ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋਈ ਬੇਅਦਬੀ ਮਾਮਲੇ ਤੇ ਨਵੇ ਕਾਨੂੰਨ ਮੁਤਾਬਿਕ ਪਰਚਾ ਦਰਜ ਕਰਵਾਉਣ ਲਈ ਯਤਨਸ਼ੀਲ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਡਾ ਜਗਮੋਹਨ ਸਿੰਘ ਰਾਜੂ ਨੇ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਸਫਲਤਾ ਦੀ ਅਰਦਾਸ ਕੀਤੀ।ਪੱਤਰਕਾਰਾਂ ਨਾਲ ਗਲ ਕਰਦਿਆਂ ਡਾਕਟਰ ਰਾਜੂ ਨੇ ਕਿਹਾ ਕਿ ਜ਼ੂਨ 1984 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਵੀ ਗੋਲੀਆਂ ਲੱਗੀਆਂ ਸਨ। ਇਹ ਇਕ ਵੱਡੀ ਬੇਅਦਬੀ ਹੈ। ਉਨਾਂ ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਨੂੰ ਇਸ ਨਵੇ ਕਾਨੂੰਨ ਦ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2026 ਮਤਾਬਿਕ ਬੇਅਦਬੀ ਮਾਮਲਾ ਦਰਜ ਕਰਨ ਲਈ ਲਿਖਤੀ ਸ਼ਿਕਾਇਤ ਦਿੱਤੀ ਸੀ ਜਿਸ ਦੇ ਬਾਰੇ ਪੁਲੀਸ ਨੇ ਕਾਰਵਾਈ ਨਹੀ ਕੀਤੀ। ਉਹ ਥਾਨਾ ਕੋਤਵਾਲੀ ਵਿਖੇ ਵੀ ਸ਼ਿਕਾਇਤ ਦੇ ਸੰਬਧ ਵਿਚ ਗਏ ਸਨ ਪਰ ਪੁਲੀਸ ਅਧਿਕਾਰੀਆਂ ਨੇ ਪੱਲਾ ਨਹੀ ਫੜਾਇਆ।ਉਨਾਂ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਸ਼ੁਕਰਾਨਾ ਯਾਤਰਾ ਤੇ ਟਿਪਣੀ ਕਰਦਿਆਂ ਕਿਹਾ ਕਿ ਬੇਸ਼ਕ ਸਾਰਾ ਸਰਕਾਰੀ ਤੰਤਰ ਮੁੱਖ ਮੰਤਰੀ ਦੀ ਯਾਤਰਾ ਨੂੰ ਲੈ ਕੇ ਪੱਬਾ ਭਾਰ ਹੋਇਆ ਹੈ ਪਰ ਮੁੱਖ ਮੰਤਰੀ ਦਿਲੋ ਨਹੀ ਚਾਹੰੁਦੇ ਕਿ ਇਸ ਬੇਅਦਬੀ ਦਾ ਇਨਸਾਫ ਮਿਲੇ।ਡਾਕਟਰ ਰਾਜੂ ਨੇ ਕਿਹਾ ਕਿ ਮੇਰਾ ਮਕਸਦ ਇਸ ਮਾਮਲੇ ਤੇ ਰਾਜਨੀਤਕ ਲਾਭ ਲੈਣਾ ਨਹੀ ਹੈ ਬਲਕਿ ਮੈ ਕੌਮ ਦੀ ਅਵਾਜ ਬੁਲੰਦ ਕਰ ਰਿਹਾ ਹਾਂ।ਇਸ ਮੌਕੇ ਤੇ ਭਾਜਪਾ ਆਗੂ ਸ੍ਰੀ ਗੌਰਵ ਭੰਡਾਰੀ ਵੀ ਹਾਜਰ ਸਨ।
