ਨੈਸ਼ਨਲ

ਸੌਦਾ ਸਾਧ ਰਾਮ ਰਹੀਮ ਫੇਰ ਜੇਲ ਤੋਂ ਬਾਹਰ -ਮਿਲੀ 30 ਦਿਨਾਂ ਦੀ ਪੈਰੋਲ

ਕੌਮੀ ਮਾਰਗ ਬਿਊਰੋ/ ਏਜੰਸੀ | May 26, 2026 07:51 PM

ਰੋਹਤਕ- ਸੌਦਾ ਸਾਧ ਰਾਮ ਰਹੀਮ ਫਿਰ ਜੇਲ ਤੋਂ ਬਾਹਰ ਆ ਗਿਆ । ਉਸ ਨੂੰ 30 ਦਿਨਾਂ ਦੀ ਪੈਰੋਲ ਹਰਿਆਣਾ ਸਰਕਾਰ ਨੇ ਦੇ ਦਿੱਤੀ ਹੈ । ਅੱਜ ਸਵੇਰੇ ਉਹ ਸੁਨਾਰੀਆ ਜੇਲ ਤੋਂ ਬਾਹਰ ਆ ਗਿਆ , ਜੇਲ੍ਹ ਕੰਪਲੈਕਸ ਦੇ ਬਾਹਰ ਕੋਈ ਸਖ਼ਤ ਸੁਰੱਖਿਆ ਨਹੀਂ ਸੀ।

ਦੱਸਣਯੋਗ ਹੈ ਕਿ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਅਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਲਈ ਸਜ਼ਾ ਕੱਟ ਰਿਹਾ ਰਾਮ ਰਹੀਮ ਅਗਸਤ 2017 ਤੋਂ ਸੁਨਾਰੀਆ ਜੇਲ੍ਹ ਵਿੱਚ ਕੈਦ ਹੈ।

ਇਹ 16ਵੀਂ ਵਾਰ ਹੈ ਜਦੋਂ  ਰਾਮ ਰਹੀਮ ਨੂੰ ਪੈਰੋਲ 'ਤੇ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਹੈ। ਉਹ ਪਹਿਲਾਂ 15 ਵਾਰ ਰਿਹਾਅ ਹੋ ਚੁੱਕੇ ਹੈ। ਇਸ ਸਾਲ ਜਨਵਰੀ ਵਿੱਚ, ਉਸ ਨੂੰ 40 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ।

ਸੌਦਾ ਸਾਧ ਰਾਮ ਰਹੀਮ ਦੇ ਵਾਰ-ਵਾਰ ਪੈਰੋਲ 'ਤੇ ਸਵਾਲ ਉਠਾਏ ਗਏ ਹਨ। ਵਿਰੋਧੀ ਪਾਰਟੀਆਂ ਅਤੇ ਕਈ ਸਮਾਜਿਕ ਸੰਗਠਨਾਂ ਨੇ ਪਹਿਲਾਂ ਇਸ 'ਤੇ ਇਤਰਾਜ਼ ਜਤਾਇਆ ਹੈ। ਇਸ ਦੌਰਾਨ, ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪੈਰੋਲ ਨਿਯਮਾਂ ਅਨੁਸਾਰ ਦਿੱਤੀ ਜਾਂਦੀ ਹੈ।

ਉਸਨੂੰ ਇਸ ਸਾਲ ਜਨਵਰੀ ਵਿੱਚ ਵੀ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ। ਰਿਪੋਰਟਾਂ ਅਨੁਸਾਰ, ਰਾਮ ਰਹੀਮ ਨੂੰ ਪਹਿਲਾਂ 15 ਸਤੰਬਰ, 2025 ਨੂੰ 40 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ। ਇਹ ਪੈਰੋਲ ਉਸਦੀ ਜੇਲ੍ਹ ਤੋਂ ਬਾਹਰ 16ਵੀਂ ਵਾਰ ਹੈ।

ਜ਼ਿਕਰਯੋਗ ਹੈ ਕਿ ਸੀਬੀਆਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਗੁਰਮੀਤ ਰਾਮ ਰਹੀਮ ਨੂੰ ਦੋ ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ ਵਿੱਚ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ, ਜਿਸ ਨਾਲ ਕੁੱਲ 20 ਸਾਲ ਦੀ ਸਜ਼ਾ ਹੋਈ ਹੈ। ਉਹ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਅਤੇ ਡੇਰਾ ਮੈਨੇਜਰ ਰਣਜੀਤ ਸਿੰਘ ਦੇ ਕਤਲ ਲਈ ਵੀ ਸਜ਼ਾ ਕੱਟ ਰਿਹਾ ਹੈ।

Have something to say? Post your comment

 
 
 
 

ਨੈਸ਼ਨਲ

ਦੇਸ਼ ਵਿੱਚ ਕਿਸ ਤਰ੍ਹਾਂ ਦੀ ਸਰਕਾਰ ਹੈ ਜੋ ਇੱਕ ਪੇਪਰ ਠੀਕ ਤਰ੍ਹਾਂ ਨਹੀਂ ਕਰਵਾ ਪਾ ਰਹੀ - ਕੇਜਰੀਵਾਲ

ਰਾਮ ਰਹੀਮ ਨੂੰ ਮੁੜ ਪੈਰੋਲ, ਪਰ ਬੰਦੀ ਸਿੰਘਾਂ ਲਈ ਚੁੱਪੀ ਕਿਉਂ.?”: ਬੀਬੀ ਰਣਜੀਤ ਕੌਰ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1 ਜੂਨ ਤੋਂ ਸ਼ੁਰੂ ਹੋਣ ਵਾਲੇ ਪੰਜਵੇਂ ਗੁਰਮਤਿ ਕੈਂਪ ਦੀਆਂ ਤਿਆਰੀਆਂ ਮੁਕੰਮਲ

ਸਰਨਾ ਨੇ ਸੀਬੀਆਈ ਨੂੰ ਕੀਤਾ ਸਵਾਲ ਭਾਈ ਹਵਾਰਾ ਲਈ ਵਿਰੋਧ 'ਤੇ ਰਾਮ ਰਹੀਮ ਲਈ ਰਾਹਤ ਕਿਉਂ?

ਸੱਜਣ ਕੁਮਾਰ ਦੀ ਬਰੀਅਤ ਨੂੰ ਚੁਣੌਤੀ, ਹਾਈ ਕੋਰਟ ਨੇ ਕੇਂਦਰ ਅਤੇ ਦੋਸ਼ੀ ਨੂੰ ਭੇਜਿਆ ਨੋਟਿਸ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ - 10 ਦਿਨਾਂ ਵਿੱਚ ਚੌਥਾ ਵਾਧਾ

ਦਿੱਲੀ ਵਿੱਚ ਪੈਟਰੋਲ 100 ਰੁਪਏ ਤੋਂ ਪਾਰ, ਬਾਲਣ 2 ਰੁਪਏ ਮਹਿੰਗਾ ਹੋਇਆ

ਸੁਪਰੀਮ ਕੋਰਟ ਵੱਲੋਂ ਪੰਜਾਬ ਨਗਰ ਨਿਕਾਇ ਚੋਣਾਂ ਬੈਲਟ ਪੇਪਰ ਨਾਲ ਕਰਵਾਉਣ ਦੇ ਫੈਸਲੇ ਵਿੱਚ ਦਖਲ ਤੋਂ ਇਨਕਾਰ

ਲੈਫਟੀਨੈਂਟ ਗਵਰਨਰ ਟੀਐਸ ਸੰਧੂ ਨੇ ਦਿੱਲੀ ਦੇ ਅੱਠ ਸਾਲਾ ਏਆਈ ਪ੍ਰਤਿਭਾ ਰਣਵੀਰ ਸਿੰਘ ਸਚਦੇਵਾ ਦੀ ਪ੍ਰਸ਼ੰਸਾ ਕੀਤੀ

ਫਤਿਹ ਨਗਰ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਨੂੰ ਮਿਲਿਆ ਵੱਡਾ ਹੁਲਾਰਾ-ਕਾਲਕਾ