ਪੰਜਾਬ

ਨਿਜੀ ਚੈਨਲ ਨੇ ਸ਼ੋ੍ਰਮਣੀ ਕਮੇਟੀ ਵਲ ਪੱਤਰ ਲਿਖ ਕੇ ਸ੍ਰੀ ਦਰਬਾਰ ਸਾਹਿਬ ਤੋ ਚਲਦੇ ਗੁਰਬਾਣੀ ਪ੍ਰਸਾਰਣ ਦੀ ਸੇਵਾ ਨਿਭਾਉਣ ਦੀ ਇੱਛਾ ਜਾਹਿਰ ਕੀਤੀ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | June 12, 2026 11:08 AM

ਨਿਜੀ ਚੈਨਲ ਜੀ ਟੀ ਸੀ ਨੇ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲ ਇਕ ਪੱਤਰ ਲਿਖ ਕੇ ਸ੍ਰੀ ਦਰਬਾਰ ਸਾਹਿਬ ਤੋ ਚਲਦੇ ਗੁਰਬਾਣੀ ਪ੍ਰਸਾਰਣ ਦੀ ਸੇਵਾ ਨਿਭਾਉਣ ਦੀ ਇੱਛਾ ਜਾਹਿਰ ਕੀਤੀ ਹੈ।ਆਪਣੇ ਪੱਤਰ ਵਿਚ ਚੈਨਲ ਦੇ ਮੁੱਖ ਸੰਪਾਦਕ ਅਤੇ ਮੈਨੇਜਿੰਗ ਡਾਇਰੈਕਟਰ ਸ੍ਰੀ ਰਬਿੰਦਰ ਨਰਾਇਣ ਨੇ ਲਿਿਖਆ ਕਿ ਪਿਛਲੇ ਕਈ ਸਾਲਾਂ ਤੋਂ ਸਮੂਹ ਸਿੱਖ ਸੰਗਤ ਦੀ ਇੱਕ ਸਾਂਝੀ ਇੱਛਾ ਰਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ, ਵਿਸ਼ਵਵਿਆਪੀ ਅਤੇ 24 ਘੰਟੇ ਚੱਲਣ ਵਾਲਾ ਸੈਟੇਲਾਈਟ ਚੈਨਲ ਹੋਵੇ, ਜਿਸ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਰਬਾਰ ਸਾਹਿਬ ਅਤੇ ਸਮੂਹੇ ਪੰਥ ਦੀ ਆਵਾਜ਼ ਸਿੱਧੀ ਦੁਨੀਆ ਤੱਕ ਪਹੁੰਚ ਸਕੇ।ਇਹ ਕੇਵਲ ਸੰਗਤ ਦੀ ਇੱਛਾ ਹੀ ਨਹੀਂ, ਸਗੋਂ  ਅਕਾਲ ਤਖ਼ਤ ਸਾਹਿਬ ਵੱਲੋਂ ਸਾਲ 2022 ਅਤੇ 2023 ਵਿੱਚ ਦਿੱਤੇ ਗਏ ਸਪਸ਼ਟ ਨਿਰਦੇਸ਼ਾਂ ਦੀ ਭਾਵਨਾ ਵੀ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਆਪਣਾ ਚੈਨਲ ਸ਼ੁਰੂ ਕਰਨਾ ਚਾਹੀਦਾ ਹੈ, ਤਾਂ ਜੋ ਗੁਰਬਾਣੀ, ਗੁਰਮਤਿ ਅਤੇ ਪੰਥਕ ਵਿਚਾਰਧਾਰਾ ਦਾ ਪ੍ਰਸਾਰਣ ਪੰਥ ਦੇ ਆਪਣੇ ਨਿਯੰਤਰਣ ਹੇਠ ਹੋ ਸਕੇ।ਇਨ੍ਹਾਂ ਨਿਰਦੇਸ਼ਾਂ ਅਤੇ ਸੰਗਤ ਦੀਆਂ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ ਉਮੀਦਾਂ ਦੇ ਬਾਵਜੂਦ ਅੱਜ ਤੱਕ ਸ਼੍ਰੋਮਣੀ ਕਮੇਟੀ ਆਪਣਾ 24 ਘੰਟੇ ਦਾ ਸੈਟੇਲਾਈਟ ਚੈਨਲ ਸ਼ੁਰੂ ਨਹੀਂ ਕਰ ਸਕੀ। ਇਸ ਦਾ ਇੱਕ ਮਹੱਤਵਪੂਰਨ ਕਾਰਨ ਇਹ ਵੀ ਹੈ ਕਿ ਭਾਰਤ ਸਰਕਾਰ ਦੇ ਮੌਜੂਦਾ ਕਾਨੂੰਨਾਂ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਨੀਤੀ ਅਨੁਸਾਰ ਧਾਰਮਿਕ ਸੰਸਥਾਵਾਂ, ਟਰੱਸਟਾਂ ਅਤੇ ਧਾਰਮਿਕ ਸੰਗਠਨਾਂ ਨੂੰ ਸਿੱਧੇ ਤੌਰ ’ਤੇ ਟੈਲੀਵਿਜ਼ਨ ਪ੍ਰਸਾਰਣ ਲਾਇਸੈਂਸ ਜਾਰੀ ਨਹੀਂ ਕੀਤੇ ਜਾਂਦੇ। ਇਸ ਕਾਰਨ ਸ਼੍ਰੋਮਣੀ ਕਮੇਟੀ ਲਈ ਆਪਣੇ ਨਾਮ ਉੱਤੇ ਚੈਨਲ ਲਾਇਸੈਂਸ ਪ੍ਰਾਪਤ ਕਰਨਾ ਵਿਵਹਾਰਕ ਤੌਰ ’ਤੇ ਸੰਭਵ ਨਹੀਂ ਹੈ।ਇਸ ਨੂੰ ਦੇਖਦਿਆਂ ਹੋਏ, ਦਾਸ ਨਿਮਰਤਾ ਨਾਲ  ਕਮੇਟੀ ਅੱਗੇ ਇੱਕ ਸੇਵਾ-ਭਾਵਨਾ ਨਾਲ ਭਰਪੂਰ ਪ੍ਰਸਤਾਵ ਰੱਖਦਾ ਚਾਹੁੰਦਾ ਹਾਂ।ਸ੍ਰੀ ਨਰਾਇਣ ਨੇ ਲਿਿਖਆ ਕਿ ਮੈਨੂੰ ਸੰਨ 1988 ਵਿੱਚ ਸ੍ਰੀ ਦਰਬਾਰ ਸਾਹਿਬ ਤੇ ਗੁਰਬਾਣੀ ਦੇ ਲਾਈਵ ਟੈਲੀਵਿਜ਼ਨ ਪ੍ਰਸਾਰਣ ਦੀ ਸੇਵਾ ਸ਼ੁਰੂ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ। ਪਿਛਲੇ ਅਨੇਕਾਂ ਸਾਲਾਂ ਦੌਰਾਨ ਵਖ ਵਖ ਚੈਨਲਾਂ ਰਾਹੀਂ ਗੁਰੂ ਘਰ ਦੀ ਬਾਣੀ ਨੂੰ ਦੁਨੀਆ ਦੇ ਕਰੋੜਾਂ ਘਰਾਂ ਤੱਕ ਪਹੁੰਚਾਉਣ ਦੀ ਸੇਵਾ ਨਾਲ ਮੈਂ ਜੁੜਿਆ ਰਿਹਾ ਹਾਂ। ਮੇਰੇ ਜੀਵਨ ਦੀ ਸਭ ਤੋਂ ਵੱਡੀ ਪ੍ਰਾਪਤੀ ਕੋਈ ਕਾਰੋਬਾਰੀ ਸਫਲਤਾ ਨਹੀਂ, ਸਗੋਂ ਗੁਰੂ ਘਰ ਦੀ ਇਸ ਸੇਵਾ ਨਾਲ ਜੁੜੇ ਰਹਿਣਾ ਹੈ।ਅੱਜ ਮੈ ਇਹ ਪੇਸ਼ਕਸ਼  ਕਰਦਾ ਹਾਂ ਕਿ ਜੇਕਰ ਕਮੇਟੀ ਉਚਿਤ ਸਮਝੇ ਤਾਂ ਮੈਂ ਆਪਣੀ ਟੀਮ ਰਾਹੀਂ ਚੈਨਲ ਲਈ ਤਜਰਬੇਕਾਰ ਪ੍ਰਬੰਧ ਸੰਪਾਦਿਤ ਕਰਨ ਦੀ ਵਿਵਸਥਾ ਕਰਨ ਦੇ ਨਾਲ ਨਾਲ  ਪੂਰਾ ਸੈਟੇਲਾਈਟ, ਟੈਲੀਵਿਜ਼ਨ, ਓ ਟੀ ਟੀ ਅਤੇ ਡਿਜ਼ੀਟਲ ਢਾਂਚਾ ਸਥਾਪਿਤ ਕਰਾਂਗਾ। ਚੈਨਲ ਦੀ ਤਕਨੀਕੀ ਸੰਭਾਲ, ਅਪਲੰਿਕ, ਡਿਸਟ੍ਰੀਬਿਊਸ਼ਨ ਅਤੇ ਸੰਚਾਲਨ ਲਈ ਤਜਰਬੇਕਾਰ ਨਿਵੇਸ਼ ਕਰਾਂਗਾ। ਚੈਨਲ ਨੂੰ ਭਾਰਤ ਅਤੇ ਦੁਨੀਆ ਭਰ ਦੇ ਡਿਜ਼ੀਟਲ ਪਲੇਟਫਾਰਮਾਂ ਉੱਤੇ ਉਪਲਬਧ ਕਰਵਾਉਣ ਦਾ ਪ੍ਰਬੰਧ ਕਰਾਂਗਾ।ਉਨਾਂ ਅਗੇ ਕਿਹਾ ਕਿ ਇਸ ਸਮੂਹ ਪ੍ਰਕਿਿਰਆ ਲਈ ਸ਼ੋ੍ਰਮਣੀ ਕਮੇਟੀ ਨੂੰ ਇੱਕ ਵੀ ਰੁਪਇਆ ਖਰਚ ਕਰਨ ਦੀ ਲੋੜ ਨਹੀਂ ਹੋਵੇਗੀ।ਸਭ ਤੋਂ ਮਹੱਤਵਪੂਰਨ ਗੱਲ ਇਹ ਹੋਵੇਗੀ ਕਿ ਚੈਨਲ ਦੀ ਸੰਪਾਦਕੀ ਦਿਸ਼ਾ, ਪੰਥਕ ਨੀਤੀ, ਧਾਰਮਿਕ ਸੰਵੇਦਨਸ਼ੀਲਤਾ ਅਤੇ ਮਰਯਾਦਾ ਸਬੰਧੀ ਸਾਰੇ ਅਧਿਕਾਰ ਪੂਰੀ ਤਰ੍ਹਾਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਰਹਿਣਗੇ। ਇਹ ਚੈਨਲ ਪੰਥ ਦੀ ਆਵਾਜ਼ ਹੋਵੇਗਾ, ਕਿਸੇ ਵਿਅਕਤੀ ਜਾਂ ਵਪਾਰਕ ਸੰਸਥਾ ਦੀ ਨਹੀਂ।ਇਸ ਉਪਰਾਲੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਆਵਾਜ਼ ਸਿੱਧੀ ਸੰਸਾਰ ਤੱਕ ਪਹੁੰਚੇਗੀ। ਗੁਰਬਾਣੀ, ਕੀਰਤਨ, ਕਥਾ, ਇਤਿਹਾਸ ਅਤੇ ਗੁਰਮਤਿ ਦਾ ਪ੍ਰਚਾਰ ਵੱਡੇ ਪੱਧਰ ’ਤੇ ਹੋਵੇਗਾ। ਵਿਸ਼ਵ ਭਰ ਵਿੱਚ ਵੱਸਦੀ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਦਾ ਇੱਕ ਪ੍ਰਭਾਵਸ਼ਾਲੀ ਮਾਧਿਅਮ ਮਿਲੇਗਾ। ਸਿੱਖ ਪੰਥ ਦੇ ਮਹੱਤਵਪੂਰਨ ਫ਼ੈਸਲੇ, ਵਿਚਾਰ ਅਤੇ ਸੰਦੇਸ਼ ਬਿਨਾਂ ਕਿਸੇ ਵਿਚੋਲਗੀ ਦੇ ਸਿੱਧੇ ਸੰਗਤ ਤੱਕ ਪਹੁੰਚਣਗੇ।ਸਿੱਖ ਇਤਿਹਾਸ, ਵਿਰਾਸਤ ਅਤੇ ਪੰਜਾਬੀ ਸਮਾਜਕਾਂ ਦੀਆਂ ਗਤੀਵਿਧੀਆਂ ਦਾ ਸਹੀ ਡਿਜੀਟਲ ਦਸਤਾਵੇਜ਼ ਤਿਆਰ ਹੋਵੇਗਾ। ਦੁਨੀਆ ਭਰ ਵਿੱਚ ਸਿੱਖ ਪੰਥ ਦੀ ਇੱਕ ਮਜ਼ਬੂਤ ਅਤੇ ਏਕੀਕ੍ਰਿਤ ਮੀਡੀਆ ਮੌਜੂਦਗੀ ਸਥਾਪਿਤ ਹੋਵੇਗੀ।ਉਨਾਂ ਲਿਿਖਆ ਕਿ ਮੇਰੇ ਲਈ ਇਹ ਕੋਈ ਕਾਰੋਬਾਰੀ ਪ੍ਰੋਜੈਕਟ ਨਹੀਂ ਹੈ। ਇਹ ਮੇਰੀ ਜ਼ਿੰਦਗੀ ਦੀ ਉਸ ਸੇਵਾ ਦਾ ਕੁਦਰਤੀ ਵਿਸਤਾਰ ਹੈ।ਜੇਕਰ ਸ਼੍ਰੋਮਣੀ ਕਮੇਟੀ ਇਸ ਪ੍ਰਸਤਾਵ ਉੱਤੇ ਵਿਚਾਰ ਕਰੇ ਅਤੇ ਮੈਨੂੰ ਇਸ ਮਹਾਨ ਕਾਰਜ ਵਿੱਚ ਆਪਣਾ ਨਿਮਾਣਾ ਯੋਗਦਾਨ ਪਾਉਣ ਦਾ ਮੌਕਾ ਦੇਵੇ, ਤਾਂ ਮੈਂ ਇਸ ਨੂੰ ਆਪਣੇ ਜੀਵਨ ਦਾ ਸਭ ਤੋਂ ਵੱਡਾ ਸਨਮਾਨ ਅਤੇ ਗੁਰੂ ਘਰ ਦੀ ਅਨਮੋਲ ਸੇਵਾ ਸਮਝਾਂਗਾ।

Have something to say? Post your comment

 
 
 
 

ਪੰਜਾਬ

ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਸਜਾ ਲਗਾਉਣ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੇ  ਸਿੱਟ ਕੋਲ ਆਪਣੇ ਬਿਆਨ ਦਰਜ ਕਰਵਾਏ

184 ਸਾਲ ਬਾਅਦ ਵੀ ਭਰੀਆਂ ਅੱਖਾ ਨਾਲ ਪਰਿਵਾਰ ਨੇ ਕੀਤਾ ਮਹਾਰਾਣੀ ਚੰਦ ਕੌਰ ਨੂੰ ਯਾਦ

ਗੁਰਦੁਆਰਾ ਬਾਬਾ ਗੁਰਬਖ਼ਸ਼ ਸਿੰਘ ਜੀ ਵਿਖੇ ਬੇਅਦਬੀ ਦੀ ਕੋਸ਼ਿਸ਼ ਪਿੱਛੇ ਤਾਕਤਾਂ ਹੋਣ ਨਸ਼ਰ, ਸਰਕਾਰ ਬੇਅਦਬੀਆਂ ਰੋਕਣ ’ਚ ਫੇਲ੍ਹ- ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ

ਐਸਆਈਟੀ ਨੂੰ ਦਿੱਤੇ ਬਿਆਨ ਵਿੱਚ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕੀਤੀ ਪੁਸ਼ਟੀ ,ਸੁਖਬੀਰ ਬਾਦਲ ਨੇ ਬਹਿਬਲ ਕਲਾਂ ਗੋਲੀਕਾਂਡ ਦੀ ਜ਼ਿੰਮੇਵਾਰੀ ਕਬੂਲੀ ਸੀ: ਬਲਤੇਜ ਪੰਨੂ

ਅੰਮ੍ਰਿਤਸਰ ‘ਚ 30 ਕਿਲੋ ਹੈਰੋਇਨ ਬਰਾਮਦ; ਦੋ ਨਾਬਾਲਗਾਂ ਸਮੇਤ ਛੇ ਵਿਅਕਤੀ ਗ੍ਰਿਫ਼ਤਾਰ

ਭਗਵੰਤ ਮਾਨ ਵਲੋਂ ਨੀਤੀ ਆਯੋਗ ਮੀਟਿੰਗ ਵਿੱਚ ਪੰਜਾਬ ਲਈ ਵਿਸ਼ੇਸ਼ ਦਰਜਾ ਤੇ ਸਰਹੱਦੀ ਖੇਤਰਾਂ ਲਈ ਖ਼ਾਸ ਪੈਕੇਜ ਦੀ ਮੰਗ

ਸਿਹਤ ਵਿਭਾਗ ਨੂੰ ਆਸ਼ਾ ਵਰਕਰਾਂ ਲਈ ਬੀਮਾ ਕਵਰ ਯਕੀਨੀ ਬਣਾਉਣ ਦੇ ਨਿਰਦੇਸ਼

ਪੰਜਾਬ ਨੇ ਅਪ੍ਰੈਲ ਮਹੀਨੇ ਦੌਰਾਨ 15 ਬਾਲ ਵਿਆਹ ਰੋਕ ਕੇ ਬੱਚਿਆਂ ਦਾ ਬਚਪਨ ਬਚਾਇਆ : ਡਾ. ਬਲਜੀਤ ਕੌਰ

ਮਾਨ ਸਰਕਾਰ ਵੱਲੋਂ ਸੂਬੇ ਭਰ ਦੀਆਂ ਅਣਅਧਿਕਾਰਤ ਕਲੋਨੀਆਂ ਦੇ ਵਸਨੀਕਾਂ ਨੂੰ ਰਾਹਤ ਦੇਣ ਲਈ ਸੂਬਾ ਪੱਧਰੀ ਨੀਤੀ ਬਣਾਉਣ ਦਾ ਐਲਾਨ

ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਵਜ਼ਾਰਤ ਵੱਲੋਂ ਪੰਜਾਬ ਵਿੱਚ ਨੀਟ ਦੀ ਮੁੜ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਲਈ ਮੁਫ਼ਤ ਸਫ਼ਰ ਨੂੰ ਮਨਜ਼ੂਰੀ