BREAKING NEWS
ਪੰਜਾਬ ਸਰਕਾਰ ਨੇ ਰਿਕਾਰਡ ਮਾਲੀਏ, 1,300 ਕਰੋੜ ਰੁਪਏ ਦੇ ਸੜਕੀ ਕੰਮਾਂ ਅਤੇ ਵਿਆਪਕ ਨਾਗਰਿਕ ਸੁਧਾਰਾਂ ਨਾਲ ਸ਼ਹਿਰੀ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਲਿਆਂਦੀ ਤੇਜ਼ੀਕੇਜਰੀਵਾਲ ਨੇ ਗੁਜਰਾਤ ਦੇ ਸੀਐਮ ਨੂੰ ਚਿੱਠੀ ਲਿਖ ਕੇ ਮਿਲਣ ਦਾ ਮੰਗਿਆ ਸਮਾਂਨੰਗਲ ਝੀਲ 'ਤੇ ਉੱਤਰੀ ਭਾਰਤ ਦਾ ਪਹਿਲਾ ਗਲਾਸ ਬ੍ਰਿਜ ਬਣੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨਉਹ ਦਿਨ ਦੂਰ ਨਹੀਂ ਜਦੋਂ ਕੈਨੇਡਾ ਅਤੇ ਆਸਟ੍ਰੇਲੀਆ ਤੋਂ ਵਿਦਿਆਰਥੀ ਮਿਆਰੀ ਸਿੱਖਿਆ ਲੈਣ ਲਈ ਪੰਜਾਬ ਆਉਣਗੇ: ਮੁੱਖ ਮੰਤਰੀ ਭਗਵੰਤ ਮਾਨਸੂਬੇ ਦੀਆਂ ਮੰਡੀਆਂ ਵਿੱਚ ਬਾਹਰਲੇ ਰਾਜਾਂ ਤੋਂ ਕਣਕ ਦੀ ਵਿਕਰੀ ਨਾ ਹੋਣ ਨੂੰ ਯਕੀਨੀ ਬਣਾਉਣ ਲਈ ਬਾਜ਼ ਅੱਖ ਰੱਖੀ ਜਾਵੇ: ਲਾਲ ਚੰਦ ਕਟਾਰੂਚੱਕ882 ਅਦਾਰੇ ਜਾਂਚ ਦੇ ਘੇਰੇ ਵਿੱਚ, ਭਗਵੰਤ ਮਾਨ ਸਰਕਾਰ ਵੱਲੋਂ ਸਖ਼ਤੀ ਨਾਲ ਹੁਣ ਤੱਕ 2.02 ਕਰੋੜ ਰੁਪਏ ਦੀ ਵਸੂਲੀ: ਹਰਪਾਲ ਸਿੰਘ ਚੀਮਾ

ਨੈਸ਼ਨਲ

ਫੂਲਕਾ ਚੰਗੇ ਕਾਨੂੰਨਦਾਨ -ਉਨ੍ਹਾਂ ਵੱਲੋਂ ਗਿਰਗਟ ਵਾਂਗ ਰੰਗ ਬਦਲਣ ਦੇ ਅਮਲ ਅਤਿ ਦੁੱਖਦਾਇਕ : ਮਾਨ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | April 02, 2026 09:17 PM

ਨਵੀਂ ਦਿੱਲੀ- ਸ. ਹਰਵਿੰਦਰ ਸਿੰਘ ਫੂਲਕਾ ਇਕ ਦਿੱਲੀ ਦੇ ਸੀਨੀਅਰ ਸਿੱਖ ਕਾਨੂੰਨਦਾਨ ਹਨ, ਜਿਨ੍ਹਾਂ ਨੇ ਬੀਤੇ ਸਮੇ ਵਿਚ 1984 ਦੇ ਸਿੱਖ ਕਤਲੇਆਮ ਦੇ ਪੀੜ੍ਹਤਾਂ ਨੂੰ ਇਨਸਾਫ ਦਿਵਾਉਣ ਲਈ ਆਪਣੇ ਵੱਲੋ ਵੱਡੇ ਉਦਮ ਕੀਤੇ ਅਤੇ ਸਮੇ-ਸਮੇ ਤੇ ਸਿੱਖ ਕੌਮ ਦੀ ਆਵਾਜ਼ ਨੂੰ ਉਠਾਉਦੇ ਰਹੇ ਹਨ, ਲੇਕਿਨ ਉਨ੍ਹਾਂ ਦੇ ਇਹ ਅਮਲ ਕਿ ਵਾਰ-ਵਾਰ ਪਾਰਟੀਆ ਬਦਲਕੇ ਇੱਧਰ-ਉੱਧਰ ਜਾਣਾ ਅਤਿ ਦੁੱਖਦਾਇਕ ਅਤੇ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੀਆ ਕਾਰਵਾਈਆ ਹਨ । ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਹਰਵਿੰਦਰ ਸਿੰਘ ਫੂਲਕਾ ਵਰਗੀ ਕਾਨੂੰਨ ਦੀ ਮੁਹਾਰਤ ਰੱਖਣ ਵਾਲੀ ਅਤੇ ਸਿੱਖ ਕਤਲੇਆਮ ਦੇ ਪੀੜ੍ਹਤਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਵਾਲੀ ਸਖਸ਼ੀਅਤ ਵੱਲੋ ਪੰਜਾਬੀਆਂ ਅਤੇ ਸਿੱਖਾਂ ਦੀ ਕਤਲ ਕਰਨ ਵਾਲੀ ਜਮਾਤ ਵਿਚ ਸਾਮਿਲ ਹੋਣ ਉਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਅਤੇ ਉਨ੍ਹਾਂ ਦਾ ਭਾਜਪਾ ਵਿਚ ਜਾਣ ਕਾਰਵਾਈ ਨੂੰ ਅਤਿ ਸ਼ਰਮਨਾਕ ਕਰਾਰ ਦਿਤਾ ਹੈ । ਉਨ੍ਹਾਂ ਸ. ਫੂਲਕਾ ਨੂੰ ਚੇਤੇ ਕਰਵਾਇਆ ਕਿ ਯੂ.ਐਸ. ਕਮਿਸਨ ਓਨ ਇੰਟਰਨੈਸਲਨ ਰੀਲੀਜੀਅਸ ਫਰੀਡਮ ਦੀ ਹੁਣੇ ਹੀ ਜਾਰੀ ਹੋਈ ਰਿਪੋਰਟ ਵਿਚ ਬੀਜੇਪੀ ਨੂੰ ਚਲਾਉਣ ਵਾਲੀ ਆਰ.ਐਸ.ਐਸ ਦੀ ਫਿਰਕੂ ਜਮਾਤ ਅਤੇ ਇੰਡੀਆ ਦੀ ਖੂਫੀਆ ਏਜੰਸੀ ਰਾਅ ਨੂੰ ਉਪਰੋਕਤ ਕਤਲਾਂ ਲਈ ਜਿੰਮੇਵਾਰ ਠਹਿਰਾਇਆ ਹੈ ਅਤੇ ਇਨ੍ਹਾਂ ਉਤੇ ਯੂ.ਐਸ. ਕਮਿਸਨ ਓਨ ਇੰਟਰਨੈਸਲਨ ਰੀਲੀਜੀਅਸ ਫਰੀਡਮ ਨੇ ਪਾਬੰਦੀ ਲਗਾਈ ਹੋਈ ਹੈ । ਅਜਿਹੀਆ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਮੁਤੱਸਵੀ ਜਮਾਤਾਂ ਵਿਚ ਸਾਮਿਲ ਹੋਣ ਪਿੱਛੇ ਕੀ ਮਕਸਦ ਹੈ ? ਉਨ੍ਹਾਂ ਸ. ਫੂਲਕਾ ਵਰਗੀਆ ਹੋਰ ਵੀ ਉਹ ਸਿੱਖ ਜੋ ਧੜਾਧੜ ਬੀਜੇਪੀ ਵਿਚ ਸਾਮਿਲ ਹੋ ਰਹੇ ਹਨ, ਉਨ੍ਹਾਂ ਨੂੰ ਪੰਜਾਬੀਆਂ ਤੇ ਸਿੱਖ ਕੌਮ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਕਿਹਾ ਕਿ ਸ੍ਰੀ ਮੋਦੀ ਅਤੇ ਸ੍ਰੀ ਅਮਿਤ ਸ਼ਾਹ ਪੰਜਾਬ ਸੂਬੇ ਵਿਚ ਕ੍ਰਮਵਾਰ ਜਲੰਧਰ ਅਤੇ ਮੋਗਾ ਵਿਖੇ ਆ ਕੇ ਵੱਡੇ-ਵੱਡੇ ਚੋਣ ਮਨੋਰਥਾਂ ਦੀ ਪੂਰਤੀ ਲਈ ਇਕੱਠ ਤਾਂ ਕਰਕੇ ਗਏ ਹਨ, ਪਰ ਲੰਮੇ ਸਮੇ ਤੋ ਜਿਨ੍ਹਾਂ ਦੀਰਘ ਮੁਸ਼ਕਿਲਾਂ ਅਤੇ ਮਸਲਿਆ ਨਾਲ ਸਿੱਖ ਕੌਮ ਅਤੇ ਪੰਜਾਬੀ ਜੂਝਦੇ ਆ ਰਹੇ ਹਨ, ਉਨ੍ਹਾਂ ਵਿਚੋਂ ਕਿਸੇ ਇਕ ਵੀ ਗੰਭੀਰ ਮਸਲੇ ਦਾ ਹੱਲ ਉਪਰੋਕਤ ਦੋਵਾਂ ਬੀਜੇਪੀ ਆਗੂਆਂ ਵੱਲੋ ਨਾ ਕਰਨਾ ਜਿਵੇ ਬੰਦੀ ਸਿੰਘਾਂ ਦੀ ਰਿਹਾਈ, ਵਪਾਰ ਲਈ ਪੰਜਾਬ ਦੀਆਂ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਨੂੰ ਖੁਲ੍ਹਦਿਲੀ ਨਾਲ ਖੋਲਣਾ, ਪੰਜਾਬ ਦੇ ਲੁੱਟੇ ਗਏ ਪਾਣੀਆਂ ਦੀ ਹੁਣ ਤੱਕ ਬਣਦੀ ਰਿਅਲਟੀ ਕੀਮਤ ਨਾ ਦੇਣਾ, ਪੰਜਾਬੀ ਬੋਲਦੇ ਇਲਾਕਿਆ ਅਤੇ ਚੰਡੀਗੜ੍ਹ ਨੂੰ ਪੂਰਨ ਕਾਨੂੰਨੀ ਰੂਪ ਵਿਚ ਪੰਜਾਬ ਦੇ ਸਪੁਰਦ ਕਰਨਾ, ਪੰਜਾਬ ਦੇ ਹੈੱਡਵਰਕਸਾਂ ਤੋ ਖੋਹੀ ਜਾਣ ਵਾਲੀ ਬਿਜਲੀ ਦੇ ਮਸਲੇ ਨੂੰ ਹੱਲ ਕਰਨਾ, ਪੰਜਾਬੀ ਬੇਰੁਜਗਾਰੀ ਨੂੰ ਖਤਮ ਕਰਨ ਲਈ ਪੰਜਾਬ ਨੂੰ 2-4 ਵੱਡੀਆ ਇੰਡਸਟਰੀਆ ਦੇਣਾ, ਫ਼ੌਜ ਵਿਚ ਸਿੱਖਾਂ ਦੀ ਪਹਿਲੇ ਵਾਲੀ 33% ਭਰਤੀ ਕੋਟੇ ਨੂੰ ਬਹਾਲ ਕਰਨ, 15 ਸਾਲਾਂ ਤੋ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਨਾ ਕਰਵਾਉਣਾ ਆਦਿ ਕਿਸੇ ਵੀ ਮਸਲੇ ਦਾ ਹੱਲ ਨਾ ਕਰਨ ਵਾਲੀ ਪੰਜਾਬ ਵਿਰੋਧੀ ਬੀਜੇਪੀ ਪਾਰਟੀ ਵਿਚ ਸ. ਫੂਲਕਾ ਤੇ ਹੋਰ ਸਿੱਖ ਕਿਸ ਬਿਨ੍ਹਾਂ ਤੇ ਸਾਮਿਲ ਹੋ ਰਹੇ ਹਨ ? ਸ. ਮਾਨ ਨੇ ਸ. ਫੂਲਕਾ ਦੀ ਇਸ ਪੰਜਾਬ ਤੇ ਸਿੱਖ ਕੌਮ ਵਿਰੋਧੀ ਕਾਰਵਾਈ ਉਤੇ ਉਚੇਚੇ ਤੌਰ ਤੇ ਜੈ ਸ੍ਰੀ ਰਾਮ ਅਤੇ ਜੈ ਹਿੰਦ ਦਾ ਸੰਦੇਸ ਵੀ ਭੇਜਿਆ ।

Have something to say? Post your comment

 
 
 
 

ਨੈਸ਼ਨਲ

ਸਰਦਾਰਨੀ ਕੁਲਵੰਤ ਕੌਰ ਸਰਪਾਲ ਦੀ ਅੰਤਿਮ ਅਰਦਾਸ ਮੌਕੇ ਸੰਗਤਾਂ ਨੇ ਭੇਂਟ ਕੀਤੀ ਸ਼ਰਧਾਂਜਲੀ

ਏਸ਼ੀਅਨ ਕਲੀਅਰਿੰਗ ਯੂਨੀਅਨ ਰਾਹੀਂ ਬਾਰਟਰ- ਅਧਾਰਤ ਭੁਗਤਾਨ ਵਿਧੀ ਨੂੰ ਬਾਸਮਤੀ ਚੌਲਾਂ ਦੇ ਬਰਾਮਦ ਦੀ ਸੁਰੱਖਿਆ ਲਈ ਅਪੀਲ:  ਸਾਹਨੀ

ਕੇਂਦਰ ਸਰਕਾਰ ਨੇ ਟਰਾਈ ਨੂੰ ਢਾਂਚੇ ਤੋਂ ਹਟਾ ਕੇ ਟੀਵੀ ਰੇਟਿੰਗ ਨਿਗਰਾਨੀ ਦਾ ਪੂਰਾ ਕੰਟਰੋਲ ਲਿਆ ਆਪਣੇ ਹੱਥ ਵਿੱਚ

ਸੀਬੀਆਈ ਨੇ 3,750 ਕਰੋੜ ਰੁਪਏ ਦੇ ਐਲਆਈਸੀ ਘੁਟਾਲੇ ਵਿੱਚ ਅਨਿਲ ਅੰਬਾਨੀ ਅਤੇ ਆਰਕਾਮ ਵਿਰੁੱਧ ਕੇਸ ਦਰਜ ਕੀਤਾ

ਪ੍ਰਿਯੰਕਾ ਗਾਂਧੀ ਨੇ ਅਸਾਮ ਦੀ 'ਡਬਲ-ਇੰਜਣ' ਸਰਕਾਰ ਦੀ ਕੀਤੀ ਨਿੰਦਾ , ਇਸਨੂੰ 'ਡਬਲ ਗੁਲਾਮੀ' ਮਾਡਲ ਕਿਹਾ

ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਦਾ ਵਜਿਆ ਬਿਗਲ, ਸਿਰਸਾ, ਕਾਲਕਾ, ਕਾਹਲੋਂ ਨੇ ਕੀਤਾ ਬੀਬੀ ਰਣਜੀਤ ਦੇ ਦਫਤਰ ਦਾ ਉਦਘਾਟਨ

ਇੰਟਰਨੈਸ਼ਨਲ ਅਖੰਡ ਕੀਰਤਨ ਸਮਾਗਮ ਸਿੰਘ ਸਭਾ ਡਰਬੀ ਵਿਖੇ ਹੋਏ ਆਰੰਭ

ਸਾਬਕਾ ਫੌਜੀ ਅਧਿਕਾਰੀ ਦੀ ਗੋਲੀ ਮਾਰ ਕੇ ਹੱਤਿਆ 'ਤੇ ਰਾਹੁਲ ਗਾਂਧੀ ਨੇ ਉੱਤਰਾਖੰਡ ਸਰਕਾਰ 'ਤੇ ਨਿਸ਼ਾਨਾ ਸਾਧਿਆ

ਨੈਸ਼ਨਲ ਅਕਾਲੀ ਦਲ ਨੇ ਫੀਸਾਂ ਵਿੱਚ ਵਾਧੇ ਅਤੇ ਮਨਮਾਨੀਆਂ ਕਾਰਵਾਈਆਂ ਤੇ ਜਤਾਈ ਨਾਰਾਜ਼ਗੀ, ਅੰਦੋਲਨ ਸ਼ੁਰੂ ਕਰਣ ਦੀ ਦਿੱਤੀ ਧਮਕੀ

ਅਖੰਡ ਕੀਰਤਨੀ ਜੱਥੇ ਵਲੋਂ ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਵਿਖ਼ੇ ਸਾਲਾਨਾ ਸਮਾਗਮ ਹੋਏ ਸੰਪੂਰਨ