ਪੰਜਾਬ

ਮੋਦੀ ਸਰਕਾਰ ਲੋਕਾਂ ਦੀ ਥਾਂ ਕਾਰਪੋਰੇਟਰਾਂ ਦਾ ਹਿੱਤ ਪੂਰਦੀ ਹੈ -ਬਰਾੜ

ਕੌਮੀ ਮਾਰਗ ਬਿਊਰੋ | March 22, 2026 08:44 PM

ਚੰਡੀਗੜ੍ਹ - ਸੀਪੀਆਈ, ਚੰਡੀਗੜ੍ਹ ਅਤੇ ਮੁਹਾਲੀ ਦੀਆਂ ਜ਼ਿਲ੍ਹਾ ਕੌਂਸਲਾਂ ਵਲੋਂ ਅਜੇ ਭਵਨ, ਚੰਡੀਗੜ੍ਹ ਵਿਖੇ ਇਕ ਸਮਾਗਮ ਕਰਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਸ਼ਹੀਦਾਂ ਦਾ ਦਿਹਾੜਾ ਸਾਮਰਾਜ ਵਿਰੋਧੀ ਦਿਵਸ' ਵਜੋਂ ਮਨਾਇਆ ਗਿਆ। ਸਮਾਰੋਹ ਦੇ ਪ੍ਰਧਾਨਗੀ ਮੰਡਲ ਵਿੱਚ ਸੂਬਾ ਸਕੱਤਰ ਸਾਥੀ ਬੰਤ ਬਰਾੜ, ਰਾਜ ਕੁਮਾਰ ਅਤੇ ਜਸਪਾਲ ਸਿੰਘ ਦੱਪਰ ਸਕੱਤਰ ਸੀਪੀਆਈ ਚੰਡੀਗੜ੍ਹ ਅਤੇ ਮੋਹਾਲੀ, ਜੋਗਿੰਦਰ ਸ਼ਰਮਾ ਅਤੇ ਕਰਮ ਸਿੰਘ ਵਕੀਲ ਸ਼ਾਮਿਲ ਹੋਏ।
ਸਮਾਗਮ ਦੇ ਸ਼ੁਰੂ ਵਿਚ ਦੇਵੀ ਦਿਆਲ ਸ਼ਰਮਾ ਨੇ ਸਵਾਗਤੀ ਸ਼ਬਦ ਪੇਸ਼ ਕੀਤੇ। ਉਨ੍ਹਾਂ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸੰਘਰਸ਼ਮਈ ਜੀਵਨ ਅਤੇ ਵਿਚਾਰਧਾਰਾ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ।

ਸਾਥੀ ਬੰਤ ਬਰਾੜ ਸੂਬ ਸਕੱਤਰ ਸੀਪੀਆਈ ਨੇ ਕਿਹਾ ਕਿ ਅਸੀਂ ਮੌਦੀ ਸਰਕਾਰ ਅਤੇ ਉਸ ਦੇ ਭਾਈਵਾਲ ਆਰਐਸਐਸ ਦੇ ਵੰਡ ਪਾਊ ਮਨਸੂਬਿਆਂ ਅਤੇ ਲੋਕ ਮਾਰੂ ਨੀਤੀਆਂ ਨੂੰ ਮੁੱਢੋਂ ਨਕਾਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਅੱਜ ਡੌਨਲਡ ਟਰੰਪ, ਨੇਤਿਨਯਾਹੂ ਅਤੇ ਨਰਿੰਦਰ ਮੋਦੀ ਸਾਮਰਾਜੀ ਸ਼ਕਤੀਆਂ ਅਤੇ ਪੂੰਜੀਪਤੀਆਂ ਦੇ ਫਾ਼ਇਦੇ ਲਈ ਮਨੁੱਖਤਾ ਦਾ ਘਾਣ ਕਰਦੇ ਇਕੋ ਰਸਤੇ ਚਲ ਰਹੇ ਹਨ। ਅਮਰੀਕਾ ਦੇ ਰਾਸ਼ਟਰਪਤੀ ਤਾਕਤ ਵਿੱਚ ਆਉਣ ਤੋਂ ਬਾਅਦ ਹਮੇਸ਼ਾ ਜੰਗ ਛੇੜਕੇ ਹਥਿਆਰਾਂ ਦੀ ਮੰਡੀ ਨੂੰ ਲਾਭ ਪਹੁੰਚਾਉਂਦੇ ਰਹੇ ਹਨ। ਮਾਨਵਤਾ ਲਈ ਜ਼ਰੂਰੀ ਵਸਤਾਂ, ਖਾਦ ਸਮੱਗਰੀ ਅਤੇ ਦਵਾਈਆਂ ਦੀਆਂ ਕੀਮਤਾਂ ਵਿੱਚ ਚੌਖਾ ਵਾਧਾ ਕਰਦੇ ਹਨ। ਹਮੇਸ਼ਾ ਸਾਮਰਾਜੀ ਜੁੰਡਲੀ ਅਮਰੀਕਾ ਦੇ ਝੰਡੇ ਹੇਠ ਕੱਠੀ ਹੋਈ ਹੈ ਅਤੇ ਦੁਨੀਆਂ ਦੇ ਛੋਟੇ ਅਤੇ ਕਮਜ਼ੋਰ ਦੇਸ਼ਾਂ ਦੇ ਕੁਦਰਤੀ ਵਸੀਲਿਆਂ ਪਟਰੋਲ, ਗੈਸ ਅਤੇ ਵਡਮੁਲੇ ਖਣਿਜ ਪਦਾਰਥਾਂ ਨੂੰ ਡਰਾ-ਧਮਕਾ ਕੇ ਜਾਂ ਜੰਗ ਛੇੜ ਕੇ ਜ਼ਬਰੀ ਹਥਿਆਉਂਦੀ ਰਹੀ ਹੈ। ਕਿਊਬਾ, ਇਰਾਕ, ਇਰਾਕ, ਲਿਬਨਾਨ, ਵਿਅਤਨਾਮ, ਅਫ਼ਗ਼ਾਨਿਸਤਾਨ, ਵੈਨਜੂਏਲਾ ਸਮੇਤ ਅਨੇਕਾਂ ਦੇਸ਼ਾਂ ਨੇ ਇਕ ਤਰਫ਼ਾਂ ਜੰਗ ਦਾ ਸੰਤਾਪ ਹੰਢਾਇਆ ਹੈ। ਇਜ਼ਰਾਇਲ ਨੇ ਨਿਰਦੋਸ਼ੇ 70 ਹਜ਼ਾਰ ਫ਼ਲਸਤੀਨੀ ਔਰਤਾਂ ਅਤੇ ਬੱਚਿਆਂ ਦਾ ਨਰਸੰਘਾਰ ਕਰਿਆ ਹੈ। ਮੋਦੀ ਸਰਕਾਰ ਦੇਸ਼ ਵਿੱਚ ਮੁਸਲਮਾਨ ਭਰਾਵਾਂ ਪ੍ਰਤੀ ਨਫ਼ਰਤ ਫੈਲਾਉਣ ਅਤੇ ਉਜਾੜਨ ਵਾਲਾ ਵਤੀਰਾ ਰਖਦੀ ਹੈ ਪਰ ਇਜ਼ਰਾਇਲ ਵਿਚ ਜਾਕੇ ਉਨ੍ਹਾਂ ਨਾਲ ਪਿਆਰ ਜਤਾਉਂਦੀ ਹੈ। ਮੰਦਭਾਗੀ ਗੱਲ ਇਹ ਹੈ ਕਿ ਸਰਕਾਰ ਲੋਕ ਹਿੱਤਾਂ ਦੀ ਥਾਂ ਕਾਰਪੋਰੇਟਰਾਂ ਦੇ ਹਿੱਤ ਪੂਰਦੀ ਹੈ ਅਤੇ ਉਨ੍ਹਾਂ ਦੇ ਹੀ ਹਿੱਤਾਂ ਦੀ ਰਾਖੀ ਵਿੱਚ ਸਰਗਰਮ ਹੈ। ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਸ਼ਹੀਦਾਂ ਨੇ ਫਿਰੰਗੀਆਂ ਤੋਂ ਦੇਸ਼ ਆਜ਼ਾਦ ਕਰਾਇਆ ਸੀ। ਅਸੀਂ ਉਨ੍ਹਾਂ ਅਗੇ ਨਤਮਸਤਕ ਹਾਂ ਪਰ ਅਜੋਕੇ ਸਮੇਂ ਵਿੱਚ ਮੋਦੀ ਸਰਕਾਰ ਲੋਕ ਪੱਖੀ ਕਨੂੰਨ ਬਿਨਾਂ ਸਬੰਧਤ ਧਿਰਾਂ ਨਾਲ ਸਲਾਹ ਕਰੇ ਹੀ ਬਦਲ ਕੇ ਲੋਕ ਮਾਰੂ ਕਨੂੰਨ ਲਿਆ ਰਹੀ ਹੈ। ਸਰਕਾਰ ਦੀ ਸ਼ਹਿ ਉਤੇ ਹੀ ਕਾਰਪੋਰੇਟ ਆਮ ਲੋਕਾਂ ਦੀ ਅੰਨੀ ਲੁੱਟ ਕਰ ਰਹੀ ਹਨ ਜਿਸ ਦਾ ਵਿਰੋਧ ਅਜੋਕੇ ਸਮੇਂ ਦੀ ਸਖ਼ਤ ਲੋੜ ਹੈ।

ਮੀਟਿੰਗ ਨੂੰ ਜਸਪਾਲ ਸਿੰਘ ਦੱਪਰ, ਜੋਗਿੰਦਰ ਸ਼ਰਮਾ, ਕਰਮ ਸਿੰਘ ਵਕੀਲ ਅਤੇ ਪ੍ਰੀਤਮ ਸਿੰਘ ਹੁੰਦਲ ਨੇ ਵੀ ਸੰਬੋਧਨ ਕੀਤਾ। ਸਾਥੀ ਰਾਜ ਕੁਮਾਰ ਨੇ ਹਾਜ਼ਰ ਸਾਥੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾਕਿ ਅਜੋਕੇ ਸਮੇਂ ਵਿਚ ਵਧੀਕੀਆਂ ਖ਼ਿਲਾਫ਼ ਲੜਨਾ ਹਰ ਸੰਘਰਸ਼ਸ਼ੀਲ ਸਾਥੀ ਦਾ ਪਹਿਲਾਂ ਫਰਜ਼ ਹੈ। ਮੀਟਿੰਗ ਦੌਰਾਨ ਬਲਵਿੰਦਰ ਸਿੰਘ, ਗੁਰਦਿਆਲ ਸਿੰਘ, ਸੁਰਿੰਦਰ ਸਿੰਘ ਜੜੋਤ, ਪ੍ਰਲਾਦ ਸਿੰਘ, ਸੇਵਕ ਸਿੰਘ, ਮਹਿੰਦਰਪਾਲ ਸਿੰਘ, ਮਹੁੰਮਦ ਆਜ਼ਮ, ਰਾਜੀਵ ਕੁਮਾਰ, ਕੇਹਰ ਸਿੰਘ, ਜਗਤਾਰ ਸਿੰਘ, ਲਾਲ ਜੀ ਲਾਲੀ, ਵਿਜੇ ਕੁਮਾਰ ਅਤੇ ਰਾਮ ਕੇਵਲ ਸਮੇਤ 50 ਨੇੜੇ ਯੂਨੀਅਨਾਂ ਦੇ ਰਹਿਨੁਮਾ ਸਾਥੀ ਸ਼ਾਮਿਲ ਹੋਏ।

Have something to say? Post your comment

 
 
 
 

ਪੰਜਾਬ

ਡਾ. ਨੀਨਾ ਸੈਣੀ ਦਾ ਕਾਵਿ ਸੰਗ੍ਰਿਹ ‘ਦਿਲ ਦਰਗਾਹ’ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਕੀਤਾ ਲੋਕ-ਅਰਪਣ

ਭਾਈ ਦਵਿੰਦਰਪਾਲ ਸਿੰਘ ਭੁੱਲਰ ਦੇ ਭਰਾ ਸ. ਤਜਿੰਦਰ ਸਿੰਘ ਭੁੱਲਰ ਦੇ ਚਲਾਣੇ ’ਤੇ ਐਡਵੋਕੇਟ ਧਾਮੀ ਵੱਲੋਂ ਦੁੱਖ ਪ੍ਰਗਟ

ਸਾਬਕਾ ਮੰਤਰੀ ਲਾਲਜੀਤ ਭੁੱਲਰ ਵਿਰੁੱਧ ਐਫਆਈਆਰ 'ਤੇ ਬੋਲਦਿਆਂ ਕਿਹਾ, "ਅਸਤੀਫਾ ਦੇਣਾ ਕਾਫ਼ੀ ਨਹੀਂ ਹੈ, ਹੁਣ ਗ੍ਰਿਫ਼ਤਾਰੀ ਜ਼ਰੂਰੀ -ਸੁਨੀਲ ਜਾਖੜ

ਗਗਨਦੀਪ ਰੰਧਾਵਾ ਖੁਦਕੁਸ਼ੀ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਮੰਤਰੀ ਲਾਲਜੀਤ ਭੁੱਲਰ ਵਿਰੁੱਧ ਐਫਆਈਆਰ ਦਰਜ

ਬਾਬਾ ਬਿਧੀ ਚੰਦ ਜੀ ਸੰਪਰਦਾ ਦੇ ਦਸਵੇਂ ਮੁਖੀ ਬਾਬਾ ਸੋਹਣ ਸਿੰਘ ਦੇ ਸਾਲਾਨਾ ਬਰਸੀ ਸਮਾਗਮ

ਛੋਟਾਂ ਦੇ ਨਾਲ ਪੁਰਾਣੇ ਬਕਾਏ ਨਿਪਟਾਉਣ ਦਾ ਸੁਨਹਿਰੀ ਮੌਕਾ, ਵਪਾਰੀ ਸਮਾਂ ਸੀਮਾ ਖਤਮ ਹੋਣ ਤੋਂ ਪਹਿਲਾਂ ਕਦਮ ਚੁੱਕਣ: ਹਰਪਾਲ ਸਿੰਘ ਚੀਮਾ

ਭਗਵੰਤ ਮਾਨ ਸਰਕਾਰ ਦਾ ਯੂਨੀਵਰਸਲ ਹੈਲਥਕੇਅਰ ਮਾਡਲ ਆਯੁਸ਼ਮਾਨ ਭਾਰਤ ਤੋਂ ਅੱਗੇ ਨਿਕਲਿਆ, ਬਿਨਾਂ ਕਿਸੇ ਸ਼ਰਤ ਹਰ ਪਰਿਵਾਰ ਨੂੰ ਕੀਤਾ ਕਵਰ

ਸਪੀਕਰ ਸੰਧਵਾਂ ਦੀ ਅਗਵਾਈ ਹੇਠ ਵਿਧਾਇਕਾਂ ਦੇ ਵਫ਼ਦ ਵੱਲੋਂ ਸਮਾਣਾ ਟਾਵਰ ਮੋਰਚੇ ਦੀ ਸੰਗਤ ਨਾਲ ਮੁਲਾਕਾਤ

ਗੁੰਮ ਹੋਇਆ ਬੱਚਾ ਲੱਭ ਕੇ ਮਾਪਿਆਂ ਨੂੰ ਸੌਂਪਿਆ

ਰੰਧਾਵਾ ਮੌਤ ਮਾਮਲਾ: ਸੀ.ਬੀ.ਆਈ. ਜਾਂਚ ਤੋਂ ਬਿਨਾਂ ਨਿਆਂ ਨਹੀਂ-ਭਾਜਪਾ