ਪੰਜਾਬ

ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਕਬਰ ਚੋ ਕਢ ਕੇ ਅੰਮ੍ਰਿਤਸਰ ਜਾ ਲਾਹੌਰ ਵਿਚ ਕੀਤਾ ਜਾਵੇ ਅੰਤਮ ਸਸਕਾਰ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | April 10, 2026 09:30 PM

ਅੰਮ੍ਰਿਤਸਰ -ਮਹਾਰਾਜਾ ਰਣਜੀਤ ਸਿੰਘ ਦੀ ਸਤਵੀ ਪੀੜੀ ਚੋ ਡਾ ਜ਼ਸਵਿੰਦਰ ਸਿੰਘ ਨੇ ਇੰਗਲੈਂਡ ਵਿਚ ਵਸਦੇ ਸਿੱਖ ਭਾਈਚਾਰੇ ਨੂੰ ਮਹਾਰਾਜਾ ਦਲੀਪ ਸਿੰਘ ਦੀਆਂ ਕਬਰ ਵਿਚ ਬੰਦ ਅਸਥੀਆਂ ਨੂੰ ਭਾਰਤ ਦੇ ਸ਼ਹਿਰ ਅੰਮ੍ਰਿਤਸਰ ਜਾਂ ਪਾਕਿਸਤਾਨ ਦੇ ਸ਼ਹਿਰ ਲਾਹੌਰ ਲਿਆ ਕੇ ਸਿੱਖ ਰਹੁਰੀਤਾਂ ਨਾਲ ਸਸਕਾਰ ਕਰਨ ਲਈ ਚਾਰਾਜੋਈ ਕਰਨ ਲਈ ਕਿਹਾ ਹੈ। ਅੱਜ ਪੱਤਰਕਾਰਾਂ ਨਾਲ ਗਲ ਕਰਦਿਆਂ ਡਾ ਜ਼ਸਵਿੰਦਰ ਸਿੰਘ ਨੇ ਕਿਹਾ ਕਿ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ ਹਾਕਮ ਧੋਖੇ ਨਾਲ ਇੰਗਲੈਂਡ ਲੈ ਗਏ ਸਨ ਤੇ ਉਨਾਂ ਦਾ ਧਰਮ ਪਰਵਰਤਨ ਕਰ ਦਿੱਤਾ ਸੀ। ਸਿੱਖ ਸਰਦਾਰਾਂ ਦੇ ਯਤਨਾ ਨਾਲ ਜਦ ਮਹਾਰਾਜਾ ਕੁਝ ਸਮੇ ਲਈ ਭਾਰਤ ਆਇਆ ਸੀ ਤਾਂ ਮਹਾਰਾਣੀ ਜਿੰਦ ਕੌਰ ਦੇ ਯਤਨਾ ਨਾਲ ਉਹ ਮੁੜ ਗੁਰਸਿੱਖ ਬਣਿਆ ਸੀ। ਮਹਾਰਾਜੇ ਦੇ ਅਕਾਲ ਚਲਾਣਾ ਕਰ ਜਾਣ ਤੋ ਬਾਅਦ ਉਸ ਦੀ ਮ੍ਰਿਤਕ ਦੇਹ ਨੂੰ ਇਸਾਈ ਪ੍ਰਪਰਾਵਾਂ ਮੁਤਾਬਿਕ ਦਫਨਾ ਦਿੱਤਾ ਗਿਆ ਸੀ। ਖ਼ਾਲਸਾ ਪੰਥ ਅਤੇ ਉਹ ਲੰਮੇ ਸਮੇ ਤੋ ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਦਾ ਸਸਕਾਰ ਕੀਤੇ ਜਾਣ ਦੀ ਮੰਗ ਕਰ ਰਹੇ ਹਨ। ਉਨਾਂ ਇੰਗਲੈਂਡ ਵਿਚ ਵਸਦੇ ਸਿੱਖ ਭਾਈਚਾਰੇ ਨੂੰ ਅਵਾਜ ਦਿੱਤੀ ਕਿ ਇੰਗਲੈਂਡ ਵਿਚ ਸਿਆਸੀ ਤੌਰ ਤੇ ਮਜਬੂਤ ਧਿਰਾਂ ਉਥੋ ਦੀ ਸਰਕਾਰ ਨਾਲ ਗਲਬਾਤ ਕਰਕੇ ਉਸ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਆਖਰੀ ਸਿੱਖ ਰਾਜੇ ਦੀਆਂ ਅਸਥੀਆਂ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਜਾਂ ਸਿੱਖ ਰਾਜ ਦੀ ਰਾਜਧਾਨੀ ਲਾਹੌਰ ਵਿਖੇ ਲਿਆ ਕੇ ਸਿੱਖ ਰਹੁਰੀਤਾਂ ਮੁਤਾਬਿਕ ਅੰਤਮ ਸਸਕਾਰ ਕਰਨ ਦਾ ਯਤਨ ਕਰਨ।

Have something to say? Post your comment

 
 
 
 

ਪੰਜਾਬ

ਨਵੀਂ ਉਦਯੋਗਿਕ ਨੀਤੀ 2026 ਨਾਲ ਉਦਯੋਗਾਂ ਨੂੰ ਵੱਡੀ ਰਾਹਤ ਮਿਲੇਗੀ – ਮੰਤਰੀ ਸੰਜੀਵ ਅਰੋੜਾ

ਭਗਵੰਤ ਸਰਕਾਰ ਨੇ 7 ਲੱਖ ਮੁਲਾਜ਼ਮਾਂ ਦਾ ਰੋਕਿਆ ਮਹਿੰਗਾਈ ਭੱਤਾ- ਭਾਜਪਾ

ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਆਈ 94 ਫੀਸਦੀ ਕਮੀ ਸਦਕਾ ਮਿਲਿਆ ਕੌਮੀ ਪੱਧਰ ਦਾ ਪੁਰਸਕਾਰ

ਜਲੰਧਰ ਨਿਵਾਸੀ ਸ. ਇੰਦਰਜੀਤ ਸਿੰਘ ਗੋਲਾਟੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਲਈ ਦਿੱਤੇ 25 ਲੱਖ ਰੁਪਏ

ਖ਼ਾਲਸਾ ਸਾਜਣਾ ਦਿਵਸ ਮਨਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਲਈ ਰਵਾਨਾ

ਅਪਰੂਵਲ ਸੂਚੀ ਵਿਚ ਨਾਮ ਨਾ ਸ਼ਾਮਲ ਹੋਣ ਕਾਰਨ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨ ਕਰਨ ਜਾ ਰਹੇ ਕੁਝ ਯਾਤਰੀਆਂ ਨੂੰ ਸਰਹੱਦ ਤੇ ਰੋਕਿਆ

ਹਰਦੀਪ ਸਿੰਘ ਮੁੰਡੀਆਂ ਨੇ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੂੰ ਤਰੱਕੀ ਪੱਤਰ ਸੌਂਪੇ

ਬੱਚਿਆਂ ਦੇ ਪੁਨਰਵਾਸ ਅਤੇ ਪਰਿਵਾਰ ਨਾਲ ਮੁੜ ਜੋੜਨ ਦੀ ਪ੍ਰਕਿਰਿਆ ਹੋਵੇਗੀ ਹੋਰ ਮਜ਼ਬੂਤ : ਡਾ. ਬਲਜੀਤ ਕੌਰ

ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਸਰਕਾਰ ਵਚਨਬੱਧ – ਮੰਤਰੀ ਸੰਜੀਵ ਅਰੋੜਾ

ਨਿਰੰਤਰ ਸਿੱਖਿਆ ਸੁਧਾਰਾਂ ਨਾਲ ਬੁਨਿਆਦੀ ਢਾਂਚੇ ਤੋਂ ਨਤੀਜਿਆਂ ਤੱਕ ਦੀ ਤਬਦੀਲੀ ਦੇ ਸਾਖੀ ਬਣ ਰਹੇ ਹਨ ਪੰਜਾਬ ਦੇ ਸਕੂਲ: ਹਰਜੋਤ ਸਿੰਘ ਬੈਂਸ