ਅੰਮ੍ਰਿਤਸਰ- ਸੀਨੀਅਰ ਅਕਾਲੀ ਆਗੂ ਸ੍ਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਹੈ ਕਿ ਜਿਵੇ ਕਾਂਗਰਸ ਪੰਜਾਬ ਤੇ ਸਿੱਖਾਂ ਨਾਲ ਧੱਕਾ ਕਰਦੀ ਰਹੀ ਅੱਜ ਭਾਰਤੀ ਜਨਤਾ ਪਾਰਟੀ ਵੀ ਉਸੇ ਨਕਸ਼ੇ ਕਦਮ ਤੇ ਚਲ ਰਹੀ ਹੈ।ਪੰਜਾਬ ਦੇ ਲੋਕ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਉਤਾਵਲੇ ਹੋਏ ਬੈਠੇ ਹਨ।ਅੱਜ ਇਥੇ ਪੱਤਰਕਾਰਾਂ ਨਾਲ ਗਲ ਕਰਦਿਆਂ ਸ੍ਰ ਭੂੰਦੜ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਆਪਣੇ ਬਲਬੂਤੇ ਤੇ ਸਰਕਾਰ ਬਣਾਉਣ ਵਿਚ ਸਮਰੱਥ ਹੈ ਅਤੇ ਅਸੀ 2027 ਦੀਆਂ ਵਿਧਾਨ ਸਭਾ ਚੋਣਾ ਪੂਰੀ ਸ਼ਾਨ ਨਾਲ ਜਿਤਾਂਗੇ। ਉਨਾਂ ਕਿਹਾ ਕਿ ਅੱਜ ਪੰਜਾਬ ਦੇ ਹਲਾਤ 1977 ਵੇਲੇ ਲੱਗੀ ਐਮਰਜੈਂਸੀ ਤੋ ਬਾਅਦ ਵਰਗੇ ਬਣੇ ਹੋਏ ਹਨ। ਲੋਕ ਚਰਚਾ ਕਰਦੇ ਹਨ ਕਿ ਆਪਣੀ ਖੇਤਰੀ ਪਾਰਟੀ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਜਲਦੀ ਤੋਂ ਜਲਦੀ ਕਿਵੇ ਲਿਆਂਦੀ ਜਾਵੇ।ਪੰਜਾਬ ਵਿਚ 10 ਸਾਲ ਦਾ ਰਾਜ ਜਿਸ ਵਿਚ ਪੰਜ ਸਾਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਚਾਰ ਸਾਲ ਟੱਪ ਗਏ, ਸਤ ਮਹੀਨੇ ਬਾਕੀ ਰਹਿ ਗਏ ਹਨ। ਲੋਕ ਤ੍ਰਾਹ ਤ੍ਰਾਹ ਕਰ ਰਹੇ ਹਨ। ਇਹ ਸਾਰੇ ਹਾਲਾਤ ਦੇਖਣ ਤੋਂ ਬਾਅਦ ਲੋਕਾਂ ਨੇ ਆਪਣੇ ਵਲੋ ਨਤੀਜਾ ਕੱਢ ਕੇ ਫੈਸਲਾ ਕੀਤਾ ਹੈ ਕਿ ਪੰਜਾਬ ਦੀ ਸਹੀ ਮਾਇਨਿਆਂ ਵਿਚ ਸੇਵਾ ਅਤੇ ਪੰਜਾਬ ਦੇ ਹੱਕਾ ਤੇ ਹਿਤਾਂ ਦੀ ਰਾਖੀ ਸ਼ੋ੍ਰਮਣੀ ਅਕਾਲੀ ਦਲ ਹੀ ਕਰ ਸਕਦਾ ਹੈ। ਉਨਾਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋ ਮੋਗਾ ਰੈਲੀ ਦੌਰਾਨ ਅਕਾਲੀ ਭਾਜਪਾ ਗਠਜੋੜ ਦੀਆਂ ਸੰਭਾਵਨਾਵਾਂ ਨੂੰ ਨਕਾਰੇ ਜਾਣ ਤੇ ਗਲ ਕਰਦਿਆਂ ਕਿਹਾ ਕਿ ਅਸੀਂ ਹਿੰਦੁਸਤਾਨ ਦੀ ਬਹੁਤ ਕੁਰਬਾਨੀ ਵਾਲੀ ਪੁਰਾਣੀ ਪਾਰਟੀ ਹਾਂ।ਸਾਡੇ ਬਜ਼ੁਰਗਾਂ ਨੇ ਅਕਾਲੀ ਦਲ ਨੂੰ ਆਪਣੇ ਖੂਨ ਨਾਲ ਸਿਿਝਆ ਹੈ। ਅੰਗਰੇਜ਼ਾਂ ਨਾਲ ਲੜ ਕੇ ਦੇਸ਼ ਅਜਾਦ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਈ।ਸਾਡੀਆਂ ਕੁਰਬਾਨੀਆਂ ਨੂੰ ਕਾਂਗਰਸ ਨੇ ਦੇਖਿਆ, ਉਹਨਾਂ ਨੇ ਪੰਜਾਬ ਨਾਲ ਧੱਕੇ ਕੀਤੇ।ਕਾਂਗਰਸ ਨੇ ਪੰਜਾਬ ਨਾਲ ਤੇ ਸਿੱਖੀ ਨਾਲ ਧੱਕਾ ਕੀਤਾ। ਸਾਡੀ ਕਿਸੇ ਨੂੰ ਕੋਈ ਨਿਜੀ ਦੁਸ਼ਮਣੀ ਨਹੀਂ ਅਸੀਂ ਇਸ ਦੇਸ਼ ਦੇ ਉਨੇ ਹੀ ਵਾਰਸ ਆ ਜਿਨੇ ਦੂਜੇ ਹਨ।ਬਦਕਿਸਮਤੀ ਹੈ ਕਿ ਜਿਸ ਤਰਾਂ ਪੰਜਾਬ ਦੇ ਨਾਲ ਕਾਂਗਰਸ ਧੱਕੇ ਕਰਦੀ ਸੀ ਉਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਵੀ ਕਰਨ ਲੱਗ ਗਈ।