ਅੰਮ੍ਰਿਤਸਰ -ਕਾਰ ਸੇਵਾ ਵਾਲੇ ਮਹਾਪੁਰਖ ਬਾਬਾ ਅਮਰੀਕ ਸਿੰਘ ਬਾਸਰਕੇ ਗਿਲਾਂ ਵਾਲਿਆਂ ਨੇ ਅੱਜ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ੍ਰ ਬਲਵਿੰਦਰ ਸਿੰਘ ਕਾਹਲਵਾਂ ਨਾਲ ਮੁਲਾਕਾਤ ਕਰਕੇ ਉਨਾਂ ਨੂੰ ਨਵੇ ਆਹੁਦੇ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਤੇ ਬਾਬਾ ਅਮਰੀਕ ਸਿੰਘ ਨੇ ਕਿਹਾ ਕਿ ਸ੍ਰ ਬਲਵਿੰਦਰ ਸਿੰਘ ਕਾਹਲਵਾਂ ਗੁਰਮਤਿ ਜੀਵਨ ਜਾਚ ਵਿਚ ਪੱਕੇ ਗੁਰਸਿੱਖ ਵਿਅਕਤੀ ਹਨ। ਐਡਵੋਕੇਟ ਧਾਮੀ ਨੇ ਉਨਾਂ ਨੂੰ ਸ਼ੋ੍ਰਮਣੀ ਗੁਰਦਵਾਰਾ ਪ੍ਰੁਬੰਧਕ ਕਮੇਟੀ ਦੇ ਸਕੱਤਰ ਦੀ ਜਿੰਮੇਵਾਰੀ ਦੇ ਕੇ ਵੱਡਾ ਸਨਮਾਨ ਦਿੱਤਾ ਹੈ। ਸ੍ਰ ਕਾਹਲਵਾਂ ਬਾਰੇ ਬੋਲਦਿਆਂ ਬਾਬਾ ਅਮਰੀਕ ਸਿੰਘ ਨੇ ਕਿਹਾ ਕਿ ਸ੍ਰ ਕਾਹਲਵਾਂ ਨੂੰ ਗੁਰਮਤਿ ਤੇ ਸੰਗਤ ਦੀ ਸੇਵਾ ਵਿਰਸੇ ਵਿਚ ਮਿਲੀ ਹੈ। ਇਨਾਂ ਦੇ ਦਾਦਾ ਸ੍ਰ ਇੰਦਰ ਸਿੰਘ ਜੀ ਭਲਵਾਨ ਤੇ ਪਿਤਾ ਸ੍ਰ ਗੁਰਮੇਜ਼ ਸਿੰਘ ਜੀ ਨੇ ਸਾਰਾ ਜੀਵਨ ਕਾਰਸੇਵਾ ਵਾਲੇ ਮਹਾਪੁਰਖ ਬਾਬਾ ਗੁਰਮੁੱਖ ਸਿੰਘ ਤੇ ਬਾਬਾ ਜੀਵਨ ਸਿੰਘ ਦੇ ਨਾਲ ਸੇਵਾ ਕੀਤੀ। ਮਿੱਠਾ ਬੋਲਣਾ ਤੇ ਗੁਰਸਿੱਖੀ ਜੀਵਨ ਵਿਚ ਪੱਕਾ ਰਹਿਣਾ ਸ੍ਰ ਕਾਹਲਵਾਂ ਨੂੰ ਵਿਰਸੇ ਵਿਚ ਮਿਿਲਆ ਹੋਣ ਕਾਰਨ ਉਹ ਅੱਜ ਗੁਰੂ ਘਰ ਦੀਆਂ ਸੇਵਾਵਾਂ ਵਿਚ ਅਹਿਮ ਯੋਗਦਾਨ ਪਾ ਰਹੇ ਹਨ। ਉਨਾਂ ਅਗੇ ਕਿਹਾ ਕਿ ਧਰਮ ਪ੍ਰਚਾਰ ਦੇ ਸਕੱਤਰ ਵਜੋ ਸ੍ਰ ਕਾਹਲਵਾਂ ਨੇ ਜੋ ਗੁਰਮਤਿ ਪ੍ਰਚਾਰ ਦੇ ਖੇਤਰ ਵਿਚ ਜੋ ਉਪਰਾਲੇ ਕੀਤੇ ਹਨ ਉਹ ਸ਼ਲਾਘਾਯੋਗ ਹਨ। ਉਨਾਂ ਐਡਵੋਕੇਟ ਧਾਮੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਕ ਸੂਝਵਾਨ, ਦੂਰਅੰਦੇਸ਼ , ਮਿੱਠ ਬੋਲੜੇ, ਮਿਲਣਸਾਰ ਤੇ ਇਮਾਨਦਾਰ ਸਕੱਤਰ ਦੀ ਚੋਣ ਕਰਕੇ ਐਡਵੋਕੇਟ ਧਾਮੀ ਨੇ ਸ਼ੋ੍ਰਮਣੀ ਕਮੇਟੀ ਦਾ ਪ੍ਰਬੰਧ ਸੁਚਝੇ ਹੱਥਾ ਵਿਚ ਸੋਪਿਆ ਹੈ। ਇਸ ਮੌਕੇ ਬਾਬਾ ਜੀ ਨੇ ਸ੍ਰ ਕਾਹਲਵਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ।