ਚੰਡੀਗੜ੍ਹ-ਅੱਜ ਪ੍ਰੈਸ ਕਾਨਫਰੰਸ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਸੰਬੰਧਿਤ ਬਣੇ ਐਕਟ “ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ (ਸੋਧ) ਐਕਟ 2026” ਵਿਚ ਦਰਜ ਮੱਦਾਂ ਜਿਨ੍ਹਾਂ ’ਤੇ ਸਿੱਖ ਪੰਥ ਵੱਲੋਂ ਇਤਰਾਜ਼ ਜਿਤਾਏ ਜਾ ਰਹੇ ਉਪਰ ਖੜੇ ਖਦਸ਼ਿਆਂ ਦੇ ਇੱਕ ਸਵਾਲ ਦਾ ਉੱਤਰ ਦਿੰਨੇ ਆ ਕਿਹਾ ਕਿ ਗੁਰੂ ਸਾਹਿਬ ਦੀ ਸਤਿਕਾਰ ਦੇ ਵਿੱਚ ਇਹ ਕਾਨੂੰਨ ਬਣਾਇਆ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਕਿਸੇ ਕਾਨੂੰਨ ਦੇ ਅੰਡਰ ਨਹੀਂ ਆਉਂਦੇ, ਉਹਨਾਂ ਤੋਂ ਤਾਂ ਅਸੀਂ ਆਪਣਾ ਸੁਰੱਖਿਆ ਦੀ ਆਪਣੀ ਤੰਦਰੁਸਤੀ ਦੀ ਦੁਆ ਮੰਗਦੇ ਹਾਂ , ਪਰ ਇਹ ਉਹ ਲੋਕ ਨੇ ਜਿਹੜੇ ਜਿਨਾਂ ਦੇ ਆਕਾ ਬੇਅਦਬੀਆਂ ਚ ਫਸੇ ਹੋਏ ਨੇ ਕੇਸ ਚੱਲਦੇ ਨੇ ਜਮਾਨਤਾਂ ਤੇ ਆਏ ਹੋਏ ਨੇ । ਜਦੋਂ ਰੂਲਸ ਐਂਡ ਰੈਗੂਲੇਸ਼ਨ ਆ ਗਏ ਉਦੋਂ ਸਾਰਿਆਂ ਦੀ ਭਰਮ ਭੁਲੇਖੇ ਦੂਰ ਹੋ ਜਾਣਗੇ ਇਹ ਮੁੱਖ ਮੰਤਰੀ ਸਾਹਿਬ ਨੇ ਆਖਿਰ ਵਿੱਚ ਕਿਹਾ ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਪੁੱਛੇ ਸਵਾਲ ਕਿ ਉਹਨਾਂ ਦਾ ਕਿਸਾਨਾਂ ਪ੍ਰਤੀ ਕੰਟਰੀਬਿਊਸ਼ਨ ਕੀ ਰਿਹਾ ਤੇ ਤੰਜ ਕਸਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ 750 ਕਿਸਾਨਾਂ ਨੂੰ ਉਹਨਾਂ ਨੇ ਦਿੱਲੀ ਬਾਰਡਰ ਤੇ ਸ਼ਹੀਦ ਕਰਵਾ ਤਾ । ਡੇਢ ਸਾਲ ਉਹਨਾਂ ਦਾ ਦਿੱਲੀ ਬਾਰਡਰਾਂ ਤੇ ਬਿਠਾ ਕੇ ਕਿਸਾਨ ਅੰਦੋਲਨ ਦੌਰਾਨ ਖਰਾਬ ਕਰ ਦਿੱਤਾ । ਹਰ ਤੀਜੇ ਦਿਨ ਉਹ ਕਿਸਾਨ ਵਿਰੋਧੀ ਕੋਈ ਨਾ ਕੋਈ ਫੈਸਲਾ ਲੈਂਦੇ ਰਹਿੰਦੇ ਹਨ। ਆਪਣੇ ਨੇੜਲੇ ਉਦਯੋਗਪਤੀਆਂ ਦੇ ਹੱਕ ਵਿੱਚ ਕਲਸਟਰ ਬਣਾ ਕੇ ਉਹ ਕਿਸਾਨ ਤੋਂ ਖੇਤੀ ਖੋਹਣਾ ਚਾਹੁੰਦੇ ਹਨ , ਪਰ ਅਸੀਂ ਗੁਰੂ ਨਾਨਕ ਸਾਹਿਬ ਦੇ ਕਹੇ ਕਦਮਾਂ ਉੱਤੇ ਚਲਦੇ ਇਹ ਨਹੀਂ ਹੋਣ ਦਿਆਂਗੇ ।
ਕੈਪਟਨ ਅਮਰਿੰਦਰ ਵੱਲੋਂ ਹੁਣ ਕਾਂਗਰਸ ਦੀ ਫੇਰ ਤੋਂ ਤਰੀਫ ਕੀਤੇ ਜਾਣ ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਮੈਂ ਕੀ ਦੱਸ ਸਕਦਾ ਹਾਂ ਉਹਨਾਂ ਦੇ ਮਨ ਵਿੱਚ ਕੀ ਹੈ ਪਰ ਇਨਾ ਜਾਣਦਾ ਹਾਂ ਜੋ ਆਪਣੀ ਪਾਰਟੀ ਦਾ ਨਹੀਂ ਹੋਇਆ ਉਹ ਕਿਸੇ ਦਾ ਵੀ ਨਹੀਂ ਹੁੰਦਾ ।
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਸਵਾਲ ਉੱਪਰ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਕਾਗਜੀ ਸ਼ੇਰ ਨੇ ਕਾਗਜੀ ਜਰਨੈਲ ਹਨ , ਜਦੋਂ ਪਰਚਾ ਹੋ ਗਿਆ ਲੋਕਾਂ ਨੂੰ ਫਸਾ ਕੇ ਆਪ ਭੱਜ ਗਿਆ । ਉਹਨਾਂ ਕਿਹਾ ਕਿ ਐਲਓਸੀ ਵੀ ਜਾਰੀ ਕਰ ਦਿੱਤੀ ਗਈ ਹੈ ਕਿਤੇ ਵਿਦੇਸ਼ ਨਾ ਭੱਜ ਜਾਣ । ਮੁੱਖ ਮੰਤਰੀ ਨੇ ਦੱਸਿਆ ਕਿ ਉਹਨਾਂ ਨੇ ਪੁਲਿਸ ਦੇ ਕੰਮ ਵਿੱਚ ਵਿਘਨ ਪਾਇਆ ਗੁੰਡਾਗਰਦੀ ਕੀਤੀ ਕਾਰਵਾਈ ਤਾਂ ਹੋਊਗੀ ਕਾਨੂੰਨ ਮੁਤਾਬਿਕ