ਨੈਸ਼ਨਲ

ਜੂਨ 1984 ਦੇ ਘਲੂਘਾਰੇ ਵਿਚ ਪੰਥ ਲਈ ਕੁਰਬਾਨ ਹੋਏ ਮਹਾਨ ਸ਼ਹੀਦਾਂ ਨੂੰ ਨਿਮਰਤਾ ਸਹਿਤ ਸਿਜਦਾ: ਭਾਈ ਸਰਬਜੀਤ ਸਿੰਘ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | June 01, 2026 07:17 PM

ਨਵੀਂ ਦਿੱਲੀ - ਜੂਨ 1984 ਦਾ ਘਲੂਘਾਰਾ ਸਿੱਖ ਕੌਮ ਦੇ ਇਤਿਹਾਸ ਦਾ ਉਹ ਅਸਹਿਣਯੋਗ ਦਰਦ ਹੈ, ਜਿਸ ਨੇ ਹਰ ਸਿੱਖ ਦੇ ਦਿਲ ‘ਤੇ ਡੂੰਘੇ ਜ਼ਖ਼ਮ ਛੱਡੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰੂ ਘਰਾਂ ‘ਤੇ ਕੀਤਾ ਗਿਆ ਹਮਲਾ ਨਾ ਕੇਵਲ ਇਮਾਰਤਾਂ ‘ਤੇ ਹਮਲਾ ਸੀ, ਸਗੋਂ ਸਿੱਖ ਪੰਥ ਦੀ ਆਤਮਾ, ਮਰਯਾਦਾ ਅਤੇ ਧਾਰਮਿਕ ਅਜ਼ਾਦੀ ‘ਤੇ ਕੀਤਾ ਗਿਆ ਇੱਕ ਘਾਤਕ ਵਾਰ ਸੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪੰਥ ਪ੍ਰਸਿੱਧ ਰਾਗੀ ਭਾਈ ਸਰਬਜੀਤ ਸਿੰਘ ਪਟਨਾ ਸਾਹਿਬ ਵਾਲਿਆਂ ਨੇ ਕਿਹਾ ਕਿ ਸਿੱਖ ਪੰਥ ਅੱਜ ਵੀ ਉਸ ਘਲੂਘਾਰੇ ਨੂੰ ਯਾਦ ਕਰਦਾ ਹੋਇਆ ਜੂਨ 84 ਦੇ ਮਹਾਨ ਸ਼ਹੀਦਾਂ ਨੂੰ ਨਿਮਰਤਾ ਸਹਿਤ ਸਿਜਦਾ ਕਰਦਾ ਹੈ ਅਤੇ ਉਨ੍ਹਾਂ ਦੀਆਂ ਅਦੁੱਤੀ ਕੁਰਬਾਨੀਆਂ ਨੂੰ ਕੋਟਿ-ਕੋਟਿ ਪ੍ਰਣਾਮ ਕਰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਉਸ ਵੇਲੇ ਦੀ ਸਰਕਾਰ ਦੀ ਕੜੀ ਨਿਖੇਧੀ ਕਰਦੇ ਹਾਂ, ਜਿਸ ਨੇ ਸੰਵਾਦ, ਸਮਝਦਾਰੀ ਅਤੇ ਇਨਸਾਫ਼ ਦੀ ਥਾਂ ਫੌਜੀ ਕਾਰਵਾਈ ਦਾ ਰਸਤਾ ਚੁਣਿਆ। ਧਾਰਮਿਕ ਅਸਥਾਨਾਂ ਦੀ ਪਵਿੱਤਰਤਾ ਨੂੰ ਭੰਗ ਕਰਨਾ ਅਤੇ ਨਿਰਦੋਸ਼ ਸੰਗਤਾਂ ਦੀਆਂ ਜਾਨਾਂ ਜਾਣਾ ਮਨੁੱਖਤਾ ਅਤੇ ਲੋਕਤੰਤਰ ਦੋਵਾਂ ਲਈ ਇੱਕ ਕਾਲਾ ਅਧਿਆਇ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਇਨਸਾਫ਼, ਸੱਚ ਅਤੇ ਮਨੁੱਖੀ ਅਧਿਕਾਰਾਂ ਦੀ ਅਵਾਜ਼ ਨੂੰ ਸਦਾ ਬੁਲੰਦ ਕਰਦੀ ਰਹੇਗੀ। ਜੂਨ 1984 ਦੇ ਘਲੂਘਾਰੇ ਦੇ ਸ਼ਹੀਦਾਂ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਅਸੀਂ ਉਸ ਵੇਲੇ ਦੀ ਸਰਕਾਰ ਨੂੰ ਇਸ ਦੁਖਾਂਤ ਲਈ ਇਤਿਹਾਸ ਦੇ ਕਟਘਰੇ ਵਿੱਚ ਖੜ੍ਹਾ ਕਰਦੇ ਹਾਂ। ਸੱਤਾ ਦੇ ਨਸ਼ੇ ਵਿੱਚ ਲਏ ਗਏ ਫ਼ੈਸਲਿਆਂ ਨੇ ਨਾ ਸਿਰਫ਼ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕੀਤਾ, ਸਗੋਂ ਕਰੋੜਾਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਗਹਿਰਾ ਆਘਾਤ ਪਹੁੰਚਾਇਆ।

ਇਹ ਕਾਰਵਾਈ ਲੋਕਤੰਤਰ ਦੇ ਨਾਮ ‘ਤੇ ਸੱਤਾ ਦੀ ਬੇਰਹਿਮ ਵਰਤੋਂ ਦਾ ਇੱਕ ਕਾਲਾ ਪ੍ਰਤੀਕ ਬਣ ਚੁੱਕੀ ਹੈ, ਜਿਸ ਦਾ ਦਰਦ ਅਤੇ ਪ੍ਰਭਾਵ ਪੀੜ੍ਹੀਆਂ ਤੱਕ ਮਹਿਸੂਸ ਕੀਤਾ ਜਾਂਦਾ ਰਹੇਗਾ। ਜੂਨ 84 ਦੇ ਸ਼ਹੀਦਾਂ ਦੀ ਸ਼ਹਾਦਤ ਸਿੱਖ ਕੌਮ ਲਈ ਸਦਾ ਪ੍ਰੇਰਣਾ ਦਾ ਸਰੋਤ ਰਹੇਗੀ ਅਤੇ ਉਨ੍ਹਾਂ ਦੀ ਕੁਰਬਾਨੀ ਪੰਥ ਦੇ ਇਤਿਹਾਸ ਵਿੱਚ ਸਦਾ ਅਮਰ ਰਹੇਗੀ। “ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮਹਿ ਹੌ ਕਰੌ ਨਿਵਾਸ।” ਜੂਨ 84 ਦੇ ਸਮੂਹ ਸ਼ਹੀਦਾਂ ਨੂੰ ਕੋਟਿ-ਕੋਟਿ ਪ੍ਰਣਾਮ।

Have something to say? Post your comment

 
 
 
 

ਨੈਸ਼ਨਲ

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਪੰਜਵੇਂ ਗੁਰਮਤਿ ਕੈਂਪ ਦੀ ਸ਼ੁਰੂਆਤ, ਕਾਲਕਾ ਅਤੇ ਕਾਹਲੋਂ ਵੱਲੋਂ ਵਿਦਿਆਰਥੀਆਂ ਨੂੰ ਵਧਾਈਆਂ

2 ਜੂਨ ਨੂੰ ਡੀਸੀ ਦਫ਼ਤਰਾਂ ਅੱਗੇ ਧਰਨਿਆਂ ਦੀਆਂ ਤਿਆਰੀਆਂ ਮੁਕੰਮਲ : ਬੁਰਜਗਿੱਲ

ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਭਲਕੇ ਆਰੰਭ ਹੋਣਗੇ ਅਖੰਡ ਪਾਠ ਸਾਹਿਬ

ਰਘੁਬੀਰ ਸਿੰਘ ਬਿੱਲਾ ਦੇ ਉਪਰਾਲੇ ਸਦਕਾ ਮੁਫ਼ਤ ਸਿਹਤ ਜਾਂਚ ਕੈਂਪ ਦਾ ਆਯੋਜਨ, ਸੈਂਕੜਿਆਂ ਲੋਕਾਂ ਨੂੰ ਮਿਲੇਗਾ ਲਾਭ

ਪੰਜਾਬੀ ਅਤੇ ਉਰਦੂ ਅਧਿਆਪਕਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਲੜਾਈ ਨੂੰ ਮਿਲੀ ਵੱਡੀ ਕਾਮਯਾਬੀ, ਨਿਯੁਕਤੀ ਪੱਤਰ ਹੋਏ ਜਾਰੀ- ਰਣਜੀਤ ਕੌਰ

ਸਾਕਾ ਨੀਲਾ ਤਾਰਾ ਸਿੱਖ ਕੌਮ ਦੀ ਰੂਹ 'ਤੇ ਹਮਲਾ ਸੀ, ਪਰ ਟੈਂਕਾਂ ਤੇ ਤੋਪਾਂ ਅੱਗੇ ਡਟੇ ਸਿੰਘਾਂ ਨੇ ਲਿਖਿਆ ਬੇਮਿਸਾਲ ਇਤਿਹਾਸ: ਭਾਈ ਭਿਓਰਾ

ਭਾਈ ਲਾਲੋ ਜੀ ਦਾ ਜਨਮ ਦਿਹਾੜਾ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਵੇਗਾ, ਦਿੱਲੀ ਕਮੇਟੀ ਦੇਵੇਗੀ ਪੂਰਾ ਸਹਿਯੋਗ: ਕਾਲਕਾ

ਹਰਭਜਨ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ

ਜੂਨ 84 ਦੇ ਘਲੂਘਾਰੇ ਵਿਚ ਸ਼ਹੀਦ ਹੋਏ ਸਿੰਘ ਸਿੰਘਣੀਆਂ ਦੀ ਸ਼ਹਾਦਤ ਕੌਮ ਲਈ ਸਦੀਵੀ ਚਾਨਣ: ਸ਼੍ਰੋਮਣੀ ਰਾਗੀ ਸਭਾ ਸ਼੍ਰੀ ਅੰਮ੍ਰਿਤਸਰ

“ਬਿਨੁ ਕਰਤਾਰ ਨ ਕਿਰਤਮ ਮਾਨੋ’ : ਡੇਰੇਦਾਰਾਂ ਦੇ ਚਮਤਕਾਰਾਂ ਉੱਤੇ ਗੁਰਬਾਣੀ ਦਾ ਕਰਾਰਾ ਵਾਰ”: ਭਾਈ ਸ਼ੁਭਦੀਪ ਸਿੰਘ