ਪੰਜਾਬ

ਜਲਾਲਾਬਾਦ ‘ਚ ਗੁੰਡਾ ਰਾਜ ਬੇਨਕਾਬ – ਵਿਧਾਇਕ ਗੋਲਡੀ ਕੰਬੋਜ ਦੀ ਸ਼ਹਿ ਹੇਠ ਸਕੂਲ ਹੜਪਣ ਦੀ ਕੋਸ਼ਿਸ਼: ਕਾਕਾ ਕੰਬੋਜ

ਕੌਮੀ ਮਾਰਗ ਬਿਊਰੋ | April 22, 2026 06:58 PM

ਚੰਡੀਗੜ -ਭਾਰਤੀ ਜਨਤਾ ਪਾਰਟੀ ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਕਾਕਾ ਕੰਬੋਜ ਨੇ ਪ੍ਰੈਸ ਕਾਨਫਰੰਸ ਦੌਰਾਨ ਜਲਾਲਾਬਾਦ ਵਿੱਚ ਹੋ ਰਹੀ ਇੱਕ ਸੰਵੇਦਨਸ਼ੀਲ ਅਤੇ ਚਿੰਤਾਜਨਕ ਘਟਨਾ ਨੂੰ ਸਾਹਮਣੇ ਰੱਖਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਸਥਾਨਕ ਵਿਧਾਇਕ ਉੱਤੇ ਤਿੱਖੇ ਸਵਾਲ ਖੜ੍ਹੇ ਕੀਤੇ।

ਉਨ੍ਹਾਂ ਦੱਸਿਆ ਕਿ ਜਲਾਲਾਬਾਦ ਦੀ ਇੱਕ ਮਹਿਲਾ, ਸਤੂਤੀ, ਅਤੇ ਉਸਦਾ ਪਰਿਵਾਰ ਇੱਕ ਕਾਨੂੰਨੀ ਤਰੀਕੇ ਨਾਲ ਪ੍ਰੋਪਰਟੀ ਖਰੀਦਣ ਦੀ ਪ੍ਰਕਿਰਿਆ ਵਿੱਚ ਸੀ। ਇਸ ਸਬੰਧ ਵਿੱਚ ਉਨ੍ਹਾਂ ਨੇ ਡਿਪਸ ਸਕੂਲ ਲਈ ਲਗਭਗ 1.25 ਤੋਂ 1.5 ਕਰੋੜ ਰੁਪਏ ਬਿਆਨਾ ਵੀ ਦਿੱਤਾ, ਜਿਸਦੇ ਪੂਰੇ ਦਸਤਾਵੇਜ਼ ਮੌਜੂਦ ਹਨ।

ਪਰੀਵਾਰ ਵਲੋਂ ਕਾਕਾ ਕੰਬੋਜ ਦੀ ਹਾਜ਼ਰੀ ਚ ਦੋਸ਼ ਲਗਾਏ ਗਏ ਕਿ ਜਿਵੇਂ ਹੀ ਇਹ ਗੱਲ ਵਿਧਾਇਕ ਗੋਲਡੀ ਕੰਬੋਜ ਤੱਕ ਪਹੁੰਚੀ, ਉਸ ਤੋਂ ਬਾਅਦ ਪਰਿਵਾਰ ‘ਤੇ ਫੋਨ ਕਾਲਾਂ ਰਾਹੀਂ ਧਮਕੀਆਂ, ਗਾਲੀ-ਗਲੋਚ ਅਤੇ ਦਬਾਅ ਬਣਾਇਆ ਗਿਆ ਕਿ ਉਹ ਆਪਣਾ ਬਿਆਨਾ ਵਾਪਸ ਲੈਣ।

ਉਨ੍ਹਾਂ ਕਿਹਾ ਕਿ ਵਿਧਾਇਕ ਦੀ ਸ਼ਹਿ ‘ਤੇ ਡਿਪਸ ਸਕੂਲ ਦੇ ਮਾਲਕਾਂ ਖਿਲਾਫ ਝੂਠੀ ਐਫ.ਆਈ.ਆਰ. ਦਰਜ ਕਰਵਾ ਕੇ ਉਨ੍ਹਾਂ ਨੂੰ ਘਰੋਂ ਚੱਕ ਕੇ ਥਾਣੇ ਲਿਜਾਇਆ ਗਿਆ। ਬਾਅਦ ਵਿੱਚ ਰਾਜਨੀਤਿਕ ਦਬਾਅ ਨਾਲ ਉਨ੍ਹਾਂ ਨੂੰ ਛੱਡਿਆ ਗਿਆ।

ਇਸ ਤੋਂ ਇਲਾਵਾ, ਜਦ ਪਰਿਵਾਰ ਨੇ ਆਪਣੇ ਪੈਸੇ ਵਾਪਸ ਮੰਗੇ, ਤਾਂ ਉਨ੍ਹਾਂ ਨੂੰ ਅੱਧੇ ਪੈਸੇ ਦੀ ਪੇਸ਼ਕਸ਼ ਕਰਕੇ ਡਰਾਇਆ ਗਿਆ ਅਤੇ ਹੋਰ ਝੂਠੇ ਕੇਸਾਂ ਵਿੱਚ ਫਸਾਉਣ ਦੀ ਧਮਕੀ ਦਿੱਤੀ ਗਈ।ਕੰਬੋਜ ਨੇ ਦੱਸਿਆ ਕਿ ਪੁਲਿਸ ਵੱਲੋਂ ਘਰਾਂ ‘ਚ ਦਾਖਲ ਹੋ ਕੇ ਡਰਾਉਣ-ਧਮਕਾਉਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਪਰਿਵਾਰ ਦੇ ਮੈਂਬਰਾਂ, ਜੋ ਸਰਕਾਰੀ ਨੌਕਰੀ ਵਿੱਚ ਹਨ, ਉਨ੍ਹਾਂ ‘ਤੇ ਵੀ ਨੌਕਰੀ ਛੱਡਣ ਦਾ ਦਬਾਅ ਬਣਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਸ ਕਾਰਨ ਪਰਿਵਾਰ ਡਿਪ੍ਰੈਸ਼ਨ ਵਿੱਚ ਚਲਾ ਗਿਆ ਅਤੇ ਆਤਮਹੱਤਿਆ ਵਰਗੇ ਵਿਚਾਰਾਂ ਤੱਕ ਪਹੁੰਚ ਗਿਆ, ਜੋ ਬਹੁਤ ਹੀ ਚਿੰਤਾਜਨਕ ਹੈ।

ਕਾਕਾ ਕੰਬੋਜ ਨੇ ਦੱਸਿਆ ਕਿ ਇਹ ਸਕੂਲ 2010 ਵਿੱਚ ਕਾਨੂੰਨੀ ਤੌਰ ‘ਤੇ ਵੇਚਿਆ ਗਿਆ ਸੀ ਅਤੇ ਪਿਛਲੇ 13 ਸਾਲਾਂ ਤੋਂ ਇਸ ‘ਤੇ ਕੋਈ ਵੀ ਵਿਵਾਦ ਨਹੀਂ ਸੀ। ਸਾਰੇ ਦਸਤਾਵੇਜ਼, ਪਾਵਰ ਆਫ ਅਟਾਰਨੀ ਅਤੇ ਭੁਗਤਾਨ ਦੇ ਸਬੂਤ ਮੌਜੂਦ ਹਨ।

ਉਨ੍ਹਾਂ ਦੋਸ਼ ਲਗਾਇਆ ਕਿ ਹੁਣ ਰਾਜਨੀਤਿਕ ਦਖਲ ਨਾਲ ਇਸ ਮਾਮਲੇ ਨੂੰ ਜ਼ਬਰਦਸਤੀ ਉਭਾਰ ਕੇ ਪ੍ਰੋਪਰਟੀ ਹੜਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਭਾਜਪਾ ਨੇ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਜਾਂਚ ਪੰਜਾਬ ਪੁਲਿਸ ਤੋਂ ਬਾਹਰ ਕਰਕੇ ਸੀ.ਬੀ.ਆਈ. ਨੂੰ ਸੌਂਪੀ ਜਾਵੇ, ਤਾਂ ਜੋ ਨਿਰਪੱਖ ਜਾਂਚ ਹੋ ਸਕੇ। ਕੰਬੋਜ ਨੇ ਕਿਹਾ ਕਿ ਜੇ ਮੁੱਖ ਮੰਤਰੀ ਭਗਵੰਤ ਮਾਨ ਸੱਚਮੁੱਚ ਇਮਾਨਦਾਰ ਹਨ, ਤਾਂ ਉਹ ਤੁਰੰਤ ਇਸ ਮਾਮਲੇ ਵਿੱਚ ਦਖਲ ਦੇ ਕੇ ਸੱਚਾਈ ਸਾਹਮਣੇ ਲਿਆਉਣ।

Have something to say? Post your comment

 
 
 
 

ਪੰਜਾਬ

ਪ੍ਰਤੀ ਮੁਲਾਜ਼ਮ 10,340 ਰੁਪਏ, 15 ਕਰੋੜ ਰੁਪਏ ਅਲਾਟ; ਵਿੱਤੀ ਬੋਝ ਘਟਾਉਣ ਲਈ ਵਾਪਸੀ ਆਸਾਨ ਕਿਸ਼ਤਾਂ ਵਿੱਚ ਤੈਅ: ਹਰਪਾਲ ਸਿੰਘ ਚੀਮਾ

ਮਾਨ ਸਰਕਾਰ ਵੱਲੋਂ ਗੜ੍ਹੇਮਾਰੀ ਨਾਲ ਨੁਕਸਾਨੀਆਂ ਫ਼ਸਲਾਂ ਲਈ 123.28 ਕਰੋੜ ਰੁਪਏ ਦੀ ਰਾਹਤ ਰਾਸ਼ੀ ਜਾਰੀ

ਸਿਹਤ ਸੇਵਾਵਾਂ ਹੁਣ ਭੁਗਤਾਨ ਸਮਰੱਥਾ ’ਤੇ ਨਿਰਭਰ ਨਹੀਂ ਰਹੀਆਂ; ਮੁੱਖ ਮੰਤਰੀ ਸਿਹਤ ਯੋਜਨਾ ਹੇਠ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਕਵਰ ਮਿਲ ਰਿਹੈ : ਡਾ. ਬਲਬੀਰ ਸਿੰਘ

ਲੜਕੀਆਂ ਦੀ 12ਵੀਂ ਰਾਜ ਗੱਤਕਾ ਚੈਂਪੀਅਨਸ਼ਿਪ 1 ਤੋਂ 3 ਮਈ ਤੱਕ ਹੋਵੇਗੀ ਕੋਟਕਪੂਰਾ ‘ਚ : ਗਰੇਵਾਲ

ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਪੰਜਾਬ ਵਿੱਚ ਬਣੇਗਾ ਬਾਸਮਤੀ ਦਾ ‘ਸੈਂਟਰ ਆਫ਼ ਐਕਸੀਲੈਂਸ’-ਮੁੱਖ ਮੰਤਰੀ

ਪੰਜਾਬ ਸਰਕਾਰ ਕਣਕ ਦੀ ਫ਼ਸਲ ਦਾ ਇੱਕ-ਇੱਕ ਦਾਣਾ ਪੂਰੇ ਭਾਅ ਉੱਪਰ ਖ਼ਰੀਦਣ ਲਈ ਵਚਨਬੱਧ : ਕਟਾਰੂਚੱਕ

ਮਹਾਰਾਜਾ ਰਣਜੀਤ ਸਿੰਘ ਦੇ ਵੰਸ਼ਜ ਨੇ ਪੰਜਾਬੀਆਂ ਨੂੰ ਕੀਤੀ ਅਪੀਲ- ਸੁਖਬੀਰ ਨੂੰ ਇੱਕ ਮੌਕਾ ਹੋਰ ਦਿੱਤਾ ਜਾਣਾ ਚਾਹੀਦਾ

ਮੁੱਖ ਮੰਤਰੀ ਨੇ ਹਾਲੈਂਡ ਦੇ ਮਹਾਨ ਹਾਕੀ ਖਿਡਾਰੀ ਫਲੋਰਿਸ ਜਾਨ ਬੋਵਲੈਂਡਰ ਨਾਲ ਕੀਤੀ ਮੁਲਾਕਾਤ, ਪੰਜਾਬ ਦੇ ਅਥਲੀਟਾਂ ਨੂੰ ਸਿਖਲਾਈ ਦੇਣ ਦਾ ਦਿੱਤਾ ਸੱਦਾ

ਖਾਲਸਾ ਕਾਲਜ ਵਿਖੇ ‘ਦ ਰਾਜ ਲਾਹੌਰ ਐਂਡ ਭਾਈ ਰਾਮ ਸਿੰਘ’ ਪੁਸਤਕ ਲੋਕ ਅਰਪਿਤ

ਮੁੱਖ ਮੰਤਰੀ ਵੱਲੋਂ ਨਿਵੇਸ਼ ਨੂੰ ਉਤਸ਼ਾਹਤ ਕਰਨ ਅਤੇ ਕੌਮਾਂਤਰੀ ਸਹਿਯੋਗ ਲਈ ਆਲਮੀ ਪੱਧਰ ਉੱਤੇ ਹੰਭਲੇ ਜਾਰੀ