ਮਹਾਰਾਜਾ ਰਣਜੀਤ ਸਿੰਘ ਦੀ ਸਤਵੀ ਪੀੜੀ ਦੇ ਵਾਰਿਸ ਡਾ ਜਸਵਿੰਦਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਮਾਮਲੇ ਤੇ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਹੈ। ਪੱਤਰਕਾਰਾਂ ਨਾਲ ਗਲ ਕਰਦਿਆਂ ਡਾ ਜਸਵਿੰਦਰ ਸਿੰਘ ਨੇ ਕਿਹਾ ਕਿ ਇਹ ਐਕਟ ਪੰਜਾਬ ਦੇ ਹਲਾਤਾਂ ਦੀ ਖਾਸ ਕਰ ਅਮਨ ਕਾਨੂੰਨ ਦੀ ਸਥਿਤੀ ਨੂੰ ਸ਼ਪਸ਼ਟ ਕਰਦਾ ਹੈ।ਪੰਜਾਬ ਹੀ ਨਹੀ ਦੁਨੀਆਂ ਭਰ ਵਿਚ ਹਮੇਸ਼ਾਂ ਤੋ ਹੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਮਿਸਾਲ ਦਿੱਤੀ ਜਾਂਦੀ ਹੈ ਤੇ ਉਸ ਰਾਜ ਨੂੰ ਹੁਣ ਤਕ ਸਰਬਸ਼ੇ੍ਰਸ਼ਠ ਰਾਜ ਮੰਨਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਤੇ ਰਾਜ ਤੇ ਉਨਾਂ ਦੇ ਅਕਾਲ ਚਲਾਣੇ ਤੋ ਬਾਅਦ ਵੀ ਸਿੱਖ ਰਾਜ ਵਿਚ ਸਾਰੇ ਹੀ ਧਾਰਮਿਕ ਗ੍ਰੰਥਾ ਦਾ ਸਤਿਕਾਰ ਕੀਤਾ ਜਾਂਦਾ ਸੀ। ਉਨਾਂ ਮਿਸਾਲ ਦਿੰਦੇ ਕਿਹਾ ਕਿ ਸਿੱਖ ਰਾਜ ਵਿਚ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਇਕ ਮੁਸਲਿਮ ਲਿਖਾਰੀ ਕੋਲੋ ਕੁਰਾਨ ਸ਼ਰੀਫ ਸਤਿਕਾਰ ਸਹਿਤ ਪ੍ਰਾਪਤ ਕਰਕੇ ਉਸ ਸਮੇ ਇਕ ਵੱਡੀ ਰਾਸ਼ੀ ਮੁਸਲਿਮ ਲਿਖਾਰੀ ਨੂੰ ਭੇਟ ਕੀਤੀ ਸੀ। ਉਨਾਂ ਕਿਹਾ ਕਿ ਪੰਜਾਬ ਦੇ ਵਸਨੀਕ ਅੱਜ ਵੀ ਮਹਾਰਾਜਾ ਸਾਹਿਬ ਦੇ ਨਕਸ਼ ਏ ਕਦਮ ਤੇ ਚਲਣ ਵਿਚ ਮਾਣ ਮਹਿਸੂਸ ਕਰਦੇ ਹਨ। ਡਾ ਜਸਵਿੰਦਰ ਸਿੰਘ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਫੈਸਲਾ ਲੈਣ ਸਮੇ ਸਿੱਖ ਰਾਜ ਦੇ ਵਲੋ ਤਹਿ ਕੀਤੇ ਮਿਆਰ ਧਿਆਨ ਵਿਚ ਰਖਣ।