BREAKING NEWS
ਵੈਟ ਉਗਰਾਹੀ ਵਿੱਚ 23.28% ਦਾ ਭਾਰੀ ਵਾਧਾ, ਨਤੀਜੇ ਵਜੋਂ 230 ਕਰੋੜ ਰੁਪਏ ਦਾ ਇਜ਼ਾਫਾ: ਹਰਪਾਲ ਸਿੰਘ ਚੀਮਾਬਾਬਾ ਸਾਹਿਬ ਅੰਬੇਡਕਰ ਦਾ ਨਿਆਂ ਅਤੇ ਬਰਾਬਰੀ ਦਾ ਦ੍ਰਿਸ਼ਟੀਕੋਣ ਅੱਜ ਭਾਰਤ ਦੀਆਂ ਸੰਸਥਾਵਾਂ ਦਾ ਮਾਰਗਦਰਸ਼ਨ ਕਰੇ: ਹਰਪਾਲ ਸਿੰਘ ਚੀਮਾ  ਯਾਤਰੀਆਂ ਦੀ ਸਹੂਲਤ ਲਈ ਸੂਬੇ ਭਰ ਵਿੱਚ 95 ਡੀਲਕਸ ਏਅਰ-ਕੰਡੀਸ਼ਨਡ ਬੱਸਾਂ ਦੀ ਤੈਨਾਤੀਨਵੇਂ ਬਿੱਲ ਨਾਲ ਜੇਲ੍ਹਾਂ ਸਿਰਫ ਸਜ਼ਾ ਨਹੀਂ, ਸੁਧਾਰ ਅਤੇ ਇੱਜ਼ਤ ਦੇ ਕੇਂਦਰ ਬਣਨਗੀਆਂ: ਡਾ. ਰਵਜੋਤ ਸਿੰਘਆਵਾਰਾ ਕੁੱਤਿਆਂ ਦੇ ਖਤਰੇ ਨਾਲ ਨਜਿੱਠਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ- ਮੰਤਰੀ ਸੰਜੀਵ ਅਰੋੜਾ ਨੇ ਨਗਰ ਨਿਗਮ ਕਮਿਸ਼ਨਰਾਂ ਨੂੰ ਦਿੱਤੇ ਨਿਰਦੇਸ਼ਵਿਧਾਨ ਸਭਾ ਦੇ ਇਤਿਹਾਸਕ ਇਜਲਾਸ ਦੌਰਾਨ ਮਜ਼ਦੂਰਾਂ ਦੀਆਂ ਉਜਰਤਾਂ ਵਿੱਚ ਸੋਧ ਅਤੇ ਵਾਧੇ ਸਬੰਧੀ ਮਤਾ ਸਰਬਸੰਮਤੀ ਨਾਲ ਹੋਇਆ ਪਾਸ

ਪੰਜਾਬ

ਸਾਡਾ ਮਕਸਦ ਛੋਟੇ ਲਾਲਚ ਕਾਰਨ ਧਰਮ ਪ੍ਰਵਰਤਨ ਕਰਨ ਤੋ ਰੋਕਣ ਤੇ ਵਿਦਿਆਰਥੀਆਂ ਨੂੰ ਸਮੇ ਦਾ ਹਾਣੀ ਬਣਾਉਣਾ ਹੈ- ਭਾਈ ਜਸਪਾਲ ਸਿੰਘ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | May 03, 2026 08:56 PM

ਸ੍ਰੀ ਗੁਰੂ ਨਾਨਕ ਦੇਵ ਵੈਲਫੇਅਰ ਸੁਸਾਇਟੀ ਦੇ ਵਲੋ ਨਗਰ ਭੈਣੀ ਗੁਰਮੁੱਖ ਸਿੰਘ ਵਿਖੇ ਚਲਾਏ ਜਾ ਰਹੇ ਸੈਂਟਰ ਵਿਚ ਵਿਦਿਆਰਥੀਆਂ ਨੂੰ ਅਗਲੇ ਵਿਦਿਅਕ ਸ਼ੈਸ਼ਨ ਦੀਆਂ ਸਕੂਲੀ ਪੁਸਤਕਾਂ, ਕਾਪੀਆਂ ਅਤੇ ਹੋਰ ਸ਼ਟੇ਼ਸਨਰੀ ਦਾ ਸਮਾਨ ਦਿੱਤਾ।ਜਾਣਕਾਰੀ ਦਿੰਦੇ ਹੋਏ ਭਾਈ ਜਸਪਾਲ ਸਿੰਘ ਉਰਫ ਸਾਹਿਬ ਸਿੰਘ ਨਾਮਧਾਰੀ ਨੇ ਦਸਿਆ ਕਿ ਸਾਡਾ ਮਕਸਦ ਛੋਟੇ ਲਾਲਚ ਕਾਰਨ ਧਰਮ ਪ੍ਰਵਰਤਨ ਕਰਨ ਤੋ ਰੋਕਣ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਸਮੇ ਦਾ ਹਾਣੀ ਬਣਾਉਣਾ ਹੈ। ਭਵਿਖ ਦੀਆਂ ਚਣੌਤੀਆਂ ਨੂੰ ਸਰ ਕਰਨ ਲਈ ਇਹ ਵਿਦਿਆਰਥੀ ਤਿਆਰ ਬਰ ਤਿਆਰ ਹੋਣ। ਉਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਵੈਲਫੇਅਰ ਸੁਸਾਇਟੀ ਵਲੋ ਇਨਾਂ ਵਿਦਿਆਰਥੀਆਂ ਦੇ ਖਰਚ ਉਠਾਏ ਜਾ ਰਹੇ ਹਨ ਤੇ ਉਚੇਰੀ ਸਿੱਖਿਆ ਲਈ ਤਿਆਰ ਕੀਤਾ ਜਾ ਰਿਹਾ ਹੈ। ਉਨਾਂ ਦਸਿਆ ਕਿ ਸੁਸਾਇਟੀ ਵਲੋ ਚਲਾਏ ਜਾ ਰਹੇ ਸੈਂਟਰਾਂ ਵਿਚ ਤੈਨਾਤ ਅਧਿਆਪਕ ਅਤੇ ਅਧਿਆਪਕਾਵਾਂ ਇਨਾਂ ਵਿਦਿਆਰਥੀਆਂ ਨੂੰ ਸਕੂਲੀ ਸਿਿਖਆ ਦੇ ਨਾਲ ਨਾਲ ਗੁਰਮਤਿ ਦੀ ਪੜਾਈ ਲਈ ਵੀ ਪ੍ਰੇਰਣਾ ਕਰਦੇ ਹਨ ਤੇ ਹਰ ਸੈਂਟਰ ਵਿਚ ਗੁਰਬਾਣੀ ਪੜਾਈ ਜਾਂਦੀ ਹੈ।ਅੱਜ ਭੈਣੀ ਗੁਰਮੁੱਖ ਸਿੰਘ ਵਿਖੇ ਬੱਚਿਆਂ ਪਾਸੋ ਮੂਲਮੰਤਰ ਦਾ ਪਾਠ ਸੁਣਿਆ ਤੇ ਵਿਦਿਆਰਥੀਆਂ ਨੂੰ ਕੇਸਾਂ ਦੀ ਮਾਹਤੱਤਾ ਤੋ ਜਾਣੂ ਕਰਵਾਇਆ। ਅਜਿਹੇ 30 ਸੈਂਟਰ ਸਰਹੱਦੀ ਖੇਤਰ ਵਿਚ ਕੰਮ ਕਰ ਰਹੇ ਹਨ। ਉਨਾਂ ਖ਼ਾਲਸਾ ਪੰਥ ਨੂੰ ਅਪੀਲ ਕੀਤੀ ਕਿ ਕੌਮ ਦਾ ਭਵਿਖ ਸੁਰਖਿਅਤ ਕਰਨ ਲਈ ਪਿੰਡਾਂ ਵਿਚ ਚਲ ਰਹੀ ਧਰਮ ਪ੍ਰਵਰਤਨ ਲਹਿਰ ਦੇ ਜਵਾਬ ਦਈਏ।ਭਾਈ ਜ਼ਸਪਾਲ ਸਿੰਘ ਉਰਫ ਸਾਹਿਬ ਸਿੰਘ ਨਾਮਧਾਰੀ ਨੇ ਕਿਹਾ ਕਿ ਸਾਡੇ ਦਿਨ ਤਿਉਹਾਰ ਮਨਾਉਣੇ ਤਾਂ ਹੀ ਸਫਲ ਹਨ ਜੇ ਅਸੀ ਕੌਮ ਦੀ ਪਨੀਰੀ ਦੀ ਸੰਭਾਲ ਕਰਾਂਗੇ ਇਸ ਮੌਕੇ ਤੇ ਪ੍ਰਧਾਨ ਸ੍ਰ ਗੁਰਚਰਨ ਸਿੰਘ, ਸੈਕਟਰੀ ਸ੍ਰ ਬਲਜੀਤ ਸਿੰਘ, ਦਵਿੰਦਰ ਸਿੰਘ ਨਾਗੀ, ਪ੍ਰਦੀਪ ਸਿੰਘ ਦਰਸ਼ਨ ਸਿੰਘ ਤੇ ਨਿਰਮਲ ਸਿੰਘ ਹਾਜਰ ਸਨ।

Have something to say? Post your comment

 
 
 
 

ਪੰਜਾਬ

ਵਿਰੋਧੀਆਂ ਦੀ ਨੀਅਤ ਸਾਫ ਹੁੰਦੀ ਤਾਂ ਬੇਅਦਬੀ ਦਾ ਸਖ਼ਤ ਕਾਨੂੰਨ ਪਹਿਲਾਂ ਹੀ ਬਣ ਗਿਆ ਹੁੰਦਾ-ਭਗਵੰਤ ਸਿੰਘ ਮਾਨ

"ਮੁੱਖ ਮੰਤਰੀ ਮਾਨ ਨੂੰ ਅਸਤੀਫਾ ਦੇਣ ਲਈ ਕਹੋ," ਭਾਜਪਾ ਆਗੂਆਂ ਨੇ ਪੰਜਾਬ ਦੇ ਰਾਜਪਾਲ ਤੋਂ ਮੰਗ ਕੀਤੀ

ਮਾਨ ਸਰਕਾਰ ਨੇ ਪੰਜਾਬ ਪੁਲਿਸ ਨੂੰ ਗੈਂਗਸਟਰਾਂ 'ਤੇ ਸ਼ਿਕੰਜਾ ਕੱਸਣ ਲਈ ਕੀਤਾ ਹੋਰ ਮਜ਼ਬੂਤ: ਬਲਤੇਜ ਪੰਨੂ

ਗੱਤਕਾ ਸਵੈ-ਰੱਖਿਆ, ਅਧਿਆਤਮਿਕਤਾ ਤੇ ਉੱਚ ਨੈਤਿਕ ਕਦਰਾਂ-ਕੀਮਤਾਂ ਨੂੰ ਕਰਦਾ ਹੈ ਮਜ਼ਬੂਤ - ਸਪੀਕਰ ਸੰਧਵਾਂ

ਵੜਿੰਗ ਨੇ ਪੰਜਾਬ ਵਿੱਚ ‘ਡਰੱਗ ਜਨਗਣਨਾ’ ਕਰਵਾਏ ਜਾਣ ਦਾ ਕੀਤਾ ਵਿਰੋਧ

ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਨਾਲ ਸਬੰਧਤ ਚਾਰ ਮੁਲਜ਼ਮ ਸੱਤ ਪਿਸਤੌਲਾਂ ਸਣੇ ਕਾਬੂ

 ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਨਾਮਨਜ਼ੂਰ,ਪੰਜਾਬ ਵਿਧਾਨ ਸਭਾ ਸਪੀਕਰ ਨੂੰ ਵਿਚਾਰ ਲਈ ਸੱਦਿਆ ਸ੍ਰੀ ਅਕਾਲ ਤਖ਼ਤ ਸਾਹਿਬ ਤੇ

ਯੁੱਧ ਨਸ਼ਿਆਂ ਵਿਰੁੱਧ ਦੇ 428ਵੇਂ ਦਿਨ 108 ਨਸ਼ਾ ਤਸਕਰ 12.4 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ

ਇਸ ਕਦਮ ਦਾ ਉਦੇਸ਼ 50 ਹਜ਼ਾਰ ਏਕੜ ਰਕਬੇ ਨੂੰ ਝੋਨੇ ਤੋਂ ਸਾਉਣੀ ਦੀ ਮੱਕੀ ਹੇਠ ਲਿਆਉਣਾ: ਗੁਰਮੀਤ ਸਿੰਘ ਖੁੱਡੀਆਂ

ਵੈਟ ਉਗਰਾਹੀ ਵਿੱਚ 23.28% ਦਾ ਭਾਰੀ ਵਾਧਾ, ਨਤੀਜੇ ਵਜੋਂ 230 ਕਰੋੜ ਰੁਪਏ ਦਾ ਇਜ਼ਾਫਾ: ਹਰਪਾਲ ਸਿੰਘ ਚੀਮਾ