BREAKING NEWS
ਨੰਗਲ ਝੀਲ 'ਤੇ ਉੱਤਰੀ ਭਾਰਤ ਦਾ ਪਹਿਲਾ ਗਲਾਸ ਬ੍ਰਿਜ ਬਣੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨਉਹ ਦਿਨ ਦੂਰ ਨਹੀਂ ਜਦੋਂ ਕੈਨੇਡਾ ਅਤੇ ਆਸਟ੍ਰੇਲੀਆ ਤੋਂ ਵਿਦਿਆਰਥੀ ਮਿਆਰੀ ਸਿੱਖਿਆ ਲੈਣ ਲਈ ਪੰਜਾਬ ਆਉਣਗੇ: ਮੁੱਖ ਮੰਤਰੀ ਭਗਵੰਤ ਮਾਨਸੂਬੇ ਦੀਆਂ ਮੰਡੀਆਂ ਵਿੱਚ ਬਾਹਰਲੇ ਰਾਜਾਂ ਤੋਂ ਕਣਕ ਦੀ ਵਿਕਰੀ ਨਾ ਹੋਣ ਨੂੰ ਯਕੀਨੀ ਬਣਾਉਣ ਲਈ ਬਾਜ਼ ਅੱਖ ਰੱਖੀ ਜਾਵੇ: ਲਾਲ ਚੰਦ ਕਟਾਰੂਚੱਕ882 ਅਦਾਰੇ ਜਾਂਚ ਦੇ ਘੇਰੇ ਵਿੱਚ, ਭਗਵੰਤ ਮਾਨ ਸਰਕਾਰ ਵੱਲੋਂ ਸਖ਼ਤੀ ਨਾਲ ਹੁਣ ਤੱਕ 2.02 ਕਰੋੜ ਰੁਪਏ ਦੀ ਵਸੂਲੀ: ਹਰਪਾਲ ਸਿੰਘ ਚੀਮਾਵਰਕਰਾਂ ਅਤੇ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਹੋਰ ਠੋਸ ਕਦਮ ਚੁੱਕੇ ਜਾਣਗੇਪੰਜਾਬ ਵਿੱਚ ਨਿਵੇਸ਼ ਦੀ ਰਫ਼ਤਾਰ ਜਾਰੀ: ਅੰਮ੍ਰਿਤਸਰ ਲਈ 400 ਕਰੋੜ ਰੁਪਏ ਦੇ ਟ੍ਰਾਈਡੈਂਟ ਹੋਟਲ ਪ੍ਰੋਜੈਕਟ ਦਾ ਐਲਾਨ: ਸੰਜੀਵ ਅਰੋੜਾ

ਪੰਜਾਬ

ਜਥੇਦਾਰ ਸ੍ਰੀ ਅਕਾਲ ਤਖਤ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕਰਨ ਕਿ ਰਾਸ਼ਟਰਪਤੀ ਕੋਲ ਮੇਰੀ ਮਰਸੀ ਪਟੀਸ਼ਨ ਨੂੰ ਵਾਪਸ ਲਿਆ ਜਾਵੇ-ਭਾਈ ਰਾਜੋਆਣਾ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | April 01, 2026 07:33 PM

ਅੰਮ੍ਰਿਤਸਰ- ਪਟਿਆਲਾ ਜੇਲ ਵਿਚ ਨਜਰਬੰਦ ਫਾਸੀ ਦੀ ਸਜਾ ਯਾਫਤਾ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਾਕਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਨਾਂ ਦੀ ਫਾਸੀ ਦੀ ਸਜਾ ਮੁਆਫ ਕਰਨ ਬਾਰੇ ਸ਼ੋ੍ਰਮਣੀ ਕਮੇਟੀ ਵਲੋ ਭਾਰਤ ਦੇ ਰਾ਼ਸਟਰਪਤੀ ਨੂੰ ਦਾਇਰ ਕੀਤੀ ਅਪੀਲ ਕੌਮੀ ਅਪਮਾਨ ਦਾ ਪ੍ਰਤੀਕ ਬਣ ਚੁੱਕੀ ਹੈ। ਉਨਾਂ ਮੰਗ ਕੀਤੀ ਕਿ ਸ਼ੋ੍ਰਮਣੀ ਕਮੇਟੀ ਨੂੰ ਉਸ ਅਪੀਲ ਨੂੰ ਵਾਪਸ ਲੈਣ ਦੀ ਪ੍ਰਕਿਿਰਆ 10 ਦਿਨ ਵਿਚ ਪੂਰੀ ਕੀਤੀ ਜਾਵੇ।ਜਥੇਦਾਰ ਨੂੰ ਲਿਖੇ ਵਡ ਅਕਾਰੀ ਪੱਤਰ ਵਿਚ ਭਾਈ ਰਾਜੋਆਣਾ ਨੇ ਕਿਹਾ ਕਿ ਆਪ ਜੀ ਨੂੰ ਇਹ ਪਤਾ ਹੀ ਹੈ ਕਿ ਮੈਨੂੰ ਜੇਲ ਵਿੱਚ 31 ਦਾ ਸਾਲ ਦਾ ਸਮਾਂ ਹੋ ਚੁੱਕਾ ਹੈ।ਮੈਂ ਪਿਛਲੇ ਤਕਰੀਬਨ 19 ਸਾਲਾਂ ਤੋਂ ਫਾਂਸੀ ਦੀ ਚੱਕੀ ਵਿੱਚ ਬੈਠਾ ਆਪਣੇ ਹੋਣ ਵਾਲੇ ਫੈਸਲੇ ਦਾ ਇੰਤਜਾਰ ਕਰ ਰਿਹਾ ਹਾਂ। 25 ਮਾਰਚ 2012 ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਮੇਰੀ ਫਾਂਸੀ ਦੀ ਸਜਾ ਨੂੰ ਉਮਰ ਕੈਦ ਵਿੱਚ ਬਦਲਾਉਣ ਲਈ ਦੇਸ਼ ਦੇ ਰਾਸ਼ਟਰਪਤੀ ਕੋਲ ਪਾਈ ਹੋਈ ਅਪੀਲ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਵਿਚਾਰ ਅਧੀਨ ਹੈ। ਜਿਸ ਨੂੰ 14 ਸਾਲ ਪੂਰੇ ਹੋ ਕੇ 15ਵਾਂ ਸਾਲ ਸ਼ੁਰੂ ਹੋ ਗਿਆ ਹੈ। ਦੇਸ਼ ਦੇ ਰਾਸ਼ਟਰਪਤੀ ਕੋਲੋ ਪਾਈ ਹੋਈ ਕਿਸੇ ਦੀ ਅਪੀਲ ਤੇ 6 ਮਹੀਨੇ ਤੋਂ ਲੈ ਕੇ ਇੱਕ ਸਾਲ ਦੇ ਵਿੱਚ ਜਾਂ ਵੱਧ ਤੋਂ ਵੱਧ ਦੋ ਸਾਲਾ ਦੇ ਵਿੱਚ ਫੈਸਲਾ ਹੋ ਜਾਂਦਾ ਹੈ। ਪਰ ਅਫਸੋਸ ਕਿ ਦਿਸ ਅਪੀਲ ਤੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਣ-ਬੁੱਝ ਕੇ ਇੱਕ ਸਾਜਿਸ਼ ਅਤੇ ਵੋਟ ਰਾਜਨੀਤੀ ਨੂੰ ਮੁੱਖ ਰੱਖ ਕੇ ਫੈਸਲਾ ਨਹੀਂ ਕੀਤਾ ਜਾ ਰਿਹਾ। ਉਸ ਤੋਂ ਵੱਡੀ ਅਫਸੋਸ ਦੀ ਗੱਲ ਇਹ ਹੈ ਕਿ ਦੇਸ਼ ਦੀ ਸੁਪਰੀਮ ਕੋਰਟ ਪਿਛਲੇ ਤਕਰੀਬਨ 6 ਸਾਲਾਂ ਵਿੱਚ 15 ਦੇ ਦੀ ਕਰੀਬ ਆਰਡਰ ਕਰਕੇ ਕੇਂਦਰ ਸਰਕਾਰ ਨੂੰ ਇਸ ਅਪੀਲ ਤੇ ਫੈਸਲਾ ਕਰਨ ਲਈ ਕਹਿ ਚੁੱਕੀ ਹੈ। ਸੁਪਰੀਮ ਕੋਰਟ ਵਿੱਚ ਵਿਸ ਕੇਸ ਵਿੱਚ ਹੁਣ ਤੱਕ 36 ਤਰੀਕਾਂ ਪੈ ਚੁੱਕੀਆ ਹਨ। ਪਿਛਲੇ 6 ਸਾਲਾਂ ਤੋਂ ਸੁਪਰੀਮ ਕੋਰਟ ਕੇਂਦਰ ਸਰਕਾਰ ਦੇ ਅੱਗੇ ਬੇਵਸ ਹੀ ਨਜਰ ਆ ਰਹੀ ਹੈ। ਭਾਈ ਰਾਜੋਆਣਾ ਨੇ ਭਾਰਤੀ ਹਕੂਮਤ ਦੇ ਦੋਹਰੇ ਮਾਪਦੰਡਾਂ ਬਾਰੇ ਲਿਿਖਆ ਸਿੰਘ ਸਾਹਿਬ ਜੀ, ਇਸ ਅਪੀਲ ਤੇ ਫੈਸਲਾ ਕਿਸੇ ਨੇ ਨਹੀਂ ਜਰਨਾ ਹੈ। ਜਿਹੜੇ ਬਲਾਤਕਾਰ ਅਤੇ ਕਤਲ ਦੇ ਦੋਸ਼ੀ ਡੇਰਾ ਮੁਖੀ ਨੂੰ ਜਿਸ ਦੇ ਖਿਲਾਫ ਸ੍ਰੀ ਅਕਾਲ ਤਖ਼ਤ ਸਾਹਿਬ ਜੀੌ ਤੋਂ ਹੁਕਮਨਾਮਾ ਜਾਰੀ ਹੋਇਆ ਹੈ, ਜਿਹੜਾ ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਦੋਸ਼ੀ ਹੈ ਨੂੰ ਹਰ ਵਾਰ ਚੋਣਾਂ ਵਿੱਚ ਸਿਰਫ ਪੈਰੋਲ ਹੀ ਨਹੀਂ ਦਿੰਦੇ ਸਗੋਂ ਉਸ ਨੂੰ ਸਮਾਜ ਸੇਵੀ ਹੋਣ ਦਾ ਸਰਟੀਫਿਕੇਟ ਦਿੱਤਾ ਜਾਂਦਾ ਹੈ । ਇਹੀ ਕਾਰਨ ਬੀਬੀ ਬਿਲਕੀਸ ਬਾਨੋ ਦੇ ਨਾਲ ਬਲਾਤਕਾਰ ਹੋ ਜਾਵੇ, ਉਸ ਦੇ ਪਰਿਵਾਰ ਦੇ ਸੱਤ ਜੀਆਂ ਦਾ ਬੇਰਹਿਮੀ ਨਾਲ ਕਤਲ ਕਰਕੇ ਅਤੇ ਉਸਦੀ ਸੱਤ ਸਾਲ ਦੀ ਬੱਚੀ ਦਾ ਸਿਰ ਧੜ ਤੋਂ ਅਲੱਗ ਕਰਨ ਵਾਲੇ ਜਾਲਮ ਦੋਸ਼ੀਆਂ ਨੂੰ ਸੰਸਕਾਰੀ ਬ੍ਰਾਹਮਾਣ ਕਹਿ ਕੇ ਅਜਾਦੀ ਦੇ 75ਵੇਂ ਅੰਮ੍ਰਿਤ ਮਹਾਉਤਸਵ ਤੇ ਰਿਹਾਅ ਕਰ ਦਿੰਦੇ ਹਨ। ਇੰਨਾ ਕੁ ਅਮਲਾਂ ਦੇ ਇਨਸਾਫ ਦਾ ਤਰਾਜੂ ਇਹ ਹੈ ਕਿ ਸਮਝੋਤਾ ਐਕਸਪ੍ਰੈਸ ਬੰਬ ਬਲਾਸਟ, ਮਾਲੇਗਾਉ ਬਲਾਸਟ ਅਤੇ ਗੁਜਰਾਤ ਦੰਗਿਆਂ ਦੇ ਦੋਸ਼ੀਆਂ ਨੂੰ ਅਦਾਲਤਾਂ ਤੋਂ ਬਰੀ ਕਰਵਾ ਦਿੰਦੇ ਹਨ। ਉਨਾਂ ਲਿਿਖਆ ਕਿ ਸਿੰਘ ਸਾਹਿਬ ਜੀ, ਪਿਛਲੇ ਸਮੇਂ ਦੇ ਦੌਰਾਨ ਪਹਿਲਗਾਮ ਦੇ ਵਿੱਚ ਇੱਕ ਬਹੁਤ ਹੀ ਦੁਖਦਾਈ ਘਟਨਾ ਜਿਸ ਵਿਚ ਅੱਤਵਾਦੀਆਂ ਨੇ 28 ਬੇਦੋਸ਼ੇ ਹਿੰਦੂਆਂ ਨੂੰ ਪਰਿਵਾਰਾਂ ਅਤੇ ਉੱਨਾਂ ਦੇ ਬੱਚਿਆਂ ਦੇ ਸਾਹਮਣੇ ਹੀ ਮੌਤ ਦੇ ਘਾਟ ਉਤਾਰ ਦਿੱਤਾ ਸੀ।ਇਸ ਦੀ ਜਿੰਨੀ ਦੀ ਨਿੰਦਾ ਕੀਤੀ ਜਾਵੇ ਘਟ ਹੈ ਹਿੰਦੂ ਵੀ ਸਾਡੇ ਹੀ ਭਰਾ ਹਨ। 1984 ਦਾ ਕਤਲੇਆ ਦੇਸ਼ ਦੀ ਰਾਜਧਾਨੀ ਵਿੱਚ ਸ਼ਰੇਆਮ ਤਿੰਨ ਦਿਨ ਚੱਲਦਾ ਰਹਿੰਦਾ ਹੈ। ਦੇਸ ਦੀ ਕਿਸੇ ਫੌਜ ਨੇ, ਕਿਸੇ ਪੁਲਿਸ ਨੇ ਕਿਸੇ ਸੁਪਰੀਮ ਕੋਰਟ ਨੇ ਇਸ ਕਤਲੇਆਮ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਸਗੋ ਇਨਾ ਸਾਰਿਆਂ ਨੇ ਕਾਤਲਾਂ ਦੀ ਪੁਸਤਪਨਾਹੀ ਕੀਤੀ। ਭਾਾਂਈ ਰਾਜੋਆਣਾ ਨੇ ਲਿਿਖਆ ਕਿ ਸਿੰਘ ਸਾਹਿਬ ਜੀ 2025 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਇੱਕ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜੀ ਅਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਾਹਿਬ ਸ਼ਾਮਿਲ ਸਨ। ਅੱਜ ਦੋ ਸਾਲ ਵੱਧ ਦਾ ਸਮਾਂ ਹੋ ਜਾਣ ਦੇ ਬਾਵਜੂਦ ਵੀ ਜਿੰਨਾ ਹੁਕਮਰਨਾਂ ਨੇ ਉਸ ਕਮੇਟੀ ਨੂੰ ਮਿਲਣ ਲਈ ਸਮਾਂ ਹੀ ਨਹੀਂ ਦਿੱਤਾ। ਇਸ ਕਮੇਟੀ ਨੂੰ ਮਿਲਣ ਲਈ ਸਮਾਂ ਨਾਂ ਦੇਣਾ ਵੀ ਮਹਾਨ ਸੰਸਥਾਵਾਂ ਦਾ ਅਪਮਾਨ ਹੈ।ਭਾਈ ਰਾਜੋਆਣਾ ਨੇ ਲਿਿਖਆ ਕਿ ਸਿੰਘ ਸਾਹਿਬ ਜੀ, ਮੈ ਪਿਛੜੇ 19 ਸਾਲਾਂ ਤੋ ਫਾਂਸੀ ਦੀ ਚੱਕੀ ਵਿੱਚ ਰਹਿ ਰਿਹਾ ਹਾਂ। ਕਿਸੇ ਇਨਸਾਨ ਨੂੰ 19 ਸਾਲ ਫਾਂਸੀ ਦੀ ਚੱਕੀ ਵਿੱਚ ਰੱਖ ਕੇ ਉਸ ਦਾ ਫੈਸਲਾ ਦੀ ਨਾ ਕਰਨਾ, ਫੈਸਲੇ ਲਈ ਇੰਤਜਾਰ ਕਰਾਉਣਾ, ਇਹ ਮੈਨੂੰ ਫਾਂਸੀ ਦੀ ਸਜਾ ਤੋਂ ਵੀ ਵਧ ਸਜਾ ਦੇਣ ਦੀ ਕੋਸ਼ਿਸ਼ ਹੈ। ਇਸ ਦੇਸ਼ ਵਿੱਚ ਹਜਾਰਾਂ ਨਿਰਦੋਸ਼ ਸਿੱਖਾਂ ਦਾ ਬਹੁਤ ਹੀ ਬੇਰਹਿਮੀ ਨਾਲ ਕਤਲੇਆਮ ਕੀਤਾ ਗਿਆ। ਇੰਨਾਂ ਹੁਰਮਰਾਨਾਂ ਤੋਂ ਇਹ ਨਹੀਂ ਪੁੱਛਿਆ ਜਾਣਾ ਚਾਹੀਦਾ ਕਿ ਕੀ ਕੋਈ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਾਤਲ ਦੇਸ਼ ਦੀ ਕਿਸੇ ਜੇਲ ਵਿੱਚ ਪਿਛਲੇ 31 ਸਾਲਾਂ ਤੋਂ ਬੰਦ ਹੈ। ਜੇਕਰ ਦੇਸ਼ ਦਾ ਸੰਵਿਧਾਨ ਸਾਰਿਆਂ ਲਈ ਬਰਾਬਰ ਹੈ ਤਾਂ ਨਿਰਦੋਸ ਸਿੱਖਾਂ ਦੇ ਕਾਤਲਾ ਦੀਆਂ ਉਮਰਕੈਦਾ ਦੋ, ਤਿੰਨ ਸਾਲਾਂ ਵਿੱਚ ਪੂਰੀਆ ਕਿਵੇਂ ਹੋ ਜਾਂਦੀਆਂ ਹਨ। ਭਾਈ ਰਾਜੋਆਣਾ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਜੱਜ ਵੀ ਇੰਨਾਂ ਹੁਕਮਰਾਨਾਂ ਦੇ ਅੱਗੇ ਬੇਵੱਸ ਹੋ ਜਾਣ, ਉਹ ਦੀ ਉਸ ਅਪੀਲ ਤੇ ਜਿਸ ਨੂੰ ਸੀ ਅਕਾਲ ਤਖ਼ਤ ਸਾਹਿਬ ਜੀੌ ਦੇ ਆਦੇਸ਼ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਇਆ ਗਿਆ ਹੋਵੇ। ਇਕ ਅਜਿਹੇ ਹਾਲਾਤਾਂ ਵਿੱਚ ਇੰਨਾਂ ਹੁਕਮਰਾਨਾਂ ਤੋ ਕੋਈ ਉਮੀਦ ਨਹੀ ਰਖੀ ਜਾ ਸਕਦੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਰੀ ਮਾਂ ਦੀ ਤਰਾਂ ਹੈ। ਇਸ ਮਹਾਨ ਸੰਸਥਾਂ ਵੱਲੋਂ ਅਤੇ ਸਤਿਕਾਰਯੋਗ ਪ੍ਰਧਾਨ ਸਾਹਿਬ ਵੱਲੋਂ ਜਿੰਦਗੀ ਦੇ ਔਖੇ ਹਾਲਤਾਂ ਵਿੱਚ ਦਿੱਤੇ ਵੱਡਮੁੱਲੇ ਸਹਿਯੋਗ ਲਈ -ਮੈਂ ਹਮੇਸ਼ਾਂ ਆਪਣੀ ਇਸ ਮਹਾਨ ਸੰਸਥਾ ਦਾ ਰਿਣੀ ਅਤੇ ਕਰਜਦਾਰ ਰਹਾਂਗਾ।ਉਨਾਂ ਜਥੇਦਾਰ ਨੂੰ ਅਪੀਲ ਕੀਤੀ ਕਿ ਮੈ ਕੌਮੀ ਅਪਮਾਨ ਦਾ ਪ੍ਰਤੀਕ ਬਣ ਚੁੱਕੀ ਇਸ ਅਪੀਲ ਨੂੰ ਵਾਪਸ ਲੈਣ ਦੀਆਂ ਬੇਨਤੀਆਂ ਕਰ ਚੁੱਕਾ ਹਾਂ। ਮੇਰੀ ਆਪ ਜੀ ਨੂੰ ਇਹ ਬੇਨਤੀ ਹੈ ਕਿ ਖਾਲਸਾ ਸਾਜਨਾ ਦਿਵਸ ਤੇ ਹੁਕਮਰਾਨਾਂ ਨੂੰ ਅਸਲ ਖਾਲਸਾਈ ਸੋਚ ਦੇ ਦਰਸ਼ਨ ਕਰਵਾਉਣ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਜੀੌ ਵੱਲੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਅਪੀਲ ਨੂੰ ਵਾਪਸ ਲੈਣ ਦੀ ਪ੍ਰਕਿਿਰਆ ਪੂਰੀ ਕਰਨ ਲਈ ਕਿਹਾ ਜਾਵੇ।ਉਨਾਂ ਜਥੇਦਾਰ ਨੂੰ ਸੰਬੋਧਨ ਹੁੰਦਿਆਂ ਲਿਿਖਆ ਕਿ ਮੈਨੂੰ ਤਾ ਇਹ ਮਹਿਸੂਸ ਹੁੰਦਾ ਹੈ ਕਿ ਜਿਵੇਂ ਦੇਸ਼ ਦੇ ਇਹ ਹੁਕਮਰਾਨ ਸਾਨੂੰ ਕਹਿ ਰਹੇ ਹੋਣ ਕਿ ਇਹ ਲੋਕ ਕਿੰਨੇ ਬੇਗੈਰਤ ਅਤੇ ਢੀਠ ਹਨ ਕਿ ਅਸੀਂ ਇੰਨਾਂ ਨੂੰ ਪਿਛਲੇ 14 ਸਾਲਾਂ ਤੋਂ ਟਾਲ-ਮਟੋਲ ਕਰਕੇ ਦਰਵਾਜ਼ੇ ਦੇ ਬਾਹਰ ਖੜੇ ਕੇ ਅਪਮਾਨਤ ਕਰ ਰਹੇ ਹਾਂ ਅਤੇ ਪਿਛਲੇ 6 ਸਾਲਾ ਤੋਂ ਸੁਪਰੀਮ ਕੋਰਟ ਵਿੱਚ ਧੱਕੇ ਖਵਾ ਰਹੇ ਹਾਂ, ਇਹ ਫਿਰ ਵੀ ਇਥੇ ਖੜੇ ਕਿਸੇ ਇਨਸਾਫ ਦੀ ਅਤੇ ਕਿਸੇ ਫੈਸਲੇ ਦੀ ਉਮੀਦ -ਅਤੇ ਗੱਲ ਕਰ ਰਹੇ ਹਨ।

Have something to say? Post your comment

 
 
 
 

ਪੰਜਾਬ

ਚੰਡੀਗੜ੍ਹ ਧਮਾਕਾ ਨਿੰਦਣਯੋਗ, ਭਾਜਪਾ ਦੀ ਦੋਸ਼ਾਰੋਪਣ ਦੀ ਰਾਜਨੀਤੀ ਵੀ ਬਰਾਬਰ ਮੰਦਭਾਗੀ: ਬਲਤੇਜ ਪੰਨੂ

ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਡੀਸੀ ਦਫਤਰ ਅੱਗੇ ਧਰਨਾ 6 ਅਪ੍ਰੈਲ ਨੂੰ

ਮਲੋਟ ਫਿਰੋਜ਼ਪੁਰ ਬੈਲਟ ਵਿੱਚ ਗੜੇ ਮਾਰ ਨਾਲ ਤਬਾਹ ਹੋਈਆਂ ਫਸਲਾਂ ਦਾ ਸਰਕਾਰ ਦੇਵੇ ਮੁਆਵਜ਼ਾ: ਮਨਜੀਤ ਧਨੇਰ

ਵੜਿੰਗ ਵੱਲੋਂ ਭਾਜਪਾ ਦਫ਼ਤਰ ਦੇ ਬਾਹਰ ਧਮਾਕੇ ਦੀ ਨਿੰਦਾ

ਫੂਲਕਾ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ

ਸ਼੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤਧਾਰੀ ਬੱਚਿਆਂ ਨੂੰ 2 ਕਰੋੜ 28 ਲੱਖ ਰੁਪਏ ਦੇ ਵਜੀਫੇ ਜਾਰੀ

ਭਾਰਤ ਸਰਕਾਰ ਪਾਕਿਸਤਾਨ ਜਾਣ ਵਾਲੇ ਯਾਤਰੂਆਂ ਤੋਂ ਦਾਖ਼ਲਾ ਫੀਸ ਵਸੂਲਣ ਦੇ ਫੈਸਲੇ ਵਿੱਚੋਂ ਸਿੱਖ ਸ਼ਰਧਾਲੂਆਂ ਨੂੰ ਰੱਖੇ ਬਾਹਰ- ਐਡਵੋਕੇਟ ਧਾਮੀ

ਪੰਜਾਬ ਵਿੱਚ ਬਰਾਬਰ ਵਿਕਾਸ ਲਈ ਪਹਿਲੀ ਵਾਰ ਜਾਤ ਆਧਾਰਤ ਸਮਾਜਿਕ-ਆਰਥਿਕ ਸਰਵੇਖਣ ਕਰਵਾਇਆ ਜਾਵੇਗਾ: ਮੁੱਖ ਮੰਤਰੀ ਭਗਵੰਤ ਮਾਨ

ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਤਹਿਤ 4572 ਲਾਭਪਾਤਰੀਆਂ ਲਈ 23.32 ਕਰੋੜ ਰੁਪਏ ਜਾਰੀ: ਡਾ. ਬਲਜੀਤ ਕੌਰ

ਭਾਜਪਾ ਸੂਬਾ ਪ੍ਰਧਾਨ ਵੱਲੋਂ ਅੰਬੇਡਕਰ ਜੀ ਦੇ ਬੁੱਤ ਨਾਲ ਛੇੜਛਾੜ ਦੀ ਘਟਨਾ ਦੀ ਸਖਤ ਨਿੰਦਾ