BREAKING NEWS
ਸ਼ੁਕਰਾਨਾ ਯਾਤਰਾ ਦਾ ਦੂਜਾ ਦਿਨ ਜਲੰਧਰ ਤੋਂ ਸ਼ੁਰੂ ਹੋਇਆ ਅਤੇ 9 ਮਈ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋਵੇਗੀ ਸਮਾਪਤੀਕਿਤਾਬਾਂ ਦੀ ਕਮੀ ਕਿਸੇ ਬੱਚੇ ਦੇ ਸੁਪਨੇ ਨਾ ਰੋਕੇ” — ਡਾ. ਬਲਜੀਤ ਕੌਰਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਬੇਅਦਬੀ ਕਰਨ ਵਾਲਿਆਂ ਲਈ ਮਿਸਾਲੀ ਸਜ਼ਾ ਯਕੀਨੀ ਬਣਾਏਗਾ: ਮੁੱਖ ਮੰਤਰੀ ਭਗਵੰਤ ਮਾਨਸ਼ੁਕਰਾਨਾ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆਪੱਛਮੀ ਬੰਗਾਲ ਦੀ ਜਿੱਤ ਤੋਂ ਬਾਅਦ ਭਾਜਪਾ ਨੇ ਹੁਣ ਪੰਜਾਬ ਨੂੰ ਅਗਲਾ ਨਿਸ਼ਾਨਾ ਐਲਾਨਿਆ: ਮੁੱਖ ਮੰਤਰੀ ਭਗਵੰਤ ਮਾਨਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਤੂਫਾਨ ਕਾਰਨ ਹੋਏ ਨੁਕਸਾਨ ਤੋਂ ਬਾਅਦ ਬਹਾਲੀ ਯਤਨਾਂ ਦੀ ਸਮੀਖਿਆ ਲਈ ਉੱਚ-ਪੱਧਰੀ ਮੀਟਿੰਗ ਦੀ ਕੀਤੀ ਪ੍ਰਧਾਨਗੀ; ਪੀ.ਐਸ.ਪੀ.ਸੀ.ਐਲ. ਦੇ ਸ਼ਾਨਦਾਰ ਯਤਨਾਂ ਦੀ ਕੀਤੀ ਸ਼ਲਾਘਾ

ਪੰਜਾਬ

ਮੁੱਖ ਮੰਤਰੀ ਦਾ ਬਿਆਨ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਲਾਂਬੂ ਲਗਾਉਣ ਦੀ ਸਾਜਿਸ -ਸੁਨੀਲ ਜਾਖੜ

ਕੌਮੀ ਮਾਰਗ ਬਿਊਰੋ | May 07, 2026 07:23 PM


ਚੰਡੀਗੜ੍ਹ-ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਬੰਬ ਧਮਾਕਿਆਂ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਤੋਂ ਗੁੰਮਰਾਹਕੁੰਨ ਬਿਆਨ ਦਿਵਾ ਕੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜਕੇ ਇੱਥੇ ਫਸਾਦ ਕਰਵਾਉਣਾ ਚਾਹੁੰਦੇ ਹਨ ਪਰ ਭਾਜਪਾ ਉਨ੍ਹਾਂ ਦੀਆਂ ਇੰਨ੍ਹਾਂ ਕੋਸ਼ਿਸਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ।
ਮੁੱਖ ਮੰਤਰੀ ਵੱਲੋਂ ਧਮਾਕਿਆਂ ਪਿੱਛੇ ਬੀਜੇਪੀ ਦਾ ਹੱਥ ਹੋਣ ਦੇ ਲਗਾਏ ਬੇਬੁਨਿਆਦ ਦੋਸ਼ਾਂ ਤੋਂ ਬਾਅਦ ਅੱਜ ਪਾਰਟੀ ਵਫਦ ਡੀਜੀਪੀ ਦਫ਼ਤਰ ਵਿਖੇ ਮੁੱਖ ਮੰਤਰੀ ਵੱਲੋਂ ਦਿੱਤੇ ਬਿਆਨ ਦੀ ਸਾਜਿਸ ਦੀ ਜਾਂਚ ਦੀ ਮੰਗ ਲੈਕੇ ਗਿਆ ਸੀ। ਵਫਦ ਨੇ ਪੁਲਿਸ ਹੈਡਕੁਆਰਟਰ ਵਿਖੇ ਆਪਣੀਆ ਗ੍ਰਿਫਤਾਰੀਆਂ ਵੀ ਪੇਸ਼ ਕੀਤੀਆਂ ਤੇ ਕਿਹਾ ਕਿ ਜੇਕਰ ਕੋਈ ਸਬੂਤ ਹੈ ਤਾਂ ਕਾਰਵਾਈ ਕਰੋ ਤੇ ਨਹੀਂ ਤਾਂ ਮੁੱਖ ਮੰਤਰੀ ਸਮੇਤ ਆਪ ਆਗੂਆਂ ਨੂੰ ਜਾਂਚ ਵਿਚ ਸ਼ਾਮਿਲ ਕਰਕੇ ਉਨ੍ਹਾਂ ਵੱਲੋਂ ਦਿੱਤੇ ਜਾ ਰਹੇ ਗੈਰ ਜਿੰਮੇਵਾਰ ਬਿਆਨਾਂ ਤੇ ਕਾਰਵਾਈ ਕੀਤੀ ਜਾਵੇ।
ਸੁਨੀਲ ਜਾਖੜ ਨੇ ਮੁੱਖ ਮੰਤਰੀ ਦੇ ਬੰਬ ਧਮਾਕਿਆਂ ਸਬੰਧੀ ਇਸ ਬਿਆਨ ਨੂੰ ਨਾ ਸਿਰਫ ਭਾਈਚਾਰਕ ਸਾਂਝ ਲਈ ਖਤਰਾ ਦੱਸਿਆ ਸਗੋਂ ਇਸ ਨੂੰ ਦੇ਼ਸ ਧ੍ਰੋਹ ਆਖਦਿਆਂ ਕਿਹਾ ਕਿ ਹੁਣ ਕੌਮਾਂਤਰੀ ਮੰਚਾਂ ਤੇ ਜਦ ਕਦੀ ਵੀ ਭਾਰਤ ਆਂਤਕਵਾਦ ਲਈ ਪਾਕਿਸਤਾਨ ਖਿਲਾਫ ਬੋਲੇਗਾ ਤਾਂ ਕੀ ਉਹ ਮੁੱਖ ਮੰਤਰੀ ਦੀ ਇਹ ਵੀਡੀਓ ਨਹੀਂ ਚਲਾਉਣਗੇ। ਉਨ੍ਹਾਂ ਨੇ ਕਿਹਾ ਕਿ ਇਹ ਬਿਆਨ ਦੇਕੇ ਮੁੱਖ ਮੰਤਰੀ ਨੇ ਕੌਮਾਂਤਰੀ ਪੱਧਰ ਤੇ ਵੀ ਭਾਰਤ ਦੀ ਸ਼ਾਖ ਨੂੰ ਵੱਟਾ ਲਗਾਇਆ ਹੈ। ਇਕ ਪਾਸੇ ਸੂਬੇ ਦਾ ਡੀਜੀਪੀ ਆਖ ਰਿਹਾ ਹੈ ਕਿ ਧਮਾਕਿਆਂ ਪਿੱਛੇ ਪਾਕਿਸਤਾਨ ਦੀ ਏਂਜਸੀ ਹੈ ਤੇ ਦੁਜੇ ਪਾਸੇ ਮੁੱਖ ਮੰਤਰੀ ਪਾਕਿਸਤਾਨ ਨੂੰ ਕਲੀਨ ਚਿੱਟ ਦੇ ਰਹੇ ਹਨ, ਇਸ ਲਈ ਉਨ੍ਹਾਂ ਖਿਲਾਫ ਦੇਸ਼ ਧ੍ਰੋਹ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ।
ਸੁਨੀਲ ਜਾਖੜ ਨੇ ਕਿਹਾ ਕਿ ਅਸਲ ਵਿਚ ਮੁੱਖ ਮੰਤਰੀ ਹਮੇਸਾਂ ਵਾਂਗ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਵੱਡੀ ਸਾਜਿਸ ਦਾ ਇਕ ਮੋਹਰਾ ਬਣ ਕੇ ਇਹ ਬਿਆਨ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਪਿੱਛੇ ਆਪ ਸੁਪਰੀਮੋ ਦੀ ਮੰਸਾਂ ਪੰਜਾਬ ਵਿਚ ਫਿਰਕੂ ਦੰਗੇ ਕਰਵਾਉਣਾ ਹੈ ਅਤੇ ਆਪ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤਾਰ ਤਾਰ ਕਰਕੇ ਆਪਣੀਆਂ ਸਿਆਸੀ ਰੋਟੀਆਂ ਸੇਕਣੀਆਂ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰਾਂ ਸਮੂਚੀ ਆਪ ਪਾਰਟੀ ਇਸ ਮੁੱਦੇ ਤੇ ਇਕੋ ਜਿਹੇ ਬਿਆਨ ਦੇ ਰਹੀ ਹੈ ਇਹ ਸਾਬਤ ਕਰਦਾ ਹੈ ਕਿ ਇਹ ਪਾਰਟੀ ਦੀ ਉੱਚ ਲੀਡਰਸ਼ਿਪ ਦੀ ਸਾਜਿਸ ਦਾ ਹਿੱਸਾ ਹੈ ਤਾਂਕਿ ਇਸ ਤਰੀਕੇ ਨਾਲ ਪੰਜਾਬ ਵਿਚ ਨਫਰਤ ਦੇ ਬੀਜ ਬੀਜੇ ਜਾ ਸਕਨ। ਉਨ੍ਹਾਂ ਨੇ ਕਿਹਾ ਕਿ 2017 ਦੀਆਂ ਚੋਣਾਂ ਸਮੇਂ ਅਰਵਿੰਦ ਕੇਜਰੀਵਾਲ ਖੁਦ ਆਂਤਕਵਾਦੀਆਂ ਦੇ ਘਰਾਂ ਵਿਚ ਰੁਕਦੇ ਰਹੇ ਹਨ ਅਤੇ ਉਹੀ ਲੋਕ ਇਕ ਰਾਸ਼ਟਰਵਾਦੀ ਪਾਰਟੀ ਤੇ ਅੱਜ ਦੋਸ਼ ਲਗਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਵੱਡੀ ਤਾਕਤ ਇੱਥੋਂ ਦੀ ਭਾਈਚਾਰਕ ਸਾਂਝ ਹੈ ਅਤੇ ਭਾਜਪਾ ਇਸ ਸਾਂਝ ਨੂੰ ਤੋੜਨ ਦੀ ਆਗਿਆ ਕਿਸੇ ਨੂੰ ਨਹੀਂ ਦੇਵੇਗੀ। ਮੁੱਖ ਮੰਤਰੀ ਜੋ ਪਹਿਲਾਂ ਹੀ ਵਿਧਾਨ ਸਭਾ ਵਿਚ ਮਦਹੋਸ ਹਾਲਤ ਵਿਚ ਜਾ ਕੇ ਮੁੱਖ ਮੰਤਰੀ ਬਣੇ ਰਹਿਣ ਦਾ ਹੱਕ ਗੁਆ ਚੁੱਕੇ ਸਨ ਜਦ ਕਿ ਪੰਜਾਬ ਦੇ ਭਾਈਚਾਰਕ ਤਾਣੇਬਾਣੇ ਨੂੰ ਲਾਂਬੂ ਲਗਾਉਣ ਵਾਲਾ ਇਹ ਤਾਜਾ ਬਿਆਨ ਦੇਕੇ ਉਨ੍ਹਾਂ ਨੇ ਮੁੜ ਆਪਣੀ ਅਯੋਗਤਾ ਸਿੱਧ ਕਰ ਦਿੱਤੀ ਹੈ।
ਭਾਜਪਾ ਪ੍ਰਧਾਨ ਨੇ ਕਿਹਾ ਕਿ ਜੇਕਰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਲੋਂ ਬੰਬਾਂ ਸਬੰਧੀ ਦਿੱਤੇ ਬਿਆਨ ਤੇ ਉਨ੍ਹਾਂ ਖਿਲਾਫ ਪਰਚਾ ਦਰਜ ਕਰਕੇ ਪੁੱਛਗਿੱਛ ਹੋ ਸਕਦੀ ਹੈ ਤਾਂ ਮੁੱਖ ਮੰਤਰੀ ਤੇ ਉਨ੍ਹਾਂ ਦੇ ਆਗੂ ਕਾਨੂੰਨ ਤੋਂ ਕਿਵੇਂ ਉਪਰ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਕੋਲ ਕੋਈ ਸਬੂਤ ਹੈ ਤਾਂ ਕਾਰਵਾਈ ਕਰਨ ਨਹੀਂ ਤਾਂ ਮੁੱਖ ਮੰਤਰੀ ਖਿਲਾਫ ਕਾਰਵਾਈ ਹੋਵੇ ਅਤੇ ਇਸ ਜਾਂਚ ਵਿਚ ਆਪ ਸੁਪਰੀਮੋ ਨੂੰ ਸ਼ਾਮਿਲ ਕੀਤਾ ਜਾਵੇ ਕਿਉਂਕਿ ਸਮੂਚੀ ਆਪ ਪਾਰਟੀ ਇਕੋ ਤਰਜ ਦੇ ਪੰਜਾਬ ਦੀ ਸਾਂਤੀ ਭੰਗ ਕਰਨ ਲਈ ਇਸ ਤਰਾਂ ਦੇ ਬਿਆਨ ਦੇ ਰਹੀ ਹੈ।
ਭਾਜਪਾ ਪ੍ਰਧਾਨ ਨੇ ਅੱਗੇ ਕਿਹਾ ਕਿ ਇਸ ਸਬੰਧੀ ਉਹ ਭਾਰਤ ਸਰਕਾਰ ਨੂੰ ਵੀ ਲਿਖਣਗੇ ਤਾਂਕਿ ਐਨਆਈਏ ਰਾਹੀਂ ਮੁੱਖ ਮੰਤਰੀ ਦੇ ਇਸ ਬਿਆਨ ਦੀ ਜਾਂਚ ਕਰਵਾਈ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਭਾਈਚਾਰੇ ਨੂੰ ਬਚਾਉਣ ਅਤੇ ਆਪ ਦੀਆਂ ਫਿਰਕੂ ਕੋਸ਼ਿਸਾਂ ਨੂੰ ਰੋਕਣ ਲਈ ਪਾਰਟੀ ਹਰ ਹੀਲਾ ਵਰਤੇਗੀ।
ਇਸ ਮੌਕੇ ਉਨ੍ਹਾਂ ਦੇ ਨਾਲ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਕੋਰ ਗਰੁੱਪ ਦੇ ਮੈਂਬਰਾਂ ਵਿਧਾਇਕ ਜੰਗੀ ਲਾਲ ਮਹਾਜਨ, ਇਕਬਾਲ ਸਿੰਘ ਲਾਲਪੁਰਾ, ਮਨੋਰੰਜਨ ਕਾਲੀਆ, ਤੀਕਸ਼ਨ ਸੂਦ, ਰਾਣਾ ਸੋਢੀ, ਕੇਵਲ ਢਿੱਲੋਂ, ਬੀਬੀ ਅਮਨਜੋਤ ਰਾਮੂਵਾਲੀਆ, ਐੱਸ.ਐੱਸ. ਵਿਰਕ, ਪੀ.ਐੱਸ. ਗਿੱਲ, ਰਾਕੇਸ਼ ਰਾਠੌਰ, ਪਰਮਿੰਦਰ ਸਿੰਘ ਬਰਾੜ, ਐਨ.ਕੇ. ਵਰਮਾ ਅਤੇ ਵਿਨੀਤ ਜੋਸ਼ੀ ਸਮੇਤ ਹੋਰ ਸੀਨਿਅਰ ਆਗੂ ਵੀ ਹਾਜਰ ਸਨ।

Have something to say? Post your comment

 
 
 
 

ਪੰਜਾਬ

ਅਕਾਲੀ ਦਲ ਨੇ ਮੁੱਖ ਮੰਤਰੀ ਦੇ ਓ ਐਸ ਡੀ ਦੇ ਕਰੀਬੀਆਂ ਵੱਲੋਂ ਬਿਲਡਰਾਂ ਤੋਂ ਪੈਸੇ ਇਕੱਠੇ ਕਰਨ ਮਾਮਲੇ ਦੀ ਨਿਰਪੱਖ ਜਾਂਚ ਮੰਗੀ

ਜਸਪਾਲ ਸਿੰਘ ਢੱਡੇ ਨੂੰ ਧਰਮ ਪ੍ਰਚਾਰ ਕਮੇਟੀ ਦਾ ਮੀਤ ਸਕੱਤਰ ਬਣਾਇਆ ਸ਼ੋ੍ਰਮਣੀ ਕਮੇਟੀ ਨੇ

ਮੋਹਾਲੀ ਅਤੇ ਚੰਡੀਗੜ੍ਹ ਵਿੱਚ ਈਡੀ ਦੀ ਵੱਡੀ ਛਾਪੇਮਾਰੀ

ਅਕਾਲੀਆਂ ਨੇ ਬੇਅਦਬੀ ਦੀ ਆਗਿਆ ਦਿੱਤੀ ਅਤੇ ਦੋਸ਼ੀਆਂ ਨੂੰ ਬਚਾ ਕੇ ਰੱਖਿਆ- ਮੁੱਖ ਮੰਤਰੀ ਭਗਵੰਤ ਸਿੰਘ ਮਾਨ

‘ਯੁੱਧ ਨਸ਼ਿਆਂ ਵਿਰੁੱਧ’ ਦੇ ਰਹੀ ਨਤੀਜੇ, ਕਪੂਰਥਲਾ ਵਿੱਚ ਹੈਰੋਇਨ ਦੀ ਬਰਾਮਦਗੀ ਵਿੱਚ 187% ਵਾਧਾ

ਸ਼ੁਕਰਾਨਾ ਯਾਤਰਾ ਦਾ ਦੂਜਾ ਦਿਨ ਜਲੰਧਰ ਤੋਂ ਸ਼ੁਰੂ ਹੋਇਆ ਅਤੇ 9 ਮਈ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋਵੇਗੀ ਸਮਾਪਤੀ

ਕਿਤਾਬਾਂ ਦੀ ਕਮੀ ਕਿਸੇ ਬੱਚੇ ਦੇ ਸੁਪਨੇ ਨਾ ਰੋਕੇ” — ਡਾ. ਬਲਜੀਤ ਕੌਰ

ਵੜਿੰਗ ਨੇ ਮਨੀ ਲਾਂਡਰਿੰਗ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੇ ਜਾਣ ਦੀ ਮੰਗ ਕੀਤੀ

ਮੁੱਖ ਮੰਤਰੀ ਨੇਆਪਣੇ ਦਾ ਅਵਿਆਂ ਦੇ ਆਧਾਰ ‘ਤੇ ਭਾਜਪਾ ਖ਼ਿਲਾਫ਼ ਐਫਆਈਆਰ ਕਿਉਂ ਦਰਜ ਨਹੀਂ ਕੀਤੀ- ਰਾਜਾ ਵੜਿੰਗ

ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਬੇਅਦਬੀ ਕਰਨ ਵਾਲਿਆਂ ਲਈ ਮਿਸਾਲੀ ਸਜ਼ਾ ਯਕੀਨੀ ਬਣਾਏਗਾ: ਮੁੱਖ ਮੰਤਰੀ ਭਗਵੰਤ ਮਾਨ