ਪੰਜਾਬ

ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਗਗਨਦੀਪ ਸਿੰਘ ਰੰਧਾਵਾ ਦੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ

ਕੌਮੀ ਮਾਰਗ ਬਿਊਰੋ | March 26, 2026 08:48 PM

ਚੰਡੀਗੜ੍ਹ -ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਡੀਐਮ ਗਗਨਦੀਪ ਸਿੰਘ ਰੰਧਾਵਾਂ ਦੇ ਪਰਿਵਾਰ ਦੀ ਸੁਰੱਖਿਆ ਦਾ ਮੁੱਦਾ ਚੁੱਕਿਆ ਹੈ । ਉਨ੍ਹਾਂ ਨੇ ਜਾਰੀ ਕੀਤੇ ਆਪਣੇ ਵੀਡੀਓ ਸੰਦੇਸ਼ ਵਿਚ ਕਿਹਾ ਹੈ ਕਿ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਸਮਰੱਥਕ ਅੱਜ ਵੀ ਉਸਦੀ ਸੋਚ ਤੇ ਪਹਿਰਾ ਦੇਣ ਦੇ ਨਾਅਰੇ ਲਗਾ ਰਹੇ ਹਨ ਜਦ ਕਿ ਸਰਕਾਰ ਵੱਲੋਂ ਪਰਿਵਾਰ ਦੀ ਸੁਰੱਖਿਆ ਲਈ ਕੋਈ ਇੰਤਜਾਮ ਨਹੀਂ ਕੀਤੇ ਗਏ ਹਨ। ਹੋਰ ਤੇ ਹੋਰ ਕੋਈ ਅਧਿਕਾਰੀ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਵੀ ਨਹੀਂ ਪਹੁੰਚਿਆ ਹੈ।

ਉਨ੍ਹਾਂ ਨੇ ਕਿਹਾ ਕਿ ਡੀਐਮ ਗਗਨਦੀਪ ਸਿੰਘ ਰੰਧਾਵਾ ਦੀ ਪਤਨੀ ਨੂੰ ਇੱਕ ਸੱਚੇ ਅਤੇ ਇਮਾਨਦਾਰ ਪਰਿਵਾਰ ਦੀ ਧੀ ਦੱਸਦਿਆਂ ਕਿਹਾ ਕਿ ਉਹ ਜਿਸ ਹੌਸਲੇ ਨਾਲ ਇਨਸਾਫ ਦੀ ਲੜਾਈ ਲੜ ਰਹੇ ਹਨ ਉਸ ਨੂੰ ਵੇਖ ਕੇ ਜਾਪਦਾ ਹੈ ਕਿ ਜਿਵੇਂ ਕਿ ਨਰਾਤੇ ਚੱਲ ਰਹੇ ਹਨ ਅਤੇ ਮਾਂ ਦੁਰਗਾ ਦਾ ਵੀ ਉਹਨਾਂ ਤੇ ਆਸ਼ੀਰਵਾਦ ਹੋਵੇ। ਇਸੇ ਲਈ ਉਹ ਕਲਯੁਗ ਦੇ ਇਹਨਾਂ ਪਾਪੀਆਂ ਖਿਲਾਫ ਨਿਆ ਲਈ ਸੰਘਰਸ਼ ਕਰ ਰਹੇ ਹਨ। ਉਹਨਾਂ ਦੇ ਇਸ ਜਜ਼ਬੇ ਨੂੰ ਸਲਾਮ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਜੋ ਸਰਕਾਰ ਦੇ ਜਬਰ ਜੁਲਮ ਖਿਲਾਫ ਝੁਕੇ ਨਹੀਂ ਅਤੇ ਆਪਣੇ ਪਤੀ ਲਈ ਇਨਸਾਫ ਦੀ ਜੰਗ ਨਿਡਰ ਹੋ ਕੇ ਲੜ ਰਹੇ ਹਨ, ਉਹ ਜਾਣਦੇ ਹਨ ਕਿ ਉਨ੍ਹਾਂ ਦੇ ਪਤੀ ਇਕ ਸੱਚੇ ਤੇ ਇਮਾਨਦਾਰ ਇਨਸਾਨ ਸਨ।

ਭਾਜਪਾ ਪ੍ਰਧਾਨ ਨੇ ਕਿਹਾ ਕਿ ਸਾਬਕਾ ਮੰਤਰੀ ਦੇ ਸਮਰੱਥਕਾਂ ਵੱਲੋਂ ਕੀਤੀ ਜਾ ਰਹੀ ਨਾਅਰਬਾਜੀ, ਉਨ੍ਹਾਂ ਦੇ ਫੇਸਬੁੱਕ ਤੋਂ ਅੱਜ ਵੀ ਸਰਕਾਰ ਵਿਚ ਮੰਤਰੀ ਦੇ ਪਰਿਵਾਰ ਦੇ ਰੁਤਬੇ ਸੰਬਧੀ ਪਾਈਆਂ ਜਾ ਰਹੀਆਂ ਪੋਸਟਾਂ ਦੇ ਮੱਦੇਨਜਰ ਡੀਐਮ ਦੇ ਪਰਿਵਾਰ ਦੀ ਸੁਰੱਖਿਆ ਹੋਰ ਵੀ ਜਰੂਰੀ ਹੋ ਜਾਂਦੀ ਹੈ।

ਭਾਜਪਾ ਪ੍ਰਧਾਨ ਨੇ ਇਸ ਮੌਕੇ ਸਾਰੇ ਪੰਜਾਬੀਆ ਨੂੰ ਵੀ ਅਪੀਲ ਕੀਤੀ ਕਿ ਆਪਸੀ ਮਨ ਮੁਟਾਵ ਭੁਲਾ ਕਿ ਇਸ ਮੌਕੇ ਇੱਕ ਇਮਾਨਦਾਰ ਅਫਸਰ ਨੂੰ ਇਨਸਾਫ ਦਵਾਉਣ ਲਈ ਸਭ ਨੂੰ ਇੱਕ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ ਤਾਂ ਕਿ ਇੱਕ ਬੇਸ਼ਕੀਮਤੀ ਮਨੁੱਖੀ ਜਾਨ ਲੈਣ ਵਾਲੇ ਲੋਕਾਂ ਨੂੰ ਮਿਸਾਲੀ ਸਜ਼ਾ ਦਿਵਾਈ ਜਾ ਸਕੇ ਅਤੇ ਇਸ ਦੇਸ਼ ਵਿੱਚ ਇਮਾਨਦਾਰੀ ਦੀ ਚਿਣਗ ਜਗਾਉਣ ਵਾਲੇ ਲੋਕ ਹੌਸਲਾ ਨਾ ਹਾਰਨ। ਜੇ ਅੱਜ ਗਗਨਦੀਪ ਸਿੰਘ ਰੰਧਾਵਾ ਨੂੰ ਇਨਸਾਫ ਨਾ ਮਿਲਿਆ ਤਾਂ ਕੱਲ ਨੂੰ ਕੋਈ ਵੀ ਦੇਸ਼ ਅਤੇ ਸੂਬੇ ਲਈ ਇਮਾਨਦਾਰੀ ਦਾ ਪੱਲਾ ਨਹੀਂ ਫੜੇਗਾ।

ਉਨ੍ਹਾਂ ਨੇ ਪਰਿਵਾਰ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੂਰੀ ਦ੍ਰਿੜਤਾ ਨਾਲ ਪਰਿਵਾਰ ਦੇ ਨਾਲ ਹੈ ਅਤੇ ਨਿਆ ਮਿਲਣ ਤੱਕ ਇਸੇ ਦ੍ਰਿੜਤਾ ਨਾਲ ਪਰਿਵਾਰ ਦੇ ਨਾਲ ਖੜੀ ਰਹੇਗੀ।।

Have something to say? Post your comment

 
 
 
 

ਪੰਜਾਬ

ਪੰਜਾਬ ਯੂਨੀਵਰਸਿਟੀ ਗੋਲੀਬਾਰੀ ਘਟਨਾ ਦੇ ਮੁੱਖ ਸ਼ੂਟਰ ਨੂੰ ਕਰ ਲਿਆ ਗ੍ਰਿਫ਼ਤਾਰ ਪੁਲਿਸ ਨੇ

ਪੰਜਾਬ ਭਾਰਤ ਦਾ ਮੋਹਰੀ ਸੂਬਾ ਬਣਨ ਵੱਲ ਲਗਾਤਾਰ ਵਧ ਰਿਹਾ ਹੈ - ਕੈਬਨਿਟ ਮੰਤਰੀ ਸੰਜੀਵ ਅਰੋੜਾ

ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਪਿੰਡ ਜਲਵੇੜਾ ਵਿਖੇ ਲੋਕਾਂ ਨਾਲ ਕੀਤਾ ਸਿੱਧਾ ਸੰਵਾਦ

ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਗੈਸ ਉਪਭੋਗਤਾਵਾਂ ਦੀ ਸਹੂਲਤ ਨੂੰ ਯਕੀਨੀ ਬਣਾਉਣ ਲਈ ਸਖ਼ਤ ਹਦਾਇਤਾਂ ਜਾਰੀ

ਪੰਜਾਬ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ 2025 ਦੇ ਸਬੰਧ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ  ਕਮੇਟੀ ਦੀ ਹੋਈ ਮੀਟਿੰਗ

ਪੰਜਾਬ ਸਰਕਾਰ ਵੱਲੋਂ ਐਫਆਈਆਰ ਦੀ ਕਾਪੀ ਲਈ ਚਾਰਜ ਲਗਾਉਣ ਦੇ ਫੈਸਲੇ ਦੀ ਬਾਰ ਐਸੋਸੀਏਸ਼ਨ ਵਲੋਂ ਸਖ਼ਤ ਨਿੰਦਾ

ਜੇਕਰ ਕੋਈ ਵਿਧਾਇਕ ਜਾਂ ਮੰਤਰੀ ਡਰੱਗ ਮਾਫੀਆ ਨਾਲ ਲੜਨ ਲਈ ਝਿਜਕਦਾ ਹੈ ਤਾਂ ਸ਼ਰਮਿੰਦਾ ਕਰਨ ਦੀ ਬਜਾਏ ਆਪ ਪਾਰਟੀ ਛੱਡ ਦੇਵੇ- ਮਨੀਸ਼ ਸਿਸੋਦੀਆ

ਪੰਜਾਬ ਸਰਕਾਰ ਮੁਲਾਜ਼ਮਾਂ ਦੇ ਨਾਲ ਡਟ ਕੇ ਖੜ੍ਹੀ, ਉਨ੍ਹਾਂ ਦੀ ਭਲਾਈ ਨੂੰ ਪਹਿਲ: ਹਰਪਾਲ ਸਿੰਘ ਚੀਮਾ

ਆਪ’ ਸਰਕਾਰ ਨੇ 4 ਸਾਲਾਂ ਵਿੱਚ ਉਹ ਕਰ ਵਿਖਾਇਆ ਜੋ ਦੂਜੇ 70 ਸਾਲਾਂ ਵਿੱਚ ਨਹੀਂ ਕਰ ਸਕੇ, ਵੱਡੀ ਮੁਹਿੰਮ ਸ਼ੁਰੂ: ਅਮਨ ਅਰੋੜਾ

ਡੀਐਮ ਰੰਧਾਵਾ ਕੇਸ ਦੀ ਸੀਬੀਆਈ ਜਾਂਚ ਨੂੰ ਲੈਕੇ ਭਾਜਪਾ ਦਾ ਵਫਦ ਸੂਬਾ ਪ੍ਰਧਾਨ ਦੀ ਅਗਵਾਈ ਵਿਚ ਰਾਜਪਾਲ ਨੂੰ ਮਿਲਿਆ