BREAKING NEWS
ਫ਼ਿਰੋਜ਼ਪੁਰ ਦੇ ਦੁਕਾਨਦਾਰ ਕਤਲ ਮਾਮਲੇ ਵਿੱਚ ਸ਼ਾਮਲ ਦੋ ਸ਼ੂਟਰ ਜੰਮੂ-ਕਸ਼ਮੀਰ ਤੋਂ ਕਾਬੂ; ਇੱਕ ਪਿਸਤੌਲ ਬਰਾਮਦਵਿਸ਼ੇਸ਼ ਰਾਜ-ਪੱਧਰੀ ਮੁਹਿੰਮ ਦੌਰਾਨ ਪੰਜਾਬ ਸਰਕਾਰ ਕਿਰਤੀਆਂ ਦੀ ਰਜਿਸਟ੍ਰੇਸ਼ਨ ਦਾ ਖ਼ਰਚਾ ਖ਼ੁਦ ਚੁੱਕੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨਪੰਜਾਬ ਦੀ ਉਚੇਰੀ ਸਿੱਖਿਆ ਨੂੰ ਰੋਜ਼ਗਾਰ ਅਤੇ ਉਦਯੋਗ ਦੀਆਂ ਭਵਿੱਖੀ ਲੋੜਾਂ ਅਨੁਸਾਰ ਢਾਲਿਆ ਜਾ ਰਿਹੈ: ਹਰਜੋਤ ਸਿੰਘ ਬੈਂਸਹੁਸ਼ਿਆਰਪੁਰ ਵਿਖੇ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਏ.ਐਫ.ਪੀ.ਆਈ. ਦਾ ਉਦਘਾਟਨ ਜਲਦ ਕੀਤਾ ਜਾਵੇਗਾ: ਰੋਜ਼ਗਾਰ ਉਤਪੱਤੀ ਮੰਤਰੀਲੋਕ ਮਿਲਣੀ ਦੌਰਾਨ ਡਿਪਟੀ ਸਪੀਕਰ ਰੌੜੀ ਨੇ ਮੌਕੇ ‘ਤੇ ਕਰਵਾਇਆ ਲੋਕਾਂ ਦੀ ਸਮੱਸਿਆ ਦਾ ਹੱਲਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੀ.ਐਸ.ਟੀ.ਸੀ. ਦੀ ਸਮੀਖਿਆ ਮੀਟਿੰਗ, ਵਪਾਰੀਆਂ ਦੀਆਂ ਸ਼ਿਕਾਇਤਾਂ ਦਾ ਇੱਕ ਹਫ਼ਤੇ ਦੇ ਅੰਦਰ ਨਿਪਟਾਰਾ ਕਰਨ ਦੇ ਹੁਕਮ

ਸੰਸਾਰ

ਤਰਕਸ਼ੀਲ ਕਲਚਰ ਸੁਸਾਇਟੀ ਸਰੀ ਯੂਨਿਟ ਦੀ ਚੋਣ: ਜਸਵਿੰਦਰ ਸਿੰਘ ਹੇਅਰ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | April 22, 2026 07:45 PM

ਸਰੀ- ਤਰਕਸ਼ੀਲ (ਰੈਸ਼ਨੇਲਿਸਟ) ਕਲਚਰ ਸੁਸਾਇਟੀ ਸਰੀ ਯੂਨਿਟ ਦੀ ਇੱਕ ਅਹਿਮ ਜਨਰਲ ਮੀਟਿੰਗ ਬੀਤੇ ਦਿਨੀਂ ਪ੍ਰੋਗਰੈਸਿਵ ਕਲਚਰ ਸੈਂਟਰ, ਸਰੀ ਵਿਖੇ ਸਫਲਤਾਪੂਰਵਕ ਸੰਪੰਨ ਹੋਈ। ਇਸ ਮੀਟਿੰਗ ਵਿੱਚ ਸੁਸਾਇਟੀ ਦੇ 27 ਮੈਂਬਰਾਂ ਨੇ ਸ਼ਮੂਲੀਅਤ ਕੀਤੀ, ਜਿੱਥੇ ਆਗਾਮੀ ਵਰ੍ਹੇ ਲਈ ਨਵੀਂ ਕਾਰਜਕਾਰਨੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ।

ਮੀਟਿੰਗ ਦੇ ਆਰੰਭ ਵਿੱਚ ਸੁਸਾਇਟੀ ਦੇ ਸੰਸਥਾਪਕ ਬਾਈ ਅਵਤਾਰ ਗਿੱਲ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਗਈ। ਦੱਸਣਯੋਗ ਹੈ ਕਿ ਅਵਤਾਰ ਗਿੱਲ ਪਿਛਲੇ ਮਾਰਚ ਮਹੀਨੇ ਆਪਣੀ ਭਾਰਤ ਫੇਰੀ ਦੌਰਾਨ ਸਦੀਵੀ ਵਿਛੋੜਾ ਦੇ ਗਏ ਸਨ। ਮੈਂਬਰਾਂ ਨੇ ਉਨ੍ਹਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਅਤੇ ਤਰਕਸ਼ੀਲ ਲਹਿਰ ਵਿੱਚ ਪਾਏ ਯੋਗਦਾਨ ਨੂੰ ਯਾਦ ਕੀਤਾ।

ਉਪਰੰਤ ਪਿਛਲੇ ਸਾਲ ਦੇ ਕੰਮਾਂ ਦਾ ਲੇਖਾ-ਜੋਖਾ ਕੀਤਾ ਗਿਆ ਅਤੇ ਨੈਸ਼ਨਲ ਕਮੇਟੀ ਦੇ ਜਨਰਲ ਸਕੱਤਰ ਬੀਰਬਲ ਭਦੌੜ ਅਤੇ ਵਿੱਤ ਸਕੱਤਰ ਜਗਰੂਪ ਸਿੰਘ ਦੀ ਦੇਖ-ਰੇਖ ਹੇਠ ਨਵੀਂ ਕਾਰਜਕਾਰਨੀ ਦੀ ਚੋਣ ਸਰਬਸੰਮਤੀ ਨਾਲ ਨੇਪਰੇ ਚੜ੍ਹੀ। ਇਸ ਚੋਣ ਵਿੱਚ ਜਸਵਿੰਦਰ ਸਿੰਘ ਹੇਅਰ ਨੂੰ ਪ੍ਰਧਾਨ, ਪਰਮਜੀਤ ਸਿੰਘ ਸਿੱਧੂ ਨੂੰ ਜਨਰਲ ਸਕੱਤਰ, ਨਰਿੰਦਰ ਸਿੰਘ ਲਿਧੜ ਨੂੰ ਮੀਤ ਪ੍ਰਧਾਨ, ਨਿਰਮਲ ਸਿੰਘ ਕਿੰਗਰਾ ਨੂੰ ਵਿੱਤ ਸਕੱਤਰ ਅਤੇ ਹਰਪਾਲ ਸਿੰਘ ਗਰੇਵਾਲ ਨੂੰ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਠਾਣਾ ਸਿੰਘ ਖੋਸਾ, ਅਮਰਦੀਪ ਸਿੰਘ, ਰਵੀ ਲੰਗਾਹ ਅਤੇ ਰਾਮਜੀਤ ਨੂੰ ਐਗਜੈਕਟਿਵ ਮੈਂਬਰ ਵਜੋਂ ਟੀਮ ਵਿੱਚ ਸ਼ਾਮਲ ਕੀਤਾ ਗਿਆ।

ਨਵੀਂ ਚੁਣੀ ਗਈ ਟੀਮ ਅਤੇ ਹਾਜ਼ਰ ਮੈਂਬਰਾਂ ਨੇ ਸਮਾਜ ਵਿੱਚ ਫੈਲੇ ਅੰਧਵਿਸ਼ਵਾਸਾਂ, ਵਹਿਮਾਂ-ਭਰਮਾਂ, ਭੂਤ-ਪ੍ਰੇਤਾਂ ਦੇ ਡਰ ਅਤੇ ਜੋਤਿਸ਼ ਦੇ ਨਾਂ 'ਤੇ ਹੋ ਰਹੀ ਲੁੱਟ-ਖਸੁੱਟ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਦਾ ਪੱਕਾ ਇਰਾਦਾ ਪ੍ਰਗਟਾਇਆ। ਸੁਸਾਇਟੀ ਦਾ ਮੁੱਖ ਉਦੇਸ਼ ਵਿਗਿਆਨਕ ਸੋਚ ਦਾ ਪ੍ਰਸਾਰ ਕਰਨਾ ਅਤੇ ਅਖੌਤੀ ਸਾਧਾਂ ਦੇ ਫਰੇਬ ਤੋਂ ਆਮ ਲੋਕਾਂ ਨੂੰ ਬਚਾਉਣਾ ਹੈ।

ਸੁਸਾਇਟੀ ਵੱਲੋਂ ਅਗਾਂਹਵਧੂ ਅਤੇ ਵਿਗਿਆਨਕ ਸੋਚ ਰੱਖਣ ਵਾਲੇ ਵਿਅਕਤੀਆਂ ਲਈ ਮੈਂਬਰਸ਼ਿਪ ਖੁੱਲ੍ਹੀ ਰੱਖੀ ਗਈ ਹੈ। ਕੋਈ ਵੀ ਵਿਅਕਤੀ ਜੋ ਵਹਿਮਾਂ-ਭਰਮਾਂ ਵਿੱਚ ਵਿਸ਼ਵਾਸ ਨਹੀਂ ਰੱਖਦਾ ਅਤੇ ਸਮਾਜ ਨੂੰ ਅੰਧਵਿਸ਼ਵਾਸਾਂ ਤੋਂ ਮੁਕਤ ਦੇਖਣਾ ਚਾਹੁੰਦਾ ਹੈ, ਉਹ ਸੁਸਾਇਟੀ ਦਾ ਹਿੱਸਾ ਬਣ ਸਕਦਾ ਹੈ। ਚਾਹਵਾਨ ਵਿਅਕਤੀ ਸੁਸਾਇਟੀ ਦੇ ਸੰਵਿਧਾਨ ਦੀ ਕਾਪੀ ਲਈ ਜਸਵਿੰਦਰ ਸਿੰਘ ਹੇਅਰ (604-499-3699) ਜਾਂ ਪਰਮਜੀਤ ਸਿੰਘ ਸਿੱਧੂ (778-863-5911) ਨਾਲ ਵਟਸਐਪ ਰਾਹੀਂ ਸੰਪਰਕ ਕਰ ਸਕਦੇ ਹਨ।

Have something to say? Post your comment

 
 
 
 

ਸੰਸਾਰ

ਸਰੀ 'ਚ ਉਭਰਦੇ ਨੌਜਵਾਨ ਸ਼ਾਇਰਾਂ ਨੇ ਉਸਤਾਦ ਤਜੰਮੁਲ ਕਲੀਮ ਦੀ ਯਾਦ 'ਚ ਸਜਾਈ ਯਾਦਗਾਰੀ ਮਹਿਫ਼ਿਲ

ਸੰਸਦ ਮੈਂਬਰ ਢੇਸੀ ਨੇ ਯੂਕੇ ‘ਚ ਕਤਲ ਕੇਸ ਪਿੱਛੋਂ ਸਿੱਖਾਂ ਨੂੰ ਨਿਸ਼ਾਨਾ ਬਣਾਉਣ ’ਤੇ ਸੱਜੇ ਪੱਖੀ ਪਾਰਟੀਆਂ ਨੂੰ ਲਿਆ ਆੜੇ ਹੱਥੀਂ

ਇਜਰਾਇਲ ਅਤੇ ਲੇਬਨਾਨ ਦੇ ਵਿੱਚ ਅਮਰੀਕਾ ਦੀ ਵਿਚੋਲਗੀ ਨਾਲ ਯੁੱਧ ਵਿਰਾਮ ਉੱਤੇ ਬਣੀ ਸਹਿਮਤੀ

ਈਰਾਨੀ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਹੋਣ ਤੱਕ ਅਮਰੀਕਾ ਨਾਲ ਕੋਈ ਸਮਝੌਤਾ ਨਹੀਂ - ਬਾਘੇਰ ਗਾਲਿਬਾਫ

ਈਰਾਨ ਨੇ ਅਮਰੀਕੀ ਡਰੋਨ ਨੂੰ ਡੇਗਣ ਦਾ ਕੀਤਾ ਦਾਅਵਾ - ਖਾੜੀ ਖੇਤਰ ਵਿੱਚ ਤਣਾਅ ਗਿਆ ਵਧ 

ਗ਼ਜ਼ਲ ਮੰਚ ਸਰੀ ਵੱਲੋਂ ਰਚਾਈ ਸੁਰੀਲੀ ਸੰਗੀਤਕ ਸ਼ਾਮ ਨੂੰ ਸੈਂਕੜੇ ਸਰੋਤਿਆਂ ਨੇ ਰੂਹ ਨਾਲ ਮਾਣਿਆ

ਸਰੀ ਦੇ ਮੇਅਰ ਲਈ ਕੰਸਰਵੇਟਿਵ ਉਮੀਦਵਾਰ ਹੋਨਵੀਰ ਸਿੰਘ ਰੰਧਾਵਾ ਨੇ ਪਾਣੀ ਦੇ ਬਿੱਲ 50% ਘਟਾਉਣ ਦਾ ਵਾਅਦਾ ਕੀਤਾ

ਪੰਜਾਬ ਦੇ ਆਰਮੀ ਸਕੂਲਾਂ ਵਿਚ ਪੰਜਾਬੀ ਦੀ ਥਾਂ ਸੰਸਕ੍ਰਿਤ ਲਾਜ਼ਮੀ ਕਰਨ ਦੇ ਫ਼ੈਸਲੇ ਦੀ ਜ਼ੋਰਦਾਰ ਨਿਖੇਧੀ

ਅਰਪਨ ਲਿਖਾਰੀ ਸਭਾ ਕੈਲਗਰੀ ਦੀ ਮਾਸਿਕ ਮੀਟਿੰਗ: ਸਾਹਿਤਕ ਰਚਨਾਵਾਂ ਅਤੇ ਇਤਿਹਾਸਕ ਚਰਚਾ ਨਾਲ ਭਰਪੂਰ ਰਹੀ

ਕੈਨੇਡਾ: ਸਰੀ ਵਿਚ ਵਿਸਾਖੀ ਨੂੰ ਸਮਰਪਿਤ ਇਤਿਹਾਸਕ ਨਗਰ ਕੀਰਤਨ- ਲੱਖਾਂ ਦੀ ਗਿਣਤੀ ਵਿਚ ਉਮੜਿਆ ਸ਼ਰਧਾ ਦਾ ਸੈਲਾਬ