BREAKING NEWS
ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਅਧੀਨ 728.48 ਕਰੋੜ ਰੁਪਏ ਜਾਰੀ, 1.43 ਲੱਖ ਤੋਂ ਵੱਧ ਪਰਿਵਾਰਾਂ ਨੂੰ ਮਿਲਿਆ ਸਿੱਧਾ ਲਾਭ : ਡਾ. ਬਲਜੀਤ ਕੌਰਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸੰਗਰੂਰ ਅਨਾਜ ਮੰਡੀ ਵਿਖੇ ਖ਼ਰੀਦ ਕਾਰਜਾਂ ਦਾ ਲਿਆ ਜਾਇਜ਼ਾਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਬਿੱਲ ਰਾਜਪਾਲ ਦੀ ਪ੍ਰਵਾਨਗੀ ਤੋਂ ਬਾਅਦ ਬਣਿਆ ਕਾਨੂੰਨ, ਮੁੱਖ ਮੰਤਰੀ ਨੇ ਵਾਹਿਗੁਰੂ ਅਤੇ ਸੰਗਤ ਦਾ ਕੀਤਾ ਧੰਨਵਾਦਮਾਂ ਦੇ ਸਾਂਹਾਂ ਲਈ ਜੰਗ: ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਪੁੱਤਰ ਦੀ ਸਭ ਤੋਂ ਵੱਡੀ ਤਾਕਤਇਹ ਬਿੱਲ ਸ਼ਾਂਤੀ ਅਤੇ ਭਾਈਚਾਰਕ ਸਾਂਝ ਪ੍ਰਤੀ ਭਗਵੰਤ ਮਾਨ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ: ਹਰਪਾਲ ਸਿੰਘ ਚੀਮਾਵਿਸ਼ਵ ਲਿਵਰ ਦਿਵਸ 2026: ਪੰਜਾਬ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਹੇਠ ਤਿਆਰੀ ਤੇਜ਼ ਕੀਤੀ, ਸਕ੍ਰੀਨਿੰਗ ਦਾ ਵਿਸਥਾਰ

ਨੈਸ਼ਨਲ

ਦਿੱਲੀ ਕਮੇਟੀ ਧਰਮ ਪ੍ਰਚਾਰ ਮੁੱਖੀ ਵਲੋਂ ਅੰਮ੍ਰਿਤ ਸੰਚਾਰ ਨੂੰ ਫ੍ਰੀ ਕਹਿਣਾ ਮੰਦਭਾਗਾ ਅਤੇ ਗਹਿਰੀ ਚੋਟ ਪਹੁੰਚਾਣ ਵਾਲਾ:- ਪਰਮਜੀਤ ਸਿੰਘ ਵੀਰਜੀ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | April 20, 2026 07:15 PM

ਨਵੀਂ ਦਿੱਲੀ - ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀ ਮੌਜੂਦਾ ਧਰਮ ਪ੍ਰਚਾਰ ਵਿੰਗ ਦੇ ਮੁੱਖੀ ਭਾਈ ਜਸਪ੍ਰੀਤ ਸਿੰਘ ਕਰਮਸਰ ਵਲੋਂ ਅੰਮ੍ਰਿਤ ਸੰਚਾਰ ਉਪਰ ਦਿੱਤਾ ਗਿਆ ਇਕ ਬਿਆਨ ਕਿ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਫ੍ਰੀ ਵਿਚ ਅੰਮ੍ਰਿਤ ਸੰਚਾਰ ਕਰਵਾਇਆ ਜਾ ਰਿਹਾ ਹੈ ਬਹੁਤ ਹੀ ਮੰਦਭਾਗਾ ਅਤੇ ਸਿੱਖ ਪੰਥ ਦੀ ਆਸਥਾ ਉਪਰ ਗਹਿਰੀ ਚੋਟ ਪਹੁੰਚਾਣ ਵਾਲਾ ਹੈ 'ਤੇ ਜੱਥੇਦਾਰ ਅਕਾਲ ਤਖਤ ਸਾਹਿਬ ਵਲੋਂ ਇੰਨ੍ਹਾ ਨੂੰ ਤੁਰੰਤ ਤਖਤ ਸਾਹਿਬ ਤੇ ਸੱਦ ਕੇ ਜੁਆਬਦੇਹ ਬਨਾਣਾ ਚਾਹੀਦਾ ਹੈ। ਇੰਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਗੁਰੂਬਾਣੀ ਰਿਸਰਚ ਫਾਊਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਕੋ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਕਿਹਾ ਅਸੀਂ ਜਸਪ੍ਰੀਤ ਸਿੰਘ ਕਰਮਸਰ ਨੂੰ ਯਾਦ ਦਿਵਾਉਣਾ ਚਾਹੁੰਦੇ ਹਾਂ ਕਿ ਸਿੱਖ ਰਹਿਤ ਮਰਯਾਦਾ ਅਨੁਸਾਰ ਅੰਮ੍ਰਿਤ ਸੰਚਾਰ ਇੱਕ ਬਹੁਤ ਹੀ ਪਵਿੱਤਰ ਅਤੇ ਗੰਭੀਰ ਧਾਰਮਿਕ ਰਸਮ ਹੈ। ਇਸ ਨੂੰ 'ਫ੍ਰੀ' ਕਹਿਣਾ ਜਾਂ ਇਸ ਦੀ ਮਰਯਾਦਾ ਦਾ ਅਪਮਾਨ ਕਰਨਾ ਇੱਕ ਧਾਰਮਿਕ ਗੁਨਾਹ ਮੰਨਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਅੰਮ੍ਰਿਤ ਸੰਚਾਰ ਨੂੰ 'ਫ੍ਰੀ' ਕਹਿਣਾ ਗਲਤ ਹੈ ਕਿਉਂਕਿ ਇਹ 'ਭੇਟਾ ਰਹਿਤ' (ਬਿਨਾਂ ਕਿਸੇ ਪੈਸੇ ਦੇ) ਜ਼ਰੂਰ ਹੁੰਦਾ ਹੈ, ਪਰ ਇਸ ਦੀ ਕੀਮਤ ਗੁਰੂ ਨੂੰ 'ਸੀਸ ਭੇਟ' ਕਰਨਾ ਅਤੇ ਮਰਯਾਦਾ ਵਿੱਚ ਰਹਿਣ ਦਾ ਪ੍ਰਣ ਲੈਣ ਦਾ ਹੁੰਦਾ ਹੈ। ਉਨ੍ਹਾਂ ਕਿਹਾ ਲਗਦਾ ਹੈ ਕਿ ਤੁਸੀਂ ਅੰਮ੍ਰਿਤ ਸੰਚਾਰ ਦੀ ਮੁਹਿੰਮ ਵਿਚ ਕਦੇ ਹਿੱਸਾ ਹੀ ਨਹੀਂ ਲਿਆ ਜਿਸ ਕਰਕੇ ਤੁਸੀਂ ਸਤਿਗੁਰ ਅੱਗੇ ਆਪਣਾ ਸੀਸ ਭੇਂਟ ਹੀ ਨਹੀਂ ਕਰ ਸਕੇ ਹੋ ਜ਼ੇਕਰ ਤੁਸੀਂ ਗੁਰੂ ਸਾਹਿਬ ਨੂੰ ਸਮਰਪਿਤ ਹੁੰਦਿਆਂ ਆਪਣਾ ਸੀਸ ਭੇਂਟ ਕੀਤਾ ਹੁੰਦਾ ਤਾਂ ਤੁਸੀਂ ਅਜਿਹੇ ਗੁਰਮਰਿਆਦਾ ਵਿਰੁੱਧ ਸ਼ਬਦਾਂ ਦਾ ਇਸਤੇਮਾਲ ਨਹੀਂ ਕਰ ਸਕਦੇ ਸੀ। ਅੰਤ ਵਿਚ ਉਨ੍ਹਾਂ ਕਿਹਾ ਕਿ ਤੁਹਾਡੇ ਕੋਲੋਂ ਹੋ ਰਹੀਆਂ ਗਲਤੀਆਂ ਨੂੰ ਦੇਖਦਿਆਂ ਤੁਸੀਂ ਇਸ ਪੋਸਟ ਉਪਰ ਬਣੇ ਰਹਿਣ ਦੇ ਲਾਇਕ ਨਹੀਂ ਹੋ ਜਿਸ ਕਰਕੇ ਤੁਹਾਨੂੰ ਆਪਣੇ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

Have something to say? Post your comment

 
 
 
 

ਨੈਸ਼ਨਲ

ਕਾਂਗਰਸ ਨੇ ਮੁੱਖ ਮੰਤਰੀ ਫੜਨਵੀਸ ਨੂੰ ਮਹਿਲਾ ਰਾਖਵੇਂਕਰਨ 'ਤੇ ਖੁੱਲ੍ਹੀ ਬਹਿਸ ਲਈ ਚੁਣੌਤੀ ਦਿੱਤੀ

ਪੁਡੂਚੇਰੀ ਦੇ ਉਪ-ਰਾਜਪਾਲ ਕੈਲਾਸ਼ਨਾਥਨ ਵੱਲੋਂ ਸਿੱਖਾਂ ਦੇ ਯੋਗਦਾਨ ਤੇ ਰਾਸ਼ਟਰ ਨਿਰਮਾਣ ‘ਚ ਭੂਮਿਕਾ ਦੀ ਸਰਾਹਨਾ

ਪੇਡ ਲੰਗਰ ਸੇਵਾ ਨਾਲ ਲੰਗਰ ਦੇ ਮੂਲ ਸਿਧਾਂਤ ਨੂੰ ਵੱਜ ਰਹੀ ਹੈ ਭਾਰੀ ਸੱਟ: ਭਾਈ ਸ਼ੁਭਦੀਪ ਸਿੰਘ

ਸਰੀ ਦੀ ਵਿਸਾਖੀ ਪਰੇਡ ਲਈ ਅੰਦਾਜ਼ਨ 450,000 ਲੋਕ ਸ਼ਾਮਲ ਹੋਏ

ਦੇਸ਼ ਦੀ ਸੰਸਦ ਵਿੱਚ ਤ੍ਰਿਣਮੂਲ ਕਾਂਗਰਸ ਦਾ ਮਹਿਲਾ ਵਿਰੋਧੀ ਚਿਹਰਾ ਬੇਨਕਾਬ: ਪ੍ਰਧਾਨ ਮੰਤਰੀ ਮੋਦੀ

ਦੋਹਰੀ ਨਾਗਰਿਕਤਾ ਮਾਮਲਾ: ਰਾਹੁਲ ਗਾਂਧੀ ਵੱਲੋਂ 20 ਅਪ੍ਰੈਲ ਨੂੰ ਇਲਾਹਾਬਾਦ ਹਾਈ ਕੋਰਟ ਵਿੱਚ ਆਪਣਾ ਪੱਖ ਪੇਸ਼ ਕਰਨ ਦੀ ਸੰਭਾਵਨਾ

ਸਰਕਾਰ ਦੇਸ਼ 'ਤੇ ਗ਼ੈਰ-ਲੋਕਤੰਤਰੀ ਢੰਗ ਨਾਲ ਹੱਦਬੰਦੀ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ: ਸੁਪ੍ਰੀਆ ਸ਼੍ਰੀਨਾਤੇ

ਮਾਨਸਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ 1.54 ਲੱਖ ਮੀਟਰਕ ਟਨ ਕਣਕ ਦੀ ਆਮਦ, 97 ਹਜ਼ਾਰ ਮੀਟਰਕ ਟਨ ਦੀ ਖਰੀਦ

ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਨੇ ਗੁਰੂ ਅੰਗਦ ਦੇਵ ਜੀ ਦੇ ਜਨਮ ਦਿਵਸ 'ਤੇ ਦਿੱਤੀਆਂ ਵਧਾਈਆਂ 

ਤਖ਼ਤ ਪਟਨਾ ਸਾਹਿਬ ਲਈ ਕੀਤੇ ਚਹੁੰਮੁੱਖੀ ਵਿਕਾਸ ਲਈ ਸਾਬਕਾ ਮੁੱਖ ਮੰਤਰੀ ਨੀਤਿਸ਼ ਕੁਮਾਰ ਨੂੰ ਸਦਾ ਯਾਦ ਰੱਖਿਆ ਜਾਵੇਗਾ: ਗੁਰਵਿੰਦਰ ਸਿੰਘ