ਅੰਮ੍ਰਿਤਸਰ -ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸਿੱਖ ਰੈਫਸੈਂਸ ਲਾਇਬਰੇਰੀ ਦਾ ਜ਼ੂਨ 1984 ਦੇ ਖਜਾਨਾ ਜੋ ਭਾਰਤੀ ਫੌਜ਼ ਲੈ ਗਈ ਸੀ ਬਾਰੇ ਸ਼ਪਸ਼ਟੀਕਰਨ ਜਾਰੀ ਕੀਤਾ ਜਾਵੇ। ਪੱਤਰ ਸਬੰਧੀ ਜਾਣਕਾਰੀ ਦਿੰਦੇ ਹੋਏ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਕਹਿ ਰਹੀ ਹੈ ਕਿ ਜੋ ਸਮਾਨ ਫੌਜ਼ ਲੈ ਗਈ ਸੀ ਦਾ ਵੱਡਾ ਹਿੱਸਾ ਸ਼ੋ੍ਰਮਣੀ ਕਮੇਟੀ ਨੂੰ ਵਾਪਿਸ ਕੀਤਾ ਜਾ ਚੁੱਕਾ ਹੈ ਤੇ ਸ਼ੋ੍ਰਮਣੀ ਕਮੇਟੀ ਸਰਕਾਰ ਦੇ ਇਸ ਦਾਅਵੇ ਨੂੰ ਮੰਨਣ ਤੋ ਇਨਕਾਰ ਕਰਦੀ ਆ ਰਹੀ ਹੈ।ਇਸ ਸੰਬਧੀ ਗ੍ਰਹਿ ਵਿਭਾਗ ਸਾਰੀ ਸਥਿਤੀ ਸ਼ਪਸ਼ਟ ਕਰੇ। ਉਨਾਂ ਕਿਹਾ ਕਿ ਕੁਝ ਵਿਦਵਾਨ ਲਗਾਤਾਰ ਇਹ ਦਾਅਵਾ ਕਰ ਰਹੇ ਹਨ ਕਿ ਸਿੱਖ ਰੈਫਰੈਂਸ ਲਾਇਬਰੇਰੀ ਦੇ ਬੇਸ਼ਕੀਮਤੀ ਖਜਾਨੇ ਦੇ ਦੁਰਲਭ ਦਸਤੇਵੇਜ ਵੱਡੀ ਮਾਤਰਾ ਵਿਚ ਸਮਾਨ ਵਿਦੇਸ਼ਾਂ ਵਿਚ ਵੀ ਵੇਚੇ ਗਏ।ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਅਜਿਹੀ ਹਾਲਤ ਵਿਚ ਗ੍ਰਹਿ ਵਿਭਾਗ ਸਾਰੀ ਸਥਿਤੀ ਬਾਰੇ ਸਪਸ਼ਟ ਜਾਣਕਾਰੀ ਅਤੇ ਰਿਕਾਰਡ ਮੁਹਈਆ ਕਰਵਾਏ ਤਾਂ ਕਿ ਸੰਗਤਾਂ ਵਿੱਚ ਪੈਦਾ ਹੋ ਰਹੀ ਦੁਬਿਧਾ ਨੂੰ ਦੂਰ ਕੀਤਾ ਜਾ ਸਕੇ।
ਪੰਜਾਬ ਸਰਕਾਰ ਦੇ ਵਲੋ ਲਾਗੂ ਕੀਤੇ ਬੇਅਦਬੀ ਕਾਨੂੰਨ ਨੂੰ ਬੀਤੇ ਦਿਨੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋ ਰਦ ਕੀਤੇ ਤੇ ਟਿਪਣੀ ਕਰਦਿਆਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਇੱਕ ਪਰਿਵਾਰ ਦੇ ਇਸ਼ਾਰੇ ਤੇ ਚੱਲ ਰਿਹਾ ਹੈ।ਉਨਾਂ ਕਿਹਾ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਦਾ ਕਾਨੂੰਨ ਦਾ ਸਹਿਯੋਗ ਕਰਨਾ ਚਾਹੀਦਾ ਹੈ।2015 ਤੋ ਲੈ ਕੇ ਅੱਜ ਤਕ 600 ਦੇ ਕਰੀਬ ਬੇਅਦਬੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਤੇ ਇਨਾਂ ਦੇ ਪਿੱਛੇ ਸਾਜਿਸ਼ਕਰਤਾ ਕੌਣ ਹੈ ਇਹ ਅੱਜ ਤਕ ਪਤਾ ਨਹੀ ਲੱਗ ਸਕਿਆ। 2008 ਦੇ ਸਤਿਕਾਰ ਐਕਟ ਪਾਸ ਕੀਤਾ ਸੀ ਉਸ ਵਿਚ ਵਾਧਾ ਮੌੌਜ਼ੂਦਾ ਸਰਕਾਰ ਨੇ ਕੀਤਾ ਹੈ ਸਾਨੂੰ ਸਾਰਿਆਂ ਨੂੰ ਇਸ ਦਾ ਵਿਰੋਧ ਨਹੀ ਕਰਨਾ ਚਾਹੀਦਾ।ਉਨਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਸਾਡੀਆਂ ਉਚੀਆਂ ਸੰਸਥਾਵਾਂ ਹਨ। ਉਨਾਂ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਬਾਦਲ ਪੰਥ ਨੂੰ ਬੇਦਾਵਾ ਦੇ ਚੁੱਕੇ ਹਨ। ਉਨਾਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਪਣੀਆਂ ਗਲਤੀਆਂ ਸਵਿਕਾਰ ਕੀਤੀਆਂ , ਲੱਗੀ ਸੇਵਾ ਪੂਰੀ ਕਰਕੇ ਅਰਦਾਸ ਕਰਵਾਈ ਤੇ ਇਹ ਕਹਿਣਾ ਕਿ ਮੈ ਕੀਤਾ ਕੁਝ ਨਹੀ ਸਾਰਾ ਕੁਝ ਝੋਲੀ ਵਿਚ ਪਵਾਇਆ। ਉਨਾਂ ਦਾ ਇਹ ਕਹਿਣਾ ਕਿ 2 ਦਸੰਬਰ ਨੂੰ ਮੇਰੇ ਖਿਲਾਫ ਸ਼ਾਜਿਸ਼ ਹੋਈ ਹੈ ਲਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਵਿਚ ਸਿੱਖੀ ਵਾਲੀ ਅੰਸ਼ ਨਹੀ ਹੈ।