ਪੰਜਾਬ

ਜੂਨ 84 ਦੌਰਾਨ ਦਰਬਾਰ ਸਾਹਿਬ ਹੋਏ ਫੌਜੀ ਹਮਲੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਨੂੰ ਲੈ ਕੇ ਪਰਚਾ ਦਰਜ ਕਰਾਉਣ ਲਈ ਯਤਨਸ਼ੀਲ ਹੈ ਭਾਜਪਾ ਆਗੂ ਰਾਜੂ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | May 11, 2026 07:25 PM

ਜੂਨ  1984 ਵਿਚ ਸ੍ਰੀ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋਈ ਬੇਅਦਬੀ ਮਾਮਲੇ ਤੇ ਨਵੇ ਕਾਨੂੰਨ ਮੁਤਾਬਿਕ ਪਰਚਾ ਦਰਜ ਕਰਵਾਉਣ ਲਈ ਯਤਨਸ਼ੀਲ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਡਾ ਜਗਮੋਹਨ ਸਿੰਘ ਰਾਜੂ ਨੇ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਸਫਲਤਾ ਦੀ ਅਰਦਾਸ ਕੀਤੀ।ਪੱਤਰਕਾਰਾਂ ਨਾਲ ਗਲ ਕਰਦਿਆਂ ਡਾਕਟਰ ਰਾਜੂ ਨੇ ਕਿਹਾ ਕਿ ਜ਼ੂਨ 1984 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਵੀ ਗੋਲੀਆਂ ਲੱਗੀਆਂ ਸਨ। ਇਹ ਇਕ ਵੱਡੀ ਬੇਅਦਬੀ ਹੈ। ਉਨਾਂ ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਨੂੰ ਇਸ ਨਵੇ ਕਾਨੂੰਨ ਦ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2026 ਮਤਾਬਿਕ ਬੇਅਦਬੀ ਮਾਮਲਾ ਦਰਜ ਕਰਨ ਲਈ ਲਿਖਤੀ ਸ਼ਿਕਾਇਤ ਦਿੱਤੀ ਸੀ ਜਿਸ ਦੇ ਬਾਰੇ ਪੁਲੀਸ ਨੇ ਕਾਰਵਾਈ ਨਹੀ ਕੀਤੀ। ਉਹ ਥਾਨਾ ਕੋਤਵਾਲੀ ਵਿਖੇ ਵੀ ਸ਼ਿਕਾਇਤ ਦੇ ਸੰਬਧ ਵਿਚ ਗਏ ਸਨ ਪਰ ਪੁਲੀਸ ਅਧਿਕਾਰੀਆਂ ਨੇ ਪੱਲਾ ਨਹੀ ਫੜਾਇਆ।ਉਨਾਂ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਸ਼ੁਕਰਾਨਾ ਯਾਤਰਾ ਤੇ ਟਿਪਣੀ ਕਰਦਿਆਂ ਕਿਹਾ ਕਿ ਬੇਸ਼ਕ ਸਾਰਾ ਸਰਕਾਰੀ ਤੰਤਰ ਮੁੱਖ ਮੰਤਰੀ ਦੀ ਯਾਤਰਾ ਨੂੰ ਲੈ ਕੇ ਪੱਬਾ ਭਾਰ ਹੋਇਆ ਹੈ ਪਰ ਮੁੱਖ ਮੰਤਰੀ ਦਿਲੋ ਨਹੀ ਚਾਹੰੁਦੇ ਕਿ ਇਸ ਬੇਅਦਬੀ ਦਾ ਇਨਸਾਫ ਮਿਲੇ।ਡਾਕਟਰ ਰਾਜੂ ਨੇ ਕਿਹਾ ਕਿ ਮੇਰਾ ਮਕਸਦ ਇਸ ਮਾਮਲੇ ਤੇ ਰਾਜਨੀਤਕ ਲਾਭ ਲੈਣਾ ਨਹੀ ਹੈ ਬਲਕਿ ਮੈ ਕੌਮ ਦੀ ਅਵਾਜ ਬੁਲੰਦ ਕਰ ਰਿਹਾ ਹਾਂ।ਇਸ ਮੌਕੇ ਤੇ ਭਾਜਪਾ ਆਗੂ ਸ੍ਰੀ ਗੌਰਵ ਭੰਡਾਰੀ ਵੀ ਹਾਜਰ ਸਨ।

Have something to say? Post your comment

 
 
 
 

ਪੰਜਾਬ

ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਅਰਦਾਸ ‘ਚ ਸੰਗਤ ਨਾਲ ਸ਼ਾਮਲ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਕਾਂਗਰਸ ਨੇ ਮਿਉਂਸੀਪਲ ਚੋਣਾਂ ਦੇ ਐਲਾਨ ਦਾ ਸਵਾਗਤ ਕੀਤਾ

ਪੰਜਾਬ ਵਿੱਚ ਸਥਾਨਕ ਸਰਕਾਰਾਂ ਦੀਆਂ ਚੋਣਾਂ 26 ਮਈ ਨੂੰ - ਚੋਣ ਜ਼ਾਬਤਾ ਲਾਗੂ: ਰਾਜ ਕਮਲ ਚੌਧਰੀ

ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਪਿੰਡ ਮੋਰਾਂਵਾਲੀ ਵਿੱਚ ਸੜਕ ਦਾ ਉਦਘਾਟਨ, ਵਿਕਾਸ ਕਾਰਜਾਂ ਨੂੰ ਮਿਲੀ ਨਵੀਂ ਰਫ਼ਤਾਰ

ਮੁੱਖ ਮੰਤਰੀ ਦੇ ਚਚੇਰੇ ਭਰਾ ਗਿਆਨ ਸਿੰਘ ਮਾਨ ਭਾਜਪਾ ਵਿਚ ਸ਼ਾਮਿਲ

ਬੇਅਦਬੀ ਸੰਬੰਧੀ ਕਾਨੂੰਨ ਬਾਰੇ ਬਣੀ ਉਲਝਣ ਪੰਥ ਲਈ ਚਿੰਤਾ ਦਾ ਵਿਸ਼ਾ-ਇਕਬਾਲ ਸਿੰਘ ਝੂੰਦਾਂ

2.54 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਬੋਰਡ ਪ੍ਰੀਖਿਆ ਕੀਤੀ ਪਾਸ, ਪਾਸ ਪ੍ਰਤੀਸ਼ਤਤਾ 94.52% ਰਹੀ: ਬੈਂਸ

ਸਕੂਲ ਸਿੱਖਿਆ ਵਿੱਚ ਪੰਜਾਬ ਨੇ ਕੇਰਲਾ ਨੂੰ ਪਛਾੜਿਆ, ਭਾਰਤ ਦੇ ਸਰਬੋਤਮ ਕਾਰਗੁਜ਼ਾਰੀ ਵਾਲੇ ਸੂਬੇ ਵਜੋਂ ਉੱਭਰਿਆ: ਹਰਜੋਤ ਸਿੰਘ ਬੈਂਸ

ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਕਿਡਨੀ ਸਟੋਨ ਅਤੇ ਸ਼ੂਗਰ ਨਾਲ ਜੂਝ ਰਹੀ ਪਟਿਆਲਾ ਦੀ ਮਹਿਲਾ ਨੂੰ ਦਿੱਤੀ ਵੱਡੀ ਰਾਹਤ

ਸੰਜੀਵ ਅਰੋੜਾ ਖਿਲਾਫ ਈਡੀ ਦੀ ਕਾਰਵਾਈ ਨੂੰ ਲੈ ਕੇ ‘ਆਪ’ ਨੇ ਪੰਜਾਬ ਭਰ ਵਿੱਚ ਭਾਜਪਾ ਦਫ਼ਤਰਾਂ ਦਾ ਕੀਤਾ ਘਿਰਾਓ