ਨੈਸ਼ਨਲ

ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ ਧਾਰਮਿਕ ਸਟੋਰ ਦਾ ਸ਼ੁਭ ਆਰੰਭ- ਕਾਲਕਾ

ਕੌਮੀ ਮਾਰਗ ਬਿਊਰੋ | March 28, 2026 07:21 PM

ਨਵੀਂ ਦਿੱਲੀ -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਸ਼ਹੀਦੀ ਅਸਥਾਨ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਇਕ ਧਾਰਮਿਕ ਸਟੋਰ ਦਾ ਅਰਦਾਸ ਉਪਰੰਤ ਸ਼ੁਭ ਆਰੰਭ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਇਹ ਉਪਰਾਲਾ ਗੁਰੂ ਘਰ ਨਤਮਸਤਕ ਹੋਣ ਆਉਣ ਵਾਲੀਆਂ ਸੰਗਤਾਂ ਲਈ ਇਕ ਅਹਿਮ ਸੇਵਾਮਈ ਉਪਰਾਲਾ ਹੈ, ਜਿਸ ਰਾਹੀਂ ਸੰਗਤਾਂ ਨੂੰ ਇਕੋ ਥਾਂ ‘ਤੇ ਲੋੜੀਂਦੀਆਂ ਧਾਰਮਿਕ ਵਸਤੂਆਂ ਆਸਾਨੀ ਨਾਲ ਅਤੇ ਵਾਜਿਬ ਮੁੱਲ ‘ਤੇ ਮਿਲਣ ਗਈਆ । ਉਨ੍ਹਾਂ ਦੱਸਿਆ ਕਿ ਇਸ ਸਟੋਰ ਵਿੱਚ ਸੰਗਤਾਂ ਲਈ ਕੰਘੇ, ਕੜੇ, ਸੋਹਣੀਆਂ ਕਿਰਪਾਨਾਂ, ਕਛਿਹਿਰੇ, ਧਾਰਮਿਕ ਪੋਥੀਆਂ, ਗੁਟਕਾ ਸਾਹਿਬ ਅਤੇ ਹੋਰ ਅਹਿਮ ਧਾਰਮਿਕ ਸਮੱਗਰੀ ਉਪਲਬਧ ਕਰਵਾਈ ਜਾ ਰਹੀ ਹੈ, ਤਾਂ ਜੋ ਗੁਰੂ ਕੀਆਂ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਸਰਦਾਰ ਕਾਲਕਾ ਜੀ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾਂ ਹੀ ਸੰਗਤਾਂ ਦੀਆਂ ਸਹੂਲਤਾਂ ਵਿੱਚ ਵਾਧਾ ਕਰਨ ਅਤੇ ਗੁਰੂ ਘਰ ਨਾਲ ਜੁੜੀਆਂ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਚਨਬੱਧ ਰਹੀ ਹੈ। ਇਹ ਧਾਰਮਿਕ ਸਟੋਰ ਵੀ ਉਸੇ ਸੇਵਾਮਈ ਸੋਚ ਦਾ ਹਿੱਸਾ ਹੈ, ਜਿਸ ਰਾਹੀਂ ਸੰਗਤਾਂ ਨੂੰ ਸਹਿਜਤਾ ਅਤੇ ਆਦਰ ਨਾਲ ਧਾਰਮਿਕ ਵਸਤੂਆਂ ਉਪਲਬਧ ਕਰਵਾਈਆਂ ਜਾ ਸਕਣ।
ਉਨ੍ਹਾਂ ਆਸ ਪ੍ਰਗਟਾਈ ਕਿ ਸੰਗਤਾਂ ਇਸ ਨਵੀਂ ਸੇਵਾ ਦਾ ਵੱਧ ਤੋਂ ਵੱਧ ਲਾਭ ਲੈਣ ਗਈਆਂ ਅਤੇ ਗੁਰੂ ਘਰ ਨਾਲ ਆਪਣੀ ਆਤਮਿਕ ਡੋਰ ਨੂੰ ਹੋਰ ਮਜ਼ਬੂਤ ਬਣਾਉਣਗੀਆਂ।

Have something to say? Post your comment

 
 
 
 

ਨੈਸ਼ਨਲ

ਕੇਰਲ ਵਿੱਚ 100 ਸੀਟਾਂ ਨਾਲ ਯੂਡੀਐਫ ਭਾਰੀ ਜਿੱਤ ਵੱਲ ਵਧ ਰਿਹਾ ਹੈ: ਰਾਹੁਲ ਗਾਂਧੀ

'ਖਤਰਨਾਕ' ਐਫਸੀਆਰਏ ਸੋਧਾਂ ਨੂੰ ਸੀਬੀਸੀਆਈ ਨੇ ਦਿੱਤੀ ਹਰੀ ਝੰਡੀ, ਘੱਟ ਗਿਣਤੀ ਸੰਸਥਾਵਾਂ ਵਿੱਚ ਦਖਲਅੰਦਾਜ਼ੀ ਦੀ ਦਿੱਤੀ ਚੇਤਾਵਨੀ

ਸਰਨਾ ਨੇ ‘ਧਰਮ ਦਾ ਸਿਆਸੀਕਰਨ' ਕਰਨ ਤੇ ਚੇਤਵਾਨੀ ਦਿੰਦਿਆਂ ਬੇਅਦਬੀ ਬਾਰੇ ਪ੍ਰਸਤਾਵਿਤ ਨਵੇਂ ਕਾਨੂੰਨ ਦਾ ਵਿਰੋਧ

ਪ੍ਰਧਾਨ ਮੰਤਰੀ ਮੋਦੀ ਨੇ ਨਾਗਰਿਕਾਂ ਨੂੰ ਅੰਤਰਰਾਸ਼ਟਰੀ ਅਸਥਿਰਤਾ ਤੋਂ ਬਚਾਉਣ ਲਈ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨਹੀਂ ਵਧਾਈਆਂ: ਹਰਦੀਪ ਸਿੰਘ ਪੁਰੀ

ਦਿੱਲੀ ਫ਼ਤਹਿ ਦਿਵਸ ਅੱਜ ਤੋਂ,ਤਿਆਰੀਆਂ ਜੋਰਾਂ ‘ਤੇ - ਕਾਲਕਾ

ਸੰਸਦ ਵਿੱਚ ਉਠਾਇਆ ਗਿਆ ਨਕਲੀ/ਘਟੀਆ ਦਵਾਈਆਂ ਦਾ ਮੁੱਦਾ, ਰਾਸ਼ਟਰੀ ਫਾਰਮਾਸਿਊਟੀਕਲ ਕੁਆਲਿਟੀ ਅਥਾਰਟੀ ਦੀ ਮੰਗ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਵਿੱਚ 29 ਮਾਰਚ ਨੂੰ ਵੱਡੀ ਮੀਟਿੰਗ ਪਿਛਲੇ ਪ੍ਰਧਾਨ ਦੇ ਪ੍ਰਬੰਧ ਉੱਪਰ ਸੰਗਤਾਂ ਨਰਾਜ਼

ਪ੍ਰਧਾਨ ਮੰਤਰੀ ਮੋਦੀ ਆਪਣੀਆਂ ਨੀਤੀਆਂ ਕਾਰਨ ਦੁਨੀਆ ਭਰ ਵਿੱਚ ਪ੍ਰਸਿੱਧ: ਆਰਪੀ ਸਿੰਘ

ਅਖੰਡ ਕੀਰਤਨੀ ਜਥਾ ਯੂਕੇ ਦੀ ਜਥੇਦਾਰ ਤ੍ਰਿਲੋਚਨ ਸਿੰਘ ਦੀ ਅਗਵਾਈ ਵਿਚ 9 ਮੈਂਬਰੀ ਕਮੇਟੀ ਦੀ ਹੋਈ ਚੋਣ

ਮਾਤਾ ਪ੍ਰੀਤ ਮੋਹਿਣੀ ਕੌਰ ਨੂੰ ਹਜ਼ਾਰਾਂ ਸੰਗਤਾਂ ਵੱਲੋਂ ਨਿੱਘੀ ਸ਼ਰਧਾਂਜਲੀ