BREAKING NEWS
ਖੁਫੀਆ ਜਾਣਕਾਰੀ ਅਧਾਰਿਤ ਕਾਰਵਾਈ ਅਤੇ ਬੋਗਸ ਬਿਲਿੰਗ 'ਤੇ ਸ਼ਿਕੰਜਾ- 200 ਕਰੋੜ ਰੁਪਏ ਦੇ ਜ਼ੁਰਮਾਨੇ ਲਗਾਏ: ਹਰਪਾਲ ਸਿੰਘ ਚੀਮਾਕਿਸੇ ਵੀ ਪਰਿਵਾਰ ਨੂੰ ਜਾਨ ਬਚਾਉਣ ਲਈ ਇਲਾਜ ਦੇ ਪੈਸੇ ਇਕੱਠੇ ਕਰਨ ਲਈ ਨਹੀਂ ਹੋਣਾ ਪਵੇਗਾ ਮਜਬੂਰ : ਡਾ. ਬਲਬੀਰ ਸਿੰਘ7,800 ਤੋਂ ਵੱਧ ਪ੍ਰਾਈਵੇਟ ਸਕੂਲਾਂ ਦੇ 32 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਮਿਲੇਗਾ ਲਾਭਦੇਸ਼ ਸ਼ਹੀਦ ਊਧਮ ਸਿੰਘ ਜੀ ਦੀ ਲਾਮਿਸਾਲ ਦੇਸ਼ ਭਗਤੀ ਅਤੇ ਕੁਰਬਾਨੀ ਲਈ ਹਮੇਸ਼ਾ ਰਿਣੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ30 ਜੁਲਾਈ 2026 ਤੱਕ 9,782 ਅਰਜ਼ੀਆਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚ ਕੁੱਲ 437.51 ਕਰੋੜ ਰੁਪਏ ਦੀ ਟੈਕਸ ਮੰਗ ਸ਼ਾਮਲ: ਹਰਪਾਲ ਸਿੰਘ ਚੀਮਾਸਭ ਕੁਝ ਪ੍ਰਿੰਸੀਪਲ 'ਤੇ ਨਿਰਭਰ ਕਰਦੈ; ਚੰਗਾ ਪ੍ਰਿੰਸੀਪਲ ਸਕੂਲ ਨੂੰ ਸਿੱਖਿਆ ਦੇ ਮੰਦਰ ਵਿੱਚ ਬਦਲ ਸਕਦੈ: ਹਰਜੋਤ ਸਿੰਘ ਬੈਂਸ

ਲਾਈਫ ਸਟਾਈਲ

ਹਿਪਨੋਸਿਸ: ਮਨ ਨੂੰ ਸ਼ਾਂਤ ਕਰਕੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਦਾ ਸਹਿਜ ਤਰੀਕਾ

ਰਾਜਬੀਰ ਕੌਰ/ਕੌਮੀ ਮਾਰਗ ਬਿਊਰੋ | March 18, 2026 10:48 PM

ਹਿਪਨੋਸਿਸ ਇੱਕ ਕੁਦਰਤੀ ਅਤੇ ਧਿਆਨ-ਕੇਂਦ੍ਰਿਤ ਮਨ ਦੀ ਅਵਸਥਾ ਹੈ, ਜਿਸ ਵਿੱਚ ਮਨ ਗਹਿਰੀ ਸ਼ਾਂਤੀ ਵਿੱਚ ਹੁੰਦਾ ਹੈ ਪਰ ਨਾਲ ਹੀ ਬਹੁਤ ਜ਼ਿਆਦਾ ਸਚੇਤ ਅਤੇ ਸਵੀਕਾਰਸ਼ੀਲ ਵੀ ਹੁੰਦਾ ਹੈ। ਇਸ ਅਵਸਥਾ ਵਿੱਚ ਤੁਹਾਡਾ ਅਚੇਤਨ ਮਨ ਸਕਾਰਾਤਮਕ ਸੁਝਾਵਾਂ ਅਤੇ ਬਦਲਾਅ ਲਈ ਹੋਰ ਖੁੱਲ੍ਹਾ ਹੋ ਜਾਂਦਾ ਹੈ।
ਹਿਪਨੋਸਿਸ ਮਨ ਨੂੰ ਸ਼ਾਂਤ ਅਤੇ ਧਿਆਨ ਵਾਲੀ ਅਵਸਥਾ ਵਿੱਚ ਲੈ ਜਾਂਦਾ ਹੈ—ਜੋ ਗਹਿਰੀ ਰਿਲੈਕਸੇਸ਼ਨ ਵਰਗੀ ਹੁੰਦੀ ਹੈ—ਇਸ ਨਾਲ ਚਿੰਤਾ ਅਤੇ ਮਨ ਦਾ ਦਬਾਅ ਘੱਟ ਹੁੰਦਾ ਹੈ।
ਇਹ ਤੁਹਾਨੂੰ ਅਚੇਤਨ ਮਨ ਨਾਲ ਸਿੱਧਾ ਕੰਮ ਕਰਨ ਦੀ ਆਗਿਆ ਦਿੰਦਾ ਹੈ, ਜਿੱਥੇ ਆਦਤਾਂ, ਡਰ ਅਤੇ ਵਿਸ਼ਵਾਸ ਸਟੋਰ ਹੁੰਦੇ ਹਨ। ਅਸਲ ਵਿੱਚ ਜੀਵਨ ਦਾ ਬਦਲਾਅ ਇੱਥੋਂ ਹੀ ਸ਼ੁਰੂ ਹੁੰਦਾ ਹੈ।
ਹਿਪਨੋਸਿਸ ਆਦਤਾਂ ਨੂੰ ਤੋੜਨ (ਜਿਵੇਂ ਧੂੰਮਰਪਾਨ, ਜ਼ਿਆਦਾ ਖਾਣਾ), ਨੀਂਦ ਸੁਧਾਰਨ, ਅਨੁਸ਼ਾਸਨ ਅਤੇ ਧਿਆਨ ਵਧਾਉਣ ਵਿੱਚ ਮਦਦਗਾਰ ਹੈ।
ਹਿਪਨੋਸਿਸ ਨਾਲ ਤੁਸੀਂ ਇਹਨਾਂ ਚੀਜ਼ਾਂ ਤੋਂ ਮੁਕਤੀ ਪਾ ਸਕਦੇ ਹੋ:ਪੁਰਾਣੇ ਸਦਮੇ (trauma), ਡਰ ਅਤੇ ਫੋਬੀਆ
ਨਕਾਰਾਤਮਕ ਭਾਵਨਾਵਾਂ ਜਿਵੇਂ ਗੁੱਸਾ ਜਾਂ ਦੋਸ਼ਭਾਵ ਆਪਣੇ ਉੱਤੇ ਭਰੋਸਾ ਵਧਾਉਣਾ, ਜੀਵਨ ਦੇ ਫੈਸਲਿਆਂ ਵਿੱਚ ਪ੍ਰੇਰਣਾ ਅਤੇ ਸਪਸ਼ਟਤਾ ਲਿਆਉਣਾ।
ਹਿਪਨੋਸਿਸ ਆਤਮਿਕ ਅਤੇ ਅੰਦਰੂਨੀ ਵਿਕਾਸ ਵਿੱਚ ਵੀ ਮਦਦ ਕਰਦਾ ਹੈ। ਇਹ ਤੁਹਾਡੀ ਮਦਦ ਕਰ ਸਕਦਾ ਹੈ।ਆਪਣੇ ਆਪ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਵਿੱਚ ਧਿਆਨ (meditation) ਨੂੰ ਹੋਰ ਗਹਿਰਾ ਕਰਨ ਵਿੱਚ ਅੰਦਰੂਨੀ ਸੰਤੁਲਨ ਅਤੇ ਜੀਵਨ ਦੇ ਮਕਸਦ ਨਾਲ ਜੁੜਨ ਵਿੱਚ ਹੈ।

*ਹਿਪਨੋਸਿਸ ਕਿਸੇ ਦੇ ਮਨ ਨੂੰ ਕਾਬੂ ਕਰਨ ਦਾ ਤਰੀਕਾ ਨਹੀਂ ਹੈ। ਇਸ ਦੌਰਾਨ ਤੁਸੀਂ ਪੂਰੀ ਤਰ੍ਹਾਂ ਸਚੇਤ ਅਤੇ ਆਪਣੇ ਕੰਟਰੋਲ ਵਿੱਚ ਰਹਿੰਦੇ ਹੋ। ਇਹ ਸਿਰਫ਼ ਤੁਹਾਨੂੰ ਇੱਕ ਧਿਆਨ-ਕੇਂਦ੍ਰਿਤ ਅਤੇ ਸਵੀਕਾਰਸ਼ੀਲ ਅਵਸਥਾ ਵਿੱਚ ਲੈ ਜਾਂਦਾ ਹੈ।

Have something to say? Post your comment