ਸੰਸਾਰ

ਅਰਪਨ ਲਿਖਾਰੀ ਸਭਾ ਕੈਲਗਰੀ ਦੀ ਮਾਸਿਕ ਮੀਟਿੰਗ: ਸਾਹਿਤਕ ਰਚਨਾਵਾਂ ਅਤੇ ਇਤਿਹਾਸਕ ਚਰਚਾ ਨਾਲ ਭਰਪੂਰ ਰਹੀ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | April 23, 2026 10:08 PM


ਕੈਲਗਰੀ-ਅਰਪਨ ਲਿਖਾਰੀ ਸਭਾ, ਕੈਲਗਰੀ ਦੀ ਅਪ੍ਰੈਲ ਮਹੀਨੇ ਦੀ ਮਾਸਿਕ ਮੀਟਿੰਗ ਸਾਹਿਤਕ ਰੰਗਾਂ, ਇਤਿਹਾਸਕ ਚੇਤਨਾ ਅਤੇ ਭਾਵਪੂਰਤ ਸ਼ਰਧਾਂਜਲੀਆਂ ਦੇ ਸੰਗਮ ਨਾਲ ਯਾਦਗਾਰੀ ਰਹੀ। ਕੋਸੋ ਹਾਲ ਵਿਖੇ ਹੋਈ ਇਸ ਇਕੱਤਰਤਾ ਦੀ ਪ੍ਰਧਾਨਗੀ ਜਸਵੰਤ ਸਿੰਘ ਸੇਖੋਂ, ਜਸਵੰਤ ਰਾਏ ਸ਼ਰਮਾ ਅਤੇ ਸੁਖਪਾਲਵੀਰ ਸਿੰਘ ਨੇ ਸਾਂਝੇ ਤੌਰ 'ਤੇ ਕੀਤੀ।

ਸਮਾਗਮ ਦੀ ਸ਼ੁਰੂਆਤ ਵਿੱਚ ਸਾਹਿਤਕ ਜਗਤ ਦੀਆਂ ਦੋ ਅਹਿਮ ਹਸਤੀਆਂ ਅਮਰ ਕੋਮਲ ਅਤੇ ਲਾਲ ਸਿੰਘ ਨੂੰ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਲਾਲ ਸਿੰਘ ਦੇ ਸਪੁੱਤਰ ਸੁਖਪਾਲਵੀਰ ਸਿੰਘ ਨੇ ਉਨ੍ਹਾਂ ਦੇ ਸਾਹਿਤਕ ਸਫ਼ਰ ਅਤੇ ਜੀਵਨ ਦੇ ਅਹਿਮ ਪਹਿਲੂਆਂ ਨੂੰ ਸਾਂਝਾ ਕਰਦਿਆਂ ਭਾਵੁਕ ਯਾਦਾਂ ਤਾਜ਼ਾ ਕੀਤੀਆਂ।

ਸਭਾ ਦੀ ਸਕੱਤਰ ਬਲਜਿੰਦਰ ਕੌਰ (ਸੋਨੀ) ਮਾਂਗਟ ਨੇ ਵਿਸਾਖੀ, ਖਾਲਸਾ ਸਾਜਨਾ ਦਿਵਸ, ਜੱਲ੍ਹਿਆਂਵਾਲਾ ਬਾਗ ਦੇ ਸਾਕੇ ਅਤੇ ਸਿੱਖ ਵਿਰਾਸਤ ਮਹੀਨੇ ਦੀ ਇਤਿਹਾਸਕ ਮਹੱਤਤਾ ’ਤੇ ਚਾਨਣਾ ਪਾਇਆ। ਪਰਮਜੀਤ ਭੰਗੂ ਨੇ ਖਾਲਸਾ ਸਾਜਨਾ ਨੂੰ ਸਮਰਪਿਤ ਵਾਰ ਪੇਸ਼ ਕਰਕੇ ਮਾਹੌਲ ਨੂੰ ਜੋਸ਼ੀਲਾ ਬਣਾ ਦਿੱਤਾ।

ਮੀਟਿੰਗ ਦੌਰਾਨ ਚੱਲੇ ਸਾਹਿਤਕ ਰਚਨਾਵਾਂ ਦੇ ਦੌਰ ਵਿੱਚ ਡਾ. ਮਨਮੋਹਨ ਬਾਠ, ਹਰਮਿੰਦਰਪਾਲ ਸਿੰਘ, ਗਿੱਲ ਸੁਖਮੰਦਰ ਅਤੇ ਸੁਖਵਿੰਦਰ ਤੂਰ ਨੇ ਆਪਣੀਆਂ ਗੀਤਕਾਰੀ ਰਾਹੀਂ ਸੰਗੀਤਕ ਮਾਹੌਲ ਸਿਰਜਿਆ। ਸੋਹਣ ਸਿੰਘ ਭੁੱਚੋ, ਦਰਸ਼ਨ ਬਰਾੜ ਅਤੇ ਜਸਵੰਤ ਸਿੰਘ ਸੇਖੋਂ ਨੇ ਕਵੀਸ਼ਰੀ ਦੇ ਨਿਵੇਕਲੇ ਅੰਦਾਜ਼ ਅਤੇ ਛੰਦਾਂ ਨਾਲ ਸਰੋਤਿਆਂ ਨੂੰ ਮੰਤਰ-ਮੁਗਧ ਕੀਤਾ। ਜਸਵੀਰ ਸਿਹੋਤਾ, ਗੁਰਚਰਨ ਕੌਰ ਥਿੰਦ, ਚਰਨਦੀਪ ਕੌਰ ਅਤੇ ਜਗਦੇਵ ਸਿੱਧੂ ਨੇ ਸਮਾਜਿਕ ਸਰੋਕਾਰਾਂ, ਸਿੱਖ ਇਤਿਹਾਸ ਅਤੇ ਮਨੁੱਖੀ ਹੋਂਦ ਨਾਲ ਜੁੜੀਆਂ ਕਵਿਤਾਵਾਂ ਪੇਸ਼ ਕੀਤੀਆਂ।

ਜਰਨੈਲ ਤੱਗੜ ਨੇ ਜਲੰਧਰ ਵਿਖੇ ਹੋਏ ਗਦਰੀ ਬਾਬਿਆਂ ਦੇ ਮੇਲੇ ਦੇ ਅੱਖੀਂ ਦੇਖੇ ਹਾਲ ਸਾਂਝੇ ਕੀਤੇ। ਪ੍ਰਕਾਸ਼ ਕੌਰ ਅਤੇ ਬਲਵਿੰਦਰ ਸਿੰਘ ਮਾਨ ਨੇ ਗੁਰਬਾਣੀ ਦੇ ਹਵਾਲੇ ਨਾਲ ਜੀਵਨ-ਜਾਚ ਦੇ ਨੁਕਤੇ ਪੇਸ਼ ਕੀਤੇ। ਜਸਵੰਤ ਰਾਏ ਸ਼ਰਮਾ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤੱਕ ਦੇ ਤਿਲਕ-ਜੰਝੂ ਦੇ ਇਤਿਹਾਸਕ ਸੰਕਲਪ ਨੂੰ ਬੜੇ ਤਰਕਪੂਰਨ ਢੰਗ ਨਾਲ ਬਿਆਨ ਕੀਤਾ। ਇਸ ਤੋਂ ਇਲਾਵਾ ਸਤਨਾਮ ਸ਼ੇਰਗਿੱਲ ਨੇ ਇੰਗਲੈਂਡ ਦੀਆਂ ਇਤਿਹਾਸਕ ਯਾਦਗਾਰਾਂ ਬਾਰੇ ਅਨੁਭਵ ਸਾਂਝੇ ਕੀਤੇ।

ਇਸ ਮੌਕੇ ਤੇਲੂ ਰਾਮ ਕੋਹਾੜਾ ਦੀ ਪੁਸਤਕ 'ਭੁਲੱਕੜਨਾਮਾ' ਅਤੇ ਗਿੱਲ ਸੁਖਮੰਦਰ ਦੀ ਨਵੀਂ ਰਚਨਾ 'ਖ਼ਾਕ ਤੋਂ ਖ਼ਾਕ ਤੱਕ' ਅਰਪਨ ਲਿਖਾਰੀ ਸਭਾ ਨੂੰ ਭੇਟ ਕੀਤੀਆਂ ਗਈਆਂ। ਸੋਨੀ ਮਾਂਗਟ ਨੇ ਆਪਣੀਆਂ ਟਿੱਪਣੀਆਂ ਨਾਲ ਸਮਾਗਮ ਦੀ ਕਾਰਵਾਈ ਨੂੰ ਬੇਹੱਦ ਰੌਚਕ ਬਣਾਈ ਰੱਖਿਆ। ਸਤਨਾਮ ਢਾਅ ਨੇ ਸਭਾ ਦੀਆਂ ਗਤੀਵਿਧੀਆਂ 'ਤੇ ਤਸੱਲੀ ਪ੍ਰਗਟਾਈ, ਜਦਕਿ ਪ੍ਰਧਾਨ ਜਸਵੰਤ ਸਿੰਘ ਸੇਖੋਂ ਨੇ ਸਮੂਹ ਸ਼ਾਮਲ ਹੋਣ ਵਾਲੇ ਸਾਹਿਤ ਪ੍ਰੇਮੀਆਂ ਦਾ ਦਿਲੋਂ ਧੰਨਵਾਦ ਕੀਤਾ।


ਮੀਟਿੰਗ ਵਿੱਚ ਗੁਰਦੀਪ ਸਿੰਘ, ਮਹਿੰਦਰ ਕੌਰ ਕਾਲੀਰਾਏ, ਚਰਨਜੀਤ ਕੌਰ ਸੰਧੂ, ਬੇਅੰਤ ਕੌਰ ਭੱਠਲ਼, ਸੁਖਦੇਵ ਕੌਰ ਢਾਅ, ਸੁਖਵਿੰਦਰ ਸਿੰਘ ਥਿੰਦ, ਭੂਪਿੰਦਰ ਸਿੰਘ, ਜੈ ਸਿੰਘ ਉੱਪਲ, ਬਲਕਾਰ ਸਿੰਘ ਦਿਉਲ ਅਤੇ ਮੁਖਿੰਦਰਪਾਲ ਸਿੰਘ ਉੱਪਲ ਸਮੇਤ ਕਈ ਹੋਰ ਸਾਹਿਤ ਪ੍ਰੇਮੀਆਂ ਨੇ ਵਿਚਾਰ-ਚਰਚਾ ਵਿੱਚ ਹਿੱਸਾ ਲਿਆ।

Have something to say? Post your comment

 
 
 
 

ਸੰਸਾਰ

ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਖ਼ਾਲਸਾ ਏਡ ਦੇ ਰਵੀ ਸਿੰਘ ਖ਼ਾਲਸਾ ਨੂੰ ਪੰਜਾਬ ਅੰਦਰ ਹਸਪਤਾਲ ਤੇ ਸਕੂਲ ਖੋਲ੍ਹਣ ਦੀ ਦਿੱਤੀ ਸਲਾਹ

ਹਰ ਸਿੱਖ ਪਰਿਵਾਰ ਨੇ ਆਪਣੇ ਬੱਚਿਆਂ ਦੇ ਨਾਵਾਂ ਦੇ ਨਾਲ ਸਿੰਘ ਅਤੇ ਕੌਰ ਜ਼ਰੂਰ ਲਗਾਉਣਾ ਹੈ- ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ

ਸਿੱਖਾਂ ਨੂੰ ਆਪਸੀ ਧੜੇਬੰਦੀ ਤੋਂ ਉੱਪਰ ਉੱਠ ਕੇ ਕੌਮ ਦੀ ਭਲਾਈ ਲਈ ਇਕਜੁੱਟ ਹੋਣਾ ਚਾਹੀਦਾ ਹੈ- ਜਥੇਦਾਰ ਕੁਲਦੀਪ ਸਿੰਘ ਗੜਗੱਜ

12ਵੀਂ ਯੂਕੇ ਗੱਤਕਾ ਚੈਂਪੀਅਨਸ਼ਿਪ ‘ਚੋਂ ਬਾਬਾ ਫਤਹਿ ਸਿੰਘ ਅਖਾੜਾ ਵੂਲਿਚ ਦਾ ਜੋਰਾ ਸਿੰਘ ਰਿਹਾ ਜੇਤੂ

ਟਰੰਪ ਦਾ ਵੱਡਾ ਐਲਾਨ: ਅਮਰੀਕਾ "ਹੌਰਮੁਜ਼ ਦਾ ਰਖਵਾਲਾ" - ਜਹਾਜ਼ਾਂ ਦੀ ਆਵਾਜਾਈ 'ਤੇ ਲੱਗੇਗੀ 20 ਪ੍ਰਤੀਸ਼ਤ ਫੀਸ

ਪਾਕਿਸਤਾਨ ਅੰਦਰ 125 ਸਾਲ ਪੁਰਾਣਾ ਇਤਿਹਾਸਕ ਗੁਰਦੁਆਰਾ ਸਿੰਘ ਸਭਾ ਲਹਿਰ ਢਾਹਿਆ ਗਿਆ

ਸਰੀ ਵਿਖੇ ਸ਼ਾਇਰ ਪਰਮਜੀਤ ਸੋਹਲ ਦਾ ਨਵਾਂ ਕਾਵਿ-ਸੰਗ੍ਰਹਿ ‘ਪੂਰਬ ਦੇ ਬੱਦਲ’ ਲੋਕ-ਅਰਪਿਤ

ਗੁਰਦੁਆਰਾ ਗੁਰੂ ਨਾਨਕ ਦਰਬਾਰ ਪਾਰਕ ਐਕਸ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮੌਕੇ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ

ਗ਼ਜ਼ਲ ਮੰਚ ਸਰੀ ਵੱਲੋਂ ਰੰਗਮੰਚ ਦੀਆਂ ਨਵੀਆਂ ਦਿਸ਼ਾਵਾਂ ਦੇ ਸਿਰਜਣਹਾਰ ‘ਅਜ਼ਲ ਦੁਸਾਂਝ’ ਨਾਲ ਰੂਬਰੂ ਸਮਾਗਮ

ਪੰਜਾਬੀ ਬੋਲੀ ਰਮਜ਼ਾਂ, ਰੁਕਾਵਟਾਂ ਤੇ ਰਾਹ ਪੁਸਤਕ ਇੰਗਲੈਂਡ ਵਿੱਚ ਲੇਖਕ ਪਾਠਕ ਮੰਚ ਵੱਲੋਂ ਲੋਕ ਅਰਪਣ