ਨੈਸ਼ਨਲ

ਗੁਰਦੁਆਰਾ ਬੰਗਲਾ ਸਾਹਿਬ ਵਿਖੇ ਇਤਿਹਾਸਕ ਲਾਇਬ੍ਰੇਰੀ ਦਾ ਨਵੀਨੀਕਰਨ: ਹਰਮੀਤ ਸਿੰਘ ਕਾਲਕਾ

ਕੌਮੀ ਮਾਰਗ ਬਿਊਰੋ | May 12, 2026 07:31 PM

ਨਵੀਂ ਦਿੱਲੀ -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਥਿਤ ਪੁਰਾਤਨ ਅਤੇ ਇਤਿਹਾਸਕ ਮਹੱਤਤਾ ਵਾਲੀ ਲਾਇਬ੍ਰੇਰੀ ਦਾ ਵੱਡੇ ਪੱਧਰ ‘ਤੇ ਨਵੀਨੀਕਰਨ ਸੰਗਤ ਦੇ ਸਹਿਯੋਗ ਨਾਲ ਸਫਲਤਾਪੂਰਵਕ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਹ ਲਾਇਬ੍ਰੇਰੀ ਸਿੱਖ ਇਤਿਹਾਸ ਅਤੇ ਵਿਰਾਸਤ ਦਾ ਅਨਮੋਲ ਖ਼ਜ਼ਾਨਾ ਹੈ, ਜਿਸ ਵਿੱਚ ਸਦੀਆਂ ਪੁਰਾਣੀਆਂ ਕਿਤਾਬਾਂ ਅਤੇ ਦੁਰਲਭ ਪਾਠ ਸਮੱਗਰੀ ਸੰਭਾਲੀ ਹੋਈ ਸੀ।
ਸਰਦਾਰ ਕਾਲਕਾ ਨੇ ਕਿਹਾ ਕਿ ਨਵੀਨੀਕਰਨ ਤੋਂ ਬਾਅਦ ਇਹ ਲਾਇਬ੍ਰੇਰੀ ਇੱਕ ਆਧੁਨਿਕ ਗਿਆਨ ਕੇਂਦਰ ਵਜੋਂ ਉਭਰੀ ਹੈ, ਜਿੱਥੇ ਪੁਰਾਤਨ ਗ੍ਰੰਥਾਂ ਦੇ ਨਾਲ-ਨਾਲ ਨਵੀਂ ਸਿੱਖਿਆ ਪ੍ਰਣਾਲੀ ਨਾਲ ਸੰਬੰਧਿਤ ਕਿਤਾਬਾਂ ਵੀ ਸ਼ਾਮਲ ਹਨ। ਉਨਾਂ ਕਿਹਾ ਕਿ ਇੱਥੇ ਗੁਰਬਾਣੀ, ਸਿੱਖ ਇਤਿਹਾਸ, ਵਿਆਖਿਆਤਮਕ ਸਾਹਿਤ ਅਤੇ ਪੁਰਾਤਨ ਅਖਬਾਰਾਂ ਦਾ ਵਿਸ਼ਾਲ ਸੰਕਲਨ ਮੌਜੂਦ ਹੈ, ਜੋ ਪੰਥ ਦੀ ਰੋਜ਼ਮਰਰਾ ਇਤਿਹਾਸਕ ਯਾਤਰਾ ਨੂੰ ਜੀਵੰਤ ਢੰਗ ਨਾਲ ਦਰਸਾਉਂਦਾ ਹੈ।
ਉਨ੍ਹਾਂ ਦੱਸਿਆ ਕਿ ਆਧੁਨਿਕ ਯੁੱਗ ਦੀ ਲੋੜ ਨੂੰ ਸਮਝਦਿਆਂ ਲਾਇਬ੍ਰੇਰੀ ਵਿੱਚ ਇੰਟਰਨੈਟ ਸਹੂਲਤ ਅਤੇ ਆਧੁਨਿਕ ਕੰਪਿਊਟਰ ਪ੍ਰਣਾਲੀ ਸਥਾਪਿਤ ਕੀਤੀ ਗਈ ਹੈ, ਜਿਸ ਨਾਲ ਪਾਠਕ ਆਨਲਾਈਨ ਅਧਿਐਨ, ਖੋਜ ਅਤੇ ਆਰਟੀਫਿਸ਼ਅਲ ਇੰਟੈਲੀਜੈਂਸ ਦੇ ਰਾਹੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਹ ਵਿਵਸਥਾ ਵਿਦਿਆਰਥੀਆਂ ਅਤੇ ਖੋਜਕਰਤਿਆਂ ਲਈ ਵਿਸ਼ੇਸ਼ ਤੌਰ ‘ਤੇ ਲਾਭਕਾਰੀ ਸਾਬਤ ਹੋਵੇਗੀ।
ਸਰਦਾਰ ਕਾਲਕਾ ਨੇ ਕਿਹਾ ਕਿ ਇਹ ਲਾਇਬ੍ਰੇਰੀ ਸਿਰਫ ਕਿਤਾਬਾਂ ਦਾ ਭੰਡਾਰ ਨਹੀਂ, ਸਗੋਂ ਸਾਡੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਸਮਝਣ ਦਾ ਇੱਕ ਪ੍ਰਮੁੱਖ ਕੇਂਦਰ ਹੈ। ਇੱਥੇ ਸੰਭਾਲੇ ਗਏ ਪੁਰਾਤਨ ਵੋਲਿਊਮ ਅਤੇ ਦਸਤਾਵੇਜ਼ ਸਾਡੀ ਸਿੱਖ ਕੌਮ ਦੇ ਇਤਿਹਾਸਕ ਪਲਾਂ ਦੀ ਗਵਾਹੀ ਦਿੰਦੇ ਹਨ ਅਤੇ ਨਵੀਂ ਪੀੜ੍ਹੀ ਨੂੰ ਆਪਣੇ ਮੂਲਾਂ ਨਾਲ ਜੋੜਦੇ ਹਨ।
ਉਨ੍ਹਾਂ ਸੰਗਤ ਨੂੰ ਬੇਨਤੀ ਕੀਤੀ ਕਿ ਜਿਹੜੇ ਲੋਕ ਪੜ੍ਹਨ ਦੀ ਰੁਚੀ ਰੱਖਦੇ ਹਨ ਜਾਂ ਆਪਣੇ ਗਿਆਨ ਵਿੱਚ ਵਾਧਾ ਕਰਨਾ ਚਾਹੁੰਦੇ ਹਨ, ਉਹ ਗੁਰਦੁਆਰਾ ਬੰਗਲਾ ਸਾਹਿਬ ਦੇ ਦਫ਼ਤਰ ਕੰਪਲੈਕਸ ਨਾਲ ਸਥਿਤ ਇਸ ਆਧੁਨਿਕ ਲਾਇਬ੍ਰੇਰੀ ਦਾ ਲਾਭ ਜਰੂਰ ਲੈਣ। ਖ਼ਾਸ ਕਰਕੇ ਬੱਚਿਆਂ ਅਤੇ ਨੌਜਵਾਨਾਂ ਲਈ ਇੱਥੇ ਮੁੱਢਲੀ ਸਿੱਖਿਆ ਤੋਂ ਲੈ ਕੇ ਉੱਚ ਪੱਧਰ ਤੱਕ ਦੀਆਂ ਕਿਤਾਬਾਂ ਉਪਲਬਧ ਹਨ, ਜੋ ਉਨ੍ਹਾਂ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇਣਗੀਆਂ।
ਉਨ੍ਹਾਂ ਕਿਹਾ ਕਿ ਗੁਰਦੁਆਰਾ ਬੰਗਲਾ ਸਾਹਿਬ ਹੁਣ ਸਿਰਫ ਆਧਿਆਤਮਿਕ ਕੇਂਦਰ ਹੀ ਨਹੀਂ, ਸਗੋਂ ਗਿਆਨ, ਖੋਜ ਅਤੇ ਆਧੁਨਿਕ ਸਿੱਖਿਆ ਦਾ ਇੱਕ ਪ੍ਰਕਾਸ਼-ਪੁੰਜ ਬਣਦਾ ਜਾ ਰਿਹਾ ਹੈ। ਉਨ੍ਹਾਂ ਸਾਰੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਦਰਸ਼ਨ ਕਰਨ ਦੇ ਨਾਲ-ਨਾਲ ਇਸ ਵਿਲੱਖਣ ਲਾਇਬ੍ਰੇਰੀ ਦਾ ਵੀ ਦੌਰਾ ਕਰਕੇ ਇਸ ਦੇ ਵਿਸ਼ਾਲ ਗਿਆਨ-ਭੰਡਾਰ ਤੋਂ ਲਾਭ ਪ੍ਰਾਪਤ ਕਰਨ।

Have something to say? Post your comment

 
 
 
 

ਨੈਸ਼ਨਲ

ਪ੍ਰਧਾਨ ਮੰਤਰੀ ਮੋਦੀ ਨੇ 24 ਘੰਟਿਆਂ ਵਿੱਚ ਦੂਜੀ ਵਾਰ ਜਨਤਾ ਨੂੰ ਅਪੀਲ ਕੀਤੀ -ਸੋਨਾ ਖਰੀਦਣ ਤੋਂ ਬਚੋ ਅਤੇ ਬਾਲਣ ਬਚਾਓ

ਡੀਐਸਜੀਐਮਸੀ ਵੱਲੋਂ ਬੰਗਲਾ ਸਾਹਿਬ ਵਿਖੇ ਆਧੁਨਿਕ ਇੰਡੋਸਕੋਪੀ ਯੂਨਿਟ ਲੋਕਾਂ ਨੂੰ ਸਮਰਪਿਤ- ਕਾਲਕਾ

ਮੁੱਖ ਮੰਤਰੀ ਰੇਖਾ ਗੁਪਤਾ ਵੱਲੋਂ ਹਰਮੀਤ ਸਿੰਘ ਕਾਲਕਾ ਦੀ ਕਾਰਗੁਜ਼ਾਰੀ ਦੀ ਭਰਪੂਰ ਸ਼ਲਾਘਾ

ਚੋਣ ਕਮਿਸ਼ਨ ਬੰਗਾਲ ਵਿੱਚ ਭਾਜਪਾ ਦਾ ਔਜ਼ਾਰ ਬਣ ਗਿਆ - ਮਨੀਸ਼ ਤਿਵਾੜੀ

ਵੋਟ ਚੋਰੀ ਸੀਟਾਂ ਚੋਰੀ ਕਰਦੀ ਹੈ, ਕਈ ਵਾਰ ਪੂਰੀਆਂ ਸਰਕਾਰਾਂ - ਰਾਹੁਲ ਗਾਂਧੀ

ਜਾਇਦਾਦ ਮਾਮਲੇ ‘ਚ ਸੱਚ ਸਾਹਮਣੇ ਲਿਆਓ- ਹਰਮੀਤ ਸਿੰਘ ਕਾਲਕਾ ਵੱਲੋਂ ਮਨਜੀਤ ਸਿੰਘ ਜੀਕੇ ਨੂੰ ਸਿੱਧਾ ਚੈਲੈਂਜ

ਪੰਜਾਬ ਦੇ 6 ਰਾਜ ਸਭਾ ਮੈਂਬਰ ਭਾਜਪਾ ਨੇ ਚੋਰੀ ਕੀਤੇ -ਪੰਜਾਬੀ ਇਸ ਦਾ ਬਦਲਾ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਵਿੱਚ ਲੈਣਗੇ- ਕੇਜਰੀਵਾਲ

ਸਰਨਾ ਦੀ ਵੀਡੀਓ ‘ਚ ਨਿਰਾਸ਼ਾ ਬੇਨਕਾਬ, ਦਿੱਲੀ ਗੁਰਦੁਆਰਾ ਕਮੇਟੀ ਦਾ ਵਿਕਾਸ ਮਾਡਲ ਮਜ਼ਬੂਤ: ਹਰਮੀਤ ਸਿੰਘ ਕਾਲਕਾ

ਰਾਹੁਲ ਗਾਂਧੀ ਨੇ ਟੀਐਮਸੀ ਦੀ ਹਾਰ ਦਾ ਜਸ਼ਨ ਮਨਾ ਰਹੇ ਕਾਂਗਰਸੀ ਆਗੂਆਂ ਨੂੰ ਝਿੜਕਿਆਂ

ਈਵੀਐਮ ਦੀ ਭਰੋਸੇ ਯੋਗਤਾ ਫਿਰ ਸਵਾਲਾਂ ਦੇ ਘੇਰੇ ਵਿੱਚ