BREAKING NEWS
ਪੰਜਾਬ ਵਿੱਚ ਨਸ਼ੇ 'ਤੇ ਸੁਪਰੀਮ ਕੋਰਟ ਵੱਲੋਂ ਪੁਲਿਸ ਅਤੇ ਸਰਕਾਰ ਨੂੰ ਫਟਕਾਰਨਾ, ਸ਼ਲਾਘਾਯੋਗ ਕਦਮ - ਵਡਾਲਾ/ ਛੋਟੇਪੁਰਹਜ਼ਾਰਾਂ ਲੋਕਾਂ ਦਾ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਪਨਾ ਹੋਇਆ ਸਾਕਾਰ: ਹਰਦੀਪ ਸਿੰਘ ਮੁੰਡੀਆਂਕਿੱਟ ਵਿਚ 2 ਕਿਲੋ ਛੋਲਿਆਂ ਦੀ ਦਾਲ, 2 ਕਿਲੋ ਖੰਡ, 1 ਕਿਲੋ ਲੂਣ, 200 ਗ੍ਰਾਮ ਹਲਦੀ, 1 ਲਿਟਰ ਸਰੋਂ ਦਾ ਤੇਲ ਮਿਲੇਗਾ-ਭਗਵੰਤ ਸਿੰਘ ਮਾਨਪੰਜਾਬ ਨਾ ਕਦੇ ਝੁਕਿਆ ਤੇ ਨਾ ਕਦੇ ਝੁਕੇਗਾ-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਪੱਸ਼ਟ ਸੰਦੇਸ਼ ਦਿੱਤਾਜਿਵੇਂ ਹੀ ਬੰਗਾਲ ਵਿੱਚ ਭਾਜਪਾ ਦੀ ਸਰਕਾਰ ਬਣੀ, ਹਰ ਪਾਸੇ ਖੌਫ ਤੇ ਭੈਅ ਦਾ ਮਾਹੌਲ ਬਣਿਆ, ਇਹੀ ਸਾਜ਼ਿਸ਼ ਪੰਜਾਬ ਲਈ ਰਚੀ ਜਾ ਰਹੀ ਹੈ-ਮੁੱਖ ਮੰਤਰੀ ਭਗਵੰਤ ਮਾਨਈ-ਸੈਂਕਸ਼ਨ ਮੋਡਿਊਲ ਜਵਾਬਦੇਹੀ, ਬਜਟ ਅਨੁਸ਼ਾਸਨ ਅਤੇ ਨਿਰਵਿਘਨ ਵਿੱਤੀ ਪ੍ਰਬੰਧਨ ਨੂੰ ਯਕੀਨੀ ਬਣਾਏਗਾ: ਹਰਪਾਲ ਸਿੰਘ ਚੀਮਾ

ਪੰਜਾਬ

ਕੱਟਰ ਇਮਾਨਦਾਰ ਮਾਨ ਸਰਕਾਰ ਭ੍ਰਿਸ਼ਟਾਚਾਰ ਦੀ ਕਰ ਰਹੀ ਹੈ ਪੁਸਤਪਨਾਹੀ -ਸੁਨੀਲ ਜਾਖੜ

ਕੌਮੀ ਮਾਰਗ ਬਿਊਰੋ | May 09, 2026 07:39 PM

ਚੰਡੀਗੜ੍ਹ-ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਦੇ ਈਡੀ ਸਬੰਧੀ ਬਿਆਨ ਲਈ ਉਨ੍ਹਾਂ ਨੂੰ ਕਰੜੇ ਹੱਥੀ ਲੈਂਦਿਆਂ ਆਖਿਆ ਹੈ ਕਿ ਕੱਟਰ ਇਮਾਨਦਾਰ ਸਰਕਾਰ ਭ੍ਰਿਸ਼ਟਾਚਾਰ ਦੀ ਪੁਸਤਪਨਾਹੀ ਕਰ ਰਹੀ ਹੈ।
ਇੱਥੋਂ ਜਾਰੀ ਬਿਆਨ ਵਿਚ ਭਾਜਪਾ ਪ੍ਰਧਾਨ ਨੇ ਕਿਹਾ ਕਿ ਈਡੀ ਦੀਆਂ ਰੇਡਾਂ ਦਾ ਮਸਲਾ ਸਿਰਫ ਅਮਨ ਅਰੋੜਾ ਜਾਂ ਸੰਜੀਵ ਅਰੋੜਾ ਦਾ ਨਹੀਂ ਹੈ। ਇਹ ਮਸਲਾ ਅਸਲ ਵਿਚ ਭ੍ਰਿਸ਼ਟ ਤਰੀਕਿਆਂ ਨਾਲ ਸੀਐਲਯੂ ਤਿਆਰ ਕਰਕੇ ਕਿਸਾਨਾਂ ਦੀ ਜਮੀਨ ਹੜ੍ਹਪਨ ਦਾ ਹੈ। ਉਨ੍ਹਾਂ ਕਿਹਾ ਕਿ ਮੋਹਾਲੀ ਵਾਲੇ ਕੇਸ ਵਿਚ ਅਮਨ ਅਰੋੜਾ ਦੇ ਨੇੜਲਿਆਂ ਵੱਲੋਂ ਸਨਟੇਕ ਸਿਟੀ ਮੋਹਾਲੀ ਵਿਚ 30 ਏਕੜ ਦੇ 170 ਕਰੋੜ ਰੁਪਏ ਅਤੇ ਲੁਧਿਆਣਾ ਵਿਚ ਸੰਜੀਵ ਅਰੋੜਾ ਦੀ ਫਰਮ ਹੈੰਪਟਨ ਸਕਾਈ ਰਿਅਲਟੀ ਲੁਧਿਆਣਾ ਵੱਲੋਂ ਲਗਭਗ ਕਰੋੜਾ ਰੁਪਏ ਦੀ 40 ਏਕੜ ਜਮੀਨ ਦੇ ਫਰਜੀ ਤਰੀਕੇ ਨਾਲ ਬਣਾਏ ਸੀਐਲਯੂ ਰਾਹੀਂ ਘਾਲਾਮਾਲਾ ਕੀਤਾ ਗਿਆ ਹੈ। ਜਿਸ ਸੰਜੀਵ ਅਰੋੜਾ ਨੂੰ ਬੁਖਲਾਏ ਹੋਏ ਮੁੱਖ ਮੰਤਰੀ ਵਿਚਾਰਾ ਦੱਸ ਰਹੇ ਹਨ ਉਨ੍ਹਾਂ ਦੇ ਇੰਡਸਟਰੀ ਲਈ ਮਿਲੀ ਜਮੀਨ ਨੂੰ ਫਰਜੀ ਤਰੀਕੇ ਨਾਲ ਕਲੌਨੀਆਂ ਕੱਟਣ ਲਈ ਵਰਤੀ ਹੈ ਜਦ ਕਿ ਇਹ ਜਮੀਨ ਵਾਪਿਸ ਕਿਸਾਨਾਂ ਨੂੰ ਮਿਲਣੀ ਚਾਹੀਦੀ ਸੀ। ਇਹ ਜਮੀਨ ਉਨ੍ਹਾਂ ਨੂੰ ਉਦਯੋਗ ਲਗਾਉਣ ਲਈ ਸਰਕਾਰ ਨੇ ਸਸਤੇ ਭਾਅ ਲੈਕੇ ਦਿੱਤੀ ਸੀ ਅਤੇ ਕਿਸਾਨਾਂ ਨੂੰ ਬਹੁਤ ਘੱਟ ਕੀਮਤ ਦਿੱਤੀ ਗਈ ਸੀ ਅਤੇ ਇੱਥੇ ਜੇਕਰ ਉਦਯੋਗ ਨਹੀਂ ਲੱਗਿਆ ਤਾਂ ਇਹ ਕਰੋੜਾਂ ਰੁਪਏ ਦੀ ਜਮੀਨ ਕਿਸਾਨਾਂ ਨੂੰ ਵਾਪਿਸ ਮਿਲਣੀ ਚਾਹੀਦੀ ਸੀ, ਪਰ ਇਸ ਸਰਕਾਰ ਦੇ ਮੰਤਰੀ ਵੱਲੋਂ ਇਸ ਜਮੀਨ ਵਿਚ ਕਲੌਨੀ ਕੱਟ ਕੇ ਕੌੜੀਆਂ ਦੇ ਭਾਅ ਮਿਲੀ ਜਮੀਨ ਤੋਂ ਕਰੋੜਾਂ ਰੁਪਏ ਬਣਾਏ ਗਏ ਹਨ।
ਭਾਜਪਾ ਪ੍ਰਧਾਨ ਨੇ ਅੱਗੇ ਕਿਹਾ ਕਿ ਚਾਹੇ ਜਵਾਨੀ ਹੋਵੇ ਤੇ ਚਾਹੇ ਸੂਬੇ ਦਾ ਮੁੱਖੀ, ਜੇਕਰ ਉਸਦੇ ਪੈਰ ਨਸ਼ੇ ਨਾਲ ਡਗਮਗਾ ਰਹੇ ਹੋਣ ਤਾਂ ਉਹ ਘਰ ਨੂੰ ਲੱਗੀ ਸਿਉਂਕ ਨਹੀਂ ਰੋਕ ਸਕਦਾ। ਜੇਕਰ ਮੁੱਖ ਮੰਤਰੀ ਕੱਟਰ ਇਮਾਨਦਾਰ ਸਨ ਤਾਂ ਖੁਦ ਇਸ ਕਰੋੜਾਂ ਦੇ ਭ੍ਰਿਸ਼ਟਾਚਾਰ ਖਿਲਾਫ ਕਾਰਵਾਈ ਕਰ ਸਕਦੇ ਸਨ, ਪਰ ਉਹ ਤਾਂ ਪੁਸਤਪਨਾਹੀ ਕਰਦੇ ਰਹੇ। ਤੇ ਹੁਣ ਜਦ ਈਡੀ ਆਈ ਤਾਂ ਵਿਚਾਰੇ ਬਣ ਰਹੇ ਹਨ। ਪਰ ਯਾਦ ਰੱਖੋ ਸਭ ਦਾ ਵਿਕਾਸ, ਸਭ ਦਾ ਸਾਥ ਤੋਂ ਬਾਅਦ ਸਭ ਦਾ ਹਿਸਾਬ ਹੋਣ ਦੀ ਜਦ ਵਾਰੀ ਆਵੇਗੀ ਤਾਂ ਹਿਸਾਬ ਦਿੱਲੀ ਤੋਂ ਆਕੇ ਬੈਠੇ ਉਨ੍ਹਾਂ ਸੁਪਰ ਮੰਤਰੀਆਂ ਦਾ ਵੀ ਹੋਵੇਗਾ ਜਿਹੜੇ ਇਸ ਸੀਐਲਯੂ ਵਾਲੇ ਮਹਿਕਮੇ ਨੂੰ ਅਸਲ ਵਿਚ ਚਲਾ ਰਹੇ ਹਨ।
ਭਾਜਪਾ ਪ੍ਰਧਾਨ ਨੇ ਕਿਹਾ ਕਿ ਆਪਣੇ ਆਪ ਨੂੰ ਬਿਚਾਰਾ ਸਾਬਤ ਕਰਕੇ ਆਪਣੇ ਲੋਕਾਂ ਦੇ ਗੁਨਾਹਾਂ ਤੇ ਪੜਦੇ ਪਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਿਸ ਭ੍ਰਿਸ਼ਟਾਚਾਰ ਨੂੰ ਮੁੱਖ ਮੰਤਰੀ ਕੈਂਸਰ ਆਖਦੇ ਸਨ, ਹੁਣ ਉਸ ਭ੍ਰਿਸ਼ਟਾਚਾਰ ਰੂਪੀ ਕੈਂਸਰ ਦੀ ਪੁਸਤਪਨਾਹੀ ਕਿਉਂ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਭਲੀ ਭਾਂਤ ਜਾਣ ਗਏ ਹਨ ਕਿ ਪੰਜਾਬ ਦੀ ਕਿਸ ਕਦਰ ਆਪ ਸਰਕਾਰ ਦੇ ਰਾਜ ਵਿਚ ਲੁੱਟ ਹੋ ਰਹੀ ਹੈ। ਪੰਜਾਬ ਹਿਸਾਬ ਚਾਹੁੰਦਾ ਹੈ ਅਤੇ ਇਹ ਹਿਸਾਬ ਹੋ ਕੇ ਰਹੇਗਾ।

Have something to say? Post your comment

 
 
 
 

ਪੰਜਾਬ

ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ-2026 ਨਾਲ ਪੰਜਾਬ ਵਿੱਚ ਮੁੜ ਕੋਈ ਬੇਅਦਬੀ ਕਰਨ ਦੀ ਜੁਅੱਰਤ ਨਹੀਂ ਕਰੇਗਾ-ਮੁੱਖ ਮੰਤਰੀ

ਮੰਤਰੀ ਸੰਜੀਵ ਅਰੋੜਾ ਵਿਰੁੱਧ ਈਡੀ ਦੀ ਕਾਰਵਾਈ ਪੂਰੀ ਤਰ੍ਹਾਂ ਰਾਜਨੀਤੀ ਤੋਂ ਪ੍ਰੇਰਿਤ ਹੈ: ਆਪ

 ਸੀਬੀਆਈ, ਈਡੀ, ਆਮਦਨ ਕਰ ਵਿਭਾਗ ਅਤੇ ਚੋਣ ਕਮਿਸ਼ਨ ਦੀ ਲਗਾਤਾਰ ਦੁਰਵਰਤੋਂ ਕਰ ਰਹੀ ਹੈ ਭਾਜਪਾ : ਭਗਵੰਤ ਮਾਨ

ਈਡੀ ਨੇ ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੂੰ ਗ੍ਰਿਫ਼ਤਾਰ ਕੀਤਾ

ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਅਧੀਨ ਜੂਨ 1984 ਵਿਚ ਹੋਈਆਂ ਬੇਅਦਬੀਆਂ ਦੀ ਐਫਆਈਆਰ ਦਰਜ ਕੀਤੀ ਜਾਵੇ-ਭਾਜਪਾ ਆਗੂ ਡਾ: ਰਾਜੂ

ਪੰਜਾਬ ਵਿੱਚ ਨਸ਼ੇ 'ਤੇ ਸੁਪਰੀਮ ਕੋਰਟ ਵੱਲੋਂ ਪੁਲਿਸ ਅਤੇ ਸਰਕਾਰ ਨੂੰ ਫਟਕਾਰਨਾ, ਸ਼ਲਾਘਾਯੋਗ ਕਦਮ - ਵਡਾਲਾ/ ਛੋਟੇਪੁਰ

110 ਕਰੋੜ ਦਾ ਅਧੁਨਿਕ ਟਰੀਟਮੈਂਟ ਪਲਾਂਟ ਬਣਿਆ ਸਿਰਫ਼ ਦਿਖਾਵਾ?- ਕੁਲਜੀਤ ਸਿੰਘ ਬੇਦੀ

ਅਕਾਲੀ ਦਲ ਨੇ ਆਪ ਸਰਕਾਰ ਦੀ ਸਰਪ੍ਰਸਤੀ ਹੇਠ ਪੰਜਾਬ ਵਿਚ ਚਲ ਰਹੇ ਪ੍ਰਾਪਰਟੀ ਡੀਲਰ ਨੈਟਵਰਕ ਦੀ ਸਮਾਂ ਬੱਧ ਜਾਂਚ ਮੰਗੀ

ਪੰਜਾਬ ਦੇ ਹਰ ਮਸਲੇ ਦਾ ਹੱਲ ਸਿਰਫ਼ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਕਰਨਗੇ- ਰਵਨੀਤ ਸਿੰਘ ਬਿੱਟੂ

ਹਜ਼ਾਰਾਂ ਲੋਕਾਂ ਦਾ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਪਨਾ ਹੋਇਆ ਸਾਕਾਰ: ਹਰਦੀਪ ਸਿੰਘ ਮੁੰਡੀਆਂ