ਅੰਮ੍ਰਿਤਸਰ - ਵੇਅਰ ਹਾਉਸਿੰਗ ਕਾਰਪੋਰੇਸ਼ਨ ਦੇ ਡੀ ਐਮ ਸ੍ਰੀ ਗਗਨਦੀਪ ਸਿੰਘ ਨੇ ਪੰਜਾਬ ਕੈਬਨਿਟ ਦੇ ਇਕ ਮੰਤਰੀ ਦੀਆਂ ਕਥਿਤ ਤੌਰ ਤੇ ਵਧੀਕੀਆਂ ਤੋ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ। ਬੀਤੀ ਰਾਤ ਮਰਹੂਮ ਸ੍ਰੀ ਗਗਨਦੀਪ ਸਿੰਘ ਨੇ ਸ਼ੋਸ਼ਲ ਮੀਡੀਆ ਤੇ ਇਕ ਵੀਡੀਓ ਜਾਰੀ ਕਰਕੇ ਪੰਜਾਬ ਕੈਬਨਿਟ ਦੇ ਪਾਵਰਫੁੱਲ ਮੰਤਰੀ ਸ੍ਰੀ ਲਾਲਜੀਤ ਸਿੰਘ ਭੁੱਲਰ ਦਾ ਨਾਮ ਲੈ ਕਿਹਾ ਕਿ ਉਨਾਂ ਮੰਤਰੀ ਦੇ ਕਾਰਨ ਸਲਫਾਸ ਖਾ ਲਈ ਹੈ ਤੇ ਉਹ ਇਸ ਸੰਸਾਰ ਤੋ ਰੁਖ਼ਸਤ ਹੋ ਰਹੇ ਹਨ।ਇਸ ਵੀਡੀਓ ਦੇ ਸਾਹਮਣੇ ਆ ਜਾਣ ਤੇ ਮੰਤਰੀ ਦਾ ਨਾਮ ਸ਼ਾਮਲ ਹੋਣ ਤੋ ਬਾਅਦ ਸਖ਼ਤ ਕਾਰਵਾਈ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਮੰਤਰੀ ਲਾਲਜੀਤ ਸਿੰਘ ਭੁੱਲਰ ਕੋਲੋ ਅਸਤੀਫਾ ਲਿਆ ਤੇ ਪੰਜਾਬ ਦੇ ਮੁੱਖ ਸਕੱਤਰ ਨੂੰ ਆਦੇਸ਼ ਕੀਤਾ ਕਿ ਉਹ ਇਸ ਮਾਮਲੇ ਦੀ ਨਿਰਪਖ ਜਾਂਚ ਕਰਨ। ਜਾਣਕਾਰੀ ਮੁਤਾਬਿਕ ਸ੍ਰੀ ਗਗਨਦੀਪ ਸਿੰਘ ਵਲੋ ਇਕ ਟੈਂਡਰ ਕਿਸੇ ਹੋਰ ਵਿਅਕਤੀ ਨੂੰ ਦਿੱਤਾ ਸੀ ਜਿਸ ਕਾਰਨ ਲਾਲਜੀਤ ਸਿੰਘ ਭੁੱਲਰ ਉਸ ਤੋ ਨਰਾਜ ਹੋ ਗਏ ਸਨ।ਕਿਹਾ ਜਾ ਰਿਹਾ ਹੈ ਕਿ ਇਹ ਮਾਮਲਾ ਪਿਛਲੇ ਚਾਰ ਦਿਨ ਤੋ ਚਲ ਰਿਹਾ ਸੀ।ਭੁੱਲਰ ਨੇ ਗਗਲਦੀਪ ਸਿੰਘ ਨੂੰ ਕਿਸੇ ਜਗ੍ਹਾ ਤੇ ਬੁਲਾ ਕੇ ਇਹ ਟੈਂਡਰ ਉਸ ਦੇ ਚਹੇਤੇ ਨੂੰ ਦੇਣ ਦਾ ਫੁਰਮਾਣ ਜਾਰੀ ਕੀਤਾ ਜਿਸ ਨੂੰ ਗਗਨਦੀਪ ਸਿੰਘ ਨੇ ਮੰਨਣ ਤੋ ਇਨਕਾਰ ਕਰ ਦਿੱਤਾ ਸੀ।ਚਰਚਾ ਹੈ ਕਿ ਮੰਤਰੀ ਦੇ ਇਸ਼ਾਰੇ ਤੇ ਸ੍ਰੀ ਗਗਨਦੀਪ ਸਿੰਘ ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਤਸੀਹੇ ਵੀ ਦਿੱਤੇ ਗਏ ਤੇ ਉਸ ਨੂੰ ਜਲੀਲ ਕਰਨ ਵਿਚ ਕੋਈ ਕਸਰ ਬਾਕੀ ਨਹੀ ਛੱਡੀ।ਮਾਨਸਿਕ ਪੀੜਾ ਨਾ ਸਹਾਰਦਿਆਂ ਸ੍ਰੀ ਗਗਨਦੀਪ ਸਿੰਘ ਨੇ ਵੀਡੀਓ ਵਿਚ ਕਹੇ ਬੋਲਾਂ ਮੁਤਾਬਿਕ ਸਲਫਾਸ ਖਾ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ।ਚਰਚਾ ਇੲ ਵੀ ਹੈ ਕਿ ਇਸ ਮਾਮਲੇ ਦੇ ਸ਼ੁਰੂਆਤੀ ਦੌਰ ਵਿਚ ਹੀ ਸ੍ਰੀ ਗਗਨਦੀਪ ਸਿੰਘ ਨੇ ਮੁੱਖ ਮੰਤਰੀ ਦਫਤਰ ਤਕ ਸਾਰੀ ਗਲ ਪਹੰੁਚਾ ਦਿੱਤੀ ਸੀ। ਉਧਰ ਲਾਲਜੀਤ ਸਿੰਘ ਭੁੱਲਰ ਨੇ ਸ਼ੋਸ਼ਲ ਮੀਡੀਆ ਤੇ ਪੋਸਟ ਪਾ ਕੇ ਸਾਰੇ ਦੋਸ਼ਾ ਨੂੰ ਬੇਬੁਨਿਆਦ ਦਸਿਆ ਹੈ। ਉਨਾਂ ਲਿਿਖਆ ਕਿ ਦਾਸ ਉੱਪਰ ਜੋ ਇਲਜ਼ਾਮ ਲੱਗ ਰਹੇ ਨੇ ਉਹ ਬਿਲਕੁਲ ਬੇਬੁਨਿਆਦ ਅਤੇ ਝੂਠੇ ਹਨ ਪਰ ਸਾਡੀ ਪਾਰਟੀ ਹਮੇਸ਼ਾ ਸੱਚ ਦਾ ਸਾਥ ਦਿੰਦੀ ਹੈ ਤੇ ਹਮੇਸ਼ਾ ਸੱਚ ਦੇ ਨਾਲ ਖੜਦੀ ਹੈ। ਇਸ ਲਈ ਮੇਰੇ ਤੇ ਜੋ ਇਲਜ਼ਾਮ ਲੱਗੇ ਨੇ ਮੈਂ ਚਾਹੁੰਦਾ ਹਾਂ ਉਹਨਾਂ ਇਲਜ਼ਾਮਾਂ ਦੀ ਸਹੀ ਤਰੀਕੇ ਦੇ ਨਾਲ ਜਾਂਚ ਹੋਵੇ ਤਾਂ ਕਿ ਸਹੀ ਫੈਸਲਾ ਬਾਹਰ ਆ ਸਕੇ। ਇਸ ਕਰਕੇ ਜਿੰਨੀ ਦੇਰ ਤੱਕ ਇਹ ਜਾਂਚ ਪੂਰੀ ਨਹੀਂ ਹੋ ਜਾਂਦੀ ਮੈਂ ਪਾਰਟੀ ਨੂੰ ਬੇਨਤੀ ਕਰਾਂਗਾ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਨੂੰ ਬੇਨਤੀ ਕਰਾਂਗਾ ਕਿ ਮੇਰਾ ਮੰਤਰੀ ਪਦ ਦਾ ਅਸਤੀਫਾ ਪ੍ਰਵਾਨ ਕੀਤਾ ਜਾਵੇ ਤਾਂ ਕਿ ਇਸ ਮਾਮਲੇ ਵਿੱਚ ਮੇਰਾ ਮੰਤਰੀ ਪਦ ਕੋਈ ਉੜੀਕਾ ਨਾ ਬਣੇ ਅਤੇ ਇਸ ਮਾਮਲੇ ਦੀ ਸਹੀ ਜਾਂਚ ਹੋਵੇ ਸੋ ਮੈਂ ਆਪਣਾ ਅਸਤੀਫਾ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਜੀ ਨੂੰ ਭੇਜ ਰਿਹਾ ਹਾਂ ਤਾਂ ਜੋ ਅੱਗੇ ਇਸ ਮਾਮਲੇ ਦੀ ਸਹੀ ਜਾਂਚ ਹੋ ਸਕੇ।ੳ॥ਧਰ ਵਖ ਵਖ ਰਾਜਨੀਤਕ ਆਗੂਆਂ ਨੇ ਸ੍ਰੀ ਗਗਨਦੀਪ ਸਿੰਘ ਦੇ ਘਰ ਪਹੰੁਚ ਕੇ ਪਰਿਵਾਰ ਨਾਲ ਹਮਦਰਦੀ ਦਾ ਇਜਹਾਰ ਕੀਤਾ।