ਪੰਜਾਬ

ਜਦੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਐਕਟ ਦੇ ਰੂਲਸ ਐਂਡ ਰੈਗੂਲੇਸ਼ਨ ਸਾਹਮਣੇ ਆ ਜਾਣਗੇ ਤਾਂ ਭੁਲੇਖੇ ਦੂਰ ਹੋ ਜਾਣਗੇ -ਮੁੱਖ ਮੰਤਰੀ ਭਗਵੰਤ ਮਾਨ

ਦਵਿੰਦਰ ਸਿੰਘ ਕੋਹਲੀ/ ਕੌਮੀ ਮਾਰਗ ਬਿਊਰੋ | June 02, 2026 09:33 PM

ਚੰਡੀਗੜ੍ਹ-ਅੱਜ ਪ੍ਰੈਸ ਕਾਨਫਰੰਸ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਸੰਬੰਧਿਤ ਬਣੇ ਐਕਟ “ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ (ਸੋਧ) ਐਕਟ 2026” ਵਿਚ ਦਰਜ ਮੱਦਾਂ ਜਿਨ੍ਹਾਂ ’ਤੇ ਸਿੱਖ ਪੰਥ ਵੱਲੋਂ ਇਤਰਾਜ਼ ਜਿਤਾਏ ਜਾ ਰਹੇ  ਉਪਰ ਖੜੇ  ਖਦਸ਼ਿਆਂ ਦੇ ਇੱਕ ਸਵਾਲ ਦਾ ਉੱਤਰ ਦਿੰਨੇ ਆ ਕਿਹਾ ਕਿ ਗੁਰੂ ਸਾਹਿਬ ਦੀ ਸਤਿਕਾਰ ਦੇ ਵਿੱਚ ਇਹ ਕਾਨੂੰਨ ਬਣਾਇਆ ਹੈ ।  ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਕਿਸੇ ਕਾਨੂੰਨ ਦੇ ਅੰਡਰ ਨਹੀਂ ਆਉਂਦੇ, ਉਹਨਾਂ ਤੋਂ ਤਾਂ ਅਸੀਂ ਆਪਣਾ ਸੁਰੱਖਿਆ ਦੀ ਆਪਣੀ ਤੰਦਰੁਸਤੀ ਦੀ ਦੁਆ ਮੰਗਦੇ ਹਾਂ , ਪਰ ਇਹ ਉਹ ਲੋਕ ਨੇ ਜਿਹੜੇ ਜਿਨਾਂ ਦੇ ਆਕਾ ਬੇਅਦਬੀਆਂ ਚ ਫਸੇ ਹੋਏ ਨੇ ਕੇਸ ਚੱਲਦੇ ਨੇ ਜਮਾਨਤਾਂ ਤੇ ਆਏ ਹੋਏ ਨੇ । ਜਦੋਂ ਰੂਲਸ ਐਂਡ ਰੈਗੂਲੇਸ਼ਨ ਆ ਗਏ ਉਦੋਂ ਸਾਰਿਆਂ ਦੀ ਭਰਮ ਭੁਲੇਖੇ ਦੂਰ ਹੋ ਜਾਣਗੇ ਇਹ ਮੁੱਖ ਮੰਤਰੀ ਸਾਹਿਬ ਨੇ ਆਖਿਰ ਵਿੱਚ ਕਿਹਾ ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਪੁੱਛੇ ਸਵਾਲ ਕਿ ਉਹਨਾਂ ਦਾ ਕਿਸਾਨਾਂ ਪ੍ਰਤੀ ਕੰਟਰੀਬਿਊਸ਼ਨ ਕੀ ਰਿਹਾ ਤੇ ਤੰਜ ਕਸਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ 750 ਕਿਸਾਨਾਂ ਨੂੰ ਉਹਨਾਂ ਨੇ ਦਿੱਲੀ ਬਾਰਡਰ ਤੇ ਸ਼ਹੀਦ ਕਰਵਾ ਤਾ । ਡੇਢ ਸਾਲ ਉਹਨਾਂ ਦਾ ਦਿੱਲੀ ਬਾਰਡਰਾਂ ਤੇ ਬਿਠਾ ਕੇ ਕਿਸਾਨ ਅੰਦੋਲਨ ਦੌਰਾਨ ਖਰਾਬ ਕਰ ਦਿੱਤਾ । ਹਰ ਤੀਜੇ ਦਿਨ ਉਹ ਕਿਸਾਨ ਵਿਰੋਧੀ ਕੋਈ ਨਾ ਕੋਈ ਫੈਸਲਾ ਲੈਂਦੇ ਰਹਿੰਦੇ ਹਨ। ਆਪਣੇ ਨੇੜਲੇ ਉਦਯੋਗਪਤੀਆਂ ਦੇ ਹੱਕ ਵਿੱਚ ਕਲਸਟਰ ਬਣਾ ਕੇ ਉਹ ਕਿਸਾਨ ਤੋਂ ਖੇਤੀ ਖੋਹਣਾ ਚਾਹੁੰਦੇ ਹਨ , ਪਰ ਅਸੀਂ ਗੁਰੂ ਨਾਨਕ ਸਾਹਿਬ ਦੇ ਕਹੇ ਕਦਮਾਂ ਉੱਤੇ ਚਲਦੇ ਇਹ ਨਹੀਂ ਹੋਣ ਦਿਆਂਗੇ ।

ਕੈਪਟਨ ਅਮਰਿੰਦਰ ਵੱਲੋਂ ਹੁਣ ਕਾਂਗਰਸ ਦੀ ਫੇਰ ਤੋਂ ਤਰੀਫ ਕੀਤੇ ਜਾਣ ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਮੈਂ ਕੀ ਦੱਸ ਸਕਦਾ ਹਾਂ ਉਹਨਾਂ ਦੇ ਮਨ ਵਿੱਚ ਕੀ ਹੈ ਪਰ ਇਨਾ ਜਾਣਦਾ ਹਾਂ ਜੋ ਆਪਣੀ ਪਾਰਟੀ ਦਾ ਨਹੀਂ ਹੋਇਆ ਉਹ ਕਿਸੇ ਦਾ ਵੀ ਨਹੀਂ ਹੁੰਦਾ ।

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਸਵਾਲ ਉੱਪਰ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਕਾਗਜੀ ਸ਼ੇਰ ਨੇ ਕਾਗਜੀ ਜਰਨੈਲ ਹਨ , ਜਦੋਂ ਪਰਚਾ ਹੋ ਗਿਆ ਲੋਕਾਂ ਨੂੰ ਫਸਾ ਕੇ ਆਪ ਭੱਜ ਗਿਆ । ਉਹਨਾਂ ਕਿਹਾ ਕਿ ਐਲਓਸੀ ਵੀ ਜਾਰੀ ਕਰ ਦਿੱਤੀ ਗਈ ਹੈ ਕਿਤੇ ਵਿਦੇਸ਼ ਨਾ ਭੱਜ ਜਾਣ । ਮੁੱਖ ਮੰਤਰੀ ਨੇ ਦੱਸਿਆ ਕਿ ਉਹਨਾਂ ਨੇ ਪੁਲਿਸ ਦੇ ਕੰਮ ਵਿੱਚ ਵਿਘਨ ਪਾਇਆ ਗੁੰਡਾਗਰਦੀ ਕੀਤੀ ਕਾਰਵਾਈ ਤਾਂ ਹੋਊਗੀ ਕਾਨੂੰਨ ਮੁਤਾਬਿਕ

Have something to say? Post your comment

 
 
 
 

ਪੰਜਾਬ

ਗੈਂਗਸਟਰਾਂ ‘ਤੇ ਵਾਰ ਦਾ 133ਵਾਂ ਦਿਨ: ਪੰਜਾਬ ਪੁਲਿਸ ਵੱਲੋਂ 499 ਥਾਈਂ ਛਾਪੇਮਾਰੀ; 221 ਗ੍ਰਿਫ਼ਤਾਰ

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਮਨਰੇਗਾ ਯੂਨੀਅਨ ਨਾਲ ਕੀਤੀ ਮੁਲਾਕਾਤ; ਸਮਾਂਬੱਧ ਢੰਗ ਨਾਲ ਮੰਗਾਂ ਹੱਲ ਕਰਨ ਦਾ ਦਿੱਤਾ ਭਰੋਸਾ

ਸਰਕਾਰੀ ਸਕੂਲਾਂ ਵਿੱਚ ਛੇਵੀਂ ਜਮਾਤ ਤੋਂ ਏ.ਆਈ. ਵਿਸ਼ਾ ਪੜ੍ਹਾਇਆ ਜਾਵੇਗਾ: ਹਰਜੋਤ ਸਿੰਘ ਬੈਂਸ

ਭਗਵੰਤ ਮਾਨ ਸਰਕਾਰ ਨੇ ਚੋਣ ਵਿਭਾਗ ਵਿੱਚ ਪ੍ਰਸ਼ਾਸਕੀ ਅੜਿੱਕੇ ਖਤਮ ਕੀਤੇ, ਅਹਿਮ ਅਸਾਮੀਆਂ ਭਰਨ ਲਈ ਰਾਹ ਪੱਧਰਾ ਹੋਇਆ

ਸੁਖਬੀਰ ਅਤੇ ਹਰਸਿਮਰਤ ਬਾਦਲ ਮਜੀਠੀਆ ਦੇ ਸਮਰਥਨ ਵਿੱਚ ਆਏ, ਪੰਜਾਬ ਸਰਕਾਰ 'ਤੇ ਬਦਲਾਖੋਰੀ ਦੀ ਰਾਜਨੀਤੀ ਦਾ ਦੋਸ਼ ਲਗਾਇਆ

2027 'ਚ ਪੰਜਾਬ 'ਚ ਭਾਜਪਾ ਦੀ ਸਰਕਾਰ ਬਣੇਗੀ- ਕੇਵਲ ਢਿੱਲੋਂ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਗੰਨੇ ਦੀ ਸਾਰੀ ਅਦਾਇਗੀ ਕਰਨ ਦੇ ਇਤਿਹਾਸਕ ਫੈਸਲੇ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ-ਕਿਸਾਨ ਲਖਬੀਰ ਸਿੰਘ

ਦਿਲ ਵਿੱਚ ਛੇਦ ਨਾਲ ਸਾਲਾਂ ਤੱਕ ਜੂਝਦੀ ਰਹੀ ਗੁਰਪ੍ਰੀਤ ਕੌਰ; ‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਦਿੱਤਾ ਨਵਾਂ ਜੀਵਨ

ਕੁੱਲ ਜੀ.ਐੱਸ.ਟੀ. ਪ੍ਰਾਪਤੀ ਵਿੱਚ 305 ਕਰੋੜ ਰੁਪਏ ਤੋਂ ਵੱਧ ਦਾ ਸ਼ਾਨਦਾਰ ਵਾਧਾ: ਹਰਪਾਲ ਸਿੰਘ ਚੀਮਾ

ਮਾਨ ਸਰਕਾਰ ਪੇਂਡੂ ਪੰਜਾਬ ਦੀ ਬਦਲ ਰਹੀ ਨੁਹਾਰ, 40,000 ਕਿਲੋਮੀਟਰ ਸੜਕਾਂ ਨੂੰ ਮਜ਼ਬੂਤ ਕਰਨ ਦਾ ਕੰਮ ਜਾਰੀ: ਹਰਪਾਲ ਸਿੰਘ ਚੀਮਾ