ਨੈਸ਼ਨਲ

ਤਖ਼ਤ ਪਟਨਾ ਸਾਹਿਬ ਵਿੱਚ ਬਿਹਾਰ ਸਰਕਾਰ ਵੱਲੋਂ ਸ਼ਰਧਾਲੂਆਂ ਲਈ ਮਲਟੀ ਲੈਵਲ ਪਾਰਕਿੰਗ ਦੀ ਸੌਗਾਤ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | March 17, 2026 07:28 PM

ਨਵੀਂ ਦਿੱਲੀ- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸਰਕਾਰ ਵੱਲੋਂ ਤਖ਼ਤ ਪਟਨਾ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੀ ਖੁੱਲ੍ਹੇ ਦਿਲ ਨਾਲ ਸੇਵਾ ਕੀਤੀ ਜਾਂਦੀ ਹੈ ਅਤੇ ਹਮੇਸ਼ਾਂ ਇਹ ਕੋਸ਼ਿਸ਼ ਰਹੀ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ। ਸ਼ਰਧਾਲੂਆਂ ਦੀ ਗਿਣਤੀ ਵਿੱਚ ਲਗਾਤਾਰ ਵਾਧੇ ਨੂੰ ਦੇਖਦੇ ਹੋਏ ਕੰਗਨਘਾਟ ਗੁਰਦੁਆਰਾ ਦੇ ਸਾਹਮਣੇ 2 ਏਕੜ ਜ਼ਮੀਨ ‘ਤੇ 100 ਕਰੋੜ ਰੁਪਏ ਦੀ ਲਾਗਤ ਨਾਲ ਮਲਟੀ ਲੈਵਲ ਕਾਰ ਪਾਰਕਿੰਗ ਬਣਾਉਣ ਲਈ ਹਾਲ ਹੀ ਵਿੱਚ ਸਰਕਾਰ ਵੱਲੋਂ ਬਜਟ ਵਿੱਚ ਮਨਜ਼ੂਰੀ ਦਿੱਤੀ ਗਈ ਸੀ, ਜਿਸ ਦੇ ਨਿਰਮਾਣ ਦਾ ਅੱਜ ਸ਼ੁਭਾਰੰਭ ਕੀਤਾ ਗਿਆ। ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਅਤੇ ਪੰਜ ਸਿੰਘ ਸਾਹਿਬਾਨ ਵੱਲੋਂ ਅਰਦਾਸ ਕਰਨ ਤੋਂ ਬਾਅਦ ਨਿਰਮਾਣ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਕਾਰ ਸੇਵਾ ਭੂਰੀ ਵਾਲੇ ਬਾਬਾ ਗੁਰਵਿੰਦਰ ਸਿੰਘ ਅਤੇ ਕਾਰ ਸੇਵਾ ਦਿੱਲੀ ਵਾਲੇ ਬਾਬਾ ਗੁਰਨਾਮ ਸਿੰਘ ਵੀ ਮੌਜੂਦ ਸਨ। ਮਲਟੀ ਲੈਵਲ ਪਾਰਕਿੰਗ ਦਾ ਠੇਕਾ ਕਲਸੀ ਬਿਟਕਾਨ ਕੰਪਨੀ ਨੂੰ ਦਿੱਤਾ ਗਿਆ ਹੈ, ਜੋ ਇਸ ਪ੍ਰੋਜੈਕਟ ਨੂੰ 2 ਸਾਲਾਂ ਵਿੱਚ ਪੂਰਾ ਕਰੇਗੀ। ਇਸ ਮੌਕੇ ਤਖ਼ਤ ਸਾਹਿਬ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ, ਮਹਾਂ ਸਕੱਤਰ ਇੰਦਰਜੀਤ ਸਿੰਘ, ਸੀਨੀਅਰ ਉਪ ਪ੍ਰਧਾਨ ਲਖਵਿੰਦਰ ਸਿੰਘ, ਉਪ ਪ੍ਰਧਾਨ ਗੁਰਵਿੰਦਰ ਸਿੰਘ, ਸਕੱਤਰ ਹਰਬੰਸ ਸਿੰਘ, ਮੈਂਬਰ ਹਰਪਾਲ ਸਿੰਘ ਜੋਹਲ ਅਤੇ ਮੀਡੀਆ ਇੰਚਾਰਜ ਸੁਦੀਪ ਸਿੰਘ ਹਾਜ਼ਰ ਸਨ । ਤਖ਼ਤ ਸਾਹਿਬ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਨੇ ਕਿਹਾ ਕਿ ਇਹ ਸਾਡੀ ਕਮੇਟੀ ਲਈ ਖੁਸ਼ਕਿਸਮਤੀ ਦੀ ਗੱਲ ਹੈ ਕਿ ਸਾਡੇ ਕਾਰਜਕਾਲ ਵਿੱਚ ਇੱਕ ਹੋਰ ਨਵੇਂ ਪ੍ਰੋਜੈਕਟ ਦੀ ਸ਼ੁਰੂਆਤ ਹੋਈ ਹੈ। ਉਨ੍ਹਾਂ ਦੱਸਿਆ ਕਿ ਮਲਟੀ ਲੈਵਲ ਪਾਰਕਿੰਗ 6 ਮੰਜ਼ਿਲਾਂ ਵਿੱਚ ਬਣਾਈ ਜਾਵੇਗੀ। ਇਸ ਦੇ ਨਾਲ ਹੀ ਇਸ ਵਿੱਚ 2 ਮੰਜ਼ਿਲਾਂ ‘ਤੇ ਸੰਗਤ ਦੀ ਰਹਾਇਸ਼ ਲਈ ਡਾਰਮਿਟਰੀ ਹਾਲ ਬਣਾਏ ਜਾਣਗੇ ਅਤੇ ਹੇਠਲੇ ਤਲ ‘ਤੇ ਬਾਥਰੂਮ ਬਣਾਏ ਜਾਣਗੇ। ਇਸ ਪਾਰਕਿੰਗ ਵਿੱਚ ਲਗਭਗ 500 ਕਾਰਾਂ ਅਤੇ 40 ਤੋਂ 50 ਬੱਸਾਂ/ਟਰੱਕ ਆਦਿ ਖੜੇ ਕੀਤੇ ਜਾ ਸਕਣਗੇ। ਜੋ ਵੀ ਸ਼ਰਧਾਲੂ ਆਪਣੀ ਗੱਡੀ ਨਾਲ ਤਖ਼ਤ ਪਟਨਾ ਸਾਹਿਬ ਦਰਸ਼ਨਾਂ ਲਈ ਆਉਣਗੇ, ਉਹ ਮਰੀਨ ਡਰਾਈਵ ਰਾਹੀਂ ਸਿੱਧਾ ਪਾਰਕਿੰਗ ਤੱਕ ਪਹੁੰਚਣਗੇ ਅਤੇ ਉੱਥੋਂ ਬੈਟਰੀ ਰਿਕਸ਼ਾ ਰਾਹੀਂ ਉਨ੍ਹਾਂ ਨੂੰ ਤਖ਼ਤ ਸਾਹਿਬ ਲੈ ਜਾਣ ਅਤੇ ਵਾਪਸ ਲਿਆਂਦਣ ਦੀ ਸੁਵਿਧਾ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਪ੍ਰੋਜੈਕਟ ਕਲਸੀ ਬਿਟਕਾਨ ਕੰਪਨੀ ਦੇ ਸੁਮਿਤ ਸਿੰਘ ਕਲਸੀ ਨੂੰ ਸੌਂਪਿਆ ਗਿਆ ਹੈ, ਜੋ ਇਸਨੂੰ 2 ਸਾਲਾਂ ਵਿੱਚ ਤਿਆਰ ਕਰ ਦੇਣਗੇ। ਇਸ ਪਾਰਕਿੰਗ ਦੇ ਬਣਨ ਨਾਲ ਸੰਗਤ ਨੂੰ ਕਾਫ਼ੀ ਸੁਵਿਧਾ ਮਿਲੇਗੀ।

 

Have something to say? Post your comment

 
 
 
 

ਨੈਸ਼ਨਲ

ਰਾਜ ਸਭਾ ਚੋਣ ਨਤੀਜਿਆਂ ਤੋਂ ਬਾਅਦ ਕਾਂਗਰਸ ਸੰਸਦ ਮੈਂਬਰਾਂ ਨੇ ਦਲ ਬਦਲੀ ਵਿਰੋਧੀ ਕਾਨੂੰਨ ਦੀ ਸਮੀਖਿਆ ਦੀ ਕੀਤੀ ਮੰਗ

ਏਆਈ ਤਕਨਾਲੋਜੀ ਦੀ ਵਰਤੋਂ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਣ ਦੀ ਅਤਿ ਘਿਨੌਣੀ ਸਾਜ਼ਿਸ਼, ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ- ਵੀਰਜੀ

ਸ੍ਰੀ ਹਰਿਮੰਦਰ ਸਾਹਿਬ ਦੀ ਏਆਈ ਨਾਲ ਵਰਤੋਂ ਕਰਕੇ ਸ਼ਰਾਰਤੀ ਤੱਤਾਂ ਵਲੋਂ ਕੀਤੀ ਗਈ ਬੇਅਦਬੀ ਨਾਸਹਿਣਯੋਗ: ਬੀਬੀ ਰਣਜੀਤ ਕੌਰ

ਸਰਨਾ ਵੱਲੋਂ ਏਆਈ ਨਾਲ ਬਣੀਆਂ ਦਰਬਾਰ ਸਾਹਿਬ ਦੀਆਂ ਵੀਡੀਓਆਂ ਸਾਂਝੀਆਂ ਕਰਨ ’ਤੇ ਤੁਰੰਤ ਰੋਕ ਦੀ ਅਪੀਲ

ਐਲਪੀਜੀ ਸਿਲੰਡਰਾਂ ਦੀ ਘਾਟ: ਸਦਰ ਬਾਜ਼ਾਰ ਵਿੱਚ ਮਜ਼ਦੂਰਾਂ ਨੂੰ ਕਰਨਾ ਪੈ ਰਿਹਾ ਹੈ ਭੋਜਨ ਸੰਕਟ ਦਾ ਸਾਹਮਣਾ: ਪੰਮਾ

ਭਾਰਤੀ ਅੰਤਰ-ਰਾਸ਼ਟਰੀ ਦਮਨ" ਰਿਪੋਰਟ ਜੇਨੇਵਾ ਪ੍ਰੈਸ ਕਲੱਬ ਵਿਖੇ ਕੀਤੀ ਗਈ ਜਾਰੀ

ਅਮਰੀਕੀ ਧਾਰਮਿਕ ਆਜ਼ਾਦੀ ਕਮਿਸ਼ਨ ਨੇ ਟਰੰਪ ਪ੍ਰਸ਼ਾਸਨ ਨੂੰ ਭਾਰਤ ਦੇ ਆਰਐਸਐਸ ਤੇ ਪਾਬੰਦੀ ਲਗਾਉਣ ਦੀ ਕੀਤੀ ਸਿਫਾਰਸ਼

ਹੈਦਰਾਬਾਦ ਦੇ ਇਤਿਹਾਸਕ ਗੁਰਦੁਆਰੇ ਦੀ ਜ਼ਮੀਨ ‘ਤੇ ਤੋੜਫੋੜ ਅਤੇ ਵਿਵਾਦ ਚਿੰਤਾਜਨਕ: ਸਰਨਾ

ਐਲਪੀਜੀ ਦੀ ਘਾਟ - ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੁਨੀਆਂ ਦੇ ਦੂਜੇ ਸਭ ਤੋਂ ਵੱਡੇ ਸਿੱਖ ਧਾਰਮਿਕ ਸਥਾਨ 'ਤੇ ਨਿਰਵਿਘਨ ਜਾਰੀ ਹੈ ਲੰਗਰ ਸੇਵਾ

ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਤਖ਼ਤ ਪਟਨਾ ਸਾਹਿਬ ਹੋਏ ਨਤਮਸਤਕ