BREAKING NEWS
23 ਮਾਲ ਅਧਿਕਾਰੀ ਪਦਉੱਨਤ ਕੀਤੇ, ਹਰਦੀਪ ਸਿੰਘ ਮੁੰਡੀਆਂ ਨੇ ਸੌਂਪੇ ਤਰੱਕੀ ਪੱਤਰਲੋਕ ਨਿਰਮਾਣ ਮੰਤਰੀ ਵਲੋਂ ਸੁਵਖਤੇ ਰਸਨਹੇੜੀ ਵਿਖੇ ਬੈਚ ਟਾਈਪ ਹੋਟ ਮਿਕਸ ਪਲਾਂਟ ਦਾ ਕੀਤਾ ਦੌਰਾਯੂਰਪ ਫੇਰੀ ਨੇ ਪੰਜਾਬ ਦੇ ਕਿਸਾਨਾਂ, ਉਦਯੋਗ ਅਤੇ ਨੌਜਵਾਨਾਂ ਲਈ ਨਵੇਂ ਦਰਵਾਜ਼ੇ ਖੋਲ੍ਹੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨਡੇਰਾ ਸੱਚਖੰਡ ਬੱਲਾਂ ਨੇੜੇ ਸਥਾਪਤ ਕੀਤਾ ਜਾ ਰਿਹਾ ਹੈ 'ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ': ਹਰਪਾਲ ਸਿੰਘ ਚੀਮਾਪੰਜਾਬ ਗਰਮੀਆਂ ਦੀ ਰਿਕਾਰਡ ਬਿਜਲੀ ਮੰਗ ਨੂੰ ਪੂਰਾ ਕਰਨ ਅਤੇ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ: ਸੰਜੀਵ ਅਰੋੜਾਮਾਨਸੂਨ ਤੋਂ ਪਹਿਲਾਂ ਹੜ੍ਹਾਂ ਦੇ ਸੁਰੱਖਿਆਂ ਪ੍ਰਬੰਧਾਂ ਲਈ ਆਪ ਸਰਕਾਰ ਵੱਲੋਂ ਐਂਫੀਬੀਅਸ ਮਸ਼ੀਨਾਂ ਦੀ ਖਰੀਦ ਨੂੰ ਮਨਜ਼ੂਰੀ: ਮੁੱਖ ਮੰਤਰੀ ਭਗਵੰਤ ਮਾਨ

ਪੰਜਾਬ

ਖਾਲਸਾ ਯੂਨੀਵਰਸਿਟੀ ਵਿਖੇ ਪੈਨਲ ਚਰਚਾ ਦੌਰਾਨ ਉਚ ਸਿੱਖਿਆ ਵਿਸ਼ੇ ’ਤੇ ਅਹਿਮ ਵਿਚਾਰਾਂ

ਕੌਮੀ ਮਾਰਗ ਬਿਊਰੋ | April 28, 2026 07:06 PM



ਅੰਮ੍ਰਿਤਸਰ-ਖ਼ਾਲਸਾ ਯੂਨੀਵਰਸਿਟੀ ਵਿਖੇ ਦੇਸ਼ ਦੇ ਉੱਘੇ ਵਿੱਦਿਅਕ ਮਾਹਿਰਾਂ ਦੀ ਇਕੱਤਰਤਾ ਦੌਰਾਨ ਹੋਈ ਪੈਨਲ ਚਰਚਾ ’ਚ ਉੱਚ ਸਿੱਖਿਆ ਨੂੰ ਦਰਪੇਸ਼ ਅਜੋਕੀਆਂ ਚੁਣੌਤੀਆਂ ’ਤੇ ਅਹਿਮ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ। ਮਾਹਿਰਾਂ ਨੇ ਜਿੱਥੇ ਨਵੀਂਆਂ ਤਕਨੀਕਾਂ, ਬਦਲਦੇਂ ਵਿੱਦਿਆ ਪ੍ਰਦਾਨ ਦੇ ਢੰਗ ਅਤੇ ਮੌਲਿਕ ਸਿਧਾਂਤਾਂ ’ਤੇ ਜ਼ੋਰ ਦਿੰਦਿਆਂ ਵਿੱਦਿਅਕ ਤਬਦੀਲੀਆਂ ਦੀ ਜਾਣਕਾਰੀ ਦਿੱਤੀ, ਉਥੇ ਉਨ੍ਹਾਂ ਨੇ ਵਿੱਦਿਆ ਪ੍ਰਸਾਰ ਨੂੰ ਰੋਜ਼ਗਾਰ ਪ੍ਰਾਪਤ ਕਰਨ ਦੇ ਲਾਇਕ ਬਣਾਉਣ ਲਈ ਨੌਜਵਾਨਾਂ ਦਾ ਮਾਰਗਦਰਸ਼ਕ ਕੀਤਾ।

ਮਾਹਿਰਾਂ ਨੇ ਕਿਹਾ ਕਿ ਜਿੱਥੇ ਉਚ ਵਿੱਦਿਆ ਪ੍ਰਾਪਤ ਕਰਨ ’ਚ ਨੌਜਵਾਨ ਦਿਲਚਸਪ ਹਨ, ਉਥੇ ਉਨ੍ਹਾਂ ਪੜ੍ਹੇ-ਲਿਖੇ ਵਰਗ ’ਚ ਇਕ ਨਿਰਾਸ਼ਾ ਅਤੇ ਅਸੰਤੁਸ਼ਟੀ ਵਧੀ ਹੈ। ਕਿਉਂਕਿ ਸਿੱਖਿਆ ਪ੍ਰਣਾਲੀ ਨੂੰ ਰੋਜ਼ਗਾਰ ਦੀਆਂ ਲੋੜਾਂ ਦੇ ਅਨੁਕੂਲ ਬਣਾਉਣ ਦੀਆਂ ਕੋਸ਼ਿਸ਼ਾਂ ਨਾਮਾਤਰ ਹਨ। ਇਹ ਵਿਚਾਰ ਯੂਨੀਵਰਸਿਟੀ ਵੱਲੋਂ ਆਯੋਜਿਤ ‘ਉੱਚ ਸਿੱਖਿਆ ਨੀਤੀ ਦ੍ਰਿਸ਼ਟੀਕੋਣ: ਵਿਸ਼ਵ ਚੁਣੌਤੀਆਂ ਅਤੇ ਰਾਸ਼ਟਰੀ ਪ੍ਰਾਥਮਿਕਤਾ’ ਵਿਸ਼ੇ ’ਤੇ ਕਰਵਾਈ ਰਾਸ਼ਟਰੀ ਕਾਨਫਰੰਸ ਦੇ ਦੂਜੇ ਪੜਾਅ ਦੌਰਾਨ ਉਪਰੋਕਤ ਪੈਨਲ ਚਰਚਾ ’ਚ ਸਾਂਝੇ ਕੀਤੇ ਗਏ।

ਇਸ ਚਰਚਾ ਦੌਰਾਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਕਰਮਜੀਤ ਸਿੰਘ, ਸਰਕਾਰੀ ਕਾਲਜ, ਯੂ. ਜੀ. ਸੀ. ਵੱਲੋਂ ਸੰਯੁਕਤ ਸਕੱਤਰ ਡਾ. ਅਮੋਲ ਐਮ. ਅੰਧਾਰੇ, ਖਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ, ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਅਤੇ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਸਾਂਝੇ ਤੌਰ ’ਤੇ ਕਹੇ। ਇਸ ਚਰਚਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਚਾਲਿਤ ਕਰਦਿਆਂ ਗੁਰਦਾਸਪੁਰ ਸਰਕਾਰੀ ਕਾਲਜ ਦੇ ਪ੍ਰਿੰਸੀਪਲ ਡਾ. ਅਸ਼ਵਨੀ ਭੱਲਾ ਨੇ ਸਵਾਲ ਜਵਾਬ ਦੌਰਾਨ ਚੋਖੀ ਜਾਣਕਾਰੀ ਪ੍ਰਦਾਨ ਕੀਤੀ।

ਉਨ੍ਹਾਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਉੱਚ ਸਿੱਖਿਆ ਦੇ ਖੇਤਰ ’ਚ ਆ ਰਹੀਆਂ ਚੁਣੌਤੀਆਂ ਜਿਵੇਂ ਕਿ ਪੜ੍ਹੇ ਲਿਖੇ ਨੌਜਵਾਨਾਂ ’ਚ ਬੇਰੋਜ਼ਗਾਰੀ, ਵਿੱਦਿਆ ਅਤੇ ਰੋਜ਼ਗਾਰ ’ਚ ਤਾਲਮੇਲ ਦੀ ਘਾਟ, ਆਰਟੀਫਿਸ਼ਲ ਇੰਟੈਲੀਜੈਸ ਦੀ ਵੱਧ ਰਹੀ ਦੁਰਵਰਤੋਂਂ ਅਤੇ ਉਸ ’ਤੇ ਜਿਆਦਾ ਨਿਰਭਰਤਾ ’ਤੇ ਵਿਚਾਰ ਪੇਸ਼ ਕਰਦਿਆਂ ਅਜਿਹੀਆਂ ਚੁਣੌਤੀਆਂ ਨਾਲ ਨਿਪਟਣ ਦੇ ਲਈ ਆਪਣੇ—ਆਪਣੇ ਸੁਝਾਅ ਪੇਸ਼ ਕੀਤੇ।

ਖਾਲਸਾ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਦੇ ਯਤਨਾਂ ਸਦਕਾ ਕਰਵਾਈ ਗਈ ਉਕਤ ਪੈਨਲ ਚਰਚਾ ਮੌਕੇ ਉਕਤ ਬੁਲਾਰਿਆਂ ਨੇ ਨੌਜਵਾਨਾਂ ਦੀ ਬੇਇੰਤਹਾ ਊਰਜਾ ਬਾਰੇ ਗੱਲ ਕਰਦਿਆਂ ਕਿਹਾ ਕਿ ਜੇਕਰ ਇਸ ਊਰਜਾ ਨੂੰ ਸਹੀ ਦਿਸ਼ਾ ’ਚ ਮੋੜਿਆ ਨਾ ਗਿਆ ਤਾਂ ਇਹ ਸਮਾਜਿਕ ਅਤੇ ਆਰਥਿਕ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਸਰਕਾਰ ਅਤੇ ਨਿੱਜੀ ਖੇਤਰ ਨੂੰ ਮਿਲ ਕੇ ਸਟਾਰਟਅੱਪਸ, ਉਦਯੋਗਿਕ ਤਾਲੀਮ ਅਤੇ ਖੋਜ ਕਾਰਜਾਂ ਨੂੰ ਪ੍ਰੋਤਸਾਹਿਤ ਕਰਨਾ ਚਾਹੀਦਾ ਹੈ ਤਾਂ ਜੋ ਨੌਜਵਾਨਾਂ ਦੀ ਸਿਰਜਣਾਤਮਕਤਾ ਅਤੇ ਯੋਗਤਾ ਦਾ ਪੂਰਾ ਲਾਭ ਲਿਆ ਜਾ ਸਕੇ।

ਇਸ ਕਾਨਫਰੰਸ ਦਾ ਇਕ ਮਹੱਤਵਪੂਰਨ ਕੇਂਦਰ ਆਰਟੀਫਿਸ਼ਲ ਇੰਟੈਲੀਜੈਂਸ ਦੇ ਪ੍ਰਭਾਵ ’ਤੇ ਵੀ ਰਿਹਾ। ਜਿਸ ਸਬੰਧੀ ਮਾਹਿਰਾਂ ਨੇ ਕਿਹਾ ਕਿ ਏ. ਆਈ. ਤਕਨਾਲੋਜੀ ਨੇ ਸਿੱਖਿਆ, ਉਦਯੋਗ ਅਤੇ ਰੋਜ਼ਗਾਰ ਦੇ ਖੇਤਰ ’ਚ ਕ੍ਰਾਂਤੀਕਾਰੀ ਬਦਲਾਅ ਲਿਆਂਦੇ ਹਨ, ਪਰ ਇਸ ’ਤੇ ਵਧੇਰੇ ਨਿਰਭਰਤਾ ਨਵੇਂ ਖਤਰੇ ਵੀ ਪੈਦਾ ਕਰ ਰਹੀ ਹੈ।ਉਨ੍ਹਾਂ ਵਿਦਿਆਰਥੀਆਂ ਵੱਲੋਂ ਏ. ਆਈ. ਦਾ ਗਲਤ ਢੰਗ ਨਾਲ ਇਸਤੇਮਾਲ ਜਿਵੇਂ ਕਿ ਅਸਾਈਨਮੈਂਟ ਅਤੇ ਪ੍ਰੋਜੈਕਟਾਂ ’ਚ ਅਸਲੀ ਮਿਹਨਤ ਦੀ ਘਾਟ, ਸਿੱਖਣ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰ ਰਹੀ ਹੈ।

ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਏ. ਆਈ. ਦੀ ਦੁਰਵਰਤੋਂ ਨੂੰ ਸਮੇਂ ਸਿਰ ਨਿਯੰਤਰਿਤ ਨਾ ਕੀਤਾ ਗਿਆ ਤਾਂ ਇਹ ਨੌਜਵਾਨਾਂ ਦੀ ਸੋਚਣ ਸਮਰੱਥਾ ਅਤੇ ਰਚਨਾਤਮਕਤਾ ਨੂੰ ਨੁਕਸਾਨ ਪਹੁੰਚਾ ਸਕਦੀ ਹੈ।ਇਸ ਲਈ ਸਿੱਖਿਆ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਨੈਤਿਕ ਮਿਆਰਾਂ ਅਤੇ ਜਾਗਰੂਕਤਾ ਪ੍ਰੋਗਰਾਮਾਂ ਰਾਹੀਂ ਵਿਦਿਆਰਥੀਆਂ ਨੂੰ ਏ. ਆਈ. ਦੇ ਸਹੀ ਇਸਤੇਮਾਲ ਲਈ ਜਾਗਰੂਕ ਕਰੇ।ਪ੍ਰੇਰਿਤ ਕਰਨ।

ਇਸ ਪੈਨਲ ਚਰਚਾ ’ਚ ਡਾ. ਭੱਲਾ ਨੇ ਸੰਚਾਲਕ ਦੀ ਭੂਮਿਕਾ ਨਿਭਾਉਂਦਿਆਂ ਹੋਇਆ ਹਰੇਕ ਬੁਲਾਰੇ ਤੋਂ ਸਿੱਖਿਆ ਅਤੇ ਰੋਜ਼ਗਾਰ ਦੇ ਮੌਕੇ, ਸਿੱਖਿਆ ’ਚ ਲਿੰਗ ਸਮਾਨਤਾ, ਸਿੱਖਿਆ ਦੇ ਖੇਤਰ ’ਚ ਆ ਰਹੇ ਬਦਲਾਅ ਤੇ ਭਵਿੱਖ ’ਚ ਉਨ੍ਹਾਂ ਦੀ ਉਪਯੋਗਤਾ ਅਤੇ ਵਿਸ਼ਵੀਕਰਨ ਦੇ ਸੰਦਰਭ ’ਚ ਉੱਚ ਸਿੱਖਿਆ ਸੰਸਥਾਵਾਂ ਦੇ ਆਪਸੀ ਸਹਿਯੋਗ ’ਤੇ ਪ੍ਰਸ਼ਨ ਪੁੱਛੇ ਜਿਸਦਾ ਕਿ ਹਰੇਕ ਬੁਲਾਰੇ ਨੇ ਬਾਖੂਬੀ ਜਵਾਬ ਦਿੰਦਿਆਂ ਉਨ੍ਹਾਂ ਦੀ ਵਿਵਹਾਰਿਕਤਾ ਬਾਰੇ ਵੀ ਚਰਚਾ ਕੀਤੀ।

ਇਸ ਮੌਕੇ ਡਾ. ਕੁਮਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੈਨਲ ਚਰਚਾ ਰਾਹੀਂ ਭਵਿੱਖ ਦੀ ਕਾਮਯਾਬੀ ਲਈ ਅਧਿਆਪਕ ਅਤੇ ਬੱਚਿਆਂ ਅੰਦਰ ਆਲੋਚਨਾਤਮਕ ਸੋਚ, ਰਚਨਾਤਮਕਤਾ, ਆਪਸੀ ਸਹਿਯੋਗ ਅਤੇ ਸੰਚਾਰ ਦੇ ਕੌਸ਼ਲਾਂ ਦਾ ਵਿਕਾਸ, ਕੋਰਸ ਦੇ ਘੱਟੋ—ਘੱਟ ਅੱਧੇ ਕਰੈਡਿਟਸ ਉਦਯੋਗ ਰਾਹੀਂ ਸਿੱਖੇ ਗਏ ਕੌਸ਼ਲਾਂ ਨੂੰੰ ਨਿਰਧਾਰਤ ਕੀਤੇ ਜਾਣ ਸ਼ਾਮਿਲ ਕੁਝ ਦਿਸ਼ਾ ਨਿਰਦੇਸ਼ ਵੀ ਉਭਰ ਕੇ ਆਏ ਹਨ।

ਉਨ੍ਹਾਂ ਕਿਹਾ ਕਿ ਵਿਦਵਾਨਾਂ ਨੇ ਸੁਝਾਅ ਦਿੰਦਿਆਂ ਕਿਹਾ ਕਿ ਸਿੱਖਿਆ ਦੇ ਬਦਲਦੇ ਪਰਿਪੇਖਾਂ ਨੂੰ ਧਿਆਨ ’ਚ ਰੱਖਦਿਆਂ ਹੋਇਆਂ ਅਧਿਆਪਕ ਅਤੇ ਮਾਤਾ—ਪਿਤਾ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਦੁਬਾਰਾ ਸਿੱਖਣ ਲਈ ਉਤਸ਼ਾਹਿਤ ਕਰਨ ਅਤੇ ਅਧਿਆਪਕ ਵੀ ਖੁਦ ਨੂੰ ਅਜਿਹੀਆਂ ਤਬਦੀਲੀਆਂ ਦੇ ਅਨੂਕੁਲ ਢਾਲਣ ਲਈ ਤਿਆਰ ਰਹਿਣ। ਇਸ ਮੌਕੇ ਖਾਲਸਾ ’ਵਰਸਿਟੀ ਦੇ ਕੰਟਰੋਲਰ ਪ੍ਰੀਖਿਆ ਡਾ. ਕੰਵਲਜੀਤ ਸਿੰਘ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਉਪਰੰਤ ਡਾ. ਮਹਿਲ ਸਿੰਘ, ਡਾ. ਕੁਮਾਰ, ਖਾਲਸਾ ’ਵਰਸਿਟੀ ਦੇ ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ ਨੇ ਉਕਤ ਸਮੂਹ ਵਿਦਵਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।

Have something to say? Post your comment

 
 
 
 

ਪੰਜਾਬ

ਬੰਗਲੌਰ ਤੋਂ ਸਿਕਲੀਗਰ ਤੇ ਵਣਜਾਰੇ ਸਿੱਖਾਂ ਦਾ ਜਥਾ ਗੁਰਧਾਮਾਂ ਦੇ ਦਰਸ਼ਨਾਂ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜਾ

ਵੜਿੰਗ ਨੇ ਰਾਜਪੁਰਾ ਨੇੜੇ ਰੇਲਵੇ ਟਰੈਕ ‘ਤੇ ਹੋਏ ਬੰਬ ਧਮਾਕੇ ਦੀ ਕੀਤੀ ਨਿੰਦਾ

ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਕਾਨੂੰਨ -ਬੇਅਦਬੀ ਕਰਨ ਵਾਲਿਆਂ ਵਿੱਚ ‘ਕਾਂਬਾ ਛੇੜਨ’ ਵਾਲਾ ਕਾਨੂੰਨ -ਭਾਈ  ਵਡਾਲਾ

23 ਮਾਲ ਅਧਿਕਾਰੀ ਪਦਉੱਨਤ ਕੀਤੇ, ਹਰਦੀਪ ਸਿੰਘ ਮੁੰਡੀਆਂ ਨੇ ਸੌਂਪੇ ਤਰੱਕੀ ਪੱਤਰ

ਸਿਧਾਂਤਾਂ ਤੋਂ ਟੁੱਟ ਕੇ ਮੌਕਾਪ੍ਰਸਤੀ ਵੱਲ ਵਧ ਰਹੇ ਆਗੂਆਂ ਬਾਰੇ ‘ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ’ ਦਾ ਸਪੱਸ਼ਟ ਸਟੈਂਡ

ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਜੱਦੀ ਪਿੰਡ ਸਤੋਜ ਤੋਂ ਜਨਗਣਨਾ 2027 ਦੇ ਪਹਿਲੇ ਪੜਾਅ "ਘਰਾਂ ਦੀ ਸੂਚੀ ਅਤੇ ਗਣਨਾ" ਦਾ ਉਦਘਾਟਨ ਕੀਤਾ

ਦਿੱਲੀ ਬੈਠੇ ਸਿਆਸੀ ਆਗੂ ਪੰਜਾਬ ਨੂੰ ਸਮਝਣ ਦੀ ਬਜਾਏ ਉਲਟ ਬਿਰਤਾਂਤ ਘੜਦੇ ਹਨ- ਗਿਆਨੀ ਹਰਪ੍ਰੀਤ ਸਿੰਘ

ਲੋਕ ਨਿਰਮਾਣ ਮੰਤਰੀ ਵਲੋਂ ਸੁਵਖਤੇ ਰਸਨਹੇੜੀ ਵਿਖੇ ਬੈਚ ਟਾਈਪ ਹੋਟ ਮਿਕਸ ਪਲਾਂਟ ਦਾ ਕੀਤਾ ਦੌਰਾ

ਯੂਰਪ ਫੇਰੀ ਨੇ ਪੰਜਾਬ ਦੇ ਕਿਸਾਨਾਂ, ਉਦਯੋਗ ਅਤੇ ਨੌਜਵਾਨਾਂ ਲਈ ਨਵੇਂ ਦਰਵਾਜ਼ੇ ਖੋਲ੍ਹੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਨਿਆਂ ਅਤੇ ਸਵੈ-ਮਾਣ ਲਈ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ, ਅਰਵਿੰਦ ਕੇਜਰੀਵਾਲ ਨੇ ਮਿਸਾਲ ਕਾਇਮ ਕੀਤੀ ਹੈ: ਮੁੱਖ ਮੰਤਰੀ ਭਗਵੰਤ ਮਾਨ