BREAKING NEWS
ਡੇਰਾ ਸੱਚਖੰਡ ਬੱਲਾਂ ਨੇੜੇ ਸਥਾਪਤ ਕੀਤਾ ਜਾ ਰਿਹਾ ਹੈ 'ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ': ਹਰਪਾਲ ਸਿੰਘ ਚੀਮਾਪੰਜਾਬ ਗਰਮੀਆਂ ਦੀ ਰਿਕਾਰਡ ਬਿਜਲੀ ਮੰਗ ਨੂੰ ਪੂਰਾ ਕਰਨ ਅਤੇ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ: ਸੰਜੀਵ ਅਰੋੜਾਮਾਨਸੂਨ ਤੋਂ ਪਹਿਲਾਂ ਹੜ੍ਹਾਂ ਦੇ ਸੁਰੱਖਿਆਂ ਪ੍ਰਬੰਧਾਂ ਲਈ ਆਪ ਸਰਕਾਰ ਵੱਲੋਂ ਐਂਫੀਬੀਅਸ ਮਸ਼ੀਨਾਂ ਦੀ ਖਰੀਦ ਨੂੰ ਮਨਜ਼ੂਰੀ: ਮੁੱਖ ਮੰਤਰੀ ਭਗਵੰਤ ਮਾਨਪੰਜਾਬ ਵਿੱਚ ਪੋਟਾਸ਼ ਪਿੱਛੋਂ ਹੁਣ ਕੁਦਰਤੀ ਗੈਸ ਅਤੇ ਤੇਲ ਭੰਡਾਰਾਂ ਦੀਆਂ ਵੱਡੀਆਂ ਸੰਭਾਵਨਾਵਾਂ: ਬਰਿੰਦਰ ਕੁਮਾਰ ਗੋਇਲਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤਛੋਟੇ ਤੇ ਮੱਧਮ ਵਰਗ ਦੇ ਕਿਸਾਨਾਂ ਲਈ ਬਹੁਤ ਲਾਭਕਾਰੀ ਸਾਬਤ ਹੋ ਰਹੀ ਹੈ ਏਆਈਐਫ ਸਕੀਮ : ਮੋਹਿੰਦਰ ਭਗਤ

ਪੰਜਾਬ

ਇਹ ਰਾਜ ਸਭਾ ਮੈਂਬਰ ਪੰਜਾਬ ਨੇ ਚੁਣੇ ਨਹੀਂ ਸਨ ਥੋਪੇ ਗਏ ਸਨ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | April 27, 2026 07:51 PM

ਨਵੀਂ ਦਿੱਲੀ -ਪੰਜਾਬ ਨਾਲ ਗੱਦਾਰੀ ਸਿਰਫ਼ ਕਿਸੇ ਇੱਕ ਵਿਅਕਤੀ (ਰਾਘਵ ਚੱਢਾ) ਨੇ ਨਹੀਂ, ਸਗੋਂ ਪੂਰੀ ਆਮ ਆਦਮੀ ਪਾਰਟੀ ਨੇ ਕੀਤੀ ਹੈ।
ਸੱਚ ਤਾਂ ਇਹ ਹੈ ਕਿ ਪੰਜਾਬ ਦੇ ਲੋਕਾਂ ਨੇ ਕਦੇ ਇਨ੍ਹਾਂ ਰਾਜ ਸਭਾ ਮੈਂਬਰਾਂ ਨੂੰ ਚੁਣਿਆ ਹੀ ਨਹੀਂ ਸੀ; ਇਹ ਸਾਰੇ ਤਾਂ ਪੰਜਾਬ ਸਿਰ ਥੋਪੇ ਗਏ ਸਨ। ਇੰਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੇ ਪੰਥ ਪ੍ਰਸਿੱਧ ਹਜੂਰੀ ਰਾਗੀ ਭਾਈ ਅਮਨਦੀਪ ਸਿੰਘ ਨੇ ਕਿਹਾ ਜਦੋਂ ਆਪਣਿਆਂ ਦੀ ਬਜਾਏ ਬਾਹਰਲੇ ਬੰਦੇ ਫੈਸਲੇ ਲੈਣਗੇ, ਤਾਂ ਨਤੀਜਾ ਇਹੀ ਹੋਣਾ ਸੀ। ਹੁਣ ਜਦੋਂ ਉਹ ਆਪਣਾ ਰਾਹ ਫੜ ਗਏ ਹਨ, ਤਾਂ ਪਾਰਟੀ ਵਾਲੇ ਚੀਕਾਂ ਮਾਰ ਰਹੇ ਹਨ। ਪੰਜਾਬ ਦੀ ਆਵਾਜ਼ ਪੰਜਾਬ ਦੇ ਲੋਕਾਂ ਦੇ ਹੱਥ ਵਿੱਚ ਹੋਣੀ ਚਾਹੀਦੀ ਹੈ, ਨਾ ਕਿ ਕਿਸੇ ਥੋਪੀ ਹੋਈ ਲੀਡਰਸ਼ਿਪ ਦੇ। ਇੰਨ੍ਹਾ ਲੋਕਾਂ ਨੇ ਪੰਜਾਬ ਨੂੰ ਦੋਨਾਂ ਹੱਥਾਂ ਨਾਲ ਇਤਨਾ ਲੂਟ ਲਿਆ ਕਿ ਪੰਜਾਬ ਦਾ ਕੁੱਲ ਕਰਜ਼ਾ ਮਾਰਚ 2026 ਤੱਕ ₹4.17 ਲੱਖ ਕਰੋੜ ਤੱਕ ਪਹੁੰਚਣ ਦਾ ਅਨੁਮਾਨ ਹੈ, ਜਿਸ ਨਾਲ ਸੂਬਾ 'ਕਰਜ਼ੇ ਦੇ ਜਾਲ' ਵਿੱਚ ਫਸ ਰਿਹਾ ਹੈ। ਉਨ੍ਹਾਂ ਕਿਹਾ ਸੂਬੇ ਵਿੱਚ ਗੈਂਗਸਟਰ ਕਲਚਰ, ਫਿਰੌਤੀਆਂ ਅਤੇ ਸੰਗਠਿਤ ਅਪਰਾਧ ਵਿੱਚ ਵਾਧੇ ਨੂੰ ਲੈ ਕੇ ਸਰਕਾਰ ਬੁਰੀ ਤਰ੍ਹਾਂ ਨਾਕਾਮਯਾਬ ਹੋਈ ਹੈ ਜਿਸ ਕਰਕੇ ਰਾਜ ਵਿੱਚ ਡਰ ਦਾ ਮਾਹੌਲ ਬਣਿਆ ਹੈ। ਸਰਕਾਰ ਵੱਲੋਂ ਨਸ਼ਿਆਂ ਵਿਰੁੱਧ 'ਜੰਗ' ਦੇ ਦਾਅਵਿਆਂ ਦੇ ਬਾਵਜੂਦ, ਧਰਾਤਲ 'ਤੇ ਨਸ਼ਿਆਂ ਦਾ ਪ੍ਰਸਾਰ ਜਾਰੀ ਹੈ, ਜਿਸ ਲਈ ਪੁਲਿਸ ਅਤੇ ਤਸਕਰਾਂ ਦੇ ਕਥਿਤ ਗਠਜੋੜ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਇਹ ਦੋਸ਼ ਲਗਾਇਆ ਜਾਂਦਾ ਹੈ ਕਿ ਪੰਜਾਬ ਸਰਕਾਰ ਦੇ ਫੈਸਲੇ ਦਿੱਲੀ ਵਿੱਚ ਬੈਠੀ ਲੀਡਰਸ਼ਿਪ ਵੱਲੋਂ ਲਏ ਜਾਂਦੇ ਹਨ। ਉਨ੍ਹਾਂ ਕਿਹਾ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਆਪਣੀਆਂ ਚੋਣ ਗਾਰੰਟੀਆਂ ਪੂਰੀਆਂ ਕਰਨ ਦਾ ਦਾਅਵਾ ਕਰਦੇ ਹਨ, ਉੱਥੇ ਹੀ ਵਿਰੋਧੀ ਧਿਰਾਂ ਅਤੇ ਜਨਤਾ ਵੱਲੋਂ ਕਈ ਮੁੱਦਿਆਂ 'ਤੇ ਤਿੱਖੀ ਆਲੋਚਨਾ ਕੀਤੀ ਜਾ ਰਹੀ ਹੈ। 'ਆਪ' ਦੇ ਕਈ ਵੱਡੇ ਲੀਡਰਾਂ 'ਤੇ ਵਿੱਤੀ ਬੇਨਿਯਮੀਆਂ ਦੇ ਇਲਜ਼ਾਮ ਲੱਗੇ ਹਨ। ਰਾਜ ਸਭਾ ਮੈਂਬਰ ਅਸ਼ੋਕ ਕੁਮਾਰ ਮਿੱਤਲ ਅਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਟਿਕਾਣਿਆਂ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਕਿਸਾਨਾਂ ਦਾ ਇਲਜ਼ਾਮ ਹੈ ਕਿ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ  । ਜਿਹੜੇ 7 ਮੈਂਬਰ ਆਪ ਤੋਂ ਭਾਜਪਾਈ ਬਣੇ ਹਨ ਤੇ ਕੁਝ ਹੋਰ ਈਡੀ ਦੇ ਡਰ ਤੋਂ ਬਣਨ ਨੂੰ ਤਿਆਰ ਹਨ, ਇਹਨਾਂ 7 ਮੈਂਬਰਾ ਵਿੱਚੋ ਕਿਹੜਾ ਪੰਜਾਬ ਵਿੱਚੋ ਚੁਣ ਕੇ ਭੇਜਿਆ ਸਾਰੇ ਬਾਹਰ ਦੀਆਂ ਸਟੇਟਾ ਵਿੱਚੋ ਚੁਣੇ ਗਏ ਸਨ । 

Have something to say? Post your comment

 
 
 
 

ਪੰਜਾਬ

ਨਿਆਂ ਅਤੇ ਸਵੈ-ਮਾਣ ਲਈ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ, ਅਰਵਿੰਦ ਕੇਜਰੀਵਾਲ ਨੇ ਮਿਸਾਲ ਕਾਇਮ ਕੀਤੀ ਹੈ: ਮੁੱਖ ਮੰਤਰੀ ਭਗਵੰਤ ਮਾਨ

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ “ਨਿਸਚੈ ਪ੍ਰਸ਼ਾਸਕੀ ਸੇਵਾਵਾਂ ਸਿਖਲਾਈ ਕੇਂਦਰ ਚੰਡੀਗੜ੍ਹ” ਦਾ ਕੀਤਾ ਦੌਰਾ

ਸ੍ਰੀ ਗੁਰੂ ਨਾਨਕ ਦੇਵ ਵੈਲਫੇਅਰ ਸੁਸਾਇਟੀ ਵਲੋ ਵਿਿਦਆਰਥੀਆਂ ਨੂੰ ਸਕੂਲੀ ਪੁਸਤਕਾਂ ਤੇ ਕਾਪੀਆਂ ਵੰਡੀਆਂ

ਡੇਰਾ ਸੱਚਖੰਡ ਬੱਲਾਂ ਨੇੜੇ ਸਥਾਪਤ ਕੀਤਾ ਜਾ ਰਿਹਾ ਹੈ 'ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ': ਹਰਪਾਲ ਸਿੰਘ ਚੀਮਾ

ਪੰਜਾਬ ਗਰਮੀਆਂ ਦੀ ਰਿਕਾਰਡ ਬਿਜਲੀ ਮੰਗ ਨੂੰ ਪੂਰਾ ਕਰਨ ਅਤੇ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ: ਸੰਜੀਵ ਅਰੋੜਾ

ਗੁਰਚਰਨ ਸਿੰਘ ਨੰਨੜਾ ਸਰਬਸੰਮਤੀ ਨਾਲ ਰਾਮਗੜ੍ਹੀਆ ਸਭਾ ਮੋਹਾਲੀ ਦੇ ਨਵੇਂ ਪ੍ਰਧਾਨ ਚੁਣੇ ਗਏ

ਦਸਵੀਂ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ ਗਿਆ

ਮਾਨਸੂਨ ਤੋਂ ਪਹਿਲਾਂ ਹੜ੍ਹਾਂ ਦੇ ਸੁਰੱਖਿਆਂ ਪ੍ਰਬੰਧਾਂ ਲਈ ਆਪ ਸਰਕਾਰ ਵੱਲੋਂ ਐਂਫੀਬੀਅਸ ਮਸ਼ੀਨਾਂ ਦੀ ਖਰੀਦ ਨੂੰ ਮਨਜ਼ੂਰੀ: ਮੁੱਖ ਮੰਤਰੀ ਭਗਵੰਤ ਮਾਨ

ਈਡੀ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਮੁਅੱਤਲ ਹਰਚਰਨ ਸਿੰਘ ਭੁੱਲਰ ਦੇ 11 ਟਿਕਾਣਿਆਂ 'ਤੇ ਕੀਤੀ ਛਾਪੇਮਾਰੀ -ਮਨੀ ਲਾਂਡਰਿੰਗ ਦੀ ਜਾਂਚ ਤੇਜ਼

ਪੰਜਾਬ ਵਿੱਚ ਪੋਟਾਸ਼ ਪਿੱਛੋਂ ਹੁਣ ਕੁਦਰਤੀ ਗੈਸ ਅਤੇ ਤੇਲ ਭੰਡਾਰਾਂ ਦੀਆਂ ਵੱਡੀਆਂ ਸੰਭਾਵਨਾਵਾਂ: ਬਰਿੰਦਰ ਕੁਮਾਰ ਗੋਇਲ