BREAKING NEWS
ਪੰਜਾਬ ਵਿੱਚ ਨਸ਼ੇ 'ਤੇ ਸੁਪਰੀਮ ਕੋਰਟ ਵੱਲੋਂ ਪੁਲਿਸ ਅਤੇ ਸਰਕਾਰ ਨੂੰ ਫਟਕਾਰਨਾ, ਸ਼ਲਾਘਾਯੋਗ ਕਦਮ - ਵਡਾਲਾ/ ਛੋਟੇਪੁਰਹਜ਼ਾਰਾਂ ਲੋਕਾਂ ਦਾ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਪਨਾ ਹੋਇਆ ਸਾਕਾਰ: ਹਰਦੀਪ ਸਿੰਘ ਮੁੰਡੀਆਂਕਿੱਟ ਵਿਚ 2 ਕਿਲੋ ਛੋਲਿਆਂ ਦੀ ਦਾਲ, 2 ਕਿਲੋ ਖੰਡ, 1 ਕਿਲੋ ਲੂਣ, 200 ਗ੍ਰਾਮ ਹਲਦੀ, 1 ਲਿਟਰ ਸਰੋਂ ਦਾ ਤੇਲ ਮਿਲੇਗਾ-ਭਗਵੰਤ ਸਿੰਘ ਮਾਨਪੰਜਾਬ ਨਾ ਕਦੇ ਝੁਕਿਆ ਤੇ ਨਾ ਕਦੇ ਝੁਕੇਗਾ-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਪੱਸ਼ਟ ਸੰਦੇਸ਼ ਦਿੱਤਾਜਿਵੇਂ ਹੀ ਬੰਗਾਲ ਵਿੱਚ ਭਾਜਪਾ ਦੀ ਸਰਕਾਰ ਬਣੀ, ਹਰ ਪਾਸੇ ਖੌਫ ਤੇ ਭੈਅ ਦਾ ਮਾਹੌਲ ਬਣਿਆ, ਇਹੀ ਸਾਜ਼ਿਸ਼ ਪੰਜਾਬ ਲਈ ਰਚੀ ਜਾ ਰਹੀ ਹੈ-ਮੁੱਖ ਮੰਤਰੀ ਭਗਵੰਤ ਮਾਨਈ-ਸੈਂਕਸ਼ਨ ਮੋਡਿਊਲ ਜਵਾਬਦੇਹੀ, ਬਜਟ ਅਨੁਸ਼ਾਸਨ ਅਤੇ ਨਿਰਵਿਘਨ ਵਿੱਤੀ ਪ੍ਰਬੰਧਨ ਨੂੰ ਯਕੀਨੀ ਬਣਾਏਗਾ: ਹਰਪਾਲ ਸਿੰਘ ਚੀਮਾ

ਨੈਸ਼ਨਲ

ਡੀਐਸਜੀਐਮਸੀ ਵੱਲੋਂ ਬੰਗਲਾ ਸਾਹਿਬ ਵਿਖੇ ਆਧੁਨਿਕ ਇੰਡੋਸਕੋਪੀ ਯੂਨਿਟ ਲੋਕਾਂ ਨੂੰ ਸਮਰਪਿਤ- ਕਾਲਕਾ

ਕੌਮੀ ਮਾਰਗ ਬਿਊਰੋ | May 09, 2026 08:00 PM

ਨਵੀਂ ਦਿੱਲੀ -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੇਵਾ, ਸਮਰਪਣ ਅਤੇ ਮਨੁੱਖਤਾ ਦੇ ਉੱਚ ਮਿਆਰਾਂ ਨੂੰ ਕਾਇਮ ਰੱਖਦਿਆਂ ਸਿਹਤ ਖੇਤਰ ਵਿੱਚ ਇੱਕ ਹੋਰ ਇਤਿਹਾਸਕ ਮੀਲ ਪੱਥਰ ਸਥਾਪਿਤ ਕੀਤਾ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਅੱਜ ਐਲਾਨ ਕੀਤਾ ਕਿ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਥਿਤ ਗੁਰੂ ਹਰਕ੍ਰਿਸ਼ਨ ਪੋਲੀਕਲਿਨਿਕ ਵਿੱਚ ਆਧੁਨਿਕ ਇੰਡੋਸਕੋਪੀ ਯੂਨਿਟ ਲੋਕਾਂ ਨੂੰ ਸਮਰਪਿਤ ਕਰ ਦਿੱਤੀ ਗਈ ਹੈ ਅਤੇ ਮਿੰਨੀ ਓਪਰੇਸ਼ਨ ਥੀਏਟਰ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਡੀਐਸਜੀਐਮਸੀ ਹਮੇਸ਼ਾ ਧਾਰਮਿਕ, ਵਿਦਿਆ ਅਤੇ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਸੰਗਤ ਦੀ ਭਲਾਈ ਲਈ
ਵਡਮੁੱਲਾ ਯੋਗਦਾਨ ਪਾ ਰਹੀ ਹੈ
ਉਨਾਂ ਦਸਿਆ ਕਿ ਇਸੇ ਲੜੀ ਵਿੱਚ ਅਜੂਗੁਰੂ ਹਰਕ੍ਰਿਸ਼ਨ ਪੋਲੀਕਲਿਨਿਕ ਪਹਿਲਾਂ ਹੀ ਸਸਤੀ ਅਤੇ ਉੱਚ ਮਿਆਰੀ ਮੈਡੀਕਲ ਸੇਵਾਵਾਂ ਲਈ ਪ੍ਰਸਿੱਧ ਹੈ, ਜਿੱਥੇ ਸੀਟੀ ਸਕੈਨ, ਐਮਆਰਆਈ, ਮੈਮੋਗ੍ਰਾਫੀ ਅਤੇ ਵੱਖ-ਵੱਖ ਲੈਬ ਟੈਸਟ ਬਹੁਤ ਹੀ ਘੱਟ ਖਰਚੇ ਖਰਚ 'ਤੇ ਕੀਤੇ ਜਾਂਦੇ ਹਨ।

ਉਨਾਂ ਦਸਿਆ ਕਿ ਇਸ ਨਵੀ ਇੰਡੋਸਕੋਪੀ ਮਸ਼ੀਨ ਰਾਹੀਂ ਗੈਸਟ੍ਰੋਸਕੋਪੀ ਅਤੇ ਕੋਲੋਨੋਸਕੋਪੀ ਵਰਗੀਆਂ ਅਗੇਤੀ ਜਾਂਚਾਂ ਸੰਭਵ ਹੋਣਗੀਆਂ, ਜਿਸ ਨਾਲ ਪੇਟ ਸੰਬੰਧੀ ਬਿਮਾਰੀਆਂ ਦੀ ਸਹੀ ਅਤੇ ਸਮੇਂ ਸਿਰ ਪਛਾਣ ਹੋਵੇਗੀ। ਇਸਦੇ ਨਾਲ ਹੀ ਮਿੰਨੀ ਓਪਰੇਸ਼ਨ ਥੀਏਟਰ ਵਿੱਚ 25 ਤੋਂ ਵੱਧ ਛੋਟੇ ਓਪਰੇਸ਼ਨ ਕਰਨਾ ਸੰਭਵ ਹੋਵੇਗਾ, ਜੋ ਮਰੀਜ਼ਾਂ ਲਈ ਵੱਡੀ ਸਹੂਲਤ ਸਾਬਤ ਹੋਵੇਗੀ।

ਸਰਦਾਰ ਕਾਲਕਾ ਨੇ ਖੁਸ਼ੀ ਜਤਾਈ ਕਿ ਇਹ ਸਹੂਲਤਾਂ ਸੰਗਤ ਦੇ ਦਸਵੰਧ ਨਾਲ ਸਹੀ ਢੰਗ ਨਾਲ ਅਤੇ ਮਨੁੱਖਤਾ ਦੀ ਭਲਾਈ ਲਈ ਵਰਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜਿੱਥੇ ਮਾਰਕੀਟ ਵਿੱਚ ਇੰਡੋਸਕੋਪੀ ਟੈਸਟ ਦੀ ਕੀਮਤ 10, 000 ਤੋਂ 25, 000 ਰੁਪਏ ਤੱਕ ਹੁੰਦੀ ਹੈ, ਉੱਥੇ ਗੁਰੂ ਹਰਕ੍ਰਿਸ਼ਨ ਪੋਲੀਕਲਿਨਿਕ ਵਿੱਚ ਇਹ ਸੇਵਾ ਲਗਭਗ 1, 000 ਰੁਪਏ ਵਿੱਚ ਉਪਲਬਧ ਕਰਵਾਈ ਜਾਵੇਗੀ।

ਉਨ੍ਹਾਂ ਨੇ ਗੁਗਲਾਨੀ ਪਰਿਵਾਰ—ਸਰਦਾਰ ਹਰਜੀਤ ਸਿੰਘ ਗਗੁਲਾਨੀ, ਭੁਪਿੰਦਰ ਕੌਰ ਅਤੇ ਰਮਨਜੀਤ ਕੌਰ—ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਪ੍ਰੋਜੈਕਟ ਵਿੱਚ ਅਹਿਮ ਯੋਗਦਾਨ ਪਾਇਆ। ਇਸ ਤੋਂ ਇਲਾਵਾ, ਕਾਰ ਸੇਵਾ ਨਾਲ ਜੁੜੀ ਬਾਬਾ ਬਚਨ ਸਿੰਘ ਜੀ ਦੀ ਜਥੇਬੰਦੀ ਅਤੇ ਬਾਬਾ ਸਤਨਾਮ ਸਿੰਘ ਜੀ ਦਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਢਾਂਚਾਗਤ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ।

ਉਨ੍ਹਾਂ ਨੇ ਗੁਰਦੁਆਰਾ ਕਾਲਜ ਦੇ ਚੇਅਰਮੈਨ ਸਰਦਾਰ ਭੁਪਿੰਦਰ ਸਿੰਘ ਭੁੱਲਰ, ਸਰਦਾਰ ਜਸਵਿੰਦਰ ਸਿੰਘ ਜੌਲੀ, ਡਾ. ਲਾਂਬਾ ਅਤੇ ਡਾ. ਸੱਗੂ ਸਮੇਤ ਸਮੂਹ ਮੈਡੀਕਲ ਟੀਮ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।

ਸਰਦਾਰ ਕਾਲਕਾ ਨੇ ਸੰਗਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਡੀਐਸਜੀਐਮਸੀ ਭਵਿੱਖ ਵਿੱਚ ਵੀ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਚਨਬੱਧ ਹੈ, ਤਾਂ ਜੋ ਹਰ ਵਰਗ ਦੇ ਲੋਕਾਂ ਨੂੰ ਉੱਚ ਮਿਆਰੀ ਅਤੇ ਸਸਤੀ ਸਿਹਤ ਸੇਵਾਵਾਂ ਮਿਲ ਸਕਣ।

Have something to say? Post your comment

 
 
 
 

ਨੈਸ਼ਨਲ

ਮੁੱਖ ਮੰਤਰੀ ਰੇਖਾ ਗੁਪਤਾ ਵੱਲੋਂ ਹਰਮੀਤ ਸਿੰਘ ਕਾਲਕਾ ਦੀ ਕਾਰਗੁਜ਼ਾਰੀ ਦੀ ਭਰਪੂਰ ਸ਼ਲਾਘਾ

ਚੋਣ ਕਮਿਸ਼ਨ ਬੰਗਾਲ ਵਿੱਚ ਭਾਜਪਾ ਦਾ ਔਜ਼ਾਰ ਬਣ ਗਿਆ - ਮਨੀਸ਼ ਤਿਵਾੜੀ

ਵੋਟ ਚੋਰੀ ਸੀਟਾਂ ਚੋਰੀ ਕਰਦੀ ਹੈ, ਕਈ ਵਾਰ ਪੂਰੀਆਂ ਸਰਕਾਰਾਂ - ਰਾਹੁਲ ਗਾਂਧੀ

ਜਾਇਦਾਦ ਮਾਮਲੇ ‘ਚ ਸੱਚ ਸਾਹਮਣੇ ਲਿਆਓ- ਹਰਮੀਤ ਸਿੰਘ ਕਾਲਕਾ ਵੱਲੋਂ ਮਨਜੀਤ ਸਿੰਘ ਜੀਕੇ ਨੂੰ ਸਿੱਧਾ ਚੈਲੈਂਜ

ਪੰਜਾਬ ਦੇ 6 ਰਾਜ ਸਭਾ ਮੈਂਬਰ ਭਾਜਪਾ ਨੇ ਚੋਰੀ ਕੀਤੇ -ਪੰਜਾਬੀ ਇਸ ਦਾ ਬਦਲਾ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਵਿੱਚ ਲੈਣਗੇ- ਕੇਜਰੀਵਾਲ

ਸਰਨਾ ਦੀ ਵੀਡੀਓ ‘ਚ ਨਿਰਾਸ਼ਾ ਬੇਨਕਾਬ, ਦਿੱਲੀ ਗੁਰਦੁਆਰਾ ਕਮੇਟੀ ਦਾ ਵਿਕਾਸ ਮਾਡਲ ਮਜ਼ਬੂਤ: ਹਰਮੀਤ ਸਿੰਘ ਕਾਲਕਾ

ਰਾਹੁਲ ਗਾਂਧੀ ਨੇ ਟੀਐਮਸੀ ਦੀ ਹਾਰ ਦਾ ਜਸ਼ਨ ਮਨਾ ਰਹੇ ਕਾਂਗਰਸੀ ਆਗੂਆਂ ਨੂੰ ਝਿੜਕਿਆਂ

ਈਵੀਐਮ ਦੀ ਭਰੋਸੇ ਯੋਗਤਾ ਫਿਰ ਸਵਾਲਾਂ ਦੇ ਘੇਰੇ ਵਿੱਚ

ਸਰਨਾ ਨੇ ਅਕਾਲ ਤਖ਼ਤ ਦੇ ਸਟੈਂਡ ਦਾ ਕੀਤਾ ਸਮਰਥਨ

ਡਿਪਟੀ ਸਪੀਕਰ ਰੌੜੀ ਨੇ ਪਿੰਡ ਸਾਧੋਵਾਲ ਵਿੱਚ 43.22 ਲੱਖ ਦੀ ਲਾਗਤ ਨਾਲ ਬਣਿਆ ਮੁੱਖ ਮੰਤਰੀ ਖੇਡ ਮੈਦਾਨ ਕੀਤਾ ਲੋਕ ਅਰਪਿਤ