ਪੰਜਾਬ

ਸ਼ਾਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੋ ਪਾਵਨ ਸਰੂਪਾਂ ਦੀਆਂ ਜਿਲਦਾ ਨੁਕਸਾਨੀਆਂ ਗਈਆਂ ਗੁਰਦਵਾਰਾ ਸੰਗਤਸਰ ਸਾਹਿਬ ਵਿਖੇ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | June 05, 2026 07:46 PM

ਅੱਜ ਨੇੜਲੇ ਨਗਰ ਗੁਰੂ ਕੀ ਵਡਾਲੀ ਵਿਖੇ ਗੁਰਦਵਾਰਾ ਸੰਗਤਸਰ ਸਾਹਿਬ (ਬਾਬਾ ਸੰਗਤ ਸਿੰਘ) ਵਿਖੇ ਸ਼ਾਟ ਸਰਕਟ ਹੋਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਪਾਵਨ ਸਰੂਪਾਂ ਦੀਆਂ ਜਿਲਦਾ ਨੁਕਸਾਨੀਆਂ ਗਈਆਂ। ਘਟਨਾ ਦਾ ਪਤਾ ਲਗਦੇ ਸਾਰ ਹੀ ਸ਼ੋ੍ਰਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ੍ਰ ਗੁਰਿੰਦਰ ਸਿੰਘ ਮਥਰੇਵਾਲ ਨੇ ਮੀਤ ਸਕੱਤਰ ਸ੍ਰ ਗੁਰਮੀਤ ਸਿੰਘ ਮੁਕਤਸਰੀ ਦੀ ਅਗਵਾਈ ਹੇਠ ਸੁਪਰਡੈਂਟ ਮਲਕੀਤ ਸਿੰਘ ਬਹਿੜਵਾਲ ਤੇ  ਪ੍ਰਚਾਰਕ ਭਾਈ ਗੁਰਵਿੰਦਰ ਸਿੰਘ, ਭਾਈ ਸਤਵੰਤ ਸਿੰਘ, ਭਾਈ ਜ਼ਸਪਾਲ ਸਿੰਘ, ਭਾਈ ਸਤਨਾਮ ਸਿੰਘ, ਭਾਈ ਹਰਪਾਲ ਸਿੰਘ  ਨੂੰ ਮੌਕੇ ਤੇ ਭੇਜਿਆ।ਸ੍ਰ ਹਰਵਿੰਦਰ ਸਿੰਘ ਮੈਨੇਜਰ ਗੁਰਦਵਾਰਾ ਸ੍ਰੀ ਛੇਹਰਟਾ ਸਾਹਿਬ ਨੂੰ ਲੈ ਕੇ ਇਹ ਸਾਰੇ ਮੌਕੇ ਤੇ ਪਹੰੁਚੇ। ਗੁਰੂ ਕੀ ਵਡਾਲੀ ਵਿਖੇ ਸਥਿਤ ਗੁਰਦਵਾਰਾ ਸੰਗਤਸਰ ਸਾਹਿਬ ਬਾਬਾ ਸੰਗਤ ਸਿੰਘ ਵਿਖੇ ਸੁਖਆਸਨ ਸਥਾਨ ਤੇ ਲਗਾ ਛੋਟਾ ਪੱਖਾ ਗਰਮ ਹੋ ਕੇ ਡਿੱਗ ਪਿਆ। ਉਸ ਵਿਚੋ ਨਿਕਲੀਆਂ ਚੰਗਆੜੀਆਂ ਦੇ ਕਾਰਨ ਅੱਗ ਲੱਗ ਗਈ ਜੋ ਫੈਲ ਕੇ ਸੁਖਆਸਨ ਸਥਾਨ ਤੇ ਸ਼ਸੋਬਿਤ ਪਾਵਨ ਸਰੂਪਾਂ ਤਕ ਜਾ ਪੁੱਜੀ। ਇਸ ਕਾਰਨ ਪਾਵਨ ਸਰੂਪਾਂ ਦੀਆਂ ਜਿਲਦਾ ਨੁਕਸਾਨੀਆਂ ਗਈਆਂ। ਇਸ ਮੌਕੇ ਤੇ ਪ੍ਰਚਾਰਕ ਭਾਈ ਗੁਰਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦਸਿਆ ਕਿ ਗੁਰਦਵਾਰਾ ਸਾਹਿਬ ਦੇ ਗ੍ਰੰਥੀ ਭਾਈ ਕਰਮ ਸਿੰਘ ਅੱਜ ਸਵੇਰੇ ਸਾਢੇ ਛੇ ਵਜੇ ਜਦ ਗੁਰੂ ਘਰ ਆਇਆ ਤਾਂ ਉਸ ਨੇ ਮੁਖ ਅਸਥਾਨ ਤੇ ਧੂਆਂ ਦੇਖ ਕੇ ਵੀ ਮੌਕੇ ਦੀ ਜਾਣਕਾਰੀ ਸ਼ੋ੍ਰਮਣੀ ਕਮੇਟੀ ਦੇ ਅਧਿਕਾਰੀਆਂ ਤਕ ਨਹੀ ਪਹੁੰਚਾਈ। ਦਿਨੇ ਕਰੀਬ ਸਾਢੇ ਗਿਆਰਾ ਵਜੇ ਉਕਤ ਨੇ ਦਫਤਰ ਨੂੰ ਇਸ ਘਟਨਾਂ ਦੀ ਜਾਣਕਾਰੀ ਦਿੱਤੀ ਜਿਸ ਤੋ ਬਾਅਦ ਅਸੀ ਸਾਰੇ ਮੌਕੇ ਤੇ ਆਏ ਤੇ ਸਾਰੀ ਪੜਤਾਲ ਕੀਤੀ ਹੈ। ਉਨਾਂ ਦਸਿਆ ਕਿ ਅਸੀ ਪ੍ਰਬੰਧਕਾਂ ਦੀ ਅਣਗਹਿਲੀ ਮਹਿਸੂਸ ਕਰਦਿਆਂ ਗੁਰੂ ਘਰ ਵਿਚ ਮੌਜ਼ੂਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪ ਤੇ ਗੁਟਕਾ ਸਾਹਿਬ  ਗੁਰਦਵਾਰਾ ਰਾਮਸਰ ਸਾਹਿਬ ਵਿਖੇ ਲੈ ਜਾ ਰਹੇ ਹਾਂ। ਸਾਰੇ ਮਾਮਲੇ ਦੀ ਲਿਖਤੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਦਿੱਤੀ ਜਾਵੇਗੀ। ਇਸ ਮੌਕੇ ਤੇ ਮੀਤ ਸਕੱਤਰ ਗੁਰਮੀਤ ਸਿੰਘ ਮੁਕਤਸਰੀ ਨੇ ਦਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼ੋ੍ਰਮਣੀ ਕਮੇਟੀ ਵਲੋ ਵਾਰ ਵਾਰ ਸੰਗਤਾਂ ਨੂੰ ਬੇਨਤੀਆਂ ਕੀਤੀਆਂ ਜਾਂਦੀਆਂ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੁਖਆਸਨ ਸਥਾਨ ਤੇ ਪੱਖੇ ਜਾਂ ਏਸੀ ਚਲਦੀ ਹਾਲਤ ਵਿਚ ਨਾ ਛੱਡੇ ਜਾਣ ਕਿਉਕਿ ਇਹ ਅਚਾਨਕ ਕਿਸੇ ਦੁਖਦਾਈ ਘਟਨਾਂ ਦਾ ਕਾਰਨ ਬਣਦੇ ਹਨ।

 

Have something to say? Post your comment

 
 
 
 

ਪੰਜਾਬ

ਸੀ.ਈ.ਉ.ਪੰਜਾਬ ਵਲੋਂ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜਨ ਸਬੰਧੀ ਆਈ.ਟੀ. ਮਾਡਿਊਲਾਂ 'ਤੇ ਸਿਖਲਾਈ ਸੈਸ਼ਨ ਕਰਵਾਇਆ

ਸਿੱਖ ਪੰਥ ਦੇ ਲਟਕ ਰਹੇ ਗੰਭੀਰ ਮਸਲਿਆਂ ਦੇ ਹੱਲ ਲਈ ਕੇਂਦਰ ਨਾਲ ਸੰਵਾਦ ਦੀ ਮੰਗ, ਰਾਜਪਾਲ ਰਾਹੀਂ ਗ੍ਰਿਹ ਮੰਤਰੀ ਨੂੰ ਸੌਂਪਿਆ ਮੰਗ ਪੱਤਰ

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਯੂਕੇ ਦੇ ਨੌਜਵਾਨ ਹੈਨਰੀ ਨੋਵਾਕ ਦੇ ਪਰਿਵਾਰ ਨਾਲਨਾਲ ਪ੍ਰਗਟ ਕੀਤੀ ਹਮਦਰਦੀ

ਹੁਸ਼ਿਆਰਪੁਰ ਵਿਖੇ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਏ.ਐਫ.ਪੀ.ਆਈ. ਦਾ ਉਦਘਾਟਨ ਜਲਦ ਕੀਤਾ ਜਾਵੇਗਾ: ਰੋਜ਼ਗਾਰ ਉਤਪੱਤੀ ਮੰਤਰੀ

ਲੋਕ ਮਿਲਣੀ ਦੌਰਾਨ ਡਿਪਟੀ ਸਪੀਕਰ ਰੌੜੀ ਨੇ ਮੌਕੇ ‘ਤੇ ਕਰਵਾਇਆ ਲੋਕਾਂ ਦੀ ਸਮੱਸਿਆ ਦਾ ਹੱਲ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੀ.ਐਸ.ਟੀ.ਸੀ. ਦੀ ਸਮੀਖਿਆ ਮੀਟਿੰਗ, ਵਪਾਰੀਆਂ ਦੀਆਂ ਸ਼ਿਕਾਇਤਾਂ ਦਾ ਇੱਕ ਹਫ਼ਤੇ ਦੇ ਅੰਦਰ ਨਿਪਟਾਰਾ ਕਰਨ ਦੇ ਹੁਕਮ

ਮਾਝਾ ਅਤੇ ਦੋਆਬਾ ਖੇਤਰਾਂ ਵਿੱਚ ਸਰਗਰਮੀ ਨਾਲ ਕੰਮ ਕਰ ਰਿਹਾ ਸੀ ਨੈੱਟਵਰਕ: ਡੀਜੀਪੀ ਗੌਰਵ ਯਾਦਵ*

ਭੋਜਨ-ਸੁਰੱਖਿਅਤ ਭਵਿੱਖ ਦਾ ਨਿਰਮਾਣ: ਨੀਤੀ ਅਤੇ ਭੋਜਨ ਦਾ ਸੁਮੇਲ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ; ਜਾਇਜ਼ ਮੰਗਾਂ ’ਤੇ ਜਲਦ ਕਾਰਵਾਈ ਦਾ ਦਿੱਤਾ ਭਰੋਸਾ

ਭਾਜਪਾ ਦਲਬਦਲੂਆਂ ਨੂੰ ਵਰਤ ਕੇ ਸੁੱਟਣ ਵਾਲੇ ਮੋਹਰਿਆਂ ਵਾਂਗ ਸਮਝਦੀ; ਸੁਨੀਲ ਜਾਖੜ ਅਤੇ ਰਵਨੀਤ  ਬਿੱਟੂ 'ਵਰਤੋ ਅਤੇ ਸੁੱਟੋ' ਰਣਨੀਤੀ ਦੀਆਂ ਪ੍ਰਮੁੱਖ ਉਦਾਹਰਣਾਂ-ਚੀਮਾ