ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰ ਜਸਪਾਲ ਸਿੰਘ ਢੱਡੇ ਨੂੰ ਧਰਮ ਪ੍ਰਚਾਰ ਕਮੇਟੀ ਦਾ ਮੀਤ ਸਕੱਤਰ ਬਣਾਇਆ ਹੈ। ਅੱਜ ਉਨਾਂ ਸ਼ੋ੍ਰਮਣੀ ਕਮੇਟੀ ਦੇ ਸਕੱਤਰ ਸ੍ਰ ਬਲਵਿੰਦਰ ਸਿੰਘ ਕਾਹਲਵਾਂ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ੍ਰ ਗੁਰਿੰਦਰ ਸਿੰਘ ਮਥਰੇਵਾਲ ਅਤੇ ਵਧੀਕ ਸਕੱਤਰ ਸ੍ਰ ਜ਼ਸਵਿੰਦਰ ਸਿੰਘ ਜੱਸੀ, ਸ੍ਰ ਭਗਵੰਤ ਸਿੰਘ ਧੰਗੇੜਾ, ਓ ਐਸ ਡੀ ਸ੍ਰ ਸਤਬੀਰ ਸਿੰਘ, ਨਿਜੀ ਸਹਾਇਕ ਪ੍ਰਧਾਨ ਸ੍ਰ ਸ਼ਹਿਬਾਜ ਸਿੰਘ ਦੀ ਹਾਜਰੀ ਵਿਚ ਨਵਾ ਅਹੁੱਦੇ ਸੰਭਾਲਿਆ। ਸ੍ਰ ਜਸਪਾਲ ਸਿੰਘ ਢੱਡੇ ਨੇ ਐਮ ਏ ਧਰਮ ਅਧਿਐਨ ਦੀ ਪੜਾਈ ਕੀਤੀ ਹੈ। ਸ੍ਰ ਜਸਪਾਲ ਸਿੰਘ ਢੱਡੇ ਦੀ ਗਿਣਤੀ ਇਕ ਚੰਗੇ ਤੇ ਕੁਸ਼ਲ ਪ੍ਰਬੰਧਕਾਂ ਵਿਚ ਹੁੰਦੀ ਹੈ। ਉਹ ਸਾਲ 2009 ਵਿਚ ਸ਼ੋ੍ਰਮਣੀ ਕਮੇਟੀ ਵਿਚ ਸੇਵਾ ਤੇ ਆਏ। ਉਨਾਂ ਦੀ ਪਹਿਲੀ ਨਿਯੁਕਤੀ ਸ਼ੋ੍ਰਮਣੀ ਕਮੇਟੀ ਦੇ ਮਾਸਿਕ ਪੱਤਰ ਗੁਰਮਤਿ ਪ੍ਰਕਾਸ਼ ਵਿਚ ਬਤੌਰ ਪਰੂਫ ਰੀਡਰ ਹੋਈ। ਸਾਲ 2013 ਵਿਚ ਉਹ ਗੁਰਦਵਾਰਾ ਜਨਮ ਅਸਥਾਨ ਬਾਬਾ ਬੁੱਢਾ ਸੀ ਕਥੂਨੰਗਲ ਦੇ ਮੈਨੇਜਰ ਬਣੇ।ਸਾਲ 2016 ਵਿਚ ਉਹ ਮੀਤ ਮੈਨੇਜਰ ਗੁਰਦਵਾਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਬਣਾਏ ਗਏ, ਕੁਝ ਸਮੇ ਬਾਅਦ ਉਨਾਂ ਨੂੰ ਗੁਰਦਵਾਰਾ ਫਤਹਿਗੜ੍ਹ ਸਾਹਿਬ ਸਰਹੰਦ ਤੇ 2016 ਵਿਚ ਹੀ ਗੁਰਦਵਾਰਾ ਬੀੜ ਬਾਬਾ ਬੁੱਢਾ ਸਾਹਿਬ ਮੈਨੇਜਰ ਲਗਾਇਆ ਗਿਆ। ਸ੍ਰ ਜਸਪਾਲ ਸਿੰਘ ਢੱਡੇ 2018 ਵਿਚ ਗੁਰਦਵਾਰਾ ਛੇਹਰਟਾ ਸਾਹਿਬ ਦੇ ਮੈਨੇਜਰ ਤੇ ਫਿਰ ਸ੍ਰੀ ਦਰਬਾਰ ਸਾਹਿਬ ਦੇ ਮੀਤ ਮੈਨੇਜਰ ਬਣੇ 2018 ਵਿਚ ਹੀ ਉਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਨਿਜੀ ਸਹਾਇਕ ਬਣਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਦਾ ਇੰਚਾਰਜ ਲਗਾਇਆ ਗਿਆ। ਉਨਾਂ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਰਘਬੀਰ ਸਿੰਘ ਦੇ ਨਿਜੀ ਸਹਾਇਕ ਦੀ ਵੀ ਸੇਵਾ ਨਿਭਾਈ। 2023 ਵਿਚ ਸ੍ਰ ਜਸਪਾਲ ਸਿੰਘ ਢੱਡੇ ਨੂੰ ਸ੍ਰੀ ਦਰਬਾਰ ਸਾਹਿਬ ਦਾ ਵਧੀਕ ਮੈਨੇਜਰ ਲਗਾਇਆ ਗਿਆ ਜਿਥੇ ਉਨਾਂ ਨੂੰ ਪ੍ਰਕਰਮਾਂ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਸੌਂਪੀ ਗਈ। ਸ੍ਰ ਢੱਡੇ ਨੇ ਆਪਣੇ ਪੂਰੇ ਕਾਰਜਕਾਲ ਦੌਰਾਨ ਸੰਗਤ ਦੀ ਸੇਵਾ ਨੂੰ ਪਹਿਲ ਦਿੱਤੀ। ਬੀਤੀ ਸ਼ਾਮ ਉਨਾਂ ਨੂੰ ਤਰਕੀ ਦੇ ਕੇ ਮੀਤ ਸਕੱਤਰ ਧਰਮ ਪ੍ਰਚਾਰ ਕਮੇਟੀ ਦੀ ਜਿੰਮੇਵਾਰੀ ਦਿਤੀ ਗਈ ਹੈ। ਅੱਜ ਉਨਾਂ ਦੀ ਸੇਵਾ ਸੰਭਾਲ ਸਮੇ ਮੀਤ ਸਕੱਤਰ ਸ੍ਰ ਸੁਖਬੀਰ ਸਿੰਘ, ਸ੍ਰ ਗੁਰਮੀਤ ਸਿੰਘ ਮੁਕਤਸਰ, ਸ੍ਰ ਮਲਕੀਤ ਸਿੰਘ ਬਹਿੜਵਾਲ ਵੀ ਹਾਜਰ ਸਨ।