ਪੰਜਾਬ

ਸੁਖਦੇਵ ਸਿੰਘ ਕਾਦੀਆਂ ਯੂਥ ਅਕਾਲੀ ਦਲ ਵਾਰਿਸ ਪੰਜਾਬ ਦੇ ਪੰਜਾਬ ਪ੍ਰਧਾਨ ਨਿਯੁਕਤ

ਕੌਮੀ ਮਾਰਗ ਬਿਊਰੋ | April 30, 2026 08:53 PM


ਅੰਮ੍ਰਿਤਸਰ - ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਉਦੇਸ਼ ਨਾਲ ਅਹਿਮ ਫੈਸਲਾ ਲੈਂਦਿਆਂ ਸ੍ਰ ਸੁਖਦੇਵ ਸਿੰਘ ਕਾਦੀਆਂ ਨੂੰ ਯੂਥ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।  ਭਾਈ ਸ਼ਮਸ਼ੇਰ ਸਿੰਘ ਪੱਧਰੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਪਾਰਟੀ ਪ੍ਰਧਾਨ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਅਤੇ ਤਰਸੇਮ ਸਿੰਘ  ਦੀ ਅਗਵਾਈ ਵਿੱਚ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਨਵੇਂ ਨਿਯੁਕਤ ਕੀਤੇ ਸੇਵਾਦਾਰਾਂ ਦੀਆਂ ਲੰਬੇ ਸਮੇਂ ਤੋਂ ਪੰਥਕ ਸੇਵਾਵਾਂ, ਜਜ਼ਬੇ ਅਤੇ ਨੌਜਵਾਨਾਂ ਵਿੱਚ ਮਜ਼ਬੂਤ ਪਕੜ ਨੂੰ ਧਿਆਨ ਵਿੱਚ ਰੱਖਦਿਆਂ ਇਹ ਜ਼ਿੰਮੇਵਾਰੀ ਸੌਂਪੀ ਹੈ। ਪਾਰਟੀ ਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਆਪਣੀ ਡਿਊਟੀ ਨੂੰ ਇਮਾਨਦਾਰੀ ਨਾਲ ਨਿਭਾਉੰਦੇ ਹੋਏ ਯੂਥ ਵਿੰਗ ਨੂੰ ਨਵੇਂ ਮੁਕਾਮਾਂ ’ਤੇ ਲੈ ਕੇ ਜਾਣਗੇ। ਇਸ ਦੇ ਨਾਲ ਹੀ ਪਾਰਟੀ ਵੱਲੋਂ ਜ਼ਮੀਨੀ ਪੱਧਰ ’ਤੇ ਪਕੜ ਮਜ਼ਬੂਤ ਕਰਨ ਲਈ ਇੱਕ 15 ਮੈਂਬਰੀ ਕਾਰਜਕਾਰੀ ਕਮੇਟੀ, ਚਾਰ ਜ਼ਿਲ੍ਹਾ ਪ੍ਰਧਾਨਾਂ ਅਤੇ ਤਿੰਨ ਮੁੱਖ ਬੁਲਾਰਿਆਂ ਦੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ। ਜਿੰਨਾਂ ਵਿੱਚ ਸ੍ਰ ਕਾਬਲ ਸਿੰਘ, ਬੀਬੀ ਸਤਨਾਮ ਕੌਰ, ਬੀਬੀ ਸੰਦੀਪ ਕੌਰ, ਐਡਵੋਕੇਟ ਹਰਪਾਲ ਸਿੰਘ ਖਾਰਾ, ਸ੍ਰ ਪ੍ਰਿਥੀਪਾਲ ਸਿੰਘ ਬਟਾਲਾ, ਸ੍ਰ ਚਰਨਦੀਪ ਸਿੰਘ ਭਿੰਡਰ, ਸ੍ਰ ਗੁਰਲਾਲ ਸਿੰਘ ਸਖੀਰਾ, ਸ੍ਰ ਜਸਵਿੰਦਰ ਸਿੰਘ ਬਾਦਲ, ਸ੍ਰ ਅਵਤਾਰ ਸਿੰਘ ਜਵਾਹਰਕੇ, ਸ੍ਰ ਜਸਕਰਨ ਸਿੰਘ ਲੋਪੋਕੇ, ਐਡਵੋਕੇਟ ਗਗਨਦੀਪ ਸਿੰਘ ਗੋਰਾਇਆ, ਸ੍ਰ ਜਸ਼ਨਦੀਪ ਸਿੰਘ, ਡਾਕਟਰ ਮੇਹਰਦੀਨ ਸਿੰਘ ਮਲੇਰਕੋਟਲਾ, ਸ੍ਰ ਜਗਰੂਪ ਸਿੰਘ ਅਤੇ ਸ੍ਰ ਕਰਮ ਸਿੰਘ ਭੋਈਆਂ ਨੂੰ ਕਾਰਜਕਾਰੀ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ੍ਰ ਜਗਦੀਪ ਸਿੰਘ ਕੰਸਾਲਾ (ਐਸ.ਏ.ਐਸ. ਨਗਰ ਮੋਹਾਲੀ), ਸ੍ਰ ਦਲਜੀਤ ਸਿੰਘ ਸੋਢੀ (ਰੂਪਨਗਰ), ਸ੍ਰ ਮਨਜਿੰਦਰ ਸਿੰਘ ਬੱਲ (ਬਟਾਲਾ) ਅਤੇ ਸ੍ਰ ਸਤਿੰਦਰਜੀਤ ਸਿੰਘ (ਗੁਰਦਾਸਪੁਰ) ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਅਗਲੇ ਤੌਰ 'ਤੇ ਸ੍ਰ ਨਰਿੰਦਰ ਸਿੰਘ ਭਿੰਡਰ, ਸ੍ਰ ਸੁਖਬੀਰ ਸਿੰਘ ਬਲਬੇਹੜਾ ਅਤੇ ਸ੍ਰ ਜਸ਼ਨਦੀਪ ਸਿੰਘ ਨੂੰ ਪਾਰਟੀ ਦੇ ਮੁੱਖ ਬੁਲਾਰਿਆਂ ਵੱਜੋਂ ਜ਼ਿੰਮੇਵਾਰੀ ਸੌਂਪੀ ਗਈ ਹੈ। ਨਵ-ਨਿਯੁਕਤ ਸਮੂਹ ਅੱਹੁਦੇਦਾਰਾਂ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਅਤੇ ਸਿਧਾਂਤਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ ਅਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਅਤੇ ਬੇਰੁਜ਼ਗਾਰੀ ਤੋਂ ਬਚਾਉਣ ਲਈ ਅਗਵਾਈ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਹਮੇਸ਼ਾਂ ਪੰਜਾਬ, ਪੰਥ ਅਤੇ ਜਵਾਨੀ ਦੇ ਹੱਕਾਂ ਲਈ ਲੜਦਾ ਆਇਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

Have something to say? Post your comment

 
 
 
 

ਪੰਜਾਬ

ਚੰਗੇ ਸਕੂਲ ਅਤੇ ਢੁਕਵੇਂ ਖੇਡ ਮੈਦਾਨ ਬੱਚਿਆਂ ਨੂੰ ਵਿਸ਼ਵ ਪੱਧਰ ਉੱਤੇ ਸਫ਼ਲ ਕਰਨ ਵਿੱਚ ਮਦਦ ਕਰ ਸਕਦੇ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਦੇ ਤਹਿਤ 4,600 ਗੋਡਿਆਂ ਦੇ ਬਦਲਾਅ, ਕੈਸ਼ਲੈੱਸ ਸਰਜਰੀ ਨਾਲ ਹਜ਼ਾਰਾਂ ਲੋਕਾਂ ਦੀ ਤੁਰਨ-ਫਿਰਨ ਦੀ ਸਮਰੱਥਾ ਮੁੜ ਬਹਾਲ

‘ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹਿ ਬਨਿ ਆਵੈ’¸

ਸਰਹੱਦੀ ਇਲਾਕਿਆਂ ਦੇ 585 ਸਥਾਨਾਂ ‘ਤੇ 2291 ਤੋਂ ਵੱਧ ਸੀਸੀਟੀਵੀ ਕੈਮਰੇ ਲਗਾਏ ਗਏ

ਧਰਮ ਪ੍ਰਚਾਰ ਕਮੇਟੀ ਦੇ ਨਵ ਨਿਯੁਤਕ ਮੀਤ ਸਕੱਤਰ ਸ੍ਰ ਗੁਰਮੀਤ ਸਿੰਘ ਮੁਕਤਸਰੀ ਨੇ ਸੰਭਾਲ ਲਿਆ ਆਪਣਾ ਆਹੁਦਾ

ਪੰਜਾਬੀ ਵਿਰਸਾ ਫਾਊਂਡੇਸ਼ਨ ਵੱਲੋ ਜਰਨੈਲ ਸ. ਹਰੀ ਸਿੰਘ ਨਲਵਾ ਦਾ ਸੂਰਮਗਤੀ ਦਿਵਸ ਮਨਾਇਆ ਗਿਆ

ਅਕਾਲੀ ਦਲ ਦਾ ਦੋਹਰਾ ਚਿਹਰਾ ਉਜਾਗਰ, ਕਾਨੂੰਨ-ਵਿਵਸਥਾ 'ਤੇ ਸਵਾਲ ਚੁੱਕਣ ਵਾਲੇ ਖ਼ੁਦ ਅਪਰਾਧੀਆਂ ਦੇ ਮਦਦਗਾਰ: ਬਲਤੇਜ ਪੰਨੂ

ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਮਾਨਸੂਨ ਤੋਂ ਪਹਿਲਾਂ ਸੀਵਰੇਜ ਦੀ ਸਮੇਂ ਸਿਰ ਸਫਾਈ, ਸਖ਼ਤ ਨਿਗਰਾਨੀ ਅਤੇ ਰਿਪੋਰਟਿੰਗ ਦੇ ਨਿਰਦੇਸ਼

ਸ਼੍ਰੋਮਣੀ ਕਮੇਟੀ ਨੇ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮੁਹੱਈਆ ਕਰਵਾਉਣ ਦੀ ਸੇਵਾ ਨੇ 20 ਮਈ ਤੀਕ ਰੋਕੀ

ਮੋਹਿੰਦਰ ਭਗਤ ਵੱਲੋਂ ਸੈਨਿਕ ਸਕੂਲ ਕਪੂਰਥਲਾ ਦੀ ਇਮਾਰਤ ਦੀ ਰੈਸਟੋਰੇਸ਼ਨ ਦਾ ਕੰਮ ਜਲਦੀ ਸ਼ੁਰੂ ਕਰਨ ਲਈ ਅਧਿਕਾਰੀਆਂ ਨਾਲ ਅਹਿਮ ਮੀਟਿੰਗ