਘ ਆਸਟੇ੍ਰਲੀਆ, ਸ੍ਰ ਇਕਬਾਲ ਸਿੰਘ ਤੇ ਸ੍ਰ ਚਰਨਜੀਤ ਸਿੰਘ ਰੌੜਕਿਲਾ ਵੀ ਹਾਜਰ ਸਨ।